Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ

March 20, 2019 10:58 AM

ਜਲਿਆਂਵਾਲਾ ਬਾਗ ਕਾਂਡ ਦੀ ਸੌਂਵੀ ਵਰੇ ਗੰਢ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਪ੍ਰੋਗਰਾਮ ਇਸ ਸਾਲ 14 ਅਪਰੈਲ ਦਿਨ ਐਤਵਾਰ ਨੂੰ ਚਿੰਗੂਜ਼ੀ ਸੈਕੰਡਰੀ ਪਬਲਿਕ ਸਕੂਲ ਬਰੈਪਟਨ ਵਿੱਚ ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਨੌਰਥ ਅਮਰੀਕਨ ਤਰਕਸ਼ੀਲ ਸੋਸਾਈਟੀ ਵੱਲੋਂ ਸਾਂਝੇ ਤੌਰ ਤੇ ਅਜੋਜਿਤ ਕੀਤਾ ਜਾ ਰਿਹਾ ਹੈ। ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਹਰ ਸਾਲ ਦਾ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਪ੍ਰੋਗਰਾਮ ਇਸ ਸਾਲ ਜਲਿਆਂਵਾਲਾ ਬਾਗ ਕਾਂਡ ਦੀ ਸੌਂਵੀ ਵਰੇ ਗੰਢ ਤਹਿਤ ਇਕੱਠਾ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਦੀ ਮੀਟਿੰਗ ਬੀਤੇ ਐਤਵਾਰ ਸੰਸਧਾ ਦੇ ਪ੍ਰਧਾਨ ਸੁਰਿੰਦਰ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਬਣਾਈ ਕਮੇਟੀ ਨੇ ਪ੍ਰੋਗਰਾਮ ਸਬੰਧੀ ਹੁਣ ਤੱਕ ਦੀਆਂ ਤਿਆਰੀਆਂ ਤੋਂ ਜਾਣੂ ਕਰਵਾਇਆ। ਇਸ ਸਾਲ ਦੇ ਪ੍ਰੋਗਰਾਮ ਵਿੱਚ ਇੰਡੀਆ ਤੋਂ ਸੰਸਥਾਵਾਂ ਦੇ ਖਾਸ ਸੱਦੇ ਤੇ ਆ ਰਹੇ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾਂ ਹੇਠ ਜਲਿਆਂਵਾਲਾ ਬਾਗ ਕਾਂਡ ਬਾਰੇ ਨਾਟਕ ਪੇਸ਼ ਕੀਤਾ ਜਾਵੇਗਾ ਅਤੇ ਇਸ ਖੂਨੀ ਕਾਂਡ ਬਾਰੇ ਕੁਝ ਖਾਸ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਬੱਚਿਆਂ ਦੁਆਰਾ ਤਿਆਰ ਕੋਰਿਓਗਰਾਫੀ ਅਤੇ ਇਨਕਲਾਬੀ ਗੀਤ ਸੰਗੀਤ ਪੇਸ਼ ਕੀਤਾ ਜਾਵੇਗਾ। ਦੋਹਨਾਂ ਸੰਸਧਾਵਾਂ ਵੱਲੋਂ ਲੋਕਾਂ ਨੂੰ ਪ੍ਰੋਗਰਾਮ ਵਾਲੇ ਦਿਨ ਨੂੰ ਰਾਖਵਾਂ ਰੱਖਣ ਦੀ ਅਪੀਲ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਨਿਊਜ਼ੀਲੈਂਡ ਵਿੱਚ ਨਸਲਵਾਦੀ, ਮੁਸਲਿਮ ਅਤੇ ਅਵਾਸੀ ਵਿਰੋਧੀ, ਟਰੰਪ ਤੋਂ ਪ੍ਰਭਾਵਤ ਗੋਰੇ ਕਾਤਲ ਵੱਲੋਂ ਮਸਜਿਦ ਤੇ ਹਮਲਾ ਕਰ ਕੇ ਬੇਕਸੂਰ ਲੋਕਾਂ ਦੇ ਕਤਲ ਦੀ ਸਖਤ ਨਿਖੇਧੀ ਕੀਤੀ ਗਈ। ਸੱਜੇ ਪੱਖੀ ਕੰਜ਼ਰਵੇਟਿਵ ਪਾਰਟੀਆਂ, ਲੀਡਰਾਂ ਅਤੇ ਮੀਡੀਆ ਦੁਆਰਾ ਇੰਮੀਗਰਾਂਟਾਂ ਖਾਸ ਕਰਕੇ ਮੁਸਲਿਮ ਵਿਰੋਧੀ ਲਾਗਤਾਰ ਪਰਚਾਰ ਕਰਕੇ ਨਫਰਤ ਵਾਲਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਜੋ ਅਜਿਹੇ ਘਨੌਣੇ ਕਾਰਨਾਮਿਆਂ ਦਾ ਕਾਰਨ ਬਣ ਰਿਹਾ ਹੈ। ਮਿਹਨਤਕਸ਼ ਲੋਕਾਂ ਦੀਆਂ ਜੀਵਨ ਹਾਲਤਾਂ ਵਿੱਚ ਆ ਰਹੇ ਨਿਘਾਰ ਲਈ ਇੰਮੀਗਰਾਂਟ ਜਿੰਮੇਵਾਰ ਨਹੀਂ ਜਦਕਿ ਕਾਰਪੋਰੇਟ ਖੇਤਰ ਮੁਨਾਫੇ ਦੀ ਅੰਨੀ ਦੌੜ ਵਿੱਚ ਮਜਦੂਰਾਂ ਦੀਆਂ ਤਨਖਾਹਾਂ ਅਤੇ ਸੇਵਾਵਾਂ ਵਿੱਚ ਕਟੌਤੀਆਂ ਕਰ ਰਿਹਾ ਹੈ। ਸਰਕਾਰਾਂ ਇੱਕ ਪਾਸੇ ਕਾਰਪੋਰੇਟਾਂ ਦੇ ਟੈਕਸ ਲਗਾਤਾਰ ਘਟਾ ਰਹੀਆਂ ਹਨ ਅਤੇ ਸਰਕਾਰੀ ਆਮਦਨ ਘਟਨ ਕਾਰਨ ਲੋਕਾਂ ਤੇ ਟੈਕਸਾਂ ਦਾ ਭਾਰ ਪਾ ਕੇ ਸੇਵਾਵਾਂ ਕੱਟ ਕਰ ਰਹੀਆਂ ਹਨ। ਸਰਕਾਰਾਂ ਨੂੰ ਇਹਨਾਂ ਵਾਇਟ ਸੁਪਰਮਿਸਟ ਗਰੁੱਪਾਂ ਅਤੇ ਨਫਰਤ ਫਲਾਉਣ ਵਾਲੀਆਂ ਹੋਰ ਧਿਰਾਂ ਤੇ ਪਬੰਧੀ ਲਾਉਣ ਦੀ ਮੰਗ ਕੀਤੀ। ਸੰਸਥਾ ਨੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਲੋਕਾਂ ਉਪਰ ਲਗਾਤਾਰ ਹਮਲੇ ਤਹਿਤ ਸਿਖਿਆ, ਸਿਹਤ ਅਤੇ ਹੋਰ ਬੇਹੱਦ ਜਰੂਰੀ ਸੇਵਾਵਾਂ ਵਿੱਚ ਲਗਾਤਾਰ ਭਾਰੀ ਕਟੌਤੀਆਂ ਅਤੇ ਸੇਵਾਵਾਂ ਦਾ ਤੇਜੀ ਨਾਲ ਨਿੱਜੀਕਰਨ ਕਰਨ ਦਾ ਸਖਤ ਵਿਰੋਧ ਕੀਤਾ। ਬਰੈਪਟਨ ਵਿੱਚ 35 ਜਥੇਬੰਦੀਆਂ ਦੀ ਸਾਂਝੀ ਬਣੀ ਬਰੈਪਟਨ ਐਕਸ਼ਨ ਕੋਲੀਸ਼ਨ, ਜੋ ਕਿ ਬਰੈਪਟਨ ਵਿੱਚ ਇੱਕ ਹੋਰ ਪਬਲਿਕ ਹਸਪਤਾਲ ਬਣਾਉਣ ਅਤੇ ਯੂਨਵਿਰਸਿਟੀ ਦੀ ਮੰਗ ਨੂੰ ਲੈ ਕੇ ਸੰਘਰਸ਼ੀਲ ਹੈ, ਦੀ ਹਮਾਇਤ ਕੀਤੀ। ਸੰਸਥਾਂ ਦੇ ਦੋ ਮੈਬਰਾਂ ਇਸ ਕੋਲੀਸ਼ਨ ਦੀਆਂ ਕਾਰਵਾਈਆਂ ਵਿੱਚ ਲਗਾਤਾਰ ਹਿੱਸਾ ਲੈ ਰਹੇ ਹਨ। ਸੰਸਥਾਂ ਨੇ ਡੱਗ ਫੋਰਡ ਵੱਲੋਂ ਬਰੈਪਟਨ ਵਿੱਚ ਯੂਨੀਵਰਸਿਟੀ ਨਾ ਬਣਾਉਣਾ ਅਤੇ ਯੂਨੀਵਰਸਿਟੀ ਲਈ ਪਿਛਲੀ ਸਰਕਾਰ ਦੁਆਰਾ ਭੇਜੀ $90 ਮੀਲੀਅਨ ਦੀ ਗਰਾਂਟ ਖਾਰਜ਼ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ। ਹੋਰ ਜਾਣਕਾਰੀ ਲਈ ਸੰਸਥਾ ਦੇ ਪ੍ਰਧਾਨ ਸੁਰਿੰਦਰ ਸੰਧੂ ਨਾਲ 416 721 9671 ਜਾਂ ਸਕੱਤਰ ਸੁਰਜੀਤ ਸਹੋਤਾ ਨਾਲ 416 704 0745 ਤੇ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ