Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ

March 21, 2019 09:14 AM

ਓਟਵਾ, 20 ਮਾਰਚ (ਪੋਸਟ ਬਿਊਰੋ) : ਐਮਪੀ ਸੇਲੀਨਾ ਸੀਜ਼ਰ ਚੇਵਾਨ ਨੇ ਵੀ ਲਿਬਰਲ ਕਾਕਸ ਦਾ ਲੜ ਛੱਡ ਦਿੱਤਾ।
ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਜਾਂਦੇ ਸਮੇਂ ਰਾਹ ਵਿੱਚ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ। ਟਰੂਡੋ ਨੇ ਆਖਿਆ ਕਿ ਉਨ੍ਹਾਂ ਦੇ ਆਫਿਸ ਵੱਲੋਂ ਹੁਣੇ ਹੀ ਉਨ੍ਹਾਂ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਸੇਲੀਨਾ ਸੀਜ਼ਰ ਚੇਵਾਨ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਅਗਲੀ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ ਹੈ। ਟਰੂਡੋ ਨੇ ਆਖਿਆ ਕਿ ਲਿਬਰਲ ਪਾਰਟੀ ਲਈ ਨਿਭਾਈਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਤੇ ਭਵਿੱਖ ਲਈ ਵੀ ਉਨ੍ਹਾਂ ਨੂੰ ਸੁ਼ੱਭਕਾਮਨਾਵਾਂ ਦਿੰਦੇ ਹਨ।
ਬਾਅਦ ਵਿੱਚ ਟਰੂਡੋ ਨੇ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਹ ਖਬਰ ਈਮੇਲ ਰਾਹੀਂ ਮਿਲੀ। ਸੀਜ਼ਰ ਚੇਵਾਨ ਨੇ ਪਾਰਟੀ ਤੋਂ ਆਪਣੇ ਤੋੜ ਵਿਛੋੜੇ ਦੀ ਖਬਰ ਟਵੀਟ ਕਰਕੇ ਆਪਣੇ ਸਮਰਥਕਾਂ ਨੂੰ ਦਿੱਤੀ। ਇਸ ਵਿੱਚ ਉਨ੍ਹਾਂ ਆਖਿਆ ਕਿ ਪਿੱਛੇ ਜਿਹੇ ਗਲੋਬ ਐਂਡ ਮੇਲ ਨਾਲ ਕੀਤੀ ਗਈ ਇੰਟਰਵਿਊ ਤੋਂ ਬਾਅਦ ਉਨ੍ਹਾਂ ਇਹ ਮਹਿਸੂਸ ਕੀਤਾ ਕਿ ਜਿਨ੍ਹਾਂ ਲੋਕਾਂ ਦੀ ਉਹ ਕੇਅਰ ਕਰਦੀ ਹੈ ਉਨ੍ਹਾਂ ਉੱਤੇ ਇਸਦਾ ਅਣਇੱਛਤ ਪ੍ਰਭਾਵ ਪਵੇਗਾ।
ਆਪਣੀ ਇਸੇ ਇੰਟਰਵਿਊ ਦੀ ਗੱਲ ਕਰਦਿਆਂ ਚੇਵਾਨ ਨੇ ਪ੍ਰਧਾਨ ਮੰਤਰੀ ਨਾਲ ਹੋਈ ਪ੍ਰਾਈਵੇਟ ਗੱਲਬਾਤ ਦਾ ਖੁਲਾਸਾ ਕੀਤਾ। ਉਨ੍ਹਾਂ ਆਖਿਆ ਕਿ ਜਦੋਂ ਉਨ੍ਹਾਂ ਟਰੂਡੋ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਹ ਦੱਸਿਆ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਦੁਬਾਰਾ ਖੜ੍ਹੇ ਹੋਣ ਦਾ ਇਰਾਦਾ ਨਹੀਂ ਰੱਖਦੀ ਤਾਂ ਉਨ੍ਹਾਂ ਨੂੰ ਟਰੂਡੋ ਦੇ ਗੁੱਸੇ ਤੇ ਕੁੜੱਤਣ ਦਾ ਸਾਹਮਣਾ ਕਰਨਾ ਪਿਆ। ਪਰ ਇਸ ਤੋਂ ਪਹਿਲਾਂ 7 ਮਾਰਚ ਨੂੰ ਕੀਤੇ ਟਵੀਟ ਵਿੱਚ ਵੀ ਚੇਵਾਨ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਬਾਰੇ ਪ੍ਰਤੀਕਿਰਿਆ ਕਰਦਿਆਂ ਪ੍ਰਧਾਨ ਮੰਤਰੀ ਆਫਿਸ ਦੇ ਬੁਲਾਰੇ ਮੈਟ ਪਾਸਕੁਜ਼ੋ ਇਸ ਤੋਂ ਇਨਕਾਰ ਕਰ ਚੁੱਕੇ ਹਨ ਕਿ ਚੇਵਾਨ ਨਾਲ ਟਰੂਡੋ ਵੱਲੋਂ ਗਲਤ ਵਿਵਹਾਰ ਕੀਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਵ੍ਹਿਟਬੀ, ਓਨਟਾਰੀਓ ਤੋਂ ਐਮਪੀ ਚੇਵਾਨ ਤੋਂ ਪਹਿਲਾਂ ਵੀ ਦੋ ਹੋਰ ਲਿਬਰਲ ਐਮਪੀਜ਼ ਜੋਡੀ ਵਿਲਸਨ ਰੇਅਬੋਲਡ ਤੇ ਜੇਨ ਫਿਲਪੌਟ ਟਰੂਡੋ ਮੰਤਰੀ ਮੰਡਲ ਤੋਂ ਅਸਤੀਫਾ ਦੇ ਚੁੱਕੇ ਹਨ। ਉਦੋਂ ਇਨ੍ਹਾਂ ਦੋਵਾਂ ਐਮਪੀਜ਼ ਦੇ ਸਮਰਥਨ ਵਿੱਚ ਵੀ ਚੇਵਾਨ ਵੱਲੋਂ ਕਈ ਟਵੀਟ ਕੀਤੇ ਗਏ ਸਨ। ਚੇਵਾਨ ਨੇ ਉਸ ਸਮੇਂ ਇਹ ਵੀ ਲਿਖਿਆ ਸੀ “ਜਦੋਂ ਤੁਸੀਂ ਔਰਤਾਂ ਨੂੰ ਸ਼ਾਮਲ ਕਰਦੇ ਹੋਂ ਤਾਂ ਯਥਾਸਥਿਤੀ ਬਹਾਲ ਰੱਖਣ ਦੀ ਉਮੀਦ ਨਾ ਕਰੋ। ਸਾਡੇ ਤੋਂ ਸਹੀ ਫੈਸਲੇ ਲੈਣ ਦੀ ਉਮੀਦ ਕਰੋ। ਅਸੀਂ ਉਸ ਸਮੇਂ ਖੜ੍ਹੀਆਂ ਹੁੰਦੀਆਂ ਹਾਂ ਜਦੋਂ ਸਹੀ ਫੈਸਲੇ ਲਏ ਜਾਂਦੇ ਹਨ ਤੇ ਉਸ ਸਮੇਂ ਸਾਥ ਛੱਡ ਦਿੰਦੀਆਂ ਹਾਂ ਜਦੋਂ ਕਦਰਾਂ ਕੀਮਤਾਂ ਨਾਲ ਸਮਝੌਤਾ ਕੀਤਾ ਜਾਂਦਾ ਹੈ।”

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਵੱਲੋਂ ਕੀਤੀਆਂ ਟਿੱਪਣੀਆਂ ਅਪਮਾਨਜਨਕ : ਸ਼ੀਅਰ
ਭਾਰੀ ਮੀਂਹ ਕਾਰਨ ਟੋਰਾਂਟੋ ਵਿੱਚ ਜਲ-ਥਲ ਹੋਇਆ ਇੱਕ
ਯੂਰਪੀਅਨ ਯੂਨੀਅਨ ਆਗੂਆਂ ਨਾਲ ਟਰੇਡ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਜ਼ੋਰ ਲਾਉਣਗੇ ਟਰੂਡੋ
ਕਾਰਬਨ ਟੈਕਸ ਦਾ ਗੈਸ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ- ਵਿਸ਼ਲੇਸ਼ਕ
ਬਰੈਂਪਟਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਹੈਮਿਲਟਨ ਵਿੱਚ ਹੋਏ ਹਾਦਸੇ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ
ਚਾਈਲਡ ਕੇਅਰ ਸਪੇਸਿਜ਼ ਲਈ ਫੰਡ ਤਲਾਸ਼ਣ ਵਾਸਤੇ ਸਿਟੀ ਉੱਤੇ ਦਬਾਅ ਪਾ ਰਹੀ ਹੈ ਪ੍ਰਵਿੰਸ : ਟੋਰੀ
ਜਗਮੀਤ ਸਿੰਘ ਨੂੰ ਕਿਊਬਿਕ ਵਿੱਚ ਐਨਡੀਪੀ ਦਾ ਆਧਾਰ ਮਜ਼ਬੂਤ ਹੋਣ ਦੀ ਉਮੀਦ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਜਹਾਜ਼ ਹਾਦਸਾਗ੍ਰਸਤ, 3 ਮਰੇ, 4 ਲਾਪਤਾ
ਸਬਸਿਡੀ ਬੰਦ ਹੋਣ ਨਾਲ ਡੇਅਕੇਅਰ ਫੀਸਾਂ ਵੱਟ ਸਕਦੀਆਂ ਹਨ ਹੋਰ ਸ਼ੂਟ