Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਚੋਣਾਂ ਨਾ ਲੜਨ ਬਹਾਨੇ ਮਾਇਆ ਨੇ ਪ੍ਰਧਾਨ ਮੰਤਰੀ ਲਈ ਦਾਅਵੇ ਦਾ ਇਸ਼ਾਰਾ ਕੀਤਾ

March 22, 2019 12:07 AM

ਨਵੀਂ ਦਿੱਲੀ, 21 ਮਾਰਚ (ਪੋਸਟ ਬਿਊਰੋ)- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਅਗਲੀਆਂ ਪਾਰਲੀਮੈਂਟ ਚੋਣਾਂ ਨਾ ਲੜਨ ਦੇ ਐਲਾਨ ਨੂੰ ਉਨ੍ਹਾਂ ਦੀ ਚੋਣਾਂ ਪਿੱਛੋਂ ਦੀ ਵੱਡੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।
ਚੋਣਾਂ ਨਾ ਲੜਨ ਦੇ ਐਲਾਨ ਦੇ ਬਾਅਦ ਮਾਇਆਵਤੀ ਨੇ ਇਕ ਟਵੀਟ ਕੀਤਾ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਅਜੇ ਮੇਰੇ ਚੋਣਾਂ ਨਾ ਲੜਨ ਦੇ ਫੈਸਲੇ ਨਾਲ ਲੋਕਾਂ ਨੂੰ ਕੋਈ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਜਿਵੇਂ 1995 ਵਿੱਚ ਜਦ ਮੈਂ ਪਹਿਲੀ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ ਸੀ, ਤਦ ਮੈਂ ਓਥੋਂ ਦੇ ਕਿਸੇ ਸਦਨ ਦੀ ਮੈਂਬਰ ਨਹੀਂ ਸੀ, ਓਦਾਂ ਹੀ ਕੇਂਦਰ ਵਿੱਚ ਵੀ ਪ੍ਰਧਾਨ ਮੰਤਰੀ ਜਾਂ ਮੰਤਰੀ ਨੂੰ ਛੇ ਮਹੀਨਿਆਂ ਦੇ ਅੰਦਰ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਬਣਨਾ ਹੁੰਦਾ ਹੈ, ਇਸ ਲਈ ਅਜੇ ਚੋਣਾਂ ਨਾ ਲੜਨ ਦੇ ਫੈਸਲੇ ਨਾਲ ਲੋਕਾਂ ਨੂੰ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ।
ਇਸ ਤੋਂ ਪਹਿਲਾਂ ਮਾਇਆਵਤੀ ਨੇ ਕਿਹਾ ਸੀ ਕਿ ਹੰਕਾਰੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਉੱਤਰ ਪ੍ਰਦੇਸ਼ ਵਿੱਚ ਗੱਠਜੋੜ ਕੀਤਾ ਗਿਆ ਹੈ, ਇਸ ਗੱਠਜੋੜ ਨੂੰ ਜ਼ਰਾ ਜਿੰਨਾ ਵੀ ਨੁਕਸਾਨ ਹੁੰਦਾ ਨਹੀਂ ਦੇਖਣਾ ਚਾਹੁੰਦੀ ਹਾਂ, ਇਸ ਲਈ ਮੇਰੇ ਖੁਦ ਦੇ ਜਿੱਤਣ ਨਾਲੋਂ ਵੱਧ ਜ਼ਰੂਰੀ ਇਕ-ਇਕ ਸੀਟ ਨੂੰ ਜਿੱਤਣਾ ਹੈ। ਮਾਇਆਵਤੀ ਨੇ ਕਿਹਾ ਸੀ, ਅੱਗੇ ਜਿੱਥੋਂ ਚਾਹਾਂ ਸੀਟ ਖਾਲਵੀ ਕਰਾ ਕੇ ਚੋਣ ਲੜ ਅਤੇ ਪਾਰਲੀਮੈਂਟ ਵਿੱਚ ਜਾ ਸਕਦੀ ਹਾਂ। ਮੇਰੇ ਚੋਣ ਲੜਨ ਉਤੇ ਵਰਕਰ ਮਨ੍ਹਾਂ ਕਰਨ ਦੇ ਬਾਵਜੂਦ ਮੇਰੀ ਲੋਕ ਸਭਾ ਸੀਟ 'ਤੇ ਪ੍ਰਚਾਰ ਕਰਨ ਜਾਣਗੇ, ਇਸ ਨਾਲ ਬਾਕੀ ਸੀਟਾਂ 'ਤੇ ਚੋਣਾਂ ਪ੍ਰਭਾਵਿਤ ਹੋਣਗੀਆਂ। ਮੈਂ ਇਸ ਵਜ੍ਹਾ ਨਾਲ ਇਹ ਫੈਸਲਾ ਲਿਆ ਹੈ ਕਿ ਖੁਦ ਚੋਣ ਹਾਲੇ ਨਹੀਂ ਲੜਾਂਗੀ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਸ਼ੀਲਾ ਦਿਕਸ਼ਤ ਦੇ ਦੇਹਾਂਤ 'ਤੇ ਟਵੀਟ ਕਰਕੇ ਕੀਤਾ ਦੁੱਖ ਦਾ ਪ੍ਰਗਟਾਵਾ
ਤਿੰਨ ਵਾਰ ਦੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦੇਹਾਂਤ
ਵਿਦੇਸ਼ੀ ਜੇਲ੍ਹਾਂ ਵਿੱਚ 8,189 ਭਾਰਤੀ ਕੈਦੀ ਬੰਦ
ਸੁਪਰੀਮ ਕੋਰਟ ਨੇ ਕਿਹਾ: ਅਯੁੱਧਿਆ ਕੇਸ ਬਾਰੇ 13 ਦਿਨਾਂ ਅੰਦਰ ਸਮਝੌਤਾ ਨਾ ਹੋਵੇ ਤਾਂ ਦੋ ਅਗਸਤ ਤੋਂ ਰੋਜ਼ ਸੁਣਵਾਈ ਹੋਵੇਗੀ
ਬੱਚੀ ਨਾਲ ਬਲਾਤਕਾਰ ਕਰ ਕੇ ਸਾਊਦੀ ਅਰਬ ਭੱਜਾ ਦੋਸ਼ੀ, ਕੇਰਲਾ ਦੀ ਅਫਸਰ ਨੇ ਉਥੋਂ ਜਾ ਫੜਿਆ
ਕੁਪਵਾੜਾ ਵਿੱਚ ਗਸ਼ਤ ਕਰਦੇ ਜਵਾਨ ਉੱਤੇ ਰੁੱਖ ਡਿੱਗਣ ਨਾਲ ਮੌਤ
ਬਾਬਾ ਰਾਮਦੇਵ ਦੀ ਮਦਦ ਲਈ ਮੁੱਖ ਮੰਤਰੀ ਫੜਨਵੀਸ ਗੋਡਿਆਂ ਭਾਰ ਹੋਏ
ਏਅਰ ਇੰਡੀਆ ਦਾ ਭੋਗ ਪਾਉਣ ਦਾ ਕੰਮ ਤੇਜ਼ ਹੋਣ ਲੱਗਾ
ਮਣੀਪੁਰ ਦੇ ਝੂਠੇ ਮੁਕਾਬਲਿਆਂ ਦੀ ਸੁਣਵਾਈ ਲਈ ਸੁਪਰੀਮ ਕੋਰਟ ਦਾ ਨਵਾਂ ਬੈਂਚ ਬਣੇਗਾ
ਰਿਜ਼ਰਵ ਬੈਂਕ ਦਾ ਵਾਧੂ ਪੈਸਾ ਸਰਕਾਰ ਨੂੰ ਤਿੰਨ ਤੋਂ ਪੰਜ ਸਾਲਾਂ 'ਚ ਤਬਦੀਲ ਕਰਨ ਦੀ ਸਿਫਾਰਿਸ਼