Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ

March 21, 2019 11:57 PM

ਬੀਜਿੰਗ , 21 ਮਾਰਚ (ਪੋਸਟ ਬਿਊਰੋ)- ਭਾਰਤ ਨੇ ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਹਿੱਸਾ ਨਾ ਲੈਣ ਦਾ ਸੰਕੇਤ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਕੋਈ ਵੀ ਦੇਸ਼ ਉਸ ਪਹਿਲ ਦਾ ਹਿੱਸਾ ਨਹੀਂ ਬਣ ਸਕਦਾ, ਜਿਸ ਵਿੱਚ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਜੁੜੀਆਂ ਉਸ ਦੀਆਂ ਚਿੰਤਾਵਾਂ ਦੀ ਅਣਦੇਖੀ ਹੋਵੇ। 

ਵਿਵਾਦ ਵਾਲੇ ‘ਚੀਨ ਪਾਕਿਸਤਾਨ ਆਰਥਿਕ ਕਾਰੀਡੋਰ’ (ਸੀ ਪੀ ਈ ਸੀ) ਦੇ ਮੁੱਦੇ ਉਤੇ ਵਿਰੋਧ ਪ੍ਰਗਟਾਉਂਦੇ ਹੋਏ ਭਾਰਤ ਨੇ 2017 ਵਿੱਚ ਹੋਏ ਪਹਿਲੇ ਬੈਲਟ ਐਂਡ ਰੋਡ ਫੋਰਮ (ਬੀ ਆਰ ਐਫ) ਦਾ ਵੀ ਬਾਈਕਾਟ ਕੀਤਾ ਸੀ। ਪਿੱਛੇ ਜਿਹੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਸੀ ਕਿ ਅਗਲੇ ਮਹੀਨੇ ਹੋਣ ਵਾਲਾ ਬੀ ਆਰ ਐਫ ਦਾ ਦੂਜਾ ਐਡੀਸ਼ਨ ਪਹਿਲਾਂ ਤੋਂ ਵੱਡਾ ਹੋਵੇਗਾ। ਇਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹੋਣਗੇ। ਸੀ ਪੀ ਈ ਸੀ ਪ੍ਰਾਜੈਕਟ ਬਾਰੇ ਭਾਰਤ ਪਹਿਲਾਂ ਤੋਂ ਬਾਈਕਾਟ ਕਰਦਾ ਰਿਹਾ ਹੈ। ਇਸ ਪ੍ਰਾਜੈਕਟ ਦੇ ਨਾਲ ਚੀਨ ਆਪਣੇ ਸ਼ਿਨਜਿਆਂਗ ਸੂਬੇ ਨੂੰ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਨਾਲ ਜੋੜੇਗਾ ਅਤੇ ਏਥੋਂ ਸੜਕ, ਰੇਲ, ਗੈਸ ਅਤੇ ਤੇਲ ਪਾਈਪਲਾਈਨ ਵਿਛਾਈ ਜਾਵੇਗੀ। ਇਹ ਗਲਿਆਰਾ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੋਂ ਲੰਘੇਗਾ। ਭਾਰਤ ਨੇ ਇਸ 'ਤੇ ਇਤਰਾਜ਼ ਕੀਤਾ ਹੈ।
ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਕਿਹਾ ਕਿ ਕੁਨੈਕਟੀਵਿਟੀ ਦੀ ਹਰ ਪਹਿਲ ਇਹੋ ਜਿਹੀ ਹੋਣੀ ਚਾਹੀਦੀ ਹੈ, ਜਿਸ ਵਿੱਚ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ, ਸਮਾਨਤਾ ਤੇ ਖੇਤਰੀ ਅਖੰਡਤਾ ਦਾ ਧਿਆਨ ਰੱਖਿਆ ਜਾਵੇ। ਕੋਈ ਦੇਸ਼ ਅਜਿਹੀ ਪਹਿਲ ਦਾ ਹਿੱਸਾ ਨਹੀਂ ਬਣ ਸਕਦਾ, ਜਿਥੇ ਇਨ੍ਹਾਂ ਹਿੱਤਾਂ ਦੀ ਅਣਦੇਖੀ ਹੋਵੇ। ਮਿਸਰੀ ਨੇ ਕਿਹਾ ਕਿ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ ਆਰ ਆਈ) 'ਤੇ ਭਾਰਤ ਦਾ ਰੁਖ਼ ਸਾਫ ਹੈ। ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਨੇ ਇਸ ਉੱਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਕਾਰਨ ਕਈ ਛੋਟੇ ਦੇਸ਼ ਕਰਜ਼ ਦੇ ਜਾਲ ਵਿੱਚ ਫਸ ਜਾਣਗੇ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕਈ ਸਾਈਟਾਂ ਹਥਿਆਰਾਂ ਦੇ ਨਾਜਾਇਜ਼ ਵਪਾਰ ਦਾ ਅੱਡਾ ਬਣੀਆਂ
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ਵਿੱਚ ਹਲਾਕ
ਇਸਲਾਮਿਕ ਸਟੇਟ ਨੇ ਸ਼੍ਰੀਲੰਕਾ ਹਮਲੇ ਦੀ ਜ਼ਿੰਮੇਵਾਰੀ ਲਈ
ਡਿਪੋਰਟ ਕੀਤੇ ਤਿੰਨ ਭਾਰਤੀ ਪਾੜ੍ਹਿਆਂ ਲਈ ਫਿਰ ਦਰਵਾਜ਼ੇ ਖੁੱਲ੍ਹੇ
ਇੱਕੋ ਦਿਨ ਪੈਦਾ ਹੋਏ, ਇੱਕੋ ਸ਼ਹਿਰ ਵਿੱਚ ਰਹੇ, 17 ਸਾਲ ਬਾਅਦ ਮਿਲੇ, ਹਮਸਫਰ ਬਣਨਗੇ
ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਸ੍ਰੀਲੰਕਾ ਵਿੱਚ ਹਮਲੇ : ਵਿਜੇਵਰਦਨੇ
ਟਰੰਪ ਦਾ ਭਾਰਤ ਨੂੰ ਝਟਕਾ: ਈਰਾਨ ਤੋਂ ਤੇਲ ਖਰੀਦ ਦੀ ਛੋਟ ਬੰਦ
ਬੰਬ ਧਮਾਕਿਆਂ ਤੋਂ ਬਾਅਦ ਸ੍ਰੀ ਲੰਕਾ ਦੀ ਫੌਜ ਨੂੰ ਮਿਲੀਆਂ ਵਿਸ਼ੇਸ਼ ਸ਼ਕਤੀਆਂ
ਟਰੰਪ ਨੇ ਕਾਨੂੰਨੀ ਦਸਤਾਵੇਜ਼ਾਂ ਬਿਨਾਂ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਹੁਕਮ ਦਿੱਤਾ
ਲੱਖਾਂ ਲੋਕ 123456 ਅੰਕ ਨੂੰ ਬਣਾ ਲੈਂਦੇ ਹਨ ਪਾਸਵਰਡ