Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਥੈਰੇਸਾ ਮੇਅ ਨੂੰ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤਮਿਲੀ

March 23, 2019 10:06 AM

ਲੰਡਨ, 22 ਮਾਰਚ, (ਪੋਸਟ ਬਿਊਰੋ)- ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਬੇਨਤੀ ਉੱਤੇ ਯੂਰਪੀ ਯੂਨੀਅਨ (ਈਯੂ) ਦੇ ਆਗੂਆਂ ਨੇ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤ ਦੇ ਦਿੱਤੀ ਹੈ।
ਵਰਨਣ ਯੋਗ ਹੈ ਕਿ ਹਾਲੇ ਤੱਕ ਬ੍ਰੈਗਜ਼ਿਟ ਦੀ ਆਖਰੀ ਤਰੀਕ 29 ਮਾਰਚ ਸੀ। ਬ੍ਰਿਟੇਨ ਦੀ ਪਾਰਲੀਮੈਂਟਦੋ ਵਾਰ ਬ੍ਰੈਗਜ਼ਿਟ ਸਮਝੌਤਾਰੱਦ ਕਰ ਚੁੱਕੀ ਹੈ। ਅਗਲੇ ਹਫ਼ਤੇ ਬ੍ਰਿਟਿਸ਼ਪਾਰਲੀਮੈਂਟ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ਨੇ ਬ੍ਰੈਗਜ਼ਿਟ ਸਮਝੌਤੇ ਉੱਤੇ ਫਿਰ ਵੋਟਿੰਗ ਕਰਨੀ ਹੈ। ਯੂਰਪੀ ਯੂਨੀਅਨ ਨੇ ਬ੍ਰਿਟੇਨ ਨੂੰ ਅਗਲੇ ਕਦਮ ਲਈ12 ਅਪ੍ਰੈਲ ਤਕ ਸਮਾਂ ਦਿੱਤਾ ਹੈ, ਜੇ ਬ੍ਰਿਟੇਨ ਨੇ ਸਮਝੌਤੇ ਦੇ ਨਾਲ ਯੂਰਪੀ ਯੂਨੀਅਨਤੋਂਵੱਖ ਹੋਣਾ ਹੈ ਤਾਂ ਬ੍ਰਿਟੇਨ ਦੀਪਾਰਲੀਮੈਂਟ ਨੂੰ ਇਸ ਤਰੀਕ ਤਕ ਉਸ ਸਮਝੌਤੇ ਨੂੰ ਮਨਜ਼ੂਰੀ ਦੇਣੀ ਹੋਵੇਗੀ। ਯੂਰਪੀ ਕੌਂਸਲ ਦੇ ਪ੍ਰਧਾਨ ਡੋਨਾਲਡ ਟਸਕ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਕੋਲ ਅਜੇ ਵੀ ਸਮਝੌਤਾ ਕਰਨ, ਸਮਝੌਤਾ ਨਾ ਕਰਨ, ਲੰਮੇ ਸਮੇਂ ਤਕ ਮੋਹਲਤ ਜਾਂ ਧਾਰਾ 50 ਨੂੰ ਵਾਪਸ ਲੈਣ ਦਾ ਬਦਲ ਮੌਜੂਦ ਹੈ।ਬ੍ਰੈਗਜ਼ਿਟ ਸਮਝੌਤਾ ਨਾ ਹੋਣ ਦੇ ਸ਼ੱਕ ਕਾਰਨ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਮੱਧ ਲੰਡਨ ਵਿਚ ਆਪਣੇ ਦਫ਼ਤਰ ਦੇ ਹੇਠਾਂ ਨਿਊਕਲੀਅਰ ਬੰਕਰ ਵਿਚ ਹਥਿਆਰਬੰਦ ਫੋਰਸਾਂ ਦਾ ਕਮਾਨ ਸੈਂਟਰ ਬਣਾਉਣ ਦੀ ਤਿਆਰੀ ਛੋਹਦਿੱਤੀ ਹੈ। ਸਮਝੌਤਾ ਨਾ ਹੋਣ ਕਾਰਨ ਸਰਹੱਦ ਉੱਤੇ ਅਮਨ-ਕਾਨੂੰਨ ਦੀ ਹਾਲਤ ਵਿਗੜ ਸਕਦੀ ਹੈ। ਅਜੇ ਤਕ ਇਸ ਬੰਕਰ ਦੀ ਵਰਤੋਂ ਪੂਰੇ ਸਾਲ ਸੰਕਟ ਮੈਨੇਜਮੈਂਟ ਕੰਮਾਂ ਲਈ ਕੀਤੀ ਜਾ ਰਹੀ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕਈ ਸਾਈਟਾਂ ਹਥਿਆਰਾਂ ਦੇ ਨਾਜਾਇਜ਼ ਵਪਾਰ ਦਾ ਅੱਡਾ ਬਣੀਆਂ
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ਵਿੱਚ ਹਲਾਕ
ਇਸਲਾਮਿਕ ਸਟੇਟ ਨੇ ਸ਼੍ਰੀਲੰਕਾ ਹਮਲੇ ਦੀ ਜ਼ਿੰਮੇਵਾਰੀ ਲਈ
ਡਿਪੋਰਟ ਕੀਤੇ ਤਿੰਨ ਭਾਰਤੀ ਪਾੜ੍ਹਿਆਂ ਲਈ ਫਿਰ ਦਰਵਾਜ਼ੇ ਖੁੱਲ੍ਹੇ
ਇੱਕੋ ਦਿਨ ਪੈਦਾ ਹੋਏ, ਇੱਕੋ ਸ਼ਹਿਰ ਵਿੱਚ ਰਹੇ, 17 ਸਾਲ ਬਾਅਦ ਮਿਲੇ, ਹਮਸਫਰ ਬਣਨਗੇ
ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਸ੍ਰੀਲੰਕਾ ਵਿੱਚ ਹਮਲੇ : ਵਿਜੇਵਰਦਨੇ
ਟਰੰਪ ਦਾ ਭਾਰਤ ਨੂੰ ਝਟਕਾ: ਈਰਾਨ ਤੋਂ ਤੇਲ ਖਰੀਦ ਦੀ ਛੋਟ ਬੰਦ
ਬੰਬ ਧਮਾਕਿਆਂ ਤੋਂ ਬਾਅਦ ਸ੍ਰੀ ਲੰਕਾ ਦੀ ਫੌਜ ਨੂੰ ਮਿਲੀਆਂ ਵਿਸ਼ੇਸ਼ ਸ਼ਕਤੀਆਂ
ਟਰੰਪ ਨੇ ਕਾਨੂੰਨੀ ਦਸਤਾਵੇਜ਼ਾਂ ਬਿਨਾਂ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਹੁਕਮ ਦਿੱਤਾ
ਲੱਖਾਂ ਲੋਕ 123456 ਅੰਕ ਨੂੰ ਬਣਾ ਲੈਂਦੇ ਹਨ ਪਾਸਵਰਡ