Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ

March 22, 2019 12:06 AM

ਖੰਨਾ, 21 ਮਾਰਚ (ਪੋਸਟ ਬਿਊਰੋ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਹਵਾਲਾ ਰਾਸ਼ੀ ਦੇ 62.30 ਲੱਖ ਰੁਪਏ ਲੈ ਜਾ ਰਹੇ ਛੇ ਜਣਿਆਂ ਨੂੰ ਖੰਨਾ ਵਿੱਚ ਦੋ ਵੱਖ-ਵੱਖ ਨਾਕਿਆਂ 'ਤੇ ਫੜੇ ਜਾਣ ਦੀ ਖਬਰ ਹੈ।
ਪਹਿਲੇ ਕੇਸ ਵਿੱਚ ਕਾਰ ਦੇ ਸਵਾਰ ਲੋਕ ਇੱਕ ਡੱਬੇ ਵਿੱਚ ਕੈਸ਼ ਨੂੰ ਛਿਪਾ ਕੇ ਲਿਆ ਰਹੇ ਸਨ। ਦੂਸਰੇ ਕੇਸ ਵਿੱਚ ਕਰੰਸੀ ਬੈਗ ਅਤੇ ਟਿਫਨ ਵਿੱਚ ਛੁਪਾਈ ਗਈ ਸੀ। ਪੁਲਸ ਨੇ ਲੁਧਿਆਣਾ ਤੋਂ ਇਨਕਮ ਟੈਕਸ (ਇਨਵੈਸਟੀਗੇਸ਼ਨ ਵਿੰਗ) ਦੇ ਅਧਿਕਾਰੀਆਂ ਨੂੰ ਸੱਦ ਕੇ ਇਹ ਰਾਸ਼ੀ ਅਤੇ ਇਸ ਦੇ ਦੋਸ਼ੀਆਂ ਨੂੰ ਇਨਕਮ ਟੈਕਸ ਵਿਭਾਗ ਦੀ ਟੀਮ ਦੇ ਹਵਾਲੇ ਕਰਦੇ ਹੋਏ ਦੋਵੇਂ ਹੀ ਕੇਸ ਉਨ੍ਹਾਂ ਨੂੰ ਸੌਂਪ ਦਿੱਤੇ ਹਨ। ਐੱਸ ਐੱਸ ਪੀ ਧਰੁਵ ਦਹੀਆ ਨੇ ਦੱਸਿਆ ਕਿ ਨਾਰਕੋਟਿਕਸ ਸੈਲ ਦੇ ਏ ਐਸ ਆਈ ਸੁਖਬੀਰ ਸਿੰਘ ਨੇ ਪੁਲਸ ਟੀਮ ਨਾਲ ਪ੍ਰਿਸਟਾਈਨ ਮਾਲ ਦੇ ਨੇੜੇ ਨਾਕਾਬੰਦੀ ਕੀਤੀ ਸੀ। ਮੰਡੀ ਗੋਬਿੰਦਗੜ੍ਹ ਵੱਲੋਂ ਆਈ ਹਰਿਆਣਾ ਨੰਬਰ ਦੀ ਲਾਲ ਰੰਗ ਦੀ ਆਈ ਟਵੰਟੀ ਕਾਰ ਨੂੰ ਰੋਕਿਆ ਤਾਂ ਮਾਣ ਸਰੋਵਰ ਗਾਰਡਨ (ਨਵੀਂ ਦਿੱਲੀ) ਦਾ ਵਸਨੀਕ ਮਨੋਜ ਕੁਮਾਰ ਚਲਾ ਰਿਹਾ ਸੀ। ਉਸ ਦੇ ਨਾਲ ਮਾਨ ਸਰੋਵਰ ਦਾ ਵਾਸੀ ਵਿਸ਼ਾਂਤ ਅਰੋੜਾ ਤੇ ਨਰਿੰਦਰ ਸਿੰਘ ਵਾਸੀ ਰਾਜਾਗੜ੍ਹ ਰਾਜੌਰੀ ਗਾਰਡਨ (ਨਵੀਂ ਦਿੱਲੀ) ਵੀ ਸਨ। ਤਲਾਸ਼ੀ ਦੌਰਾਨ ਕਾਰ ਦੀ ਡਿੱਗੀ ਵਿੱਚ ਰੱਖੇ ਡੱਬੇ ਵਿੱਚ 49.80 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਰਾਸ਼ੀ ਦੇ ਬਾਰੇ ਉਹ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।
ਦੂਸਰੇ ਕੇਸ ਵਿੱਚ ਮੰਡੀ ਗੋਬਿੰਦਗੜ੍ਹ ਵੱਲੋਂ ਆਈ ਦਿੱਲੀ ਨੰਬਰ ਦੀ ਸਫੈਦ ਸਵਿਫਟ ਡਿਜ਼ਾਇਰ ਕਾਰ ਨੂੰ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਇਸ ਨੂੰ ਯੂ ਪੀ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਦਾ ਰਹਿਣ ਵਾਲਾ ਗੌਰਵ ਚਲਾ ਰਿਹਾ ਸੀ। ਉਸ ਦੇ ਨਾਲ ਆਸ਼ੂ ਗੋਇਲ ਤੇ ਰਾਜ ਕੁਮਾਰ ਵਾਸੀ ਬੜੌਤ ਸਵਾਰ ਸਨ। ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਪਏ ਬੈਗ ਅਤੇ ਟਿਫਨ ਵਿੱਚ ਛਿਪਾ ਕੇ ਰੱਖੇ ਸਾਢੇ 12 ਲੱਖ ਰੁਪਏ ਮਿਲੇ। ਇਹ ਤਿੰਨੇ ਜਣੇ ਵੀ ਰਕਮ ਬਾਰੇ ਕੋਈ ਸਬੂਤ ਜਾਂ ਦਸਤਾਵੇਜ਼ ਨਹੀਂ ਦਿਖਾ ਸਕੇ। ਇਨਕਮ ਟੈਕਸ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨਵਜੋਤ ਸਿੱਧੂ ਦੇ ਅਸਤੀਫੇ ਦਾ ਫੈਸਲਾ ਕਾਂਗਰਸ ਹਾਈਕਮਾਂਡ ਦੇ ਭੰਬਲਭੂਸੇ ਵਿੱਚ ਉਲਝਿਆ
ਸਮਝੌਤਾ ਕਰਾਉਣ ਗਏ ਕਾਂਗਰਸੀ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ
ਭੇਤਭਰੇ ਹਾਲਾਤ ਵਿੱਚ ਨੌਜਵਾਨ ਦੀ ਰੁੱਖ ਨਾਲ ਲਟਕੀ ਲਾਸ਼ ਮਿਲੀ
ਬੀਤੇ ਸਾਲ ਕੁਦਰਤੀ ਆਫਤਾਂ ਦੇ ਨਾਲ 17 ਲੱਖ ਹੈਕਟੇਅਰ ਤੋਂ ਵੱਧ ਫਸਲ ਪ੍ਰਭਾਵਤ ਹੋਈ
ਆਯੁਰਵੈਦ ਵਿਭਾਗ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਤਿੰਨ ਕੁਇੰਟਲ 75 ਕਿਲੋ ਅਫੀਮ ਦੀ ਸਪਲਾਈ ਦਿੱਤੀ
ਬਿਜਲੀ ਚੋਰਾਂ ਕੋਲੋਂ ਪਾਵਰਕਾਮ ਨੇ ਦੋ ਹਫਤਿਆਂ ਵਿੱਚ ਜੁਰਮਾਨੇ ਦੇ 521 ਲੱਖ ਵਸੂਲੇ
ਹਸਪਤਾਲ ਦੇ ਮੈਨੇਜਰ ਨੇ 16.51 ਲੱਖ ਦਾ ਗਬਨ ਕਰ ਲਿਆ
ਨਕਲੀ ਸੀਮੈਂਟ ਬਣਾਉਣ ਵਾਲੀ ਫੈਕਟਰੀ ਫੜੀ, ਚਾਰ ਕਾਬੂ
ਨਵਜੋਤ ਸਿੱਧੂ ਦਾ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ
ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹਵਾਲਾਤੀ ਟੀਚਰ ਵੱਲੋਂ ਖੁਦਕੁਸ਼ੀ