Welcome to Canadian Punjabi Post
Follow us on

25

April 2019
ਪੰਜਾਬ

ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ

March 22, 2019 12:00 AM

ਤਰਨ ਤਾਰਨ, 21 ਮਾਰਚ (ਪੋਸਟ ਬਿਊਰੋ)- ਪਿੰਡ ਡੇਰਾ ਸਾਹਿਬ ਵਿੱਚ ਬਿਨਾਂ ਆਗਿਆ ਚੋਣ ਰੈਲੀ ਕਰਨ ਅਤੇ ਸ਼ਰਾਬ ਵਰਤਾਉਣ ਦੇ ਦੋਸ਼ ਹੇਠ ਜ਼ਿਲ੍ਹਾ ਚੋਣ ਅਧਿਕਾਰੀ ਦੇ ਹੁਕਮ ਉੱਤੇ ਜਿ਼ਲਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਟੋਨੀ ਵਿਰੁੱਧ ਥਾਣਾ ਗੋਇੰਦਵਾਲ ਵਿੱਚ ਕੇਸ ਦਰਜ ਕੀਤਾ ਗਿਆ ਹੈ। ਟੋਨੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਤੀਜੇ ਹਨ ਤੇ ਅਕਾਲੀ ਦਲ ਬਾਦਲ ਨਾਲ ਜੁੜਨ ਪਿੱਛੋਂ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਸਮਰਥਨ ਵਿੱਚ ਆਪਣੀ ਰਿਹਾਇਸ਼ 'ਤੇ 13 ਮਾਰਚ ਨੂੰ ਸਭਾ ਕਰਵਾਈ ਸੀ।
ਐੱਸ ਐੱਸ ਪੀ ਤਰਨ ਤਾਰਨ ਨੇ ਇਸ ਬਾਰੇ ਰਿਪੋਰਟਾਂ ਦੀ ਜਾਂਚ ਗੋਇੰਦਵਾਲ ਦੇ ਐੱਸ ਐੱਚ ਓ ਸੁਖਰਾਜ ਸਿੰਘ ਤੋਂ ਕਰਵਾਈ ਤੇ ਫਿਰ ਬਿਨਾਂ ਆਗਿਆ ਚੋਣ ਸਭਾ ਕਰਨ ਤੇ ਰਿਸ਼ਵਤ ਦੇ ਰੂਪ ਵਿੱਚ ਖੁਰਾਕ ਜਾਂ ਸ਼ਰਾਬ ਪਰੋਸਣ ਦੇ ਦੋਸ਼ ਹੇਠ ਟੋਨੀ ਵਿਰੁੱਧ ਕਾਰਵਾਈ ਕੀਤੀ ਹੈ। ਇਸ ਚੋਣ ਸਭਾ ਵਿੱਚ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਬੀਬੀ ਜਗੀਰ ਕੌਰ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੀ ਆਏ ਸਨ। ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਸਭਾ ਅਤੇ ਲਾਊਡ ਸਪੀਕਰ ਦੀ ਵਰਤੋਂ ਕਰਨ ਦੀ ਆਗਿਆ ਵੀ ਨਹੀਂ ਲਈ ਗਈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਸੀ। ਇੱਕ ਟੀ ਵੀ ਚੈਨਲ ਨੇ ਟੋਨੀ ਦੀ ਰਿਹਾਇਸ਼ ਉੱਤੇ ਸਮਰਥਕਾਂ ਨੂੰ ਸ਼ਰਾਬ ਪਰੋਸਣ ਦੀ ਖਬਰ ਦਿੱਤੀ ਸੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਟੋਨੀ ਦੇ ਨਾਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੂੰ ਕਾਰਨ ਦੱਸੋ ਨੋਟਿਸ ਭੇਜੇ ਸਨ। ਦੋਵਾਂ ਨੇ ਦੋਸ਼ਾਂ ਨੂੰ ਝੂਠਾ ਦੱਸਿਆ ਸੀ। ਟੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦਬਾਅ ਵਿੱਚ ਕੁਝ ਵੀ ਹੋ ਸਕਦਾ ਹੈ, ਮੈਂ ਆਪਣੇ ਘਰ ਪਰਵਾਰਕ ਸਮਾਗਮ ਰੱਖਿਆ ਸੀ, ਇਸ ਨੂੰ ਚੋਣ ਰੈਲੀ ਕਹਿਣਾ ਗਲਤ ਹੈ। ਐੱਸ ਐੱਸ ਪੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਕਾਰਵਾਈ ਚੋਣ ਅਧਿਕਾਰੀ ਦੇ ਹੁਕਮ 'ਤੇ ਹੋਈ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਨੀ ਦਿਓਲ ਭਾਜਪਾ ਵੱਲੋਂ ਗੁਰਦਾਸਪੁਰੋਂ ਚੋਣ ਲੜੇਗਾ, ਹੰਸ ਰਾਜ ਹੰਸ ਦਿੱਲੀ ਤੋਂ
ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ
ਫੋਨ ਕਰ ਕੇ ਗਰੀਬ ਦੇ ਘਰ ਗਏ ਕਾਂਗਰਸ ਉਮੀਦਵਾਰ ਵੜਿੰਗ ਨੇ ਪਨੀਰ-ਰਾਇਤਾ ਖਾਧਾ
ਬੈਂਕ ਆਫ ਇੰਡੀਆ ਤੋਂ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਚੋਰੀ
ਚੋਣ ਜ਼ਾਬਤੇ ਦੌਰਾਨ ਅੱਜ ਤੱਕ ਪੰਜਾਬ ਵਿੱਚ 221 ਕਰੋੜ ਦਾ ਗੈਰ ਕਾਨੂੰਨੀ ਸਾਮਾਨ ਤੇ ਨਕਦੀ ਫੜੀ
ਡੇਰਾ ਪ੍ਰੇਮੀਆਂ ਨੇ ਕਿਸੇ ਪਾਰਟੀ ਨਾਲ ਖਾਸ ਮੋਹ ਨਹੀਂ ਦਿਖਾਇਆ
ਅੱਠ ਕਰੋੜ ਦਾ ਸਰਕਾਰੀ ਝੋਨਾ ਹੜੱਪ ਜਾਣ ਵਾਲਾ ਅਕਾਲੀ ਆਗੂ ਗ੍ਰਿਫਤਾਰ
ਭਾਰਤ-ਪਾਕਿ ਸਰਹੱਦ ਉਤੇ ਵੱਸਣ ਵਾਲੇ ਲੋਕ ਜੰਗ ਨਹੀਂ ਚਾਹੁੰਦੇ
ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦਾ ਧੰਨਵਾਦ
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ 26 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਭਰਨਗੇ