Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਅਮਰੀਕਾ ਦੀ ਪਾਕਿ ਨੂੰ ਚੇਤਾਵਨੀ: ਜੇ ਇਸ ਤੋਂ ਬਾਅਦ ਭਾਰਤ ਉੱਤੇ ਹਮਲਾ ਹੋਇਆ ਤਾਂ ਪਾਕਿ ਨੂੰ ਵੀ ਵੱਡੀ ਪਰੇਸ਼ਾਨੀ ਹੋਵੇਗੀ

March 21, 2019 11:52 PM

ਵਾਸ਼ਿੰਗਟਨ, 21 ਮਾਰਚ (ਪੋਸਟ ਬਿਊਰੋ)- ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਸੀ, ਪਰ ਹਾਲੇ ਵੀ ਦੋਵੇਂ ਦੇਸ਼ਾਂ ਦਾ ਤਣਾਅ ਘੱਟ ਨਹੀਂ ਹੋਇਆ। ਇਸ ਹਮਲੇ ਪਿੱਛੋਂ ਅੱਤਵਾਦ ਖ਼ਿਲਾਫ਼ ਭਾਰਤ ਨੂੰ ਪੂਰੀ ਦੁਨੀਆ ਦਾ ਸਾਥ ਮਿਲਿਆ ਸੀ ਤੇ ਅਮਰੀਕਾ ਲਗਾਤਾਰ ਪਾਕਿਸਤਾਨ ਨੂੰ ਚਿਤਾਵਨੀ ਦੇ ਰਿਹਾ ਹੈ। ਤਾਜ਼ਾ ਘਟਨਾਕ੍ਰਮ ਵਿੱਚ ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਸਾਫ਼ ਕਹਿ ਦਿੱਤਾ ਕਿ ਜੇ ਇਸ ਤੋਂ ਬਾਅਦ ਭਾਰਤ ਉੱਤੇ ਹਮਲਾ ਹੋਇਆ ਤਾਂ ਵੱਡੀ ਪਰੇਸ਼ਾਨੀ ਹੋਵੇਗੀ।
ਅਮਰੀਕਾ ਵਿੱਚ ਟਰੰਪ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਵ੍ਹਾਈਟ ਹਾਊਸ ਤੋਂ ਇਕ ਬਿਆਨ ਵਿੱਚ ਕਿਹਾ ਕਿ ਇਹ ਦੇਖਣ ਦੀ ਲੋੜ ਹੈ ਕਿ ਪਾਕਿਸਤਾਨ ਆਪਣੇ ਅੰਦਰ ਸਰਗਰਮ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਵਰਗੇ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਕਰੇ। ਜੇ ਪਾਕਿਸਤਾਨ ਚਾਹੁੰਦਾ ਹੈ ਕਿ ਖੇਤਰ ਵਿੱਚ ਫਿਰ ਤਣਾਅ ਪੈਦਾ ਨਾ ਹੋਵੇ ਤਾਂ ਉਸ ਨੂੰ ਐਕਸ਼ਨ ਲੈਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਭਾਰਤ-ਪਾਕਿਸਤਾਨ ਖੇਤਰ ਵਿੱਚ ਕਿਸੇ ਤਰ੍ਹਾਂ ਤਣਾਅ ਪੈਦਾ ਨਾ ਹੋਵੇ, ਇਸ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਖ਼ਾਸ ਕਰਕੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ।
ਇਸ ਸੰਬੰਧ ਵਿੱਚ ਅਮਰੀਕਾ ਨੇ ਕਿਹਾ ਕਿ ਜੇ ਹਾਲਾਤ ਵਿਗੜ ਗਏ ਤਾਂ ਦੋਵੇਂ ਦੇਸ਼ਾਂ ਲਈ ਖ਼ਤਰਨਾਕ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਦਿਨੀਂ ਕੁਝ ਕਾਰਵਾਈਆਂ ਕੀਤੀਆਂ ਤੇ ਕੁਝ ਅੱਤਵਾਦੀਆਂ ਦੀ ਜਾਇਦਾਦ ਵੀ ਜ਼ਬਤ ਕੀਤੀ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਹੈ, ਪਰ ਅਸੀਂ ਇਸ ਤੋਂ ਵੱਧ ਐਕਸ਼ਨ ਚਾਹੁੰਦੇ ਹਾਂ। ਪਾਕਿਸਤਾਨ ਪਹਿਲਾਂ ਵੀ ਅਜਿਹੇ ਐਕਸ਼ਨ ਲੈ ਚੁੱਕਾ ਹੈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਬਾਲਾਕੋਟ `ਚ ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਤੋਂ ਬਾਅਦ ਪਾਕਿ ਵੱਲੋਂ ਚੁੱਕੇ ਕਦਮਾਂ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੌਮਾਂਤਰੀ ਭਾਈਚਾਰਾ ਦੇਖਣਾ ਚਾਹੁੰਦਾ ਹੈ ਕਿ ਅੱਤਵਾਦੀ ਸੰਗਠਨਾਂ ਖ਼ਿਲਾਫ਼ ਠੋਸ ਅਤੇ ਫ਼ੈਸਲਾਕੁਨ ਕਾਰਵਾਈ ਹੋਵੇ।

Have something to say? Post your comment