Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ

March 21, 2019 09:39 AM

ਓਟਾਵਾ, ਪੋਸਟ ਬਿਉਰੋ- ਵਿੱਤ ਮੰਤਰੀ ਬਿੱਲ ਮੋਰਨੂ ਪੇਸ਼ ਬੱਜਟ ਪੇਸ਼ ਉੱਤੇ ਪ੍ਰਤੀਕਰਮ ਕਰਦੇ ਹੋਏ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ ਨੇ ਕਿਹਾ ਹੈ ਕਿ ਇਸ ਯੋਜਨਾ ਵਿੱਚ ਬਰੈਂਪਟਨ ਵਾਸੀਆਂ ਲਈ ਅਰਥ-ਭਰਪੂਰ ਤਬਦੀਲੀਆਂ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲੀ ਵਾਰ ਘਰ ਖਰੀਦਣ ਲਈ ਮਿਲਣ ਵਾਲੇ ਲਾਭ ਨਾਲ ਪਹਿਲੀ ਵਾਰ ਮਕਾਨ ਖਰੀਦਣ ਵਾਲਿਆਂ ਨੂੰ ਹਰ ਮਹੀਨੇ ਘੱਟ ਮੌਰਗੇਜ਼ ਅਦਾ ਕਰਨੀ ਪਵੇਗੀ। ਨਸਲਵਾਦ ਵਿਰੋਧੀ ਕੌਮੀ ਰਣਨੀਤੀ ਤਿਆਰ ਕਰਨ ਵਾਸਤੇ ਕੈਨੇਡਾ ਭਰ ਵਿੱਚ ਸਲਾਹ ਮਸ਼ਵਰੇ ਕਰਨ ਲਈ ਬੱਜਟ ਵਿੱਚ 23 ਮਿਲੀਅਨ ਡਾਲਰ ਰੱਖੇ ਗਏ ਹਨ ਅਤੇ ਔਰਤਾਂ ਅਤੇ ਲੜਕੀਆਂ ਵਿਰੁੱਧ ਨਸਲਵਾਦ ਅਤੇ ਪੱਖਵਾਦ ਨਾਲ ਲੜਨ ਵਾਲੇ ਪ੍ਰੋਗਰਾਮਾਂ ਵਾਸਤੇ ਵਧੇਰੇ ਫੰਡ ਰੱਖੇ ਗਏ ਹਨ।

ਬੀਬੀ ਕਮਲ ਖੈਹਰਾ ਨੇ ਕਿਹਾ, “ਸਾਡੇ ਸ਼ਹਿਰ ਵਿੱਚ ਰਾਇਰਸਨ ਯੂਨੀਵਰਸਿਟੀ ਵੱਲੋਂ ਨਿਵੇਸ਼ ਕੀਤੇ ਜਾਣ ਕਰਕੇ ਬਰੈਂਪਟਨ ਸਾਈਬਰ ਸਿਕਿਉਰਿਟੀ ਵਿੱਚ ਮੋਹਰੀ ਹੈ। ਇਹ ਵੇਖਣਾ ਬਹੁਤ ਵੱਡੀ ਗੱਲ ਹੈ ਕਿ 2019 ਦਾ ਬੱਜਟ ਸਾਡੇ ਦੇਸ਼ ਨੂੰ ਸਾਈਬਰ ਸਿਕਿਉਰਿਟੀ ਤਕਨਾਲੋਜੀ ਦੇ ਫਰੰਟ ਉੱਤੇ ਮੋਹਰੀ ਰਹਿਣ ਵਿੱਚ ਮਦਦ ਕਰ ਰਿਹਾ ਹੈ। ਇਹ ਜਾਣਦੇ ਹੋਏ ਕਿ ਬਰੈਂਪਟਨ ਦੇ ਬੁਨਿਆਦੀ ਢਾਂਚੇ ਵਿੱਚ 246 ਮਿਲੀਅਨ ਡਾਲਰ ਦਾ ਪਾੜਾ ਹੈ, ਇਹ ਮਹੱਤਵਪੂਰਣ ਹੈ ਕਿ ਫੈਡਰਲ ਸਰਕਾਰ 2.2 ਬਿਲੀਅਨ ਡਾਲਰ ਦੇ ਨਿਵੇਸ਼ਨ ਨਾਲ ਮਿਉਂਸਪੈਲਟੀਆਂ ਨੂੰ ਸਿੱਧੇ ਮਿਲਣ ਵਾਲੇ ਫੰਡਾਂ ਨੂੰ ਦੁੱਗਣਾ ਕਰ ਰਹੀ ਹੈ। ਇੱਕ ਰਜਿਸਟਰਡ ਨਰਸ ਵਜੋਂ ਮੈਂ ਇਹ ਵੇਖ ਚੁੱਕੀ ਹਾਂ ਕਿ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਤੱਕ ਪਹੁੰਚ ਦੀ ਘਾਟ ਕੈਨੇਡੀਅਨਾਂ ਦੀ ਸਿਹਤ ਉੱਤੇ ਕਿੰਨਾ ਅਸਰ ਪਾਉਂਦੀ ਹੈ। ਇਹ ਬੱਜਟ ਸਹੀ ਦਿਸ਼ਾ ਵੱਲ ਠੋਸ ਕਦਮ ਹੈ। ਬਰੈਂਪਟਨ ਵੈਸਟ ਦੇ ਛੋਟੀ ਉਮਰ ਦੇ ਪਰਿਵਾਰ ਆਪਣਾ ਪਹਿਲਾ ਮਕਾਨ ਖਰੀਦਣ ਲਈ ਸੰਘਰਸ਼ ਕਰ ਰਹੇ ਹਨ, ਪਹਿਲੀ ਵਾਰ ਘਰ ਖਰੀਦਣ ਲਈ ਨਵਾਂ ਲਾਭ ਮੌਰਗੇਜ਼ ਦੇ ਵਜ਼ਨ ਨੂੰ ਘੱਟ ਕਰਕੇ ਇਸਦਾ ਹੱਲ ਕਰੇਗਾ।”

 ਮਿਉਂਸਪੈਲਟੀਆਂ ਨੂੰ ਮਿਲਣ ਵਾਲੇ ਫੰਡਾਂ ਨੂੰ ਦੁੱਗਣਾ ਕਰਦੇ ਹੋਏ 2019 ਦਾ ਬੱਜਟ ਮਿਉਂਸਪੈਲਟੀਆਂ ਨੂੰ 2.2 ਬਿਲੀਅਨ ਡਾਲਰ ਦੀ ਸਿੱਧੀ ਟਰਾਂਸਫਰ ਨਾਲ ਉਹਨਾਂ ਨੂੰ ਥੋੜੇ ਸਮੇਂ ਦੀਆਂ ਬੁਨਿਆਦੀ ਢਾਂਚੇ ਦੀਆਂ ਪਹਿਲਤਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਇੰਮੀਗਰੇਸ਼ਨ ਫਰਾਡ ਨੂੰ ਰੋਕਣ ਲਈ, ਪਬਲਿਕ ਵਿੱਚ ਚੇਤਨਾ ਪੈਦਾ ਕਰਨ, ਇੰਮੀਗਰੇਸ਼ਨ ਸਲਾਹਕਾਰਾਂ ਦੇ ਕੰਮ ਉੱਤੇ ਵਧੇਰੇ ਨਜ਼ਰਸਾਨੀ ਰੱਖਣ ਅਤੇ ਅਨੁਕੂਲਤਾ ਅਤੇ ਵਿਹਾਰ ਅਮਲ ਨੂੰ ਲਾਗੂ ਕਰਨ ਉੱਤੇ 51.9 ਮਿਲੀਅਨ ਡਾਲਰ ਖਰਚੇ ਜਾਣਗੇ। ਇੰਮੀਗਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸਿ਼ੱਪ ਕੈਨੇਡਾ (IRCC) ਮਹਿਕਮੇ ਦੇ ਕਾਲ ਸੈਂਟਰਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ 42.9 ਮਿਲੀਅਨ ਡਾਲਰ ਦਾ ਨਿਵੇਸ਼ ਕਰਕੇ ਸਾਡੀ ਸਰਕਾਰ ਸੈਲਾਨੀਆਂ ਅਤੇ ਨਵੇਂ ਕੈਨੇਡੀਅਨਾਂ ਦੀ ਪੁੱਛਤਾਛ ਦੇ ਜਲਦੀ ਜਵਾਬ ਦੇਣ ਲਈ ਕੰਮ ਕਰ ਰਹੀ ਹੈ। ਡਾਕਟਰ ਵੱਲੋਂ ਲਿਖੀ ਦਵਾਈ ਨੂੰ ਕੈਨੇਡੀਅਨਾਂ ਦੀ ਵਧੇਰੇ ਪਹੁੰਚ ਵਿੱਚ ਕਰਨ ਲਈ ਸਾਡੀ ਸਰਕਾਰ ਕੈਨੇਡੀਅਨ ਡਰੱਗ ਏਜੰਸੀ (CDA) ਕਾਇਮ ਕਰ ਰਹੀ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ