Welcome to Canadian Punjabi Post
Follow us on

25

April 2019
ਭਾਰਤ

ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ

March 22, 2019 12:14 AM

ਨਵੀਂ ਦਿੱਲੀ, 21 ਮਾਰਚ (ਪੋਸਟ ਬਿਊਰੋ)- ਭਾਰਤ ਦੀ ਕਰੀਬ ਇੱਕ ਅਰਬ ਆਬਾਦੀ ਉਸ ਖੇਤਰ ਵਿੱਚ ਹੈ ਜਿੱਥੇ ਪਾਣੀ ਦੀ ਘਾਟ ਹੈ ਅਤੇ ਇਸ ਆਬਾਦੀ ਦੇ ਸੱਠ ਲੱਖ ਲੋਕ ਉਨ੍ਹਾਂ ਖੇਤਰਾਂ ਵਿੱਚ ਹਨ, ਜਿੱਥੇ ਪਾਣੀ ਦਾ ਭਾਰੀ ਸੰਕਟ ਹੈ।
ਇੱਕ ਚੈਰਿਟੀ ਸੰਗਠਨ ਵਾਟਰਏਡ ਦੀ ਰਿਪੋਰਟ ਅਨੁਸਾਰ ਦੁਨੀਆ ਦੀ ਚਾਰ ਸੌ ਕਰੋੜ ਆਬਾਦੀ ਪਾਣੀ ਦੀ ਘਾਟ ਵਾਲੇ ਖੇਤਰ ਵਿੱਚ ਵੱਸਦੀ ਹੈ, ਜਿੱਥੇ ਸਾਲ ਦੇ ਕੁਝ ਦਿਨ ਪਾਣੀ ਦੀ ਮੰਗ ਉਸ ਦੀ ਸਪਾਲਈ ਦੇ ਮੁਕਾਬਲੇ ਬਥੇਰੀ ਰਹਿੰਦੀ ਹੈ। ਰਿਪੋਰਟ ‘ਬਿਨੀਥ ਦਿ ਸਰਫੇਸ’ ਦੇ ਮੁਤਾਬਕ 2050 ਤੱਕ ਇਹੋ ਜਿਹੀ ਆਬਾਦੀ ਵਧ ਕੇ ਪੰਜ ਸੌ ਕਰੋੜ ਹੋ ਜਾਵੇਗੀ। ਵਿਸ਼ਵ ਜਲ ਦਿਵਸ 22 ਮਾਰਚ ਨੂੰ ਟੀਚਾ ਮਿਥ ਕੇ ‘ਸਟੇਟ ਆਫ ਦਿ ਵਰਲਡ ਵਾਟਰ 2019’ ਜਾਰੀ ਕੀਤੀ ਰਿਪੋਰਟ ਦੇ ਅਨੁਸਾਰ ਜਲ ਸਰੋਤਾਂ ਦੀ ਵਧਦੀ ਮੰਗ ਅਤੇ ਜਲਵਾਯੂ ਤੇ ਅਬਾਦੀ ਵਿੱਚ ਹੁੰਦੀ ਤਬਦੀਲੀ ਨਾਲ ਪਾਣੀ ਦਾ ਸੰਕਟ ਵਧਦਾ ਜਾਂਦਾ ਹੈ। ਦੱਸਿਆ ਗਿਆ ਹੈ ਕਿ 2040 ਤੱਕ ਦੁਨੀਆ ਦੇ 33 ਦੇਸ਼ ਜਿਨ੍ਹਾਂ ਵਿੱਚ ਉੱਤਰੀ ਅਫਰੀਕੀ ਦੇਸ਼, ਪਾਕਿਸਤਾਨ, ਤੁਰਕੀ, ਅਫਗਾਨਿਸਤਾਨ ਅਤੇ ਸਪੇਨ ਸ਼ਾਮਲ ਹਨ, ਵਿੱਚ ਜਲ ਸੰਕਟ ਕਾਫੀ ਗਹਿਰਾ ਹੋ ਸਕਦਾ ਹੈ। ਇਨ੍ਹਾਂ ਵਿੱਚ ਮੱਧ-ਪੂਰਬ ਦੇ 15 ਦੇਸ਼ਾਂ ਦੇ ਇਲਾਵਾ ਭਾਰਤ, ਚੀਨ ਦੱਖਣੀ ਅਫਰੀਕਾ, ਅਮਰੀਕਾ ਅਤੇ ਆਸਟਰੇਲੀਆ ਪਾਣੀ ਦਾ ਘੋਰ ਸੰਕਟ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ
ਨਿਰੂਪਮ ਮਾਣਹਾਨੀ ਕੇਸ ਵਿੱਚ ਸਮ੍ਰਿਤੀ ਈਰਾਨੀ ਨੂੰ ਨੋਟਿਸ
ਗੁਜਰਾਤ ਦੰਗਾ ਕੇਸ: ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ
ਪ੍ਰਿਅੰਕਾ ਨੇ ਭਾਜਪਾ ਉਮੀਦਵਾਰ ਬਾਰੇ ਕਿਹਾ: ਮੇਰੇ ਪੈਰ ਪਕੜ ਕੇ ਕਿਹਾ ਸੀ, ਸਾਥ ਨਹੀਂ ਛੱਡਾਂਗਾ
ਨਵਜੋਤ ਸਿੱਧੂ ਨੂੰ ਵੀ ਚੋਣ ਕਮਿਸ਼ਨ ਦੀ ਮਾਰ ਪਈ, 72 ਘੰਟੇ ਚੋਣ ਪ੍ਰਚਾਰ ਦੀ ਰੋਕ ਲੱਗੀ
ਲਖਨਊ-ਆਗਰਾ ਐਕਸਪ੍ਰੈਸ ਵੇਅ ਉੱਤੇ ਬਸ-ਟਰੱਕ ਟੱਕਰ ਵਿੱਚ ਸੱਤ ਮੌਤਾਂ
ਫਿਲਮ ਸਟਾਰ ਸੋਨਾਕਸ਼ੀ ਸਣੇ ਸੱਤ ਜਣਿਆਂ ਉੱਤੇ ਫਰਾਡ ਦਾ ਦੋਸ਼