Welcome to Canadian Punjabi Post
Follow us on

25

April 2019
ਪੰਜਾਬ

ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!

March 22, 2019 12:02 AM

ਅੰਮ੍ਰਿਤਸਰ, 21 ਮਾਰਚ (ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਯੂਨੀਵਰਸਿਟੀ 'ਚ ਸਮਾਗਮਾਂ ਵਿੱਚ 49 ਸਾਲਾਂ ਤੋਂ ਗਾਏ ਜਾਂਦੇ ਦਸਵੇਂ ਪਾਤਸ਼ਾਹ ਵੱਲੋਂ ਰਚੇ ਹੋਏ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ' ਦੀ ਥਾਂ ਡਾ. ਸੁਰਜੀਤ ਪਾਤਰ ਦਾ ਲਿਖਿਆ ਗੀਤ ਲਾਗੂ ਕਰਨ ਦਾ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਹਲਕਿਆਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਦੀ ਸਫਾਈ ਦਿੱਤੀ ਹੈ ਕਿ ਗੀਤ ਨੂੰ ਕੇਵਲ ‘ਯੂਨੀਵਰਸਿਟੀ ਐਨਥਮ' ਵਜੋਂ ਲਾਗੂ ਕੀਤਾ ਹੈ, ਸ਼ਬਦ ਨੂੰ ਨਹੀਂ ਹਟਾਇਆ ਨਹੀਂ।
ਦੱਸਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਨੇ ਪੰਜਾਬੀ ਬੋਲੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਵੱਲੋਂ ਯੂਨੀਵਰਸਿਟੀ ਦੀ ਸ਼ਲਾਘਾ 'ਚ ਲਿਖੇ ਗੀਤ ‘ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਾ ਸਦਾ-ਸਦਾ ਪੁਰਨੂਰ ਰਹੇ' ਨੂੰ ਪ੍ਰਵਾਨ ਕਰ ਕੇ ਸਮਾਗਮਾਂ ਅਤੇ ਸੈਮੀਨਾਰਾਂ ਮੌਕੇ ‘ਯੂਨੀਵਰਸਿਟੀ ਗੀਤ' ਵਜੋਂ ਸਰਕਾਰੀ ਤੌਰ 'ਤੇ ਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਰਚਨਾ ‘ਦੇਹਿ ਸ਼ਿਵਾ ਬਰ ਮੋਹਿ ਇਹੈ' ਦਾ ਗਾਇਨ ਸਮਾਗਮਾਂ ਦੀ ਆਰੰਭਤਾ ਸਮੇਂ ਕੀਤਾ ਜਾਂਦਾ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਸਪੱਸ਼ਟ ਕੀਤਾ ਕਿ ਡਾ. ਸੁਰਜੀਤ ਪਾਤਰ ਦੇ ਗੀਤ ਨੂੰ ਕੇਵਲ ਯੂਨੀਵਰਸਿਟੀ ਧੁਨੀ (ਐਨਥਮ) ਵਜੋਂ ਲਾਗੂ ਕੀਤਾ ਗਿਆ ਹੈ, ਸ਼ਬਦ ਗਾਇਨ ਬੰਦ ਨਹੀਂ ਕੀਤਾ ਗਿਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਨੀ ਦਿਓਲ ਭਾਜਪਾ ਵੱਲੋਂ ਗੁਰਦਾਸਪੁਰੋਂ ਚੋਣ ਲੜੇਗਾ, ਹੰਸ ਰਾਜ ਹੰਸ ਦਿੱਲੀ ਤੋਂ
ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ
ਫੋਨ ਕਰ ਕੇ ਗਰੀਬ ਦੇ ਘਰ ਗਏ ਕਾਂਗਰਸ ਉਮੀਦਵਾਰ ਵੜਿੰਗ ਨੇ ਪਨੀਰ-ਰਾਇਤਾ ਖਾਧਾ
ਬੈਂਕ ਆਫ ਇੰਡੀਆ ਤੋਂ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਚੋਰੀ
ਚੋਣ ਜ਼ਾਬਤੇ ਦੌਰਾਨ ਅੱਜ ਤੱਕ ਪੰਜਾਬ ਵਿੱਚ 221 ਕਰੋੜ ਦਾ ਗੈਰ ਕਾਨੂੰਨੀ ਸਾਮਾਨ ਤੇ ਨਕਦੀ ਫੜੀ
ਡੇਰਾ ਪ੍ਰੇਮੀਆਂ ਨੇ ਕਿਸੇ ਪਾਰਟੀ ਨਾਲ ਖਾਸ ਮੋਹ ਨਹੀਂ ਦਿਖਾਇਆ
ਅੱਠ ਕਰੋੜ ਦਾ ਸਰਕਾਰੀ ਝੋਨਾ ਹੜੱਪ ਜਾਣ ਵਾਲਾ ਅਕਾਲੀ ਆਗੂ ਗ੍ਰਿਫਤਾਰ
ਭਾਰਤ-ਪਾਕਿ ਸਰਹੱਦ ਉਤੇ ਵੱਸਣ ਵਾਲੇ ਲੋਕ ਜੰਗ ਨਹੀਂ ਚਾਹੁੰਦੇ
ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦਾ ਧੰਨਵਾਦ
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ 26 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਭਰਨਗੇ