Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਸੌਖਾ ਨਹੀਂ ਸੈਲੀਬ੍ਰਿਟੀ ਹੋਣਾ

March 21, 2019 09:44 AM

ਪਿਛਲੇ ਸਾਲ ਫਿਲਮ ‘ਪਰਮਾਣੂ’ ਅਤੇ ‘ਹੈਪੀ ਫਿਰ ਭਾਗ ਜਾਏਗੀ’ ਵਿੱਚ ਨਜ਼ਰ ਆਈ ਡਾਇਨਾ ਪੇਂਟੀ ਇਸ ਸਾਲ ‘ਖੋ ਗਏ ਹਮ ਕਹਾਂ' ਵਿੱਚ ਕੰਮ ਕਰ ਰਹੀ ਹੈ। ਫਿਲਮਾਂ ਤੋਂ ਇਲਾਵਾ ਆਪਣੇ ਸਟਾਈਲ ਲਈ ਚਰਚਾ ਵਿੱਚ ਰਹਿਣ ਵਾਲੀ ਡਾਇਨਾ ਮੰਨਦੀ ਹੈ ਕਿ ਸੈਲੀਬ੍ਰਿਟੀ ਦੀ ਜ਼ਿੰਦਗੀ ਸੌਖੀ ਨਹੀਂ ਤੇ ਆਪਣੇ ਬਾਰੇ ਲੋਕਾਂ ਦੀ ਰਾਏ ਨਾਲ ਦੋ-ਚਾਰ ਹੋਣਾ ਇੱਕ ਸੈਲੀਬ੍ਰਿਟੀ ਦੇ ਜੀਵਨ ਦਾ ਅਹਿਮ ਹਿੱਸਾ ਹੈ, ਪਰ ਉਸ ਨੂੰ ਇਹ ਨਾਪਸੰਦ ਹੈ ਕਿ ਕਦੇ ਕਦੇ ਲੋਕ ਬਹੁਤ ਬੇਦਰਦੀ ਨਾਲ ਆਪਣੀ ਰਾਇ ਜ਼ਾਹਰ ਕਰਦੇ ਹਨ।
ਸੈਲੀਬ੍ਰਿਟੀਜ਼ ਦੇ ਫੈਸ਼ਨ ਤੇ ਸਟਾਈਲ 'ਤੇ ਅਕਸਰ ਉਠਦੇ ਸਵਾਲਾਂ ਤੇ ਆਲੋਚਨਾ 'ਤੇ ਜਦੋਂ ਵਿਚਾਰ ਪੁੱਛੇ ਗਏ ਤਾਂ ਉਸ ਨੇ ਕਿਹਾ, ‘‘ਮੈਂ ਇਸ ਨਾਲ ਸਹਿਮਤ ਹਾਂ ਕਿ ਸੈਲੀਬ੍ਰਿਟੀਜ਼ ਦੇ ਜੀਵਨ ਦਾ ਇਹ ਹਿੱਸਾ ਹੈ, ਮੈਨੂੰ ਲੱਗਦਾ ਹੈ ਕਿ ਲੋਕ ਕਦੇ-ਕਦੇ ਕੁਝ ਜ਼ਿਆਦਾ ਜ਼ਾਲਮ ਹੋ ਜਾਂਦੇ ਹਨ। ਉਨ੍ਹਾਂ ਲਈ ਇਹ ਬਹੁਤ ਸੌਖਾ ਹੈ ਕਿ ਆਪਣੇ ਘਰ 'ਚ ਆਰਾਮ ਨਾਲ ਬੈਠ ਕੇ ਸੋਸ਼ਲ ਮੀਡੀਆ 'ਤੇ ਫੋਟੋਜ਼ ਦੇਖਦੇ ਹੋਏ ਸੈਲੀਬ੍ਰਿਟੀਜ਼ ਦੇ ਕੱਪੜਿਆਂ, ਹੇਅਰਸਟਾਈਲ ਤੇ ਫੈਸ਼ਨ 'ਤੇ ਕੁਮੈਂਟ ਕਰ ਕੇ ਆਪਣਾ ਫੈਸਲਾ ਸੁਣਾ ਦਿੱਤਾ ਜਾਵੇ।” ਉਸ ਨੇ ਕਿਹਾ, ‘‘ਇਹ ਗੱਲ ਘੱਟ ਲੋਕ ਸਮਝਦੇ ਹਨ ਕਿ ਕਿਸੇ ਫੋਟੋ 'ਚ ਦਿਖਾਈ ਦੇ ਰਹੀ ਸੈਲੀਬ੍ਰਿਟੀ ਦੀ ਲੁੱਕ ਤੇ ਸਟਾਈਲ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਉਹ ਕਿਸ ਤਰ੍ਹਾਂ ਦੇ ਈਵੈਂਟ ਵਿੱਚ ਹਿੱਸਾ ਲੈਣ ਗਈ ਜਾਂ ਉਸ ਨੂੰ ਕਿਸੇ ਖਾਸ ਤਰ੍ਹਾਂ ਦੀ ਥੀਮ ਦੀ ਡਰੈਸ ਪਹਿਨਣ ਨੂੰ ਕਿਹਾ ਗਿਆ ਜਾਂ ਉਸ ਦੇ ਫਿੱਗਰ ਦੇ ਹਿਸਾਬ ਉਸ 'ਤੇ ਕੀ ਸੂਟ ਕਰਦਾ ਹੈ ਜਾਂ ਕਦੇ ਕਦੇ ਖਾਸ ਸੋਚ ਵਿਚਾਰ ਕਰਨ ਜਾਂ ਤਿਆਰ ਹੋਣ ਲਈ ਉਸ ਕੋਲ ਸਮਾਂ ਹੀ ਨਹੀਂ ਹੁੰਦਾ।”
33 ਸਾਲਾ ਇਹ ਅਭਿਨੇਤਰੀ ਮੰਨਦੀ ਹੈ ਕਿ ਰੁਝੇਵਿਆਂ 'ਚ ਵੀ ਜ਼ਿਆਦਾ ਮੌਕਿਆਂ 'ਤੇ ਸੈਲੀਬ੍ਰਿਟੀਜ਼ ਆਪਣੀ ਲੁੱਕ ਨਾਲ ਵੱਖਰੀ ਛਾਪ ਛੱਡਣ 'ਚ ਸਫਲ ਰਹਿੰਦੀ ਹੈ ਇਸ ਲਈ ਉਨ੍ਹਾਂ ਨੂੰ ਸਟਾਈਲ ਦੇ ਮਾਮਲਿਆਂ ਵਿੱਚ ਥੋੜ੍ਹੀ ਛੋਟ ਦੇਣੀ ਜਾਇਜ਼ ਹੈ।” ਜ਼ਿਕਰ ਯੋਗ ਹੈ ਕਿ ਡਾਇਨਾ ਨੇ ਆਪਣਾ ਕਰੀਅਰ ਬਤੌਰ ਮਾਡਲ 2005 ਵਿੱਚ ਸ਼ੁਰੂ ਕੀਤਾ ਸੀ। ਫਿਰ 2012 ਵਿੱਚ ਰੋਮਾਂਟਿਕ ਕਾਮੇਡੀ ਫਿਲਮ ‘ਕਾਕਟੇਲ’ ਨਾਲ ਉਸ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਹ ‘ਹੈਪੀ ਭਾਗ ਜਾਏਗੀ’, ‘ਲਖਨਊ ਸੈਂਟਰਲ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਹੁਣ ਵੀ ਉਹ ਅਕਸਰ ਫੈਸ਼ਨ ਸ਼ੋਅਜ਼ 'ਚ ਰੈਂਪ 'ਤੇ ਕੈਟਵਾਕ ਕਰਦੀ ਨਜ਼ਰ ਆ ਜਾਂਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ