Welcome to Canadian Punjabi Post
Follow us on

16

October 2018
ਜੀਟੀਏ

ਨਵੇਂ ਕਾਰਜਕਾਲ ਵਿੱਚ ਲੋਕਾਂ ਦੀ ਪਾਈ ਪਾਈ ਦਾ ਹਿਸਾਬ ਦੇਵਾਂਗੀ : ਲਿੰਡਾ ਜੈਫਰੀ

October 01, 2018 07:44 AM

ਬਰੈਂਪਟਨ, 30 ਸਤੰਬਰ (ਪੋਸਟ ਬਿਊਰੋ) : ਆਪਣੇ ਪੈਸੇ ਲਈ ਲੋਕ ਸਖ਼ਤ ਮਿਹਨਤ ਕਰਦੇ ਹਨ ਤੇ ਇਹ ਜਾਨਣਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਦੇ ਟੈਕਸ ਡਾਲਰਾਂ ਦੀ ਉਨ੍ਹਾਂ ਨੂੰ ਸਹੀ ਕੀਮਤ ਮਿਲ ਰਹੀ ਹੈ।
ਮੇਅਰ ਲਿੰਡਾ ਜੈਫਰੀ ਨੇ ਇਹ ਵਿਚਾਰ ਪ੍ਰਗਟਾਉਂਦਿਆਂ ਆਖਿਆ ਕਿ 2014 ਵਿੱਚ ਉਨ੍ਹਾਂ ਨੂੰ ਬਰੈਂਪਟਨ ਸਿਟੀ ਹਾਲ ਵਿਚਲੀ ਵਿੱਤੀ ਗੜਬੜ ਨੂੰ ਸਾਫ ਕਰਨ ਲਈ ਚੁਣਿਆ ਗਿਆ। ਉਨ੍ਹਾਂ ਆਖਿਆ ਕਿ ਲੋਕਾਂ ਦੇ ਪੈਸੇ ਨੂੰ ਸਹੀ ਢੰਗ ਨਾਲ ਸਾਂਭਣ ਲਈ ਅਤੇ ਪਾਰਦਰਸ਼ਤਾ ਤੇ ਜਵਾਬਦੇਹੀ ਤੈਅ ਕਰਨ ਲਈ ਉਨ੍ਹਾਂ ਆਪਣੇ ਪੂਰੇ ਕਾਰਜਕਾਲ ਵਿੱਚ ਕਾਫੀ ਮਸ਼ੱਕਤ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਬਰੈਂਪਟਨ ਵਾਸੀਆਂ ਦੀ ਸ਼ਹਿਰ ਦੇ ਵਿਕਾਸ ਤੇ ਖੁਸ਼ਹਾਲੀ ਦੀ ਲੋੜ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਸੇਵਾਵਾਂ ਮੁਹੱਈਆ ਕਰਵਾਉਣ ਦੀ ਲੋੜ ਪੂਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਆਖਿਆ ਕਿ ਅਣਚਾਹੇ ਖਰਚਿਆਂ ਨੂੰ ਕੰਟਰੋਲ ਕਰਨ ਦੀ ਲੜਾਈ ਉਹ ਲੜਦੀ ਰਹੇਗੀ।
ਉਨ੍ਹਾਂ ਅੱਗੇ ਆਖਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਹੇਠ ਲਿਖੀਆਂ ਪ੍ਰਾਪਤੀਆਂ ਕੀਤੀਆਂ ਗਈਆਂ :
ਸਿਟੀ ਆਫ ਬਰੈਂਪਟਨ ਵਿੱਚ ਟੈਕਸ ਦਰ ਜੋ ਕਿ 2015 ਵਿੱਚ 0.499812 ਫੀ ਸਦੀ ਸੀ ਉਹ 2018 ਵਿੱਚ 0.481785 ਫੀ ਸਦੀ ਰਹਿ ਗਈ।
ਗੌਲਫ ਕੋਰਸਿਜ਼ ਤੇ ਪ੍ਰਾਈਵੇਟ ਮਲਕੀਅਤ ਵਾਲੀਆਂ ਸਪੋਰਟਸ ਟੀਮਾਂ ਦੇ ਕਾਰਪੋਰੇਟ ਟੈਕਸਦਾਤਾਵਾਂ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਰਾਹਤ ਪੈਕੇਜਿਜ਼ ਖਿਲਾਫ ਲੜਾਈ ਕੀਤੀ। ਇਨ੍ਹਾਂ ਕਾਰਨ ਟੈਕਸਦਾਤਾਵਾਂ ਨੂੰ ਕੋਈ ਫਾਇਦਾ ਨਹੀਂ ਸੀ ਹੁੰਦਾ।
ਫਾਲਤੂ ਦੇ ਖਰਚੇ ਬੰਦ ਕਰਵਾਏ, ਜਿਨ੍ਹਾਂ ਤਹਿਤ 25 ਸੀਨੀਅਰ ਬਿਊਰੋਕ੍ਰੈਟਸ ਨੂੰ ਹਟਾਇਆ ਗਿਆ ਤੇ ਇਸ ਨਾਲ ਸਿਟੀ ਹਾਲ ਦੀ ਕਾਬਲੀਅਤ ਵਿੱਚ ਹੋਰ ਵਾਧਾ ਹੋਇਆ।
ਬਰੈਂਪਟਨ ਦੀ ਕ੍ਰੈਡਿਟ ਰੇਟਿੰਗ ਵਿੱਚ ਸੁਧਾਰ ਕਰਦਿਆਂ ਇਸ ਨੂੰ ਟ੍ਰਿਪਲ ਏ ਨੈਗੇਟਿਵ ਤੋਂ ਟ੍ਰਿਪਲ ਏ ਸਟੇਬਲ ਉੱਤੇ ਲਿਆਂਦਾ ਤੇ ਇਸ ਤਰ੍ਹਾਂ ਵਿਆਜ਼ ਦਰਾਂ ਵਿੱਚ ਜਾਣ ਵਾਲੇ ਹਜ਼ਾਰਾਂ ਡਾਲਰ ਦੀ ਬਚਤ ਕੀਤੀ
ਅਮਰੀਕਾ ਤੇ ਕੈਨੇਡਾ ਦੀ ਗਵਰਮੈਂਟ ਫਾਇਨਾਂਸ ਆਫੀਸਰਜ਼ ਐਸੋਸਿਏਸ਼ਨ ਵੱਲੋਂ ਮਾਨਤਾ ਪ੍ਰਾਪਤ ਡਿਸਟਿੰਗੁਇਸ਼ਡ ਬਜਟ ਪ੍ਰੈਜ਼ੈਂਟੇਸ਼ਨ ਐਵਾਰਡ ਹਾਸਲ ਕੀਤਾ
ਸੀਡੀ ਹੋਵੇ ਇੰਸਟੀਚਿਊਟ ਵੱਲੋਂ ਕੈਨੇਡਾ ਦੇ ਸ਼ਹਿਰਾਂ ਦੀ ਕੀਤੀ ਜਾਂਦੀ ਦਰਜੇਬੰਦੀ ਵਿੱਚ ਬਰੈਂਪਟਨ ਨੂੰ ਬੀ ਨੈਗੇਟਿਵ ਤੋਂ ਏ ਪੌਜ਼ੇਟਿਵ ਦਰਜਾ ਦਿਵਾਇਆ।
ਸਾਬਕਾ ਕਾਉਂਸਲ ਦੇ ਕੁਪ੍ਰਬੰਧਾਂ ਤੋਂ ਸ਼ਹਿਰ ਦੇ ਨਿੱਘਰ ਚੁੱਕੀ ਵਿੱਤੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਤੇ ਇਸ ਨੂੰ ਉਜਾਗਰ ਕਰਨ ਲਈ ਬਾਹਰੀ ਆਡੀਟਰਜ਼ ਦੀ ਮਦਦ ਲਈ।
ਪਾਰਦਰਸ਼ਤਾ ਲਿਆਉਣ ਲਈ ਸ਼ਹਿਰ ਦੀ ਪ੍ਰੋਕਿਊਰਮੈਂਟ ਪਾਲਿਸੀ ਵਿੱਚ ਸੁਧਾਰ ਕੀਤਾ
ਸ਼ਹਿਰ ਦੇ ਬਜਟ ਸਬੰਧੀ ਰੁਝਾਨਾਂ ਵਿੱਚ ਸਟਾਫ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ, ਚਿਰਾਂ ਤੱਕ ਚੱਲਣ ਵਾਲੀ ਵਿੱਤੀ ਰਣਨੀਤੀ ਲਈ ਤਬਦੀਲੀਆਂ ਲਿਆਂਦੀਆਂ ਤੇ ਇਸ ਨੂੰ ਆਧੁਨਿਕ ਰੂਪ ਦਿੱਤਾ।
ਇਹ ਵੀ ਯਕੀਨੀ ਬਣਾਇਆ ਕਿ ਭਵਿੱਖ ਦੇ ਬਜਟ ਲਈ ਦਰਾਂ ਤਿੰਨ ਸਾਲਾਂ ਦੇ ਇੰਕਰੀਮੈਂਟਸ ਉੱਤੇ ਆਧਾਰਿਤ ਹੋਣ।
ਉਨ੍ਹਾਂ ਆਖਿਆ ਕਿ ਆਪਣੇ ਅਗਲੇ ਕਾਰਜਕਾਲ ਲਈ ਉਨ੍ਹਾਂ ਦਾ ਧਿਆਨ ਹੇਠ ਲਿਖੇ ਮੁੱਦਿਆਂ ਉੱਤੇ ਕੇਂਦਰਿਤ ਰਹੇਗਾ-ਪ੍ਰਾਪਰਟੀ ਟੈਕਸ ਸਬੰਧੀ ਸਥਿਤੀ ਵਿੱਚ ਸੁਧਾਰ, ਬਿਹਤਰੀਨ ਕਾਰਗੁਜ਼ਾਰੀ ਰਾਹੀਂ ਪੈਸੇ ਦੀ ਬਚਤ ਵਾਲੇ ਏਰੀਆਜ਼ ਨੂੰ ਲੱਭਣਾ, ਅਗਾਊਂ ਅੰਦਾਜ਼ਾ ਤੇ ਸਥਿਰਤਾ ਮੁਹੱਈਆ ਕਰਵਾਉਣਾ, ਸ਼ਹਿਰ ਦੇ ਬੁਨਿਆਦੀ ਢਾਂਚੇ ਸਬੰਧੀ ਲੈਵੀ ਮੌਜੂਦਾ ਪੱਧਰ ਉੱਤੇ ਬਰਕਰਾਰ ਰੱਖਣਾ ਤਾਂ ਕਿ ਅਸੀਂ ਭਵਿੱਖ ਵਿੱਚ ਬੁਨਿਆਦੀ ਢਾਂਚੇ ਸਬੰਧੀ ਲੋੜਾਂ ਨੂੰ ਮੌਜੂਦਾ ਤੇ ਭਵਿੱਖ ਦੇ ਟੈਕਸਦਾਤਾਵਾਂ ਉੱਤੇ ਬੋਝ ਵਧਾਏ ਬਿਨਾਂ ਪੂਰਾ ਕਰ ਸਕੀਏ।

 

 

Have something to say? Post your comment