Welcome to Canadian Punjabi Post
Follow us on

25

April 2019
ਕੈਨੇਡਾ

ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ

March 20, 2019 09:16 AM

ਟੋਰਾਂਟੋ, 19 ਮਾਰਚ (ਪੋਸਟ ਬਿਊਰੋ) : ਯੂਨੀਫੌਰ ਦਾ ਕਹਿਣਾ ਹੈ ਕਿ ਓਸ਼ਵਾ, ਓਨਟਾਰੀਓ ਸਥਿਤ ਜਨਰਲ ਮੋਟਰਜ਼ ਦੇ ਅਸੈਂਬਲੀ ਪਲਾਂਟ ਦੇ ਭਵਿੱਖ ਨੂੰ ਲੈ ਕੇ ਆਟੋਨਿਰਮਾਤਾ ਕੰਪਨੀ ਨਾਲ ਸਕਾਰਾਤਮਕ ਗੱਲਬਾਤ ਹੋਣ ਕਾਰਨ ਉਨ੍ਹਾਂ ਵੱਲੋਂ ਕੰਪਨੀ ਖਿਲਾਫ ਚਲਾਈ ਜਾਣ ਵਾਲੀ ਮੀਡੀਆ ਕੈਂਪੇਨ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ।
ਯੂਨੀਅਨ ਨੇ ਦੱਸਿਆ ਕਿ ਕੰਪਨੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਇਸ ਸਾਲ ਦੇ ਅੰਤ ਤੋਂ ਬਾਅਦ ਉਹ ਓਸ਼ਵਾ ਪਲਾਂਟ ਵਿੱਚ ਗੱਡੀਆਂ ਦੇ ਨਿਰਮਾਣ ਦਾ ਕੰਮ ਜਾਰੀ ਨਹੀਂ ਰੱਖੇਗੀ। ਪਰ ਕੰਪਨੀ ਨੇ ਭਰੋਸਾ ਦਿਵਾਇਆ ਹੈ ਕਿ ਕੁੱਝ ਨੌਕਰੀਆਂ ਨੂੰ ਜਾਰੀ ਰੱਖਣ ਲਈ ਕੁੱਝ ਕੰਮ ਚੱਲਦਾ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਯੂਨੀਅਨ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ, ਜਿਨ੍ਹਾਂ ਮੰਗਲਵਾਰ ਨੂੰ ਡਿਟਰਾਇਟ ਵਿੱਚ ਸੀਨੀਅਰ ਜੀਐਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਨੇ ਆਖਿਆ ਕਿ ਇਸ ਸਬੰਧੀ ਡੀਲ ਕੁੱਝ ਹਫਤਿਆਂ ਵਿੱਚ ਸਿਰੇ ਚੜ੍ਹ ਸਕਦੀ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਇਸ ਮੀਟਿੰਗ ਸਬੰਧੀ ਹੋਰ ਵੇਰਵੇ ਦੇਣ ਤੋਂ ਇਨਕਾਰ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਜੇ ਵੀ ਇਹ ਸਪਸ਼ਟ ਨਹੀਂ ਹੈ ਕਿ ਇਹ ਗੱਲਬਾਤ ਕਿਸ ਤਰ੍ਹਾਂ ਮੁੱਕੇਗੀ ਪਰ ਯੋਜਨਾ ਖਾਲੀ ਇਮਾਰਤਾਂ ਨੂੰ ਮੇਨਟੇਨ ਕਰਨ ਤੋਂ ਕਿਤੇ ਜਿ਼ਆਦਾ ਸਾਰਥਕ ਹੋਵੇਗੀ।
ਯੂਨੀਅਨ ਨੇ ਆਖਿਆ ਕਿ 25 ਫਰਵਰੀ ਤੋਂ ਸ਼ੁਰੂ ਹੋਈ ਇਸ ਸਕਾਰਾਤਮਕ ਗੱਲਬਾਤ ਦੇ ਮੱਦੇਨਜ਼ਰ ਉਨ੍ਹਾਂ ਨੇ ਕੰਪਨੀ ਖਿਲਾਫ ਆਪਣੀ ਮੀਡੀਆ ਕੈਂਪੇਨ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਆਉਣ ਵਾਲੇ ਹਫਤਿਆਂ ਵਿੱਚ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਈਆਂ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਮੂਲਵਾਸੀਆਂ ਸਬੰਧੀ ਕੈਨੇਡੀਅਨ ਕਾਨੂੰਨਾਂ ਤੇ ਨੀਤੀਆਂ ਵਿੱਚ ਸੁਧਾਰ ਕਰਨ ਦੇ ਵਾਅਦੇ ਤੋਂ ਮੁੱਕਰੀ : ਰੇਅਬੋਲਡ
ਪੀਈਆਈ ਦੇ ਵੋਟਰਾਂ ਨੇ ਪੀਸੀ ਪਾਰਟੀ ਦੇ ਹੱਕ ਵਿੱਚ ਦਿੱਤਾ ਫਤਵਾ
ਪ੍ਰੋਵਿੰਸ਼ੀਅਲ ਚੋਣ ਦ੍ਰਿਸ਼ : ਪ੍ਰਿੰਸ ਐਡਵਰਡ ਆਈਲੈਂਡ ਵਿੱਚ ਵਿਰੋਧੀਆਂ ਦੇ ਮੁਕਾਬਲੇ ਅੱਗੇ ਚੱਲ ਰਹੇ ਹਨ ਟੋਰੀਜ਼
ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਕਿਤਾਬ ਰਾਹੀਂ ਸਾਂਝੇ ਕੀਤੇ ਜਿ਼ੰਦਗੀ ਦੇ ਕਈ “ਕੌੜੇ ਖੱਟੇ” ਤਜ਼ਰਬੇ
ਫੋਰਡ ਸਰਕਾਰ ਵੱਲੋਂ ਅੱਧੇ ਹਾਈ ਸਕੂਲ ਟੀਚਰਜ਼ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਗਏ ਨੋਟਿਸ
ਬੁਲਿੰਗ ਕਾਰਨ ਹੀ 9 ਸਾਲਾ ਸੀਰੀਆਈ ਰਫਿਊਜੀ ਬੱਚੀ ਨੇ ਕੀਤੀ ਸੀ ਖੁਦਕੁਸ਼ੀ?
ਟਰੂਡੋ ਨੇ ਯੂਕਰੇਨ ਦੇ ਰਾਸ਼ਟਰਪਤੀ ਬਣਨ ਜਾ ਰਹੇ ਵੋਲੋਦੀਮੀਰ ਜੈ਼ਲੈਂਸਕੀ ਨੂੰ ਦਿੱਤੀ ਵਧਾਈ
ਟੋਰਾਂਟੋ ਪਬਲਿਕ ਹੈਲਥ ਦੇ ਫੰਡਾਂ ਵਿੱਚ ਭਾਰੀ ਕਟੌਤੀ ਕਰੇਗੀ ਫੋਰਡ ਸਰਕਾਰ
ਟਰੂਡੋ ਨੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਦੀ ਭਾਲ ਕੀਤੀ ਸੁ਼ਰੂ
ਨੌਰਥ ਯੌਰਕ ਦੇ ਘਰ ਉੱਤੇ ਦੋ ਮਸ਼ਕੂਕਾਂ ਨੇ ਚਲਾਈਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਜ਼ਖ਼ਮੀ