Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਹਿੰਦੁਸਤਾਨ ਦਾ ਆਖਰੀ ਪਾਕਿਸਤਾਨੀ

March 21, 2019 09:40 AM

-ਵੀਣਾ ਭਾਟੀਆ
ਖੁਸ਼ਵੰਤ ਸਿੰਘ ਦੀ ਖੁਸ਼ਨਸੀਬੀ ਸੀ ਕਿ ਉਹ ਉਸ ਹਿੰਦੁਸਤਾਨ ਵਿੱਚ ਪੈਦਾ ਹੋਏ ਜਿਥੇ ਮੁਸਲਮਾਨਾਂ, ਹਿੰਦੂਆਂ, ਸਿੱਖਾਂ, ਯਹੂਦੀਆਂ, ਪਾਰਸੀਆਂ ਤੇ ਈਸਾਈਆਂ ਦੀ ਗੰਗਾ ਜਮਨੀ ਤਹਿਜ਼ੀਬ ਸੀ। ਉਹ ਬ੍ਰਿਟਿਸ਼ ਸਾਮਰਾਜ ਦਾ ਅਜਿਹਾ ਦੌਰ ਸੀ, ਜਦੋਂ ਇਕ ਪਾਸੇ ਗਰੀਬ ਤੇ ਪਿਛੜੇ ਹੋਏ ਆਪਣੀ ਆਜ਼ਾਦੀ ਲਈ ਆਵਾਜ਼ ਚੁੱਕਣ ਵਾਲੇ ਹਿੰਦੁਸਤਾਨੀ ਸਨ, ਜਿਨ੍ਹਾਂ ਦੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ, ਉਥੇ ਰੱਜੇ ਪੁੱਜੇ ਲੋਕ ਵੀ ਬੇਥੇਰੇ ਸਨ। ਬੇਹੱਦ ਅਮੀਰ ਖਾਨਦਾਨ ਨਾਲ ਸਬੰਧ ਦੇ ਬਾਵਜੂਦ ਖੁਸ਼ਵੰਤ ਸਿੰਘ ਅਮੀਰੀ ਅਤੇ ਗਰੀਬੀ ਦੇ ਇਨ੍ਹਾਂ ਪਾੜਿਆਂ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ। ਉਨ੍ਹਾਂ ਦੀ ਹਮਦਰਦੀ ਥੁੜਾਂ ਔੜਾਂ ਝੱਲਦੇ ਤੇ ਗਰੀਬ ਤਬਕਿਆਂ ਪ੍ਰਤੀ ਸੀ, ਜੋ ਕਿਸੇ ਵੀ ਰਚਨਾਕਾਰ ਦੀ ਸੁਭਾਅ ਸਬੰਧਤ ਵਿਸ਼ੇਸ਼ਤਾ ਹੁੰਦੀ ਹੈ।
ਖੁਸ਼ਵੰਤ ਸਿੰਘ ਦਾ ਮੰਨਣਾ ਸੀ ਕਿ ਹਰ ਸਿੱਖ ਦਾ ਇਹ ਫਰਜ਼ ਹੈ ਕਿ ਉਹ ਬਾਬਾ ਫਰੀਦ ਦੇ ਕਲਾਮ ਦੀ ਉਸੇ ਤਰ੍ਹਾਂ ਹਿਫਾਜ਼ਤ ਕਰੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ। ਉਹ ਜਾਣਦੇ ਸਨ ਕਿ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਮੀਆਂ ਮੀਰ ਦੇ ਹੱਥੋਂ ਰੱਖਣ ਦੀ ਗੱਲ ਗੁਰੂ ਅਰਜੁਨ ਦੇਵ ਨੇ ਆਖੀ ਸੀ ਅਤੇ ਇਹ ਨੀਂਹ ਮੀਆਂ ਮੀਰ ਅਤੇ ਗੁਰੂ ਅਰਜੁਨ ਦੇਵ ਦੇ ਹੱਥੋਂ ਰੱਖੀ ਗਈ ਸੀ। ਸਿੱਖ ਧਰਮ ਪ੍ਰਤੀ ਖੁਸ਼ਵੰਤ ਸਿੰਘ ਦੀ ਅਟੁੱਟ ਸ਼ਰਧਾ ਇਸ ਤੋਂ ਵੀ ਜ਼ਾਹਿਰ ਹੁੰਦੀ ਹੈ ਕਿ ਉਨ੍ਹਾਂ ਨੇ ‘ਸਿੱਖਾਂ ਦਾ ਇਤਿਹਾਸ' ਵਰਗੀ ਹਰਮਨ ਪਿਆਰੀ ਕਿਤਾਬ ਲਿਖੀ। ਤਕਰੀਬਨ ਤਿੰਨ ਦਹਾਕੇ ਪਹਿਲਾਂ ਉਨ੍ਹਾਂ ਨੇ ‘ਦਿੱਲੀ' ਨਾਵਲ ਲਿਖਿਆ ਜੋ ਉਸ ਸ਼ਹਿਰ ਨਾਲ ਬੇਪਨਾਹ ਮੁਹੱਬਤ ਬਿਨਾ ਨਹੀਂ ਲਿਖਿਆ ਜਾ ਸਕਦਾ ਸੀ। ਇਹਦੇ ਬਾਰੇ ਉਨ੍ਹਾਂ ਕਿਹਾ ਸੀ ਕਿ ਛੇ ਸਦੀਆਂ ਦੀ ਕਹਾਣੀ ਮੈਂ ਪੰਝੀ ਸਾਲਾਂ ਵਿੱਚ ਲਿਖੀ ਹੈ। ਇਸ ਨਾਵਲ ਨੂੰ ਲਿਖਣ ਲਈ ਉਹ ਦਿੱਲੀ ਦੇ ਬਾਜ਼ਾਰਾਂ, ਗਲੀ ਕੂਚਿਆਂ, ਬਹੁਤ ਸਾਰੀਆਂ ਥਾਵਾਂ ਵੀਰਾਨ ਮਸਜਿਦਾਂ, ਭੁਲਾ ਦਿੱਤੇ ਗਏ ਮਜ਼ਾਰਾਂ ਤੇ ਮੱਠਾਂ 'ਤੇ ਪਤਾ ਨਹੀਂ ਕਿੰਨੀ ਵਾਰ ਗਏ। ਦਿੱਲੀ ਦੀ ਛੇ ਸਦੀਆਂ ਦੀ ਕਹਾਣੀ ਲਿਖ ਕੇ ਉਨ੍ਹਾਂ ਨੇ ਇਸ ਨੂੰ ਪੜ੍ਹਨ ਵਾਲਿਆਂ ਤੋਂ ਇਹ ਆਸ ਕੀਤੀ ਹੈ ਕਿ ਉਹ ਇਸ ਸ਼ਹਿਰ ਦੀ ਰੂਹ ਨੂੰ ਪਛਾਣਨ, ਇਹ ਜਾਣਨ ਕਿ ਇਥੇ ਲਹੂ ਦੇ ਕਿੱਦਾਂ ਦੇ ਦਰਿਆ ਵਗੇ। ਦਿੱਲੀ ਵਿੱਚ ਨਾਦਰ ਸ਼ਾਹ ਦੀ ਫੌਜ ਦੇ ਹੱਥੋਂ ਹੋਏ ਕਤਲੇਆਮ ਤੋਂ ਬਾਅਦ ਤਵਾਈਫ ਨੂਰਬਾਈ ਨਾਦਰ ਸ਼ਾਹ ਨੂੰ ਪੁੱਛਣ ਦੀ ਜੁਰਅੱਤ ਕਰਦੀ ਹੈ, ‘ਹਜ਼ੂਰ, ਤੁਸੀਂ ਏਨੇ ਕਤਲ ਕਰ ਦਿੱਤੇ, ਪਰ ਕਿਉਂ?' ਨਾਦਰ ਸ਼ਾਹ ਨੀਵੀਂ ਪਾ ਲੈਂਦਾ ਹੈ। ਨਾਵਲ ਵਿੱਚ ਕਦੇ ਨਾਦਰਸ਼ਾਹੀ, ਕਦੇ ਗੋਰਾਸ਼ਾਹੀ, ਕਦੇ ਮਹਾਤਮਾ ਗਾਂਧੀ ਦੇ ਕਤਲ ਅਤੇ ਕਦੇ ਇੰਦਰਾ ਗਾਂਧੀ ਦੇ ਕਤਲ ਦੀ ਗੱਲ ਕੀਤੀ ਗਈ ਹੈ। ਖੁਸ਼ਵੰਤ ਸਿੰਘ ਆਖਰੀ ਸਾਹ ਤੱਕ ਇਨਸਾਨ ਅਤੇ ਇਨਸਾਨੀਅਤ ਦੀ ਖੋਜ ਵਿੱਚ ਰਹੇ।
ਖੁਸ਼ਵੰਤ ਸਿੰਘ ਦਾ ਜਨਮ 15 ਅਗਸਤ 1915 ਨੂੰ ਲਹਿੰਦੇ ਪੰਜਾਬ (ਜਿਹੜਾ ਅੱਜ ਪਾਕਿਸਤਾਨ ਵਿੱਚ ਹੈ) ਦੇ ਪ੍ਰਸਿੱਧ ਧਨਾਢ ਸਰ ਸੋਭਾ ਸਿੰਘ ਦੇ ਘਰ ਹੋਇਆ। 1920 ਦੇ ਨੇੜੇ ਤੇੜੇ ਇਹ ਦਿੱਲੀ ਵਿੱਚ ਵਸ ਗਏ। ਖੁਸ਼ਵੰਤ ਸਿੰਘ ਦੀ ਸਕੂਲੀ ਪੜ੍ਹਾਈ ਲਾਹੌਰ ਤੇ ਦਿੱਲੀ ਵਿੱਚ ਹੋਈ। 1934 ਵਿੱਚ ਲੰਡਨ ਦੇ ਕਿੰਗਜ ਕਾਲਜ ਤੋਂ ਉਨ੍ਹਾਂ ਕਾਨੂੰਨੀ ਪੜ੍ਹਾਈ ਪੂਰੀ ਕੀਤੀ। ਤਿੰਨ ਸਾਲ ਬਾਅਦ ਬੈਰਿਸਟਰ ਬਣੇ, ਪਰ ਬੈਰਿਸਟਰੀ ਦੀ ਜਗ੍ਹਾ ਲੇਖਨ ਤੇ ਪੱਤਰਕਾਰੀ ਦੇ ਖੇਤਰ ਵਿੱਚ ਆ ਗਏ। ਖੁਸ਼ਵੰਤ ਸਿੰਘ ਨੂੰ ਮੌਤ ਨੇ 99 ਉੱਤੇ ਆਊਟ ਕੀਤਾ। ਪੰਜਾਬ ਦਾ ਪੁੱਤਰ, ਜਿਸ ਨੇ ਵੰਡ ਦੇ ਖੰਜਰ ਨਾਲ ਆਪਣੇ ਸ਼ਹਿਰਾਂ, ਕਸਬਿਆਂ ਨੂੰ ਉਜੜਦਿਆਂ ਦੇਖਿਆ ਸੀ, ਉਸੇ ਦੇ ਕੌੜੇ ਅਨੁਭਵ ਲੈ ਕੇ ਉਨ੍ਹਾਂ ਨੇ ‘ਟ੍ਰੇਨ ਟੂ ਪਾਕਿਸਤਾਨ' ਨਾਵਲ ਲਿਖਿਆ। ਆਜ਼ਾਦੀ ਨੂੰ ਉਹ ਜਿਸ ਪੱਖ ਤੋਂ ਦੇਖਦੇ ਸਨ, ਉਸ ਬਾਰੇ ਇਸ ਨਾਵਲ ਦਾ ਇਕ ਪਾਤਰ ਕੌੜਾ ਸੱਚ ਬੋਲਦਾ ਹੈ- ‘ਆਜ਼ਾਦੀ ਪੜ੍ਹੇ ਲਿਖੇ ਲੋਕਾਂ ਲਈ ਹੈ, ਜਿਨ੍ਹਾਂ ਨੇ ਇਹਦੇ ਲਈ ਲੜਾਈ ਲੜੀ। ਅਸੀਂ ਅੰਗਰੇਜ਼ਾਂ ਦੇ ਗੁਲਾਮ ਸਾਂ। ਅੱਜ ਅਸੀਂ ਪੜ੍ਹੇ ਲਿਖੇ ਹਿੰਦੁਸਤਾਨੀਆਂ ਦੇ ਗੁਲਾਮ ਹੋਵਾਂਗੇ।'
ਆਪਣੀ ਜਨਮ ਭੋਇੰ ਨਾਲ ਖੁਸ਼ਵੰਤ ਸਿੰਘ ਨੂੰ ਬੇਹੱਦ ਮੁਹੱਬਤ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਲਾਹੌਰ ਤੇ ਪੰਜਾਬ ਛੱਡਣ ਨੂੰ ਮਜਬੂਰ ਕਰ ਦਿੱਤਾ ਗਿਆ। ਉਹ ਹਮੇਸ਼ਾ ਲਾਹੌਰ ਨੂੰ ਚੇਤੇ ਕਰਦੇ ਰਹੇ ਅਤੇ ਆਪਣੇ ਦੋਸਤ ਮੰਜ਼ੂਰ ਕਾਦਿਰ ਨੂੰ ਵੀ ਜੋ ਬਾਅਦ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣੇ। ਕੁੱਰਤੁਲਐਨ ਹੈਦਰ ਨੇ ਲਿਖਿਆ ਹੈ ਕਿ ਇਕੇਰਾਂ ਜਦੋਂ ਮਿਸੇਜ਼ ਕਾਦਿਰ ਦਿੱਲੀ ਆਏ ਤਾਂ ਖੁਸ਼ਵੰਤ ਸਿੰਘ ਏਨੇ ਖੁਸ਼ ਹੋਏ ਕਿ ਉਨ੍ਹਾਂ ਨੇ ‘ਇਲੱਸਟ੍ਰੇਟਡ ਵੀਕਲੀ' ਦੇ ਇਕ ਕਾਲਮ ਦੇ ਸਾਰੇ ਸਟਾਫ ਨੂੰ ਛੁੱਟੀ ਦੇ ਦਿੱਤੀ ਅਤੇ ਉਨ੍ਹਾਂ ਨੂੰ ਦਿੱਲੀ ਦੀ ਸੈਰ ਕਰਾਉਣ ਲੈ ਗਏ। ਹਿੰਦੁਸਤਾਨ ਵਿੱਚ ਖੁਸ਼ਵੰਤ ਸਿੰਘ ਹਰਮਨ ਪਿਆਰਤਾ ਦੇ ਸਿਖਰ 'ਤੇ ਤਾਂ ਸਨ ਹੀ, ਪਾਕਿਸਤਾਨ ਵਿੱਚ ਵੀ ਉਨ੍ਹਾਂ ਦੇ ਚਾਹੁਣ ਵਾਲੇ ਘੱਟ ਨਹੀਂ ਸਨ।
20 ਮਾਰਚ 2014 ਨੂੰ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ ਤਾਂ ਪਾਕਿਸਤਾਨ ਦੇ ਇਕ ਅਖਬਾਰ ਨੇ ਸੁਰਖੀ ਲਾਈ ਸੀ ‘ਹਿੰਦੁਸਤਾਨ ਦੀ ਧਰਤੀ 'ਤੇ ਜਿਊਣ ਵਾਲਾ ਆਖਰੀ ਪਾਕਿਸਤਾਨੀ ਰੁਖ਼ਸਤ ਹੋਇਆ'।

Have something to say? Post your comment