Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਹਰੇ ਪਾਣੀ ਵਾਲਾ ਟੱਬ

March 25, 2019 08:43 AM

-ਬੀ ਐਸ ਢਿੱਲੋਂ ਐਡਵੋਕੇਟ
ਫੋਨ ਦੀ ਘੰਟੀ ਵੱਜੀ ਤੇ ਫਿਰ ਵੱਜਦੀ ਰਹੀ। ਘੇਸਲ ਮਾਰੀ ਪਏ ਨੇ ਬੈਡ ਸਵਿਚ ਦੱਬ ਕੇ ਸਾਹਮਣੀ ਕੰਧ 'ਤੇ ਸਮਾਂ ਦੇਖਿਆ। ਦੋ ਵੱਜੇ ਸਨ। ਕੌਣ ਹੋਇਆ? ਦਫਤਰ ਜਾ ਕੇ ਫੋਨ ਚੁੱਕਿਆ। ਦੂਜੇ ਪਾਸਿਉਂ ਹਲੀਮੀ ਭਰੀ ਆਵਾਜ਼ ਆਈ, ‘ਢਿੱਲੋਂ ਸਾਬ੍ਹ, ਸਤ ਸ੍ਰੀ ਅਕਾਲ ਜੀ। ਇੰਗਲੈਂਡ ਤੋਂ ਐਚ ਐਸ ਥਿਆੜਾ ਬੋਲਦਾਂ ਜੀ। ਤੁਹਾਡਾ ਪੁਰਾਣਾ ਪਾਠਕ।' ਅਕਸਰ ਇੱਦਾਂ ਹੀ ਹੁੰਦਾ ਸੀ। 15-16 ਸਾਲ ਪਹਿਲਾਂ ਅੱਜ ਵਾਲੇ ਸਾਧਨ ਨਹੀਂ ਸਨ। ਮੈਂ ਕੁਝ ਕੁ ਵਿਦੇਸ਼ੀ ਅਖਬਾਰਾਂ ਦੇ ਈਮੇਲ ਪਤਿਆਂ ਉਤੇ ਆਪਣੇ ਲੇਖ ਬਾਹਰਲੇ ਪਰਚਿਆਂ ਨੂੰ ਭੇਜਣ ਲੱਗ ਪਿਆ ਸੀ।
ਅੱਜ ਵੀ ਯਾਦ ਹੈ, ਜਦੋਂ 2003 ਵਿੱਚ ਇੰਗਲੈਂਡ ਤੋਂ ਛਪਦੇ ‘ਲਿਖਾਰੀ ਡਾਟ ਕਾਮ' ਨੇ ਮੇਰਾ ਪਹਿਲਾ ਲੇਖ ਛਾਪਿਆ ਸੀ, ਪਹਿਲਾ ਫੋਨ ਸਿਡਨੀ ਤੋਂ ਗਿਆਨੀ ਸੰਤੋਖ ਸਿੰਘ ਦਾ ਆਇਆ ਸੀ। ਫਿਰ ਵਿਦੇਸ਼ੀ ਪਾਠਕ ਇਕ-ਇਕ ਕਰਕੇ ਮੇਰੇ ਮਿੱਤਰਾਂ ਦੀ ਮਾਲਾ ਦੇ ਮਣਕੇ ਬਣਦੇ ਗਏ। ‘ਸਤ ਸ੍ਰੀ ਅਕਾਲ ਜੀ।' ਮੈਂ ਉਬਾਸੀ ਲੈਂਦੇ ਨੇ ਫਤਿਹ ਦਾ ਜਵਾਬ ਦਿੱਤਾ। ਅਸੀਂ ਦੋ ਕੁ ਮਿੰਟ ਗੱਲ ਕੀਤੀ। ਫਿਰ ਜਾਣ ਪਛਾਣ ਦੋਸਤੀ ਵਿੱਚ ਬਦਲਣ ਲੱਗੀ। ਉਨ੍ਹਾਂ ਦਾ ਇਕ ਸਾਢੂ ਨੇਵੀ ਵਿੱਚੋਂ ਕਰਨਲ ਰਿਟਾਇਰ ਹੋ ਕੇ 32 ਸੈਕਟਰ (ਚੰਡੀਗੜ੍ਹ) ਰਹਿੰਦਾ ਸੀ। ਸ਼ਾਮ ਨੂੰ ਉਹਦੇ ਘਰ ਨੇਵੀ ਵਾਲੇ ਅਫਸਰਾਂ ਦੀਆਂ ਮਹਿਫਲਾਂ 'ਚ ਅਸੀਂ ਇਕੱਠੇ ਹੁੰਦੇ ਤੇ ਕਦੀ ਮੈਂ ਉਸ ਨੂੰ ਚੰਡੀਗੜ੍ਹ ਕਲੱਬ ਵਿੱਚ ਬੁਲਾ ਲੈਂਦਾ।
ਥਿਆੜਾ ਸਾਬ੍ਹ ਜਲੰਧਰ ਕੋਲ ਆਪਣੇ ਪਿੰਡ ਨਵੀਂ ਕੋਠੀ ਬਣਾਉਣ ਲੱਗੇ। ਜੰਡੂ ਸਿੰਘਾ ਕੋਲ ਉਨ੍ਹਾ ਦਾ ਛੋਟਾ ਜਿਹਾ ਪਿੰਡ ਹੈ। ਜੰਡੂ ਸਿੰਘਾ ਹੁਸ਼ਿਆਰਪੁਰ ਰੋਡ 'ਤੇ ਰਹਿ ਜਾਂਦਾ ਹੈ ਤੇ ਉਨ੍ਹਾਂ ਦਾ ਪਿੰਡ ਸੜਕ ਤੋਂ ਦੋ ਕੁ ਕਿਲੋਮੀਟਰ ਹਟਵਾਂ ਹੈ। ਫਿਰ ਉਸ ਦੀ ਇਕ ਲੱਤ ਇੰਗਲੈਂਡ ਤੇ ਦੂਜੀ ਪੰਜਾਬ ਹੁੰਦੀ। ਸਾਲ ਕੁ ਬਾਅਦ ਉਹਨੇ ਬੜਾ ਖੁਸ਼ ਹੋ ਕੇ ਮੈਨੂੰ ਕੋਠੀ ਦੀ ਚੱਠ 'ਤੇ ਸੱਦਿਆ। ਮੈਂ ਐਤਵਾਰ ਨੂੰ ਠੀਕ ਵਕਤ ਸਿਰ ਵਾਲਵੋ ਰਾਹੀਂ ਜਲੰਧਰ ਪੁੱਜਣ ਦਾ ਵਾਅਦਾ ਕੀਤਾ। ਉਹਦੇ ਪਿੰਡੋਂ ਇਕ ਮੁੰਡਾ ਟੈਕਸੀ ਚਲਾਉਂਦਾ ਹੈ। ਮੈਂ ਉਹਨੂੰ ਦੱਸਿਆ ਕਿ ਮੇਰੇ ਚੈਕ ਦਾ ਕੋਟ, ਉਨਾਭੀ ਰੰਗ ਦੀ ਪੱਗ ਤੇ ਟਾਈ ਲੱਗੀ ਹੋਵੇਗੀ। ਜਲੰਧਰ ਬੱਸ ਤੋਂ ਉਤਰਦਿਆਂ ਹੀ ਮੈਂ ਬੱਸ ਅੱਡੇ ਦੇ ਪਿਛਲੇ ਪਾਸੇ ਬਾਹਰ ਨਿਕਲਿਆ। ਦੂਰੋਂ ਮੈਨੂੰ ਪਛਾਣ ਕੇ ਟੈਕਸੀ ਵਾਲਾ ਮੁੰਡਾ ਮੇਰੇ ਵੱਲ ਆਇਆ ਅਤੇ ਮੇਰਾ ਬੈਗ ਫੜ ਕੇ ਚੱਲ ਪਿਆ। ਸ਼ਹਿਰੋਂ ਨਿਕਲਦਿਆਂ ਟੈਕਸੀ ਹਵਾ ਨੂੰ ਗੰਢਾ ਦੇਣ ਲੱਗੀ। ਟੇਪ 'ਤੇ ਸਦੀਕ ਦਾ ਗੀਤ ਲਲਕਾਰਾ ਮਾਰਨ ਲੱਗਾ।
ਅਖੰਡ ਪਾਠ ਦੇ ਭੋਗ ਪਿੱਛੋਂ ਜਦੋਂ ਲੋਕ ਚਲੇ ਗਏ ਤਾਂ ਕੋਠੇ ਉਤੇ ਮਹਿਫਲ ਸਜ ਗਈ। ਉਹਦੇ ਸਾਰੇ ਪਰਵਾਰ ਪੁੱਤਰ ਤੇ ਨੂੰਹ, ਵੱਡੀ ਬੇਟੀ ਤੇ ਉਹਦਾ ਗੋਰਾ ਪਤੀ, ਛੋਟੀ ਬੇਟੀ, ਜੋ ਬਰਮਿੰਘਮ ਆਪਣੇ ਬੁਆਏ ਫਰੈਂਡ ਨਾਲ ਰਹਿੰਦੀ ਸੀ ਅਤੇ 5-6 ਇੰਗਲੈਂਡੀਏ ਦੋਸਤ ਵੀ ਆਏ ਸਨ। ਵਿਆਹ ਵਰਗਾ ਮਾਹੌਲ ਸੀ। ਦਿਨ ਯਾਦਗਾਰੀ ਹੋ ਨਿੱਬੜਿਆ। ਅਗਲੀ ਸਵੇਰ ਉਹੀ ਟੈਕਸੀ ਵਾਲਾ ਮੁੰਡਾ ਮੈਨੂੰ ਜਲੰਧਰ ਬੱਸ ਅੱਡੇ ਛੱਡ ਗਿਆ।
ਵਕਤ ਲੰਘਦਾ ਰਿਹਾ। ਉਹ ਬਹੁਤਾ ਸਮਾਂ ਪਿੰਡ ਰਹਿਣ ਲੱਗਾ। ਇਕ ਵਾਰ ਉਹ ਚੰਡੀਗੜ੍ਹ ਆਇਆ ਤੇ ਵਾਪਸੀ 'ਤੇ ਮੈਨੂੰ ਅਤੇ ਆਪਣੇ ਨੇਵੀ ਵਾਲੇ ਸਾਢੂ ਤੇ ਉਹਦੇ ਦੋਸਤ ਨੂੰ ਟੈਕਸੀ ਵਿੱਚ ਨਾਲ ਲੈ ਗਿਆ, ਕਹਿੰਦਾ- ਪੋਤੇ ਦਾ ਜਨਮ ਦਿਨ ਹੈ, ਪਾਰਟੀ ਸ਼ਾਰਟੀ ਕਰਾਂਗੇ। ਰਾਤ ਖਾ ਪੀ ਕੇ ਸੌਂ ਗਏ। ਅਗਲੀ ਦੁਪਹਿਰ ਪੋਤੇ ਦਾ ਜਨਮ ਦਿਨ ਮਨਾਉਣਾ ਸੀ। ਫੱਗਣ ਦਾ ਮਹੀਨਾ ਤੇ ਕੋਸੀ-ਕੋਸੀ ਧੁੱਪ ਸੀ। ਛੱਤ ਉਤੇ ਮੇਜ਼ ਕੁਰਸੀਆਂ ਸਜ ਗਈਆਂ। ਥਿਆੜੇ ਨੇ ਛੱਤ ਉਪਰ ਬਾਥ ਟੱਬ ਬਣਾਇਆ ਹੋਇਆ ਸੀ, ਜਿਸ ਵਿੱਚ ਹਰੇ ਰੰਗ ਦੀਆਂ ਟਾਇਲਾਂ ਲੱਗੀਆਂ ਹੋਈਆਂ ਸਨ। ਟੱਬ ਵਿਚਲਾ ਪਾਣੀ ਹਰਾ-ਹਰਾ ਦਿਸਦਾ ਸੀ। ਪਾਣੀ ਗਰਮ ਕਰਨ ਲਈ ਨਾਲ ਹੀ ਦੋ ਵੱਡੇ ਗੀਜਰ ਲੱਗੇ ਹੋਏ ਸਨ।
ਮੈਂ ਸਾਰਿਆਂ ਤੋਂ ਛੋਟਾ ਸੀ। ਤਿੰਨਾਂ ਨੇ ਚੱਕਾ ਚਕਾ ਕੇ ਮੈਨੂੰ ਟੱਬ ਵਿੱਚ ਵਾੜ ਦਿੱਤਾ। ਖਾਣ ਪੀਣ ਦਾ ਦੌਰ ਚੱਲ ਰਿਹਾ ਸੀ। ਮੈਂ ਟੱਬ ਵਾਲੇ ਅਜਿਹੇ ਸੀਨ ਰਾਜੇਸ਼ ਖੰਨਾ ਦੀਆਂ ਫਿਲਮਾਂ ਵਿੱਚ ਦੇਖੇ ਸਨ। ਕੋਸੇ ਪਾਣੀ ਵਿੱਚ ਲੇਟੇ ਪਏ ਨੂੰ ਮੈਨੂੰ ਉਤੇ ਨੀਲੇ ਆਸਮਾਨ ਵਿੱਚ ਰੇਖਾ ਦੇ ਮੁਜਰੇ ਅਤੇ ਹੈਲਨ ਦੇ ਕੈਬਰੇ ਡਾਂਸ ਦੇ ਝੌਲੇ ਪੈਣ ਲੱਗੇ। ਦੋ ਵਾਰ ਉਹਦਾ ਭਤੀਜਾ ਉਪਰ ਆਇਆ, ਪਰ ਉਹਨੇ ਲਿਆ ਕੁਝ ਨਹੀਂ। ਸਾਨੂੰ ਠਹਾਕੇ ਲਾ ਕੇ ਹੱਸਦਿਆਂ ਦੇਖ ਕੇ ਉਹ ਚੁੱਪ ਰਿਹਾ। ਮੈਨੂੰ ਉਹਦੇ ਮੱਥੇ 'ਤੇ ਨਿੱਕੀ ਜਿਹੀ ਤਿਉੜੀ ਦਿਸੀ। ਨਾਲੇ ਮੇਰੇ ਮੱਥੇ ਦੀ ਨਾੜ ਫੜੱਕ-ਫੜੱਕ ਵੱਜੀ। ਮਹਿਸੂਸ ਹੋਇਆ ਕਿ ਖੁਸ਼ੀਆਂ ਤੇ ਹਾਸਿਆਂ ਪਿੱਛੋਂ ਇਕ ਦੌਰ ਉਦਾਸੀ ਦਾ ਆਉਂਦਾ ਹੈ। ਅਗਲੇ ਦਿਨ ਉਹਨੇ ਉਸੇ ਟੈਕਸੀ 'ਤੇ ਸਾਨੂੰ ਤਿੰਨਾਂ ਨੂੰ ਚੰਡੀਗੜ੍ਹ ਭੇਜ ਦਿੱਤਾ।
ਦੋ ਕੁ ਸਾਲ ਬਾਅਦ ਉਹਦਾ ਫੋਨ ਆਇਆ, ‘ਢਿੱਲੋਂ ਸਾਬ੍ਹ ਮੈਂ ਜਲੰਧਰ ਕਚਹਿਰੀ ਵਿੱਚੋਂ ਬੋਲਦਾ। ਆਪਣਾ ਕੋਈ ਵਾਕਫ ਵਕੀਲ ਜੇ ਕੋਈ ਹੋਵੇ ਤਾਂ ਉਹਦਾ ਨਾਮ ਦੱਸਿਉ। ਥੋੜ੍ਹਾ ਚੱਕਰ ਪੈ ਗਿਆ।' ਮੈਂ ਉਹਨੂੰ ਦੋ ਨਾਮ ਦੱਸ ਕੇ ਕਿਹਾ ਕਿ ਇਨ੍ਹਾਂ ਨਾਲ ਗੱਲ ਕਰੋ, ਲੋੜ ਪਈ ਤਾਂ ਮੇਰੀ ਗੱਲ ਕਰਾ ਦਿਉ, ਪਰ ਹੋਇਆ ਕੀ? ‘ਮੈਂ ਜਿਸ ਪੁਰਾਣੇ ਢੱਠੇ ਹੋਏ ਘਰ ਵਾਲੀ ਥਾਂ ਕੋਠੀ ਪਾਈ ਹੈ, ਤੁਸੀਂ ਦੇਖਿਆ ਸੀ, ਦੋਵੇਂ ਪਾਸੇ ਮੇਰੇ ਭਰਾਵਾਂ ਦੇ ਸੋਹਣੇ ਮਕਾਨ ਬਣੇ ਹੋਏ ਹਨ। ਵੱਡਾ ਭਰਾ ਅਮਰੀਕਾ ਅਤੇ ਛੋਟਾ ਕੈਨੇਡਾ ਰਹਿੰਦਾ ਸੀ। ਵੱਡੇ ਦਾ ਮੁੰਡਾ ਤੇ ਨੂੰਹ ਪਿੰਡ ਹਨ। ਛੋਟੇ ਦਾ ਇਕ ਮੁੰਡਾ ਪਿੰਡ ਰਹਿੰਦਾ ਹੈ। ਉਹ ਆਪ ਮਰ ਗਿਆ ਸੀ। ਭਤੀਜਿਆਂ ਨੇ ਰੌਲਾ ਪਾ ਲਿਆ ਕਿ ਕੋਠੀ ਸਾਂਝੀ ਥਾਂ ਵਿੱਚ ਪਾਈ ਹੈ, ਇਸ ਲਈ ਸਭ ਦਾ ਹਿੱਸਾ ਹੈ।' ਵਿਚਾਰਾ ਨਮਾਜ ਬਖਸ਼ਾਉਣ ਆਇਆ ਸੀ ਤੇ ਰੋਜ਼ੇ ਗਲ ਪੁਆ ਬੈਠਾ। ਇਸ ਦਿਨ ਤੋਂ ਪਿੱਛੋਂ ਸਾਡਾ ਸੰਪਰਕ ਟੁੱਟ ਗਿਆ।
ਇਕ ਦਿਨ ਜਲੰਧਰ ਜਾਣ ਦਾ ਸਬੱਬ ਬਣਿਆ, ਥਿਆੜੇ ਨੂੰ ਯਾਦ ਕੀਤਾ ਕਿ ਉਸ ਕੋਲ ਰਹਾਂਗੇ। ਇੰਗਲੈਂਡ ਵਾਲੇ ਨੰਬਰ 'ਤੇ ਮਸ਼ੀਨ ਬੋਲਦੀ ਸੀ। ਦੂਜੇ ਦਿਨ ਉਹਨੇ ਫੋਨ ਮਿਲਾ ਲਿਆ। ਇਸ ਵਾਰ ਕੋਈ ਓਪਰਾ ਬੰਦਾ ਬੋਲਦਾ ਲੱਗਿਆ। ਰਸਮੀ ਹਾਲ ਚਾਲ ਤੋਂ ਬਾਅਦ ਉਹ ਭਰਿਆ ਪੀਤਾ ਬੋਲਿਆ, ‘ਇਸ ਮੁਲਕ ਵਿੱਚ ਕੋਈ ਕਿਸੇ ਦਾ ਸਕਾ ਨਹੀਂ। ਲੁੱਟ ਮੱਚੀ ਪਈ ਹੈ। ਹਰ ਪਾਸੇ ਭਿ੍ਰਸ਼ਟਾਚਾਰ,' ਮੈਂ ਸੁਣਦਾ ਰਿਹਾ। ‘ਹੋਇਆ ਇਹ ਹੈ ਜੀ ਕਿ ਮੇਰੇ ਭਰਾਵਾਂ ਭਤੀਜਿਆਂ ਨਾਲ ਦੋ ਤਿੰਨ ਕੇਸ ਚੱਲ ਪਏ। ਮੇਰੇ ਬੱਚੇ ਕਹਿੰਦੇ, ਡੈਡ ਤੁਸੀਂ ਪੰਗਾ ਕਿਉਂ ਲਿਆ? 40 ਸਾਲ ਬਾਅਦ ਉਥੇ ਜਾ ਕੇ ਰਹਿਣ ਦੀ ਕੀ ਤੁਕ ਸੀ? ਸਾਨੂੰ ਕੋਈ ਦਿਲਚਸਪੀ ਨਹੀਂ। ਅਸੀਂ ਨਹੀਂ ਜਾਣਾ। ਮੇਰੀ ਵਾਈਫ ਕਹਿੰਦੀ, ਸਾਨੂੰ ਕੋਠੀ ਨਾਲੋਂ ਤੁਹਾਡੀ ਸਿਹਤ ਦਾ ਫਿਕਰ ਹੈ। ਦਫਾ ਕਰੋ। ਮੇਰਾ 35 ਲੱਖ ਲੱਗਾ ਸੀ। 15 ਦੋਵਾਂ ਭਤੀਜਿਆਂ ਨੂੰ ਦੇ ਕੇ 20 ਮੇਰੇ ਹਿੱਸੇ ਆਇਆ। ਕੋਠੀ ਵੇਚ ਕੇ ਮੁੜ ਲੈਸਟਰ ਆ ਗਿਆ ਹਾਂ। ਫਿਰ ਨਹੀਂ ਕਦੀ ਵੀ ਜਾਣਾ।'
‘ਮਾੜਾ ਹੋਇਆ' ਕਹਿ ਕੇ ਮੈਂ ਹੁੰਗਾਰਾ ਭਰਿਆ। ‘ਅੱਛਾ ਇੱਦਾਂ ਢਿੱਲੋਂ ਸਾਹਿਬ! ਕਦੀ ਇੰਗਲੈਂਡ ਆਏ ਤਾਂ ਮੇਰੇ ਕੋਲ ਰਹਿਣਾ ਤੇ ਮਿਲ ਕੇ ਜਾਣਾ।' ਮੈਂ ਕਿਹਾ, ‘ਥਿਆੜਾ ਸਾਬ੍ਹ ਇਹ ਕਲਮ ਦੀ ਹੀ ਕਰਾਮਾਤ ਹੈ ਕਿ ਮੇਰੀ ਜ਼ਿੰਦਗੀ ਵਿੱਚ ਤੁਹਾਡੇ ਵਰਗੇ ਨਿੱਘੇ ਮਿੱਤਰ ਹਨੇਰੀ ਵਾਂਗ ਆਉਂਦੇ ਅਤੇ ਤੂਫਾਨ ਵਾਂਗ ਚਲੇ ਜਾਂਦੇ ਹਨ। ਮੈਂ ਚੁਰਾਹੇ ਵਿੱਚ ਖੜੇ ਬਿਜਲੀ ਦੇ ਖੰਭੇ ਵਾਂਗ, ਦੂਰ ਦਿਸਹੱਦੇ ਤੱਕ ਆਉਂਦੇ ਜਾਂਦੇ ਸੋਹਣੇ ਚਿਹਰੇ ਦੇਖਦਾ ਰਹਿੰਦਾ ਹਾਂ। ਜ਼ਰੂਰ ਮਿਲਾਂਗੇ। ਜੇ ਨਾ ਵੀ ਮਿਲੇ, ਮੈਨੂੰ ਤੁਹਾਡਾ ਹਰੇ ਪਾਣੀ ਵਾਲਾ ਟੱਬ ਹਮੇਸ਼ਾ ਯਾਦ ਰਹੇਗਾ।'

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”