Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਭਾਰਤੀ ਲੋਕਾਂ ਦੇ ਘਰਾਂ ਤੋਂ ਬੀਤੇ ਸਾਲਾਂ ਦੇ ਦੌਰਾਨ 1280 ਕਰੋੜ ਦੇ ਗਹਿਣੇ ਚੋਰੀ

March 25, 2019 08:31 AM

ਲੰਡਨ, 24 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਦਾ ਸੋਨੇ ਲਈ ਪ੍ਰੇਮ ਉਨ੍ਹਾਂ ਨੂੰ ਭਾਰੀ ਪੈ ਰਿਹਾ ਹੈ। ਬੀਤੇ ਪੰਜ ਸਾਲਾਂ ਵਿੱਚ ਉਨ੍ਹਾਂ ਦੇ ਘਰਾਂ ਤੋਂ 140 ਮਿਲੀਅਨ ਪੌਂਡ (1280 ਕਰੋੜ ਰੁਪਏ) ਦੇ ਗਹਿਣੇ ਚੋਰੀ ਹੋਏ ਹਨ। ਇਹ ਜਾਣਕਾਰੀ ਸੂਚਨਾ ਅਧਿਕਾਰ ਹੇਠ ਮੰਗੀ ਗਈ ਜਾਣਕਾਰੀ ਤੋਂ ਸਾਹਮਣੇ ਆਈ ਹੈ।
ਬੀ ਬੀ ਸੀ ਵੱਲੋਂ ਖੋਜਪੂਰਨ ਪੱਤਰਕਾਰਤਾ ਰਾਹੀਂ ਇਕੱਠੀ ਕੀਤੀ ਜਾਣਕਾਰੀ ਦੇ ਮੁਤਾਬਕ ਬ੍ਰਿਟੇਨ ਦੀਆਂ ਦੁਕਾਨਾਂ ਵਿੱਚ ਏਸ਼ੀਅਨ ਗੋਲਡ ਦੇ ਨਾਂਅ ਨਾਲ ਵੇਚੇ ਜਾਣ ਵਾਲੇ ਗਹਿਣੇ ਅਕਸਰ ਵਿਆਹ ਦੇ ਮੌਕੇ ਤੋਹਫੇ ਵਜੋਂ ਦਿੱਤੇ ਜਾਂਦੇ ਹਨ। ਗਹਿਣੇ ਦੇਣ-ਲੈਣ ਦਾ ਇਹ ਰਿਵਾਜ ਦੱਖਣੀ ਏਸ਼ੀਆਈ ਪਰਵਾਰਾਂ ਵਿੱਚ ਚੋਖਾ ਚੱਲ ਰਿਹਾ ਹੈ। ਸਾਲ 2013 ਤੋਂ ਅੱਜ ਤੱਕ ਘਰਾਂ ਵਿੱਚ ਰੱਖੇ ਇਨ੍ਹਾਂ ਗਹਿਣਿਆਂ ਦੀ ਚੋਰੀ ਦੀਆਂ 28 ਹਜ਼ਾਰ ਘਟਨਾਵਾਂ ਹੋਈਆਂ ਹਨ। ਸਭ ਤੋਂ ਵੱਧ ਗਹਿਣੇ ਲੰਡਨ 'ਚ ਚੋਰੀ ਹੋਏ ਹਨ। ਇਥੋਂ 115.6 ਮਿਲੀਅਨ (ਪੌਂਡ (1056 ਕਰੋੜ ਰੁਪਏ) ਦੇ ਗਹਿਣੇ ਚੋਰੀ ਹੋਈ ਅਤੇ 9.6 ਮਿਲੀਅਨ ਪੌਂਡ (88 ਕਰੋੜ ਰੁਪਏ) ਦੇ ਗਹਿਣੇ ਮਾਨਚੈਸਟਰ ਇਲਾਕੇ ਵਿੱਚ ਚੋਰੀ ਹੋਏ ਸਨ। ਚੋਰੀ ਦੇ ਇਨ੍ਹਾਂ ਕੇਸਾਂ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏਰਨ ਡੁੱਗਨ ਅਨੁਸਾਰ ਚੋਰ ਫੜਨ ਪਿੱਛੋਂ ਵੀ ਗਹਿਣਿਆਂ ਲੈਣ ਵਿੱਚ ਚੋਖੀ ਮੁਸ਼ਕਲ ਆਉਂਦੀ ਹੈ, ਕਿਉਂਕਿ ਗਹਿਣਿਆਂ ਨੂੰ ਬਹੁਤ ਜਲਦੀ ਗਲਾ ਕੇ ਸੋਨੇ ਨੂੰ ਵੇਚ ਦਿੱਤਾ ਜਾਂਦਾ ਹੈ।
ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਗਹਿਣਿਆਂ ਲਈ ਪ੍ਰਸਿੱਧ ਸਟੋਰ ਚਲਾਉਣ ਵਾਲੇ ਸੰਜੇ ਕੁਮਾਰ ਦੇ ਮੁਤਾਬਕ ਉਹ ਆਪਣੇ ਗ੍ਰਾਹਕਾਂ ਨੂੰ ਗਹਿਣੇ ਸੁਰੱਖਿਅਤ ਰੱਖਣ ਦੇ ਢੰਗਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ ਅਤੇ ਗਹਿਣਿਆਂ ਦਾ ਬੀਮਾ ਕਰਾਉਣ ਦੀ ਵੀ ਸਲਾਹ ਦਿੰਦੇ ਹਨ। ਸੰਜੇ ਕੁਮਾਰ ਦਾ ਸਟੋਰ ਲੰਡਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਵਿਚਲੇ ਭਾਰਤੀ ਮੂਲ ਦੇ ਲੋਕਾਂ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਉਨ੍ਹਾਂ ਨੂੰ ਸੋਨਾ ਖਰੀਦਣ ਨੂੰ ਕਹਿੰਦੇ ਹਨ। ਬਜ਼ੁਰਗ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਦੇ ਹਨ, ਨਾਲ ਹੀ ਉਸ ਦਾ ਕੋਲ ਹੋਣਾ ਸ਼ੁੱਭ ਸ਼ਗਨ ਮੰਨਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ