Welcome to Canadian Punjabi Post
Follow us on

25

April 2019
ਭਾਰਤ

ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ

March 22, 2019 12:13 AM

ਜੰਮੂ, 21 ਮਾਰਚ (ਪੋਸਟ ਬਿਊਰੋ)- ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਲੋਕ ਸਭਾ ਦੀਆਂ ਚੋਣਾਂ ਲਈ ਜੰਮੂ-ਕਸ਼ਮੀਰ ਵਿੱਚ ਸਮਝੌਤਾ ਹੋ ਗਿਆ। ਇਸ ਹੇਠ ਦੋ ਸੀਟਾਂ 'ਤੇ ਕਾਂਗਰਸ ਅਤੇ ਇੱਕ 'ਤੇ ਨੈਸ਼ਨਲ ਕਾਨਫਰੰਸ ਚੋਣ ਲੜੇਗੀ। ਤਿੰਨ ਹੋਰ ਸੀਟਾਂ ਉੱਤੇ ਦੋਸਤਾਨਾ ਮੁਕਾਬਲਾ ਹੋਵੇਗਾ।
ਇਸ ਸੰਬੰਧ ਵਿੱਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਜੰਮੂ-ਕਸਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਜੰਮੂ ਅਤੇ ਊਧਮਪੁਰ ਤੋਂ ਕਾਂਗਰਸ ਉਮੀਦਵਾਰ ਖੜ੍ਹੇ ਕਰੇਗੀ,ਸ੍ਰੀਨਗਰ ਤੋਂ ਨੈਸ਼ਨਲ ਕਾਨਫਰੰਸ ਦਾ ਉਮੀਦਵਾਰ ਤੇ ਬਾਰਾਮੂਲਾ, ਅਨੰਤਨਾਗ ਅਤੇ ਲੱਦਾਖ ਤੋਂ ਦੋਵੇਂ ਪਾਰਟੀਆਂ ਦੋਸਤਾਨਾ ਮੁਕਾਬਲਾ ਕਰਨਗੀਆਂ। ਫਾਰੂਕ ਨੇ ਕਿਹਾ ਕਿ ਉਹ ਖੁਦ ਸ੍ਰੀਨਗਰ ਤੋਂ ਚੋਣ ਲੜਨਗੇ ਅਤੇ ਕੋਈ ਕੁੜੱਤਣ ਨਹੀਂ ਹੋਵੇਗੀ।
ਦੂਸਰੇ ਪਾਸੇ ਸੀ ਪੀ ਆਈ ਐੱਮ ਨੇ ਲੋਕ ਸਭਾ ਦੀਆਂ ਚੋਣਾਂ ਲਈ ਕੱਲ੍ਹ ਆਪਣੇ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਪੱਛਮੀ ਬੰਗਾਲ ਸਮੇਤ ਛੇ ਰਾਜਾਂ ਲਈ 20 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਪੱਛਮੀ ਬੰਗਾਲ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਸੂਚੀ ਵਿੱਚ ਆਂਧਰਾ ਪ੍ਰਦੇਸ਼ ਦੇ 2, ਉਤਰਾਖੰਡ, ਤੇਲੰਗਾਨਾ, ਕਰਨਾਟਕ ਤੇ ਝਾਰਖੰਡ ਤੋਂ ਇੱਕ-ਇੱਕ ਉਮੀਦਵਾਰ ਸ਼ਾਮਲ ਹੈ। ਬੀਤੇ ਐਤਵਾਰ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰ ਕੇ 12 ਸੂਬਿਆਂ ਦੇ 45 ਉਮੀਦਵਾਰਾਂ ਦਾ ਐਲਾਨ ਕੀਤਾ ਸੀ।
ਬਿਹਾਰ ਵਿੱਚ ਲੋਕ ਸਭਾ ਚੋਣਾਂ ਬਾਰੇ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਹੇਠਲੇ ਮਹਾਗਠਜੋੜ ਵਿੱਚ ਸੀਟਾਂ ਦੀ ਵੰਡ 'ਤੇ ਉਲਝਣ ਕਈ ਦੌਰ ਦੀ ਗੱਲਬਾਤ ਪਿੱਛੋਂ ਸੁਲਝ ਗਈ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਅਤੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ 10 ਦਿਨ ਪਿੱਛੋਂ ਦਿੱਲੀ ਤੋਂ ਪਟਨਾ ਪਰਤਣ 'ਤੇ ਕਿਹਾ ਕਿ ਮਹਾਗਾਠਜੋੜ ਵਿੱਚ ਸੀਟਾਂ ਦਾ ਮਸਲਾ ਹੱਲ ਹੋ ਗਿਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ
ਨਿਰੂਪਮ ਮਾਣਹਾਨੀ ਕੇਸ ਵਿੱਚ ਸਮ੍ਰਿਤੀ ਈਰਾਨੀ ਨੂੰ ਨੋਟਿਸ
ਗੁਜਰਾਤ ਦੰਗਾ ਕੇਸ: ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ
ਪ੍ਰਿਅੰਕਾ ਨੇ ਭਾਜਪਾ ਉਮੀਦਵਾਰ ਬਾਰੇ ਕਿਹਾ: ਮੇਰੇ ਪੈਰ ਪਕੜ ਕੇ ਕਿਹਾ ਸੀ, ਸਾਥ ਨਹੀਂ ਛੱਡਾਂਗਾ
ਨਵਜੋਤ ਸਿੱਧੂ ਨੂੰ ਵੀ ਚੋਣ ਕਮਿਸ਼ਨ ਦੀ ਮਾਰ ਪਈ, 72 ਘੰਟੇ ਚੋਣ ਪ੍ਰਚਾਰ ਦੀ ਰੋਕ ਲੱਗੀ
ਲਖਨਊ-ਆਗਰਾ ਐਕਸਪ੍ਰੈਸ ਵੇਅ ਉੱਤੇ ਬਸ-ਟਰੱਕ ਟੱਕਰ ਵਿੱਚ ਸੱਤ ਮੌਤਾਂ
ਫਿਲਮ ਸਟਾਰ ਸੋਨਾਕਸ਼ੀ ਸਣੇ ਸੱਤ ਜਣਿਆਂ ਉੱਤੇ ਫਰਾਡ ਦਾ ਦੋਸ਼