Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਮਨਜੀਤ ਸਿੰਘ ਜੀ ਕੇ ਕਹਿੰਦੈ: ਸਿੱਖ ਨੀਤੀ ਤੇ ਰਾਜਨੀਤੀ ਇਕੱਠੇ ਨਹੀਂ ਚੱਲ ਸਕਦੇ

March 22, 2019 12:08 AM

ਨਵੀਂ ਦਿੱਲੀ, 21 ਮਾਰਚ (ਪੋਸਟ ਬਿਊਰੋ)- ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਆਪਣੇ ਖਿਲਾਫ ਲੱਗ ਰਹੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਦੇ ਬਾਅਦ ਦਰਜ ਹੋਏ ਕੇਸ ਵਿੱਚ ਦਿੱਲੀ ਪੁਲਸ ਦੀ ਇੱਕ ਕਲੋਜ਼ਰ ਪੇਸ਼ ਹੋਣ ਦੇ ਬਾਅਦ ਕੱਲ੍ਹ ਮੀਡੀਆ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਸ਼ਿਕਾਇਤ ਕਰਤਾ ਦੀ ਇੱਛਾ ਅਤੇ ਵਿਹਾਰ ਬਾਰੇ ਵੀ ਉਨ੍ਹਾਂ ਨੇ ਕਈ ਸਵਾਲ ਚੁੱਕੇ।
ਆਪਣੇ ਖਿਲਾਫ ਅਦਾਲਤੀ ਹੁਕਮ 'ਤੇ ਕੇਸ ਦਰਜ ਹੋਣ ਦੇ ਬਾਅਦ ਤਿੰਨ ਮਹੀਨੇ ਚੁੱਪ ਰਹੇ ਮਨਜੀਤ ਸਿੰਘ ਜੀ ਕੇ ਨੇ ਇਨ੍ਹਾਂ ਦੋਸ਼ਾਂ ਦੇ ਪਿੱਛੇ ਵੱਡੀ ਸਾਜ਼ਿਸ਼ ਦਾ ਵੀ ਸ਼ੱਕ ਪ੍ਰਗਟਾਇਆ ਅਤੇ ਕਿਹਾ ਕਿ ਇਕ ਪਾਸੇ 1984 ਸਿੱਖਾਂ ਦੇ ਕਤਲਾਂ ਦਾ ਦੋਸ਼ੀ ਜਗਦੀਸ਼ ਟਾਈਟਲਰ ਮੇਰੇ ਖਿਲਾਫ ਕੇਸ ਦਰਜ ਕਰਾਉਂਦਾ ਹੈ ਤਾਂ ਦੂਸਰੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਮੇਰੇ ਬਾਰੇ ਟਾਈਟਲਰ ਦੀ ਸਟਿੰਗ ਵੀਡੀਓ ਜਾਰੀ ਕਰਨ ਦੇ ਬਦਲੇ ਕਰੋੜਾਂ ਰੁਪਏ ਲੈਣ ਦਾ ਦੋਸ਼ ਲਾ ਕੇ ਕੇਸ ਦਰਜ ਕਰਾਉਂਦਾ ਹੈ, ਪਰ ਅਦਾਲਤ ਵਿੱਚ ਇਸ ਦਾ ਕੋਈ ਸਬੂਤ ਨਹੀਂ ਰੱਖਦਾ, ਫਿਰ ਟਾਈਟਲਰ ਸ਼ੰਟੀ ਦਾ ਇਹ ਰਿਸ਼ਤਾ ਕੀ ਕਹਾਉਂਦਾ ਹੈ? ਇਕ ਪਾਸੇ ਕਤਲਾਂ ਦੇ ਦੂਸਰੇ ਵੱਡੇ ਦੋਸ਼ੀ ਸੱਜਣ ਕੁਮਾਰ ਨੂੰ ਅਸੀਂ ਜੇਲ੍ਹ ਭੇਜਦੇ ਹਾਂ ਤੇ ਟਾਈਟਲਰ ਨੂੰ ਜੇਲ ਭੇਜਣ ਦੀ ਤਿਆਰੀ ਕਰਦੇ ਹਾਂ, ਪਰ ਇਸ ਦੌਰਾਨ ਮੇਰੀ ਪੰਥ ਪ੍ਰਤੀ ਵਫਾਦਾਰੀ 'ਤੇ ਸਵਾਲ ਚੁੱਕਣ ਬਾਰੇ ਸ਼ੰਟੀ ਉਤਸ਼ਾਹ ਵਿੱਚ ਕਾਤਲਾਂ ਨੂੰ ਸੁਰੱਖਿਆ ਦੇਣ ਦੀ ਮੁਹਿੰਮ ਦੇ ਮੋਹਰ ਬਣੇ ਨਜ਼ਰ ਕਿਉਂ ਆਉਂਦੇ ਹਨ? ਮਨਜੀਤ ਸਿੰਘ ਜੀ ਕੇ ਨੇ ਆਪਣਾ ਕਿਰਦਾਰ ਘਾਣ ਕਰਨ ਦੀ ਸਾਜ਼ਿਸ਼ ਰੱਚਣ ਵਾਲੇ ਸਾਰੇ ਲੋਕਾਂ ਦਾ ਨਾਮ ਲਏ ਬਿਨਾ ਆਪਣੇ ਸਮੇਤ ਸਭ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਦਿੱਲੀ ਪੁਲਸ ਨੂੰ ਅਪੀਲ ਕੀਤੀ ਅਤੇ ਆਪਣੇ ਪਿਤਾ ਤੇ ਖੁਦ ਵੱਲੋਂ ਕੀਤੇ ਗਏ ਪੰਥਕ ਕਾਰਜਾਂ ਨੂੰ ਵੀ ਆਪਣੇ ਸਰਗਰਮ ਸਿਆਸੀ ਵਿਰੋਧੀਆਂ ਦੀ ਤਤਪਰਤਾ ਨਾਲ ਜੋੜਿਆ।
ਮਨਜੀਤ ਸਿੰਘ ਜੀ ਕੇ ਨੇ ਲੋਕ ਸਭਾ ਚੋਣਾਂ ਲੜਨ ਦੀਆਂ ਅਟਕਲਾਂ ਦੇ ਬਾਰੇ ਕਿਹਾ ਕਿ ਸਿੱਖ ਨੀਤੀ ਤੇ ਰਾਜਨੀਤੀ ਇਕੱਠੇ ਨਹੀਂ ਚੱਲਦੀ, ਉਹ ਧਰਮ ਦੀ ਨੀਤੀ ਤੇ ਰਾਜਨੀਤੀ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਨਹੀਂ ਰੱਖਦੇ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਸ਼ੀਲਾ ਦਿਕਸ਼ਤ ਦੇ ਦੇਹਾਂਤ 'ਤੇ ਟਵੀਟ ਕਰਕੇ ਕੀਤਾ ਦੁੱਖ ਦਾ ਪ੍ਰਗਟਾਵਾ
ਤਿੰਨ ਵਾਰ ਦੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦੇਹਾਂਤ
ਵਿਦੇਸ਼ੀ ਜੇਲ੍ਹਾਂ ਵਿੱਚ 8,189 ਭਾਰਤੀ ਕੈਦੀ ਬੰਦ
ਸੁਪਰੀਮ ਕੋਰਟ ਨੇ ਕਿਹਾ: ਅਯੁੱਧਿਆ ਕੇਸ ਬਾਰੇ 13 ਦਿਨਾਂ ਅੰਦਰ ਸਮਝੌਤਾ ਨਾ ਹੋਵੇ ਤਾਂ ਦੋ ਅਗਸਤ ਤੋਂ ਰੋਜ਼ ਸੁਣਵਾਈ ਹੋਵੇਗੀ
ਬੱਚੀ ਨਾਲ ਬਲਾਤਕਾਰ ਕਰ ਕੇ ਸਾਊਦੀ ਅਰਬ ਭੱਜਾ ਦੋਸ਼ੀ, ਕੇਰਲਾ ਦੀ ਅਫਸਰ ਨੇ ਉਥੋਂ ਜਾ ਫੜਿਆ
ਕੁਪਵਾੜਾ ਵਿੱਚ ਗਸ਼ਤ ਕਰਦੇ ਜਵਾਨ ਉੱਤੇ ਰੁੱਖ ਡਿੱਗਣ ਨਾਲ ਮੌਤ
ਬਾਬਾ ਰਾਮਦੇਵ ਦੀ ਮਦਦ ਲਈ ਮੁੱਖ ਮੰਤਰੀ ਫੜਨਵੀਸ ਗੋਡਿਆਂ ਭਾਰ ਹੋਏ
ਏਅਰ ਇੰਡੀਆ ਦਾ ਭੋਗ ਪਾਉਣ ਦਾ ਕੰਮ ਤੇਜ਼ ਹੋਣ ਲੱਗਾ
ਮਣੀਪੁਰ ਦੇ ਝੂਠੇ ਮੁਕਾਬਲਿਆਂ ਦੀ ਸੁਣਵਾਈ ਲਈ ਸੁਪਰੀਮ ਕੋਰਟ ਦਾ ਨਵਾਂ ਬੈਂਚ ਬਣੇਗਾ
ਰਿਜ਼ਰਵ ਬੈਂਕ ਦਾ ਵਾਧੂ ਪੈਸਾ ਸਰਕਾਰ ਨੂੰ ਤਿੰਨ ਤੋਂ ਪੰਜ ਸਾਲਾਂ 'ਚ ਤਬਦੀਲ ਕਰਨ ਦੀ ਸਿਫਾਰਿਸ਼