Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਔਰਤ ਦੀ ਹੋਂਦ ਤੇ ਭਵਿੱਖਮੁਖੀ ਅਲਾਮਤਾਂ

March 25, 2019 08:44 AM

-ਜਤਿੰਦਰ ਸਿੰਘ
ਕਿਸੇ ਵੀ ਨਿਜ਼ਾਮ ਵਿਚ ਔਰਤਾਂ ਦੀ ਜੋ ਭਾਗੀਦਾਰੀ ਹੁੰਦੀ ਹੈ ਉਸ ਤੋਂ ਉਸ ਦੇ ਨਿਜ਼ਾਮ ਦੇ ਸਿਹਤਯਾਬ ਤੇ ਸੰਤੁਲਨ ਬਾਰੇ ਪਤਾ ਚੱਲਦਾ ਹੈ। ਹਿੰਦੋਸਤਾਨੀ ਨਿਜ਼ਾਮ ਵਿਚ ਔਰਤਾਂ ਦੀ ਸਥਿਤੀ, ਹੋਂਦ ਤੇ ਭਾਗੀਦਾਰੀ ਸਰਕਾਰੀ ਅੰਕੜਿਆਂ ਤੋਂ ਸਹਿਜੇ ਹੀ ਪਤਾ ਲੱਗ ਜਾਂਦੀ ਹੈ ਕਿਉਂਕਿ ਹਿੰਦੋਸਤਾਨੀ ਬੰਦੇ ਦੀ ਮਾਨਸਿਕਤਾ ਮਰਦ ਪ੍ਰਧਾਨਗੀ ਦੇ ਗ਼ਲਬੇ ਨਾਲ ਗ੍ਰਸਤ ਹੈ। ਇਸ ਤਰ੍ਹਾਂ ਦੀ ਸੋਚ ਹਿੰਦੋਸਤਾਨ ਦੇ ਹਰ ਹਿੱਸੇ ਦੀ ਸਮੱਸਿਆ ਹੈ, ਸਿਵਾਏ ਉੱਤਰੀ-ਪੂਰਬੀ ਹਿੱਸੇ ਦੇ। ਓਥੇ ਕਬੀਲਿਆਂ ਦੇ ਲੋਕਾਂ ਨੂੰ ਪੱਛੜੇਪਣ ਨਾਲ ਨਿਵਾਜਿਆ ਜਾਂਦਾ ਹੈ, ਪਰ ਖਾਸੀ ਕਬੀਲੇ, ਜੋ ਮੇਘਾਲਿਆ ਰਾਜ ਵਿਚ ਰਹਿੰਦਾ ਹੈ, ਵਿਚ ਔਰਤ ਦਾ ਮਾਣ-ਸਨਮਾਨ ਹੁੰਦਾ ਹੈ। ਉਸ ਕਬੀਲੇ ਵਿਚ ਔਰਤ ਘਰ ਦੀ ਮੁਖੀ ਹੁੰਦੀ ਹੈ ਤੇ ਵੰਸ਼ ਉਸੇ ਦੇ ਨਾਂ `ਤੇ ਚੱਲਦਾ ਹੈ।
ਬਾਕੀ ਸਮੁੱਚੇ ਦੇਸ਼ ਦੀ ਸਥਿਤੀ ਬਹੁਤ ਮਾੜੀ ਹੈ। ਔਰਤ-ਮਰਦ ਅਸੰਤੁਲਨ ਦਾ ਪਤਾ 2011 ਦੀ ਜਨਗਣਨਾ ਤੋਂ ਇਲਾਵਾ ਫ਼ਿਲਮਾਂ, ਨਾਟਕਾਂ ਤੇ ਸਾਹਿਤ ਰੂਪਾਂ ਤੋਂ ਲੱਗਦਾ ਹੈ। ਲਿੰਗ ਅਨੁਪਾਤ ਵਿਚ 1000 ਮਰਦਾਂ ਦੇ ਬਰਾਬਰ ਦੇਸ਼ ਵਿਚ 943 ਔਰਤਾਂ ਅਤੇ ਖ਼ਾਸ ਤੌਰ `ਤੇ ਪੰਜਾਬ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਇੱਥੇ 1000 ਮਰਦਾਂ ਦੇ ਬਰਾਬਰ 895 ਔਰਤਾਂ ਅਤੇ 0-6 ਸਾਲ ਦੇ ਬੱਚਿਆਂ ਵਿਚ ਇਹ ਹੀ ਗਿਣਤੀ ਘੱਟ ਕੇ 846 ਰਹਿ ਜਾਂਦੀ ਹੈ। ਸਰਕਾਰ ਦਾ ਦਿੱਤਾ ਗਿਆ ਨਾਅਰਾ ਤੇ ਮਿਸ਼ਨ ‘ਬੇਟੀ ਬਚਾਓ, ਬੇਟੀ ਪੜ੍ਹਾਓ` ਕਿੰਨਾ ਕੁ ਕਾਰਗਰ ਸਿੱਧ ਹੋਵੇਗਾ, ਇਹ ਭਵਿੱਖਮੁਖੀ ਸੰਭਾਵਨਾਵਾਂ ਹਨ। ਇਸ ਤਰ੍ਹਾਂ ਦੀ ਸਥਿਤੀ ਨੂੰ ‘ਮਾਤਰ ਭੂਮੀ` (2003), ‘ਸਤ੍ਰੀ` (2018), ਅਤੇ ‘ਅਰਦਾਸ` (2016) ਫ਼ਿਲਮਾਂ ਅਤੇ ਮਹੇਸ਼ ਦਾਤਾਨੀ ਦਾ ਨਾਟਕ ‘ਤਾਰਾ`, ਸਵਰਾਜਬੀਰ ਦਾ ਨਾਟਕ ‘ਮੱਸਿਆ ਦੀ ਰਾਤ` ਤੇ ਸ਼ਮੀਲ ਦੀ ਕਵਿਤਾ ‘ਧੀਆਂ` ਰਾਹੀਂ ਵਧੇਰੇ ਸਮਝਿਆ ਜਾ ਸਕਦਾ ਹੈ।
ਫ਼ਿਲਮ ‘ਮਾਤਰ ਭੂਮੀ` ਦਾ ਨਿਰਦੇਸ਼ਨ ਮੁਨੀਸ਼ ਝਾਅ ਨੇ ਕੀਤਾ ਸੀ। ਇਸ ਫ਼ਿਲਮ ਵਿਚ ਮਾਦਾ ਭਰੂਣ ਹੱਤਿਆ ਦੇ ਕਾਰਨ ਸਮਾਜ ਵਿਚ ਆਏ ਵਿਗਾੜ ਤੇ ਉਹ ਸਥਿਤੀ ਕਿਵੇਂ ਹਿੰਸਾਤਮਕ ਰੂਪ ਧਾਰਨ ਕਰ ਜਾਂਦੀ ਹੈ, ਨੂੰ ਦਿਖਾਇਆ ਗਿਆ ਹੈ। ਨਿਰਦੇਸ਼ਕ ਨੇ ਕੈਮਰੇ ਦੀ ਅੱਖ ਨਾਲ ਤੇ ਜਾਦੂਮਈ ਤਕਨੀਕ ਦਾ ਸਹਾਰਾ ਲੈਂਦਿਆਂ ਭਰੂਣ ਹੱਤਿਆ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਾਇਆ ਹੈ। ਫ਼ਿਲਮ ਦਾ ਬਿਰਤਾਂਤ 2050 ਈਸਵੀ ਦੇ ਬਿਹਾਰ ਦੇ ਪਿੰਡ ਦਾ ਹੈ, ਜਿੱਥੇ ਮੁੰਡੇ ਦੀ ਵਧਦੀ ਲਾਲਸਾ ਕਾਰਨ ਕੁੜੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆ ਜਾਂਦੀ ਹੈ। ਨਤੀਜੇ ਵਜੋਂ ਪਿੰਡ ਦੇ ਬਹੁਤੇ ਮੁੰਡੇ ਅਣ-ਵਿਆਹੇ ਰਹਿ ਜਾਂਦੇ ਹਨ, ਜਿਸ ਨਾਲ ਪਿੰਡ ਅੰਦਰ ਦੁਰਾਚਾਰ ਹੋਣ ਲੱਗਦੇ ਤੇ ਸਥਿਤੀ ਹਿੰਸਾਤਮਕ ਹੋ ਨਿਬੜਦੀ ਹੈ। ਜਦੋਂ ਬੰਦਾ ਕੁਦਰਤ ਨਾਲ ਛੇੜ-ਛਾੜ ਕਰਦਾ ਹੈ ਤਾਂ ਸੁਭਾਵਿਕ ਤੌਰ `ਤੇ ਮੰਦਭਾਗੀ ਸਿੱਟੇ ਅਗਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਂਦੇ ਹਨ।
ਕੁਝ ਇਸ ਤਰ੍ਹਾਂ ਦੀ ਮਿਲਦੀ-ਜੁਲਦੀ ਸਥਿਤੀ ਮਹੇਸ਼ ਦਾਤਾਨੀ ਦੇ ਨਾਟਕ ‘ਤਾਰਾ` ਦੀ ਹੈ। ਮਹੇਸ਼ ਦਾਤਾਨੀ ਦੇ ਇਸ ਨਾਟਕ ਦਾ ਸਬੰਧ ਦੇਸ਼ ਦੇ ਦੱਖਣੀ ਹਿੱਸੇ ਨਾਲ ਹੈ। ਨਾਟਕ ‘ਤਾਰਾ` ਵਿਚ ਜੋੜੇ ਜਨਮੇ ਬੱਚਿਆਂ ਨੂੰ ਲੈ ਕੇ ਬੰਦੇ ਦੀ ਮਾਨਿਸਕਤਾ ਦੀਆਂ ਪਰਤਾਂ ਖੋਲ੍ਹਣ ਦਾ ਯਤਨ ਕੀਤਾ ਗਿਆ ਹੈ। ਨਾਟਕ ਵਿਚਲੇ ਮਾਪੇ ਤੇ ਸਮਾਜ ਜੋੜੇ ਜੰਮੇ ਬੱਚੇ, ਜਿਨ੍ਹਾਂ ਦਾ ਸਰੀਰ ਜੁੜਿਆ ਹੋਇਆ ਹੈ, ਵਿਚੋਂ ਮੁੰਡੇ ਨੂੰ ਬਚਾਉਣ ਨੂੰ ਪਹਿਲ ਦੇਂਦੇ ਹਨ। ਡਾਕਟਰਾਂ ਨੇ ਦੋਹਾਂ ਬੱਚਿਆਂ ਵਿਚੋਂ ਕਿਸੇ ਇਕ ਨੂੰ ਬਚਾਉਣ ਬਾਰੇ ਪੁੱਛਿਆ ਹੁੰਦਾ ਹੈ। ਪਰਿਵਾਰ ਤੇ ਮਾਪੇ ਰਵਾਇਤੀ ਮਰਦ ਪ੍ਰਧਾਨ ਸੋਚ ਤੋਂ ਬੇਵੱਸ ਹਨ। ਭਾਵੇਂ ਕੁੜੀ ਵਾਲਾ ਹਿੱਸਾ ਬੌਧਿਕ ਤੌਰ `ਤੇ ਮੁੰਡੇ ਤੋਂ ਵੱਧ ਸਮਰੱਥਾਵਾਨ ਹੈ, ਪਰ ਮੁੰਡੇ ਦੇ ਸਰੀਰ ਨੂੰ ਬਚਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਸਿੱਟੇ ਵਜੋਂ ਕੁੜੀ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਜਾਂਦੀ ਹੈ, ਜੋ ਅੱਜ ਸਮੁੱਚੇ ਸਮਾਜ ਦੀ ਤ੍ਰਾਸਦੀ ਹੈ।
ਫਿਲਮ ‘ਸਤ੍ਰੀ` ਪਿਛਲੇ ਸਾਲ ਰਿਲੀਜ਼ ਹੋਈ ਹੈ। ਇਸ ਫ਼ਿਲਮ ਦਾ ਬਿਰਤਾਂਤ ‘ਮਾਤਰ ਭੂਮੀ` ਫ਼ਿਲਮ ਨਾਲ ਸੰਵਾਦ ਕਰਦਾ ਨਜ਼ਰ ਆਉਂਦਾ ਹੈ। ਫ਼ਿਲਮ ਦਾ ਨਿਰਮਾਣ ਮੱਧ ਪ੍ਰਦੇਸ਼ ਦੀ ਲੋਕ ਕਹਾਣੀ ਦਾ ਰੂਪਾਂਤਰਣ, ਡਰ ਅਤੇ ਵਿਅੰਗ ਵਿਧੀ ਨਾਲ ਹੋਇਆ। ਇਸ ਫ਼ਿਲਮ ਦਾ ਸਾਰ ਤੱਤ ਹੈ ਕਿ ਜੇ ਔਰਤ ਨੂੰ ਬਣਦਾ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ ਤਾਂ ਹੀ ਯੂ ਐੱਨ ਦਾ ਸਲੋਗਨ ‘ਬੈਲੇਂਸ ਫਾਰ ਬੈਟਰ` ਸਾਰਥਿਕਤਾ ਬਣਾਈ ਰੱਖੇਗਾ। ਜੇ ਔਰਤ ਸਮਾਜ ਵਿਚ ਸੁਰੱਖਿਅਤ ਤੇ ਬਰਾਬਰੀ ਦੇ ਹੱਕ ਦੀ ਭਾਗੀਦਾਰੀ ਰਹੇਗੀ ਤਾਂ ਕੁੱਖ ਵਿਚ ਮਾਦਾ ਭਰੂਣ ਸੁਰੱਖਿਅਤ ਰਹਿਣਾ ਨਿਸ਼ਚਿਤ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”