Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਟੋਰਾਂਟੋ/ਜੀਟੀਏ

2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ

March 21, 2019 09:41 AM

ਅੱਜ ਸਾਡੇ ਫ਼ਾਂਈਨੈਂਸ ਮਿਮਿਸਟਰ, ਬਿਲ ਮੌਰਨੋ, ਨੇ 2019 ਬਜੱਟ ਪੇਸ਼ ਕੀਤਾ। ਬਰੈਂਪਟਨ ਨਾਰਥ ਦੀ ਐਮ ਪੀ ਰੂਬੀ ਸਹੋਤਾ ਨੂੰ ਇਸ ਗੱਲ ਦੀ ਬਹੁਤ ਖੁਸੀ਼ ਹੈ ਕਿ ਬਰੈਮਪਟਨ ਨਾਰਥ ਦੇ ਜਿਹੜੇ ਮੁਦਿਆਂ ਨੂੰ ਉਨ੍ਹਾਂ ਨੇ ਅੱਗੇ ਰਖਿਆ ਸੀ ਉਨਾਂ੍ਹ ਨੂੰ 2019 ਦੇ ਬਜਟ ਵਿੱਚ ਕਾਫੀ ਮਹੱਤਵਪੂਰਣ ਸਥਾਨ ਮਿਲਿਆ ਹੈ। 2015 ਦੀਆਂ ਚੋਣਾਂ ਦੌਰਾਨ ਕੈਨੇਡਾ ਵਾਸੀਆਂ ਨੇ ਸਾਫ਼ ਦਰਸਇਆ ਸੀ ਕਿ ਉਨ੍ਹਾਂ ਨੂੰ ਐਨ ਡੀ ਪੀ ਅੱਤੇ ਕਨਜ਼ਰਵੇਟਿਵਾਂ ਦੀਆ ਕਟੌਤੀਆਂ ਅੱਤੇ ਤਪਸ਼ਟੀਕਰਨ ਦੀਆਂ ਯੋਜਨਾਵਾਂ ਤੋਂ ਵਧੇਰੇ ਸਾਡੀਆਂ ਮਧ ਵਰਗ ਲਈ ਨਿਵੇਸ਼ ਦੀਆਂ ਯੋਜਨਾਵਾਂ ਤੇ ਵਧੇਰੇ ਵਿਸ਼ਵਾਸ ਸੀ। ਕੈਨੇਡਾ ਨਿਵਾਸੀ ਇਹ ਵੇਖ ਸਕਦੇ ਹਨ ਕਿ ਉਨ੍ਹਾਂ ਦਾ ਫ਼ੈਸਲਾ ਬਿਲਕੁਲ ਸਹੀ ਸੀ। ਅੱਜ ਸਾਡਾ ਅਰਥਚਾਰਾ ਜੀ 7 ਦੇਸ਼ਾਂ ਵਿੱਚ ਸਭ ਤੋਂ ਵੱਧ ਤੇਜੀ ਨਾਲ ਵੱਧ ਰਿਹਾ ਹੈ। 900,000 ਨਵੀਆਂ ਨੌਕਰੀਆਂ ਸਿਰਜੀਆਂ ਹਨ ਅੱਤੇ ਮਧ ਵਰਗ ਦੇ ਲੋਕਾਂ ਦੀ ਰਿਹਣੀ ਪਹਿਲਾਂ ਤੋਂ ਕਿਤੇ ਬਿਹਤਰ ਹੈ।

2019 ਦੇ ਬੱਜਟ ਰਾਹੀਂ ਸਾਡੀ ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਸਾਰੇ ਕੈਨੇਡਾ ਵਾਸੀਆਂ ਨੂੰ ਸਾਡੀ ਅਗਾਂਹ ਵਧੂ ਅਰਥ
ਵਿਵਸਥਾ ਦਾ ਫਾਇਦਾ ਹੋਵ, ਜਿਵੇਂ ਕਿ --- ਆਪਣੀ ਪਹੁੰਚ ਅਨੁਸਾਰ ਘਰ ਖਰੀਦ ਸਕਣ, ਬਿਹਤਰ ਬੁਨਿਆਦੀ ਢਾਂਚੇ ਦਾ ਫ਼ਾਇਦਾ ਉਠਾ ਸਕਣ, ਚੰਗੀਆਂ ਨੌਕਰੀਆਂ ਲਈ ਤਿਆਰੀ ਕਰ ਸਕਣ ਅੱਤੇ ਮਨ ਦੀ ਸ਼ਾਤੀ ਨਾਲ ਰਿਟਾਇਰ ਹੋ ਸਕਣ। ਜਦੋਂ ਕਿ ਕੰਜ਼ਾਵੇਟਿਵ ਅਮੀਰ ਲੋਕਾਂ ਦੇ ਫਾਇਦੇ ਲਈ ਕਟੌਤੀਆਂ ਅੱਤੇ ਤਪਸ਼ਟੀਕਰਨ ਤੇ ਧਿਆਨ ਦੇ ਰਹੀ ਹੈ ਸਾਡੀ ਸਰਕਾਰ ਮੱਧ ਵਰਗ ਲਈ ਨਿਵੇਸ਼ ਕਰਨ ਦੀ ਆਪਣੀ ਯੋਜਨਾਂ ਤੇ ਲਗੀ ਹੈ ਤਾਂ ਜੋ ਸਾਡੀ ਅਗਾਂਹ ਵਧ ਰਹੀ ਅਰਥ ਵਿਵਸਥਾ ਦਾ ਹਰ ਕਿਸੇ ਨੂੰ ਫਾਇਦਾ ਹੋ ਸਕੇ।
2019 ਦੇ ਬਜੱਟ ਵਿੱਚ ਬਰੈਮਪਟਨ ਨਾਰਥ ਅੱਤੇ ਸਾਰੇ ਕੈਨੇਡਾ ਨਿਵਾਸੀਆਂ ਨੂੰ ਫਾਇਦਾ ਹੀ ਫਾਇਦਾ---
ਬੁਨਿਆਦੀ ਢਾਂਚੇ ਲਈ ਨਵੀਂ ਫੰਡਿੰਗ2015 ਵਿੱਚ ਸਾਡੀ ਸਰਕਾਰ ਨੇ ਇਹ ਯਕੀਨੀ ਕੀਤਾ ਸੀ ਕਿ ਬੁਨਿਆਦੀ ਢਾਂਚੇ ਦੀ ਫ਼ੰਡਿੰਗ ਦਾ ਵਾਅਦਾ ਪੂਰਾ ਕੀਤਾ ਜਾਵੇਗਾ। 2015 ਤੋਂ ਪਹਿਲਾਂ, ਜਿਹੜੀ ਵੀ ਲਾਗਤ ਕਮਿਊਨਿਟੀਆਂ ਦੇ ਬੁਨਿਆਦੀ ਢਾਂਚੇ ਲਈ ਅਲਾਟ ਕੀਤੀ ਜਾਂਦੀ ਸੀ ਉਹ ਜਾਂ ਤਾਂ ਸਹੀ ਅਲਾਟ ਨਹੀਂ ਕੀਤੀ ਜਾਂਦੀ ਸੀ ਜਾਂ ਖਰਚੀ ਹੀ ਨਹੀਂ ਸੀ ਜਾਂਦੀ। ਬਰੈਂਪਟਨ ਵਰਗੀਆਂ ਮੁਊਨਸੀਪੈਲਟੀਆਂ ਨੂੰ ਫੰਡਿੰਗ ਦਾ ਬਹੁਤ ਘਾਟਾ ਸੀ। ਇਸ ਬਜੱਟ ਦੇ ਤਿਹਤ ਬਰੈਂਪਟਨ ਨੂੰ ਫੈਡਰਲ ਗੈਸ ਟੈਕਸ ਰਾਹੀਂ $2।2 ਬਿਲੀਅਨ ਦੀ ਇੱਕ ਵਾਰ ਦੀ ਫ਼ਡਿੰਗ ਮਿਲੀ ਹੈ। ਇਸ ਤੋਂ ਇਲਾਵਾ ਬਰੈਂਪਟਨ ਨੂੰ ਮਿਲੇਗਾ 16।6 ਮਿਲੀਅਨ ਡਾਲਰ, ਕੁਲ ਹੋਵੇਗਗ 50 ਮਿਲੀਅਨ। ਪੀਲ ਰੀਜਨ ਇਸ ਸਾਲ 41 ਮਿਲੀਅਨ ਡਾਲਰ ਮਿਲ ਰਿਹਾ ਹੈ। ਇਸ ਵਿਤੀਯ ਸਹਾਇਤਾ ਨਾਲ ਅਸੀਂ ਬਰੈੰਪਟਨ ਦਾ ਖਰਾਬ ਹਾਲਤ ਬੁਨਿਆਦੀ ਢਾਂਚਾ ਸੁਧਾਰ ਸਕਦੇ ਹਾਂ।
ਤਿੰਨ ਤੋਂ ਜਿ਼ਆਦਾ ਕੈਨੇਡਿਅਨ ਸਾਈਬਰ ਸੁਰਖਿਆ ਕੇਂਦਰਾਂ ਦਾ ਵਿਕਾਸ ਹੋਵੇਗਾਅਸੀਂ ਜਾਣਦੇ ਹਾਂ ਕਿ ਡਿਜੀਟਲ ਅਰਥਚਾਰੇ ਵਿੱਚ ਬਹੁਤ ਤੇਜੀ ਨਾਲ ਵਿਕਾਸ ਹੋ ਰਿਹਾ ਹੈ, ਇਸਲਈ ਸਾਈਬਰ ਸੁਰਖਿਆ ਸਾਰੇ ਪਧਰਾਂ ਦੀ ਸਰਕਾਰ ਲਈ, ਕਾਰੋਬਾਰਾਂ ਲਈ ਅੱਤੇ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੋ ਗਈ ਹੈ। ਸਾਇਬਰ ਸੁਰਖਿਆ ਦੇ ਹੁਨਰ ਰਖਣ ਵਾਲੇ ਕਾਮਿਆਂ ਦੀ ਲੋੜ ਬਹੁਤ ਵਧ ਗਈ ਹੈ ਕਿਊਂਕਿਨਵੇਂ ਤਕਨੀਕੀ ਬਦਲਾਵਾਂ ਰਾਹੀਂ ਪੈਦਾ ਹੋ ਰਹੇ ਖਤਰਿਆਂ ਨਾਲ ਤਾਲਮੇਲ ਰਖਣ ਦੀ ਲੋੜ ਹੈ। ਬਰੈਂਪਟਨ ਵਿੱਚ ਰਾਇਸਨ ਯੂਨਿਵਰਸਿਟੀ ਦੇ ਸਾਇਬਰ ਸੁਰਖਿਆ ਦੇ ਕੈਟਲਿਸਟ ਸੈਂਟਰ ਰਾਹੀਂ ਕੈਨੇਡਾ ਨੂੰ ਸਾਈਬਰ ਸੁਰਖਿਆ ਖੋਜ, ਨਵੀਨਤਾ ਅੱਤੇ ਵਿਕਾਸ ਵਿੱਚ ਅੱਗੇ ਵਧਣ ਲਈ ਸਹਾਇਤਾ ਕੀਤੀ ਹੈ।
ਵਿਦਿਆਰਥੀ ਅੱਤੇ ਪੋਸਟ-ਸਕੈਂਡਰੀ ਵਿਦਿਆ ਲਈ ਸਹਾਇਤਾਸੱਤਾ ਵਿੱਚ ਆਉਣ ਤੋਂ ਬਾਅਦ ਸਾਡੀ ਸਰਕਾਰ ਨੇ ਪੋਸਟ-ਸਕੈਂਡਰੀ ਵਿਦਿਆ ਨੂੰ ਕਿਫਾਇਤੀ ਅੱਤੇ ਪਹੂੰਚਯੋਗ ਬਣਾਉਣ ਲਈ ਕਈ ਕਦਮ ਚੁੱਕੇ ਹਨਜਿਵੇਂ ਕਿ ਇਹ ਯਕੀਨੀ ਬਣਾਊਣਾ ਕਿ ਕਿਸੇ ਵੀ ਵਿਦਿਆਰਧੀ ਨੂੰ ਆਪਣਾ ਸਟੂਡੈਂਟ ਲੋਨ ਉਦੋਂ ਤੱਕ ਵਾਪਸ ਕਰਨ ਦੀ ਕੋਈ ਪਾਬੰਦੀ ਨਹੀਂ ਜਦੋਂ ਤੱਕ ਉਸ ਦੀ ਸਲਾਨਾ ਆਮਦਨੀ $25,000 ਨਾ ਹੋਵੇ। 2019 ਦੇ ਬਜਟ ਤਹਤ ਸਟੂਡੈਂਟ ਲੋਨ ਤੇ ਹੋਰ ਵੀ ਘੱਟ ਬਿਆਜ ਲਗੇਗਾ ਅੱਤੇ ਵਿਦਿਆ ਪੂਰੀ ਕਰਨ ਦੇ 6 ਮਹੀਨੇ ਤੱਕ ਕੋਈ ਵੀ ਬਿਆਜ ਨਹੀਂ ਲਗੇਗਾ।
ਵਧੇਰੇ ਸੁਰਖਿਅਤ ਰਿਟਾਇਰਮੈਂਟਸਾਰੀ ਉਮਰ ਮਿਹਨਤ ਕਰਨ ਤੋਂ ਬਾਅਦ ਹਰ ਕੈਨੇਡਾ ਨਿਵਾਸੀ ਦਾ ਇਹ ਹੱਕ ਹੈ ਉਸ ਦਾ ਬੁਢਾਪਾ ਸੁਰਖਿਅਤ, ਆਦਰਯੋਗ ਅੱਤੇ ਵਿੱਤੀ ਚਿੰਤਾਂਵਾਂ ਤੋਂ ਮੁਕਤ ਹੋਵੇ। 2019 ਬਜਟ ਵਿੱਚ ਸਾਡੀ ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਕੈਨੇਡਾ ਦੇ ਬਜ਼ੁਰਗਾਂ ਲਈ ਜਿ਼ੰਦਗੀ ਆਸਾਨ ਹੋਵੇ ਅੱਤੇ ਜਿਹੜੇ ਬਜ਼ੁਰਗ ਕੰਮ ਕਰਨ ਚਾਹੰੁਦੇ ਹਨ ਉਨ੍ਹਾਂ ਦੀ ਹੋਰ ਮਦਦ ਕੀਤੀ ਜਾਵੇ। ਜਿਹੜੇ ਜੀ ਆਈ ਐਸ ਵਿੱਚ ਬਦਲਾਵ ਲਿਆਂਦੇ ਗਏ ਹਨ ਉਨ੍ਹਾਂ ਸਦਕਾ ਹੁਣ ਘੱਟ ਆਮਦਨੀ ਵਾਲੇ ਬਜ਼ੁਰਗ ਆਪਣੀ ਕਮਾਈ ਦਾ ਵਾਧੂ ਹਿੱਸਾ ਆਪਣੇ ਕੋਲ ਰੱਖ ਸਕਣਗੇ। ਨੀਊ ਹੋਰਾਈਜ਼ਨ ਫਾਰ ਸੀਨੀਅਰ ਪ੍ਰੋਗਰਾਮ ਵਿੱਚ ਨਵੀਂ ਇਨਵੈਸਟਮੈਂਟ ਰਾਹੀਂ ਨਵੇਂ ਪ੍ਰੋਗਰਾਮ ਕੀਤੇ ਜਾਣਗੇ ਤਾਂ ਜੋ ਬਜ਼ੁਰਗਾਂ ਦੀ ਜਿੰਦਗੀ ਬਿਹਤਰ ਹੋ ਸਕੇ। ਅਸੀਂ ਇਹ ਵੀ ਨਵੇਂ ਕਾਨੂੰਨ ਦਾ ਪਰਸਤਾਵ ਰਖਾਂਗੇ ਕਿ ਕਾਰਪੋਰੇਟ ਇਨਸੌਲਵੈਂਸੀ ਸਮੇਂ ਕੰਮ ਦੀ ਪੈਂਸ਼ਨਾਂ ਦੀ ਸੁਰਖਿਆ ਹੋ ਸਕੇ। ਇਨਾਂ੍ਹ ਬਦਲਾਵਾਂ ਰਾਹੀਂ ਕਾਰਪੋਰੇਟ ਨਿਰੋਧਕ ਕਾਰਵਾਈਆਂ ਵਧੇਰੇ ਨਿਰਪਖ, ਪਾਰਦਰਸ਼ੀ ਅੱਤੇ ਪੈਨਸ਼ਨਰਾਂ ਅੱਤੇ ਵਰਕਰਾਂ ਲਈ ਹੋਰ ਪਹੰਚ ਯੋਗ ਕਰੇਗਾ।
ਨੌਜਵਾਨ ਕੈਨੇਡਾ ਨਿਵਾਸੀਆਂ ਲਈ ਕਿਫਾਇਤੀ ਹਾਊਸਿੰਗ ਮਾਰਕਟਅਸੀਂ ਮਿਹਸੂਸ ਕਰ ਰਹੇ ਹਾਂ ਕਿ ਬਰੈਂਪਟਨ ਵਿੱਚ ਘਰਾਂ ਦੀਆਂ ਕੀਮਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ, ਹਰ ਕੋਈ ਚਾਹੂੰਦਾ ਹੈ ਕਿ ਉਨਾਂ੍ਹ ਦਾ ਆਪਣਾ ਘਰ ਹੋਵੇ, ਜਿਹੜਾ ਉਨ੍ਹਾਂ ਦੀ ਵੀਤੀਅ ਹੈਸੀਅਤ ਦੇ ਵਿੱਚ ਹੋਵੇ। ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ ਲਈ ਇਕ ਸਕੀਮ ਇਸ ਬਜਟ ਵਿੱਚ ਹੈ-ਉਨ੍ਹਾਂ ਲਈ ਘਰ ਖਰੀਦਣਾ ਹੋਰ ਵੀ ਆਸਾਨ ਹੋਵੇਗਾ ਕਿਊੈਕਿ ਮਹੀਨੇ ਦੀ ਮੌਰਟਗੇਜ ਘੱਟ ਹੋਵੇਗੀ। 5-
10% ਹਿੱਸਾ ਸੀ ਐਮ ਸੀ ਐਚ ਨਾਲ ਸਾਂਝਾ ਹੋਵੇਗਾ।
ਨਵੇਂ ਕੈਨੇਡਿਅਨ ਟਰੇਨਿੰਗ ਲਾਭ2019 ਦੇ ਬਜਟ ਵਿੱਚ ਇੱਕ ਨਵੀਂ ਸਕੀਮ, ਕਨੇਡਿਅਨ ਟਰੇਨਿੰਗ ਬੈਨੇਫਿ਼ਟ, ਲਾਗੂ ਕੀਤੀ ਗਈ ਹੈ। ਇਸ ਦੇ ਤਿਹਤ ਹੁਣ ਕੋਈ ਵੀ ਨਿਵਾਸੀ ਨਾਨ ਟੈਕਸੇਬਲ ਕਰੈਡਿਟ ਕਿਸੇ ਵੀ ਕਿਸਮ ਦੀ ਟਰੇਨਿੰਗ ਲੈਣ ਲਈ ਵਰਤ ਸਕਦਾ ਹੈ। ਇਸ ਨਵੀਂ ਟਰੇਨਿੰਗ ਨਾਲ ਉਹ ਆਪਣੇ ਕੰਮ ਕਰਨ ਦੇ ਸਕਿ਼ਲ ਵਧੇਰੇ ਵਧਿਆ ਕਰਕੇ ਆਪਣੀ ਅੱਤੇ ਆਪਣੇ ਪਰਿਵਾਰ ਦੀ ਜਿ਼ੰਦਗੀ ਖ਼ੁਸ਼ਹਾਲ ਬਣਾ ਸਕਣਗੇ।
ਨਸਲਵਾਦ ਵਿਰੋਧੀ ਨਵੀਂ ਸਟਰੈਟਜੀਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਹੀ ਨਸਲਵਾਦ ਦੇ ਖਿਲਾਫ਼ ਆਵਾਜ਼ ਉਠਾਈ ਹੈ ਅੱਤੇ ਇਸ ਗੱਲ ਤੇ ਵਿਸ਼ਵਾਸ ਕਰਦੇ ਹਨ ਕਿ ਕੈਨੇਡਾ ਦੀ ਤਾਕਤ ਉਸ ਦੀ ਵਿਭਿਨਤਾ ਵਿੱਚ ਹੈ। ਹਾਲ ਵਿੱਚ ਹੀ ਨਿਊਜ਼ੀਲੈਂਡ ਵਿੱਚ ਵਾਪਰੇ ਭਿਆਨਕ ਹਾਦਸੇ ਨੂੰ ਧਿਆਨ ਵਿੱਚ ਰਖੱਦੇ ਇਹ ਸਟਰੈਟਜੀ ਹੋਰ ਵੀ ਮਹੱਤਵਪੂਰਣ ਹੋ ਜਾਦੀ ਹੈ। ਆਪਣੇ ਵਾਦਿਆਂ ਨੂੰ ਪੂਰਾ ਕਰਣ ਲਈ ਇਹ ਨਵੀਂ ਸਟਰੈਟਜੀ ਰਾਹੀਂ ਨਸਲਵਾਦ ਦੇ ਖਿਲਾਫ਼ ਨਵੇਂ ਕਦਮ ਚੱਕੇ ਜਾਣਗੇ,
ਜਿਸ ਵਿੱਚ ਖਾਸ ਮੱਗਤਤਾ ਦਿੱਤੀ ਜਾਵੇਗੀ ਕਮਿਊਨਿਟੀ ਅਧਾਰਿਤ ਪ੍ਰੌਜੈਕਟਾਂ ਤੇ।
ਨਾਜਾਇਜ਼ ਇਮਿੰਗਰੈਂਟ ਕਨਸਲਟੈਂਟਾਂ ਤੋਂ ਸੁਰਖਿਆ2019 ਬਜੱਟ ਵਿੱਚ ਉਨਾਂ੍ਹ ਪੋ੍ਰਜੈਕਟਾਂ ਲਈ ਫੰਡਿੰਗ ਮੁਹਈਆ ਹੈ ਜਿਸ ਰਾਹੀਂ ਨਵੇਂ ਇਮੀਗਰੈਂਟ ਜਿਹੜੇ ਸਲਾਹ-ਮਸ਼ਵਰੇ ਲਈ ਇਮੀਗ੍ਰੈਂਟ ਕਨਸਲਟੈਂਟਾਂ ਕੋਲ ਜਾਂਦੇ ਹਨ ਉਨਾਂ੍ਹ ਦੇ ਫਰਾਡਾਂ ਤੋਂ ਬਚ ਸਕਣ। ਇਸ ਫੰਡਿੰਗ ਰਾਹੀਂ ਇਨ੍ਹਾਂ ਦੀ ਨਿਗਰਾਨੀ ਕੀਤੀ ਜਾ ਸਕੇਗੀ ਤਾਂ ਜੋ ਉਹ ਕਾਨੂੰਨ ਦਾ ਅਨੁਪਾਲਣ ਕਰਨ।
ਨੈਸ਼ਨਲ ਫ਼ਾਰਮਕੇਅਰ ਲਾਗੂ ਕਰਨ ਲਈ ਅਗਾਂਹ ਵਧੂ ਕਦਮਸਾਡੀ ਸਰਕਾਰ ਇਹ ਮਕਸਦ ਹੈ ਕਿ ਕਿਸੇ ਵੀ ਕੈਨੇਡੀਅਨ ਨੰੈੂ ਇਹ ਨਾ ਸੋਚਣਾ ਪਵੇ ਕਿ ਉਹ ਆਪਣੇ ਲਈ ਦਵਾਈ ਖਰੀਦੇ ਜਾਂ ਘਰ ਦੇ ਹੋਰ ਖਰਚੇ ਪੂਰੇ ਕਰੇ। ਅਸੀਂ ਸਾਰੇ ਹੀ ਆਪਣੇ ਹੈਲਥ-ਕੇਅਰ ਸਿਸਟਮ ਤੇ ਮਾਣ ਕਰਦੇ ਹਾਂ ਪਰ ਹਾਲੇ ਵੀ ਕਈ ਕੈਨੇਡਾ ਨਿਵਾਸੀਆਂ ਨੂੰ ਇਹ ਮੰਦਭਾਗਾ ਫ਼ੈਸਲਾ ਕਰਨ ਲਈ ਮਜਬੂਰ ਹੋ ਜਾਂਦੇ ਹਨ। 2019 ਬਜਟ ਰਾਹੀਂ ਅਸੀਂ ਨੈਸ਼ਨਲ ਫਾਰਮਕੇਅਰ ਪ੍ਰੋਗਰਾਮ ਦੀ ਨੀਂਹ ਰੱਖ ਰਹੇ ਹਾਂ- ਅਸੀਂ ਉਡੀਕ ਕਰ ਰਹੇ ਹਾਂ ਐਡਵਾਈਜ਼ਰੀ ਕਾਂਸਲ ਦੀ ਪੂਰੀ ਰਿਪੋਰਟ ਦੀ ਤਾਂ ਜੋ ਇਹ ਪ੍ਰੋਗਰਾਮ ਪੂਰੀ ਤਰਾਂ੍ਹ ਲਾਗੂ ਹੋ ਸਕੇ। ਬੱਜਟ 2019 ਰਾਹੀਂ ਅਸੀਂ ਕੈਨੇਡੀਅਨ ਡਰਗ ਐਜੰਸੀ ਸ਼ੁਰੂ ਕਰ ਰਹੇ ਹਾਂ

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ