Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਭਾਰਤ ਵਿੱਚ ਕਾਫੀ ਹਨ ਤੇਲ, ਗੈਸ ਦੇ ਭੰਡਾਰ

March 22, 2019 09:09 AM

-ਵਿਨੀਤ ਨਾਰਾਇਣ
ਪਾਠਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਚੰਦਰਸ਼ੇਖਰ ਪ੍ਰਧਾਨ ਮੰਤਰੀ ਸਨ ਤਾਂ ਭਾਰਤ ਦਾ ਸੋਨਾ ਇੰਗਲੈਂਡ ਕੋਲ ਗਹਿਣੇ ਰੱਖ ਕੇ ਤੇਲ ਅਤੇ ਗੈਸ ਦੇ ਬਿੱਲ ਦਾ ਭੁਗਤਾਨ ਕੀਤਾ ਗਿਆ ਸੀ। ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਕਿ ਵਿਕਾਸਸ਼ੀਲ ਦੇਸ਼ਾਂ ਦੀ ਇਕਾਨਮੀ ਅਤੇ ਮਹਿੰਗਾਈ ਦਰ ਪੈਟਰੋਲ ਤੇ ਗੈਸ ਦੀਆਂ ਇੰਟਰਨੈਸ਼ਨਲ ਕੀਮਤਾਂ ਨਾਲ ਜੁੜੀ ਰਹਿੰਦੀ ਹੈ। ਮਿਸਾਲ ਦੇ ਤੌਰ ਉੱਤੇ ਸਾਡੇ ਦੇਸ਼ ਦਾ ਕੀਰਬ ਅੱਧਾ ਜੀ ਡੀ ਪੀ ਕਰੂਡ ਆਇਲ ਅਤੇ ਗੈਸ ਦੀ ਦਰਾਮਦ ਵਿੱਚ ਚਲਾ ਜਾਂਦਾ ਹੈ। ਸਪੱਸ਼ਟ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਤੇਲ ਤੇ ਗੈਸ ਦੀ ਇੰਪੋਰਟ ਦੇ ਬਦਲੇ ਹਰ ਸਾਲ ‘ਮਿਡਲ ਈਸਟ’ ਦੇ ਦੇਸ਼ਾਂ ਨੂੰ ਕਰੀਬ 10 ਲੱਖ ਕਰੋੜ ਰੁਪਏ ਦੀ ਰਕਮ ਭਾਰਤ ਦੇਂਦਾ ਹੈ। ਪਿਛਲੇ ਪੰਜ ਸਾਲਾਂ ਵਿੱਚ ਮੋਦੀ ਸਰਕਾਰ ਨੇ ਕਰੀਬ 50 ਲੱਖ ਰੁਪਏ ਇਸ ਮੱਦ ਵਿੱਚ ਖਰਚ ਕੀਤੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਪੈਸਾ ਬਚਾਇਆ ਜਾ ਸਕਦਾ ਸੀ? ਕੀ ਸਾਡੇ ਦੇਸ਼ ਵਿੱਚ ਤੇਲ ਅਤੇ ਗੈਸ ਦੇ ਭੰਡਾਰ ਕਾਫੀ ਮਾਤਰਾ ਵਿੱਚ ਨਹੀਂ ਸਨ। ਇਸ ਦਾ ਉੱਤਰ ਹੈ ਕਿ ਸਾਡੇ ਦੇਸ਼ ਵਿੱਚ ਤੇਲ ਤੇ ਗੈਸ ਦੇ ਭੰਡਾਰ ਕਾਫੀ ਮਾਤਰਾ ਤੋਂ ਵੱਧ ਹਨ। 24 ਅਕਤੂਬਰ 2016 ਨੂੰ ਇਸ ਦਾ ਜਿ਼ਕਰ ਹੋਇਆ ਸੀ, ਪਰ ਸੱਤਾ ਵਿੱਚ ਬੈਠੇ ਚਾਰ-ਪੰਜ ਵਿਅਕਤੀਆਂ ਦੀ ਹਵਸ ਨੇ 130 ਕਰੋੜ ਭਾਰਤੀਆਂ ਦੀ ਜੇਬ ਉਪਰ ਪੰਜ ਸਾਲ ਤੱਕ ਡਾਕਾ ਮਾਰਿਆ।
ਅੱਜ ਦੀ ਤਰੀਕ ਵਿੱਚ ਭਾਰਤ ਵਿੱਚ ਮਿਲਦੇ ਤੇਲ ਤੇ ਗੈਸ ਦੇ ਭੰਡਾਰਾਂ 'ਚੋਂ ਸਿਰਫ 15 ਫੀਸਦੀ ਕੱਢਿਆ ਜਾ ਰਿਹਾ ਹੈ, ਬਾਕੀ 85 ਫੀਸਦੀ ਨੂੰ ਜਾਣ-ਬੁੱਝ ਕੇ ਛੇੜਿਆ ਨਹੀਂ ਜਾ ਰਿਹਾ। ਬੀਤੇ ਹਫਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਐਲਾਨੀਆਂ ਤਾਂ ਨਰਿੰਦਰ ਮੋਦੀ ਨੇ ਤੇਲ ਅਤੇ ਗੈਸ ਦੀ ਪਾਲਿਸੀ ਵਿੱਚ ਜੋ ਸੋਧ 2014 ਵਿੱਚ ਕਰਨੀ ਸੀ, ਉਹ 11 ਮਾਰਚ 2019 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਕੀਤੀ। ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਮੰਤਰੀ ਮੰਡਲ ਨੇ 28 ਫਰਵਰੀ 2019 ਨੂੰ ਅਰੁਣ ਜੇਤਲੀ ਦੀ ਅਗਵਾਈ ਵਿੱਚ ਇਹ ਸੋਧ ਕਰਨ ਦਾ ਫੈਸਲਾ ਲਿਆ ਸੀ, ਪਰ ਇਹ ਸੋਧ ਜਾਣਬੁੱਝ ਕੇ ਪੰਜ ਸਾਲ ਤੱਕ ਇਸ ਇਮਾਨਦਾਰ ਮੋਦੀ ਸਰਕਾਰ ਨੇ ਪੈਂਡਿੰਗ ਰੱਖੀ। ਚਾਰ-ਪੰਜ ਤਾਕਤਵਰ ਲੋਕਾਂ ਨੇ ਆਪਣੇ ਧਨ ਦੀ ਹਵਸ ਪੂਰੀ ਕਰਨ ਲਈ ਇਸ ਗਰੀਬ ਦੇਸ਼ ਨੂੰ ਮਿਡਲ ਈਸਟ ਦੇ ਸ਼ੇਖਾਂ ਹੱਥੋਂ ਲੁੱਟਵਾ ਦਿੱਤਾ।
ਅਸਲ ਵਿੱਚ ਤੇਲ-ਗੈਸ ਬਾਰੇ ਬਹੁਤ ਵੱਡੀ ਗਲਤ ਫਹਿਮੀ ਹੈ ਕਿ ਤੇਲ ਅਤੇ ਗੈਸ ਲੱਖਾਂ ਸਾਲਾਂ ਦੇ ਵਕਫੇ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਬਣਦੇ ਹਨ, ਪਰ ‘ਕੰਨ ਉਪਨਿਸ਼ਦ' ਦੀ ਵਿਆਖਿਆ ਵਿੱਚ ਅਗਨੀ ਦੇਵਤਾ ਵੱਲੋਂ ਇਸ ਗਲਤ ਧਾਰਨਾ ਦਾ ਖੁਲਾਸਾ ਕੀਤਾ ਗਿਆ ਹੈ। ਉਸੇ ਗਿਆਨ ਨੂੰ ਅਮਰੀਕਾ ਨੇ ਵਰਤਿਆ, 20 ਸਾਲ ਤੱਕ ਮਿਡਲ ਈਸਟ ਦੇ ਤੇਲ ਅਤੇ ਗੈਸ ਦੇ ਖੂਹਾਂ ਵਿੱਚ ਰਿਸਰਚ ਕਰਦੇ ਰਹੇ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਤੇਲ ਅਤੇ ਗੈਸ ਕਿਸੇ ਸਬਡਕਸ਼ਨ ਜ਼ੋਨ 'ਚ, ਜਿੱਥੇ ਮੈਗਮਾ 1200 ਡਿਗਰੀ ਸੈਂਟੀਗ੍ਰੇਡ ਦਾ ਹੁੰਦਾ ਹੈ, ਉਥੇ ਇੱਕ ਸੈਕਿੰਡ ਵਿੱਚ ਭਾਰੀ ਮਾਤਰਾ ਵਿੱਚ ਬਣਦੇ ਹਨ। ਇਸ ਨੂੰ ਅਸੀਂ ਗਿਆਨ ਦੀ ਭਾਸ਼ਾ ਵਿੱਚ ‘ਇਨ-ਆਰਗੈਨਿਕ' ਤੇਲ ਅਤੇ ਗੈਸ ਦੇ ਬਣਨ ਦੀ ਵਿਧੀ ਕਹਿੰਦੇ ਹਾਂ।
ਖੁਸ਼ਕਿਸਮਤੀ ਦੀ ਗੱਲ ਹੈ ਕਿ ਇਹੋ ਹਾਲਾਤ ਭਾਰਤ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਵੀ ਹਨ। ਅੱਜ ਤੋਂ ਤੀਹ ਸਾਲ ਪਹਿਲਾਂ ਅਮਰੀਕਾ ਦੇ ਦੋ ਵਿਗਿਆਨੀਆਂ ਨੇ ਮਿਡਲ ਈਸਟ ਦੇ ਤੇਲ ਖੂਹਾਂ ਵਿੱਚ ਇੱਕ ਅਜੀਬ ਗੱਲ ਦੇਖੀ ਕਿ ਤੇਲ ਦੇ ਖੂਹਾਂ ਨੂੰ ਸਾਲ ਦੇ ਸ਼ੁਰੂ ਵਿੱਚ ਜਿੰਨਾ ਮਾਪਿਆ ਜਾਂਦਾ ਸੀ, ਸਾਰਾ ਸਾਲ ਤੇਲ ਦੇ ਖੂਹਾਂ 'ਚੋਂ ਤੇਲ ਕੱਢਣ ਤੋਂ ਬਾਅਦ ਵੀ ਸਾਲ ਦੇ ਅਖੀਰ ਵਿੱਚ ਤੇਲ ਪਹਿਲਾਂ ਨਾਲੋਂ ਵਧ ਗਿਆ ਮਿਲਦਾ ਸੀ। ਇਸ ਅਜੂਬੇ ਨੂੰ ਦੇਖਣ ਪਿੱਛੋਂ ਅਮਰੀਕਾ ਦੇ ਵਿਗਿਆਨੀਆਂ ਨੇ ਦੁਨੀਆ ਸਾਹਮਣੇ ਐਲਾਨ ਕੀਤਾ ਕਿ ਮਿਡਲ ਈਸਟ ਦੇ ਤੇਲ ਦੇ ਖੂਹ ਕਦੇ ਵੀ ਖਾਲੀ ਨਹੀਂ ਹੋਣਗੇ। ਇਸ ਗੱਲ ਨੂੰ ਜਦੋਂ ਵੈਦਿਕ ਗਿਆਨ ਦੇ ਪ੍ਰਸੰਗ 'ਚ ਫੋਲਿਆ ਗਿਆ ਤਾਂ ਪਤਾ ਲੱਗਾ ਕਿ ਵਿਸ਼ਵ ਕੋਲ ਸਿਰਫ ਪੰਜਾਹ ਸਾਲਾਂ ਦਾਤਾਲ ਦੇ ਸਟਾਕ ਨਹੀਂ, ਸਗੋਂ ਇਸ ਦੇ ਉਲਟ 200 ਕਰੋੜ ਸਾਲਾਂ ਦਾ ਤੇਲ ਅਤੇ ਗੈਸ ਮੌਜੂਦ ਹਨ। ਜੇ ਪੂਰੇ ਵਿਸ਼ਵ ਦੀ 800 ਕਰੋੜ ਦੀ ਆਬਾਦੀ ਰੋਜ਼ ਬਾਲਟੀਆਂ ਭਰ ਭਰ ਤੇਲ ਨਾਲ ਨਹਾਉਣਾ ਸ਼ੁਰੂ ਕਰ ਦੇਵੇ, ਫਿਰ ਵੀ 200 ਕਰੋੜ ਸਾਲਾਂ ਤੱਕ ਉਨ੍ਹਾਂ ਨੂੰ ਧਰਤੀ ਮਾਤਾ ਅਤੇ ਅਗਨੀ ਦੇਵਤਾ ਤੇਲ ਤੇ ਗੈਸ ਦੀ ਸਪਲਾਈ ਕਰਦੇ ਰਹਿਣਗੇ।
ਤੁਸੀਂ ਜਾਨਣਾ ਚਾਹੋਗੇ ਕਿ ਇਹ ਚਮਤਕਾਰੀ ‘ਇਨ-ਆਰਗੈਨਿਕ' ਤੇਲ ਬਣਾਉਣ ਦੀ ਵਿਧੀ ਕੀ ਹੈ। ਸੰਸਾਰ ਦੇ ਸਾਰੇ ਸਬਡਕਸ਼ਨ ਜ਼ੋਨਜ਼ ਵਿੱਚ ਜਦੋਂ ਚੂਨਾ (ਕੈਲਸ਼ੀਅਮ ਕਾਰਬੋਨੇਟ) ਦੀ ਸਤ੍ਹਾ 1200 ਡਿਗਰੀ ਸੈਂਟੀਗ੍ਰੇਡ ਦੇ ਮੈਗਮਾ 'ਚ ਦਾਖਲ ਹੁੰਦੀ ਹੈ ਤਾਂ ਕੈਲਸ਼ੀਅਮ, ਕਾਰਬਨ, ਆਕਸੀਜਨ ਵੱਖ-ਵੱਖ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਸਮੁੰਦਰ ਦਾ ਪਾਣੀ (ਐੱਚ2ਓ) 1200 ਡਿਗਰੀ ਮੈਗਮਾ ਦੇ ਸੰਪਰਕ 'ਚ ਆਉਂਦਾ ਹੈ ਤਾਂ ਹਾਈਡਰੋਜਨ ਅਤੇ ਆਕਸੀਜਨ ਵੱਖ-ਵੱਖ ਹੋ ਜਾਂਦੇ ਹਨ। ਤੁਰੰਤ ਕਾਰਬਨ ਅਤੇ ਹਾਈਡਰੋਸ਼ਨ ਮਿਲ ਕੇ ਹਾਈਡ੍ਰੋ ਕਾਰਬਨ ਬਣ ਜਾਂਦਾ ਹੈ, ਜਿਸ ਨੂੰ ਸਾਧਾਰਨ ਭਾਸ਼ਾ 'ਚ ਕਰੂਡ ਆਇਲ ਤੇ ਗੈਸ ਕਹਿੰਦੇ ਹਨ। ਗੌਰ ਨਾਲ ਦੇਖਿਆ ਜਾਵੇ ਤਾਂ ਇਹ ਵਿਧੀ ਵਿਸ਼ਵ ਦੇ ਸਾਰੇ ਸਬਡਕਸ਼ਨ ਜ਼ੋਨਜ਼ ਤੋਂ ਇਲਾਵਾ ਸੀ-ਪ੍ਰੈਡਿੰਗ ਸੈਂਟਰਸ, ਹੌਟ ਸਪੌਟਸ, ਰਿਫਟਸ ਵਿੱਚ ਵੀ ਹੈ। ਪਾਠਕਾਂ ਨੂੰ ਅਸੀਂ ਦੱਸ ਦੇਈਏ ਕਿ ਜੋ ਹੌਲੀ ਰਫਤਾਰ ਨਾਲ ਤੇਲ ਅਤੇ ਗੈਸ ਬਣਨ ਦੀ ਪ੍ਰਕਿਰਿਆ ਹੈ, ਉਸ ਦੇ ਅੰਦਰ ਵੀ ਇਸੇ ਪ੍ਰਕਿਰਿਆ ਦਾ, ਜਿਸ ਨੂੰ ਅਸੀਂ ਵਿਗਿਆਨ ਦੀ ਭਾਸ਼ਾ 'ਚ ਮੈਟਾਮੋਰਫਿਸਮ (ਰੂਪਾਂਤਰਣ) ਕਹਿੰਦੇ ਹਾਂ, ਦਾ ਯੋਗਦਾਨ ਹੈ।
ਭਾਰਤ ਵਾਸੀਆਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਕਿ ਆਉਂਦੇ ਕੁਝ ਹੀ ਸਾਲਾਂ ਵਿੱਚ ਭਾਰਤ ਤੇਲ ਅਤੇ ਗੈਸ ਦੀ ਇੰਪੋਰਟ ਬੰਦ ਕਰ ਦੇਵੇਗਾ ਅਤੇ ਆਪਣੇ ਦੇਸ਼ 'ਚੋਂ ਨਿਕਲਣ ਵਾਲੇ ਤੇਲ ਤੇ ਗੈਸ ਨਾਲ ਸਾਡੀ ਲੋੜ ਪੂਰੀ ਹੋ ਜਾਵੇਗੀ ਅਤੇ ਇਥੋਂ ਤੱਕ ਕਿ ਜੇ ਹਾਲਾਤ ਅਨੁਕੂਲ ਰਹੇ ਤਾਂ ਭਾਰਤ ਤੇਲ ਤੇ ਗੈਸ ਦੀ ਐਕਸਪੋਰਟ ਕਰਨ ਵਾਲਾ ਦੇਸ਼ ਵੀ ਬਣ ਜਾਵੇਗਾ ਅਤੇ ਭਾਰਤ ਦੇ ਸੁਪਰ ਪਾਵਰ ਬਣਨ ਦੇ ਸੁਫਨੇ ਸਾਕਾਰ ਹੋ ਜਾਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’