Welcome to Canadian Punjabi Post
Follow us on

25

April 2019
ਭਾਰਤ

ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ

March 22, 2019 12:10 AM

* ਮੁਲਾਇਮ ਵੱਲੋਂ ਮੁੰਡੇ ਦੇ ਪੱਖ ਵਿੱਚ ਗੱਲਾਂ ਸ਼ੁਰੂ

ਇਟਾਵਾ, 21 ਮਾਰਚ (ਪੋਸਟ ਬਿਊਰੋ)- ਹੋਲੀ ਲਈ ਪ੍ਰਸਿੱਧ ਮੁਲਾਇਮ ਸਿੰਘ ਯਾਦਵ ਦੇ ਪਿੰਡ ਸੈਫਈ ਵਿੱਚ ਇਸ ਵਾਰ ਹੋਲੀ ਦੇ ਦੋ ਰੰਗ ਦੇਖਣ ਨੂੰ ਮਿਲੇ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਸਿੰਘ ਯਾਦਵ ਨੇ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਨੂੰ ਮੰਚ ਉੱਤੇ ਨਾਲ ਬਿਠਾ ਕੇ ਫੁੱਲਾਂ ਦੀ ਹੋਲੀ ਖੇਡੀ, ਪਰ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ ਦੇ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੇ ਹੋਲੀ ਲਈ ਆਪਣਾ ਵੱਖਰਾ ਮੰਚ ਸਜਾਇਆ।
ਸ਼ਿਵਪਾਲ ਨੇ ਐੱਸ ਐੱਸ ਮੈਮੋਰੀਅਲ ਸਕੂਲ ਵਿੱਚ ਪੰਡਾਲ ਲਾ ਕੇ ਵਰਕਰਾਂ ਤੇ ਲੋਕਾਂ ਨੂੰ ਹੋਲੀ ਦੇ ਮੌਕੇ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਅੱਦਿਤਿਆ ਯਾਦਵ ਵੀ ਮੌਜੂਦ ਸਨ, ਪਰ ਮੁਲਾਇਮ ਸਿੰਘ ਪਰਿਵਾਰ ਦਾ ਕੋਈ ਹੋਰ ਮੈਂਬਰ ਸ਼ਿਵਪਾਲ ਸਿੰਘ ਯਾਦਵ ਦੀ ਹੋਲੀ ਵਿੱਚ ਨਹੀਂ ਗਿਆ। ਪਾਰਲੀਮੈਂਟ ਮੈਂਬਰ ਧਰਮੇਂਦਰ ਯਾਦਵ, ਤੇਜ ਪ੍ਰਤਾਪ ਸਿੰਘ ਯਾਦਵ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਅਖਿਲੇਸ਼ ਯਾਦਵ ਦੀ ਹੋਲੀ ਵਿੱਚ ਪਹੁੰਚੇ।
ਇਟਾਵਾ ਵਿੱਚ ਹੋਲੀ ਮੌਕੇ ਮੁਲਾਇਮ ਸਿੰਘ ਯਾਦਵ ਦਾ ਅਸ਼ੀਰਵਾਦ ਲੈ ਕੇ ਚੱਲੇ ਸ਼ਿਵਪਾਲ ਸਿੰਘ ਯਾਦਵ ਨੇ ਦੇਸ਼ ਤੇ ਰਾਜ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਂ ਕਾਂਗਰਸ ਸਮੇਤ ਗਠਜੋੜ ਦੇ ਦਲਾਂ ਨਾਲ ਚੋਣ ਲੜਨ ਲਈ ਮਨਾਉਣ ਦਾ ਯਤਨ ਕੀਤਾ, ਪਰ ਉਨ੍ਹਾਂ ਨੂੰ ਮੈਨੂੰ ਸ਼ਾਮਲ ਨਹੀਂ ਕੀਤਾ। ਇਸ ਲਈ ਮੈਂ ਪੀਸ ਪਾਰਟੀ ਅਤੇ ਦੂਜੀਆਂ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ ਹੈ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਚਾਚਾ ਸ਼ਿਵਪਾਲ ਸਿੰਘ ਯਾਦਵ ਦਾ ਨਾਂ ਲਏ ਬਿਨਾਂ ਕਿਹਾ ਕਿ ਫਿਰੋਜ਼ਾਬਾਦ ਲੋਕ ਸਭਾ ਸੀਟ ਹਰ ਹਾਲ ਵਿੱਚ ਜਿੱਤਣੀ ਹੈ। ਉਨ੍ਹਾਂ ਕਿਹਾ ਕਿ ਮੈਨਪੁਰੀ ਲੋਕ ਸਭਾ ਸੀਟ ਨੇਤਾ ਜੀ ਮੁਲਾਇਮ ਸਿੰਘ ਯਾਦਵ ਰਿਕਾਰਡ ਵੋਟਾਂ ਨਾਲ ਜਿੱਤੇ, ਫਿਰ ਕਨੌਜ ਅਤੇ ਇਟਾਵਾ ਦੇ ਲੋਕ ਪਿੱਛੇ ਨਾ ਰਹਿ ਜਾਣ ਅਤੇ ਜਿੱਤ ਦਰਜ ਕਰਾਉਣ। ਸਮਾਜਵਾਦੀ ਪਾਰਟੀ ਨੇ ਫਿਰੋਜ਼ਾਬਾਦ ਤੋਂ ਰਾਮ ਗੋਪਾਲ ਯਾਦਵ ਦੇ ਬੇਟੇ ਅਕਸ਼ੇ ਯਾਦਵ ਨੂੰ ਟਿਕਟ ਦਿੱਤੀ ਹੈ, ਪਰ ਇਸੇ ਸੀਟ ਤੋਂ ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਵੀ ਚੋਣ ਲੜ ਰਹੇ ਹਨ।
ਇਸ ਮੌਕੇ ਮੁਲਾਇਮ ਸਿੰਘ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਕਮਾਨ ਸਾਂਭਣੀ ਹੈ। ਪਾਰਟੀ ਦੇ ਪ੍ਰਮੁੱਖ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਕਿਹਾ ਕਿ ਗਠਜੋੜ ਹੋਣ ਨਾਲ ਉੱਤਰ ਪ੍ਰਦੇਸ਼ ਵਿੱਚ ਭਾਜਪਾ ਵਾਲੇ ਆਗੂ ਪਰੇਸ਼ਾਨ ਹਨ ਅਤੇ ਭਾਜਪਾ ਆਪਣੇ ਉਮੀਦਵਾਰ ਐਲਾਨ ਨਹੀਂ ਕਰ ਰਹੀ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ
ਨਿਰੂਪਮ ਮਾਣਹਾਨੀ ਕੇਸ ਵਿੱਚ ਸਮ੍ਰਿਤੀ ਈਰਾਨੀ ਨੂੰ ਨੋਟਿਸ
ਗੁਜਰਾਤ ਦੰਗਾ ਕੇਸ: ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ
ਪ੍ਰਿਅੰਕਾ ਨੇ ਭਾਜਪਾ ਉਮੀਦਵਾਰ ਬਾਰੇ ਕਿਹਾ: ਮੇਰੇ ਪੈਰ ਪਕੜ ਕੇ ਕਿਹਾ ਸੀ, ਸਾਥ ਨਹੀਂ ਛੱਡਾਂਗਾ
ਨਵਜੋਤ ਸਿੱਧੂ ਨੂੰ ਵੀ ਚੋਣ ਕਮਿਸ਼ਨ ਦੀ ਮਾਰ ਪਈ, 72 ਘੰਟੇ ਚੋਣ ਪ੍ਰਚਾਰ ਦੀ ਰੋਕ ਲੱਗੀ
ਲਖਨਊ-ਆਗਰਾ ਐਕਸਪ੍ਰੈਸ ਵੇਅ ਉੱਤੇ ਬਸ-ਟਰੱਕ ਟੱਕਰ ਵਿੱਚ ਸੱਤ ਮੌਤਾਂ
ਫਿਲਮ ਸਟਾਰ ਸੋਨਾਕਸ਼ੀ ਸਣੇ ਸੱਤ ਜਣਿਆਂ ਉੱਤੇ ਫਰਾਡ ਦਾ ਦੋਸ਼