Welcome to Canadian Punjabi Post
Follow us on

25

April 2019
ਭਾਰਤ

‘ਚੱਡੀ’ ਅਤੇ ‘ਫੰਟੂਸ਼’ ਵਰਗੇ ਸ਼ਬਦ ਆਕਸਫੋਰਡ ਡਿਕਸ਼ਨਰੀ 'ਚ ਸ਼ਾਮਲ

March 24, 2019 01:34 AM

ਨਵੀਂ ਦਿੱਲੀ, 23 ਮਾਰਚ (ਪੋਸਟ ਬਿਊਰੋ)- ਆਕਸਫੋਰਡ ਇੰਗਲਿਸ਼ ਡਿਕਸ਼ਨਰੀ (ਓ ਈ ਡੀ) ਨੇ ਨਵੇਂ ਸ਼ਬਦਾਂ ਨੂੰ ਥਾਂ ਦਿੱਤੀ ਹੈ, ਜਿਸ 'ਚ ਕੁਝ ਸ਼ਬਦ ਅਜਿਹੇ ਹਨ, ਜੋ ਭਾਰਤ 'ਚ ਕਾਫੀ ਪ੍ਰਚੱਲਿਤ ਹਨ।
ਇਸ ਸੰਬੰਧ ਵਿੱਚ ਡਿਕਸ਼ਨਰੀ ਨੇ ਆਪਣੇ ਪਹਿਲੇ ਐਡੀਸ਼ਨ ਦੇ 90 ਸਾਲ ਪੂਰੇ ਹੋਣ ਮੌਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਥਾਨਕ ਸ਼ਬਦਕੋਸ਼ ਵਿੱਚ ਆਕਸਫੋਰਡ ਦੀ ਮਦਦ ਕਰਨ, ਜਿਸ ਤੋਂ ਬਾਅਦ ਡਿਕਸ਼ਨਰੀ 'ਚ ਚੱਡੀ, ਫੰਟੂਸ਼ ਅਤੇ ਜਿਬਾਨਸ ਵਰਗੇ ਸ਼ਬਦਾਂ ਨੂੰ ਥਾਂ ਦਿੱਤੀ ਗਈ ਹੈ। ਆਕਸਫੋਰਡ ਡਿਕਸ਼ਨਰੀ ਵਿੱਚ ਸ਼ਾਮਲ ਚੱਡੀ ਸ਼ਬਦ ਆਮ ਉਤਰ ਭਾਰਤੀ ਲੋਕਾਂ ਦੀ ਬੋਲਚਾਲ 'ਚ ਪ੍ਰਚੱਲਿਤ ਹੈ। ਇਹ ਸ਼ਬਦ ਅੰਡਰਪੈਂਟਸ ਲਈ ਵਰਤਿਆ ਜਾਂਦਾ ਹੈ। ਪਾਠਕਾਂ ਨੇ ਸਕਾਟਿਸ਼ ਸ਼ਬਦਾਂ ਦਾ ਵੀ ਸੁਝਾਅ ਦਿੱਤਾ ਹੈ। ਓ ਈ ਡੀ ਬਿਡੀ-ਇਨ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਡਿਕਸ਼ਨਰੀ ਵਿੱਚ ਮਤਲਬ ਕਿਸੇ ਨਾਲ ਵਿਆਹੁਤਾ ਸਬੰਧ ਰੱਖਣਾ ਦੱਸਿਆ ਗਿਆ ਹੈ।
ਸੰਸਾਰ ਭਰ ਦੇ ਪਾਠਕਾਂ ਨੇ ਡਿਕਸ਼ਨਰੀ 'ਚ ਵੇਲਸ਼ ਅੰਗਰੇਜ਼ੀ ਦੇ ਸ਼ਬਦ ਜਿਬਾਨਸ ਯਾਨੀ ਹਰਾ ਪਿਆਜ਼ ਅਤੇ ਨਿਊ ਆਰਲੀਅਨਸ ਦੇ ਯਾਟ ਵਰਗੇ ਸ਼ਬਦਾਂ ਦਾ ਵੀ ਸੁਝਾਅ ਦਿੱਤਾ ਹੈ। ਓ ਈ ਡੀ ਵਿੱਚ ਸਿਟੂਟੇਰੀ ਸ਼ਬਦ ਵੀ ਜੋੜਿਆ ਗਿਆ ਹੈ। ਸਿਟੂਟੇਰੀ ਇਕ ਸਕਾਟਿਸ਼ ਵਰਡ ਹੈ, ਜਿਸ ਦਾ ਮਤਲਬ ਬਾਹਰ ਬੈਠਣਾ ਜਾਂ ਧੁੱਪ ਵਿੱਚ ਬੈਠਣਾ ਹੈ। ਆਕਸਫੋਰਡ ਡਿਕਸ਼ਨਰੀ 'ਚ ਫੰਟੂਸ਼ ਸ਼ਬਦ ਵੀ ਜੋੜਿਆ ਗਿਆ ਹੈ। ਇਹ ਸਕਾਟਿਸ਼ ਹੈ, ਪਰ ਭਾਰਤ ਵਿੱਚ ਵੀ ਲੋਕ ਇਸ ਦੀ ਵਰਤੋਂ ਕਰਦੇ ਹਨ। ਫੰਟੂਸ ਨਾਂ ਨਾਲ ਇਕ ਫਿਲਮ ਵੀ ਰਿਲੀਜ਼ ਹੋਈ ਸੀ, ਜਿਸ ਦਾ ਮਤਲਬ ਹੁੰਦਾ ਹੈ- ਦਿਖਾਵਟੀ ਜਾਂ ਭੜਕੀਲਾ।

Have something to say? Post your comment
ਹੋਰ ਭਾਰਤ ਖ਼ਬਰਾਂ
ਸੁਪਰੀਮ ਕੋਰਟ ਨੇ ਕਿਹਾ: ਨਿਆਂ ਪਾਲਿਕਾ ਵਿੱਚ ਕੋਈ ਫਿਕਸਿੰਗ ਰੈਕੇਟ ਹੋਇਆ ਤਾਂ ਜੜ੍ਹ ਤਕ ਜਾਵਾਂਗੇ
ਜਿੰਨਾ ਸੋਹਣਾ ਓਨਾ ਖਤਰਨਾਕ ਸਰਬੇਰਾ ਓਡੋਲਮ ਦਰੱਖਤ, ਛੂੰਹਦੇ ਸਾਰ ਹੀ ਮਾਰ ਸੁੱਟਦੈ
ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਬਜਰੰਗ ਨੇ ਸੋਨ ਤਮਗਾ ਜਿੱਤਿਆ
ਮਹਿਬੂਬਾ ਮੁਫਤੀ ਦੇ ਗੜ੍ਹ ਵਿੱਚ 40 ਵੋਟ ਕੇਂਦਰਾਂ ਉੱਤੇ ਇੱਕ ਵੀ ਵੋਟ ਨਹੀਂ ਪਈ
ਇੰਦੌਰ ਵਿੱਚ ਪੁਲਸ ਨੇ ਪੰਜ ਫਰਜ਼ੀ ਇਨਕਮ ਟੈਕਸ ਅਫਸਰ ਫੜੇ
ਇਰਾਨ ਤੋਂ ਕੱਚਾ ਤੇਲ ਲੈਣਾ ਭਾਰਤ ਬੰਦ ਕਰੇਗਾ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ