Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਮਨੋਰੰਜਨ

ਫਿਲਮਾਂ ਵਰਗਾ ਰੋਮਾਂਸ ਆਕਰਸ਼ਿਤ ਕਰਦਾ ਹੈ : ਸ਼ਰਧਾ ਸ੍ਰੀਨਾਥ

March 20, 2019 08:55 AM

ਕੰਨਡ, ਤਮਿਲ ਅਤੇ ਮਲਿਆਲਮ ਫਿਲਮਾਂ ਕਰ ਚੁੱਕੀ ਸ਼ਰਧਾ ਸ੍ਰੀਨਾਥ ਤਿਗਮਾਂਸ਼ੂ ਧੂਲੀਆ ਦੀ ਫਿਲਮ ‘ਮਿਲਨ ਟਾਕੀਜ਼’ ਨਾਲ ਬਾਲੀਵੁੱਡ ਵਿੱਚ ਦਸਤਕ ਦੇ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਸਾਊਥ ਦੀਆਂ ਫਿਲਮਾਂ ਦੇ ਬਾਅਦ ਹਿੰਦੀ ਫਿਲਮ ‘ਮਿਲਨ ਟਾਕੀਜ਼’ ਨਾਲ ਜੁੜਨਾ ਕਿਵੇਂ ਹੋਇਆ?
- ਮੈਨੂੰ ਲਗੱਦਾ ਸੀ ਕਿ ਤਿਗਮਾਂਸ਼ੂ ਸਰ ਨੇ ਸਾਊਥ ਦੀਆਂ ਮੇਰੀਆਂ ਕਈ ਫਿਲਮਾਂ ਦੇਖ ਕੇ ‘ਮਿਲਨ ਟਾਕੀਜ਼’ ਲਈ ਚੁਣਿਆ ਹੋਵੇਗਾ। ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੇ ਮੇਰੀ ਇੱਕ ਵੀ ਫਿਲਮ ਨਹੀਂ ਦੇਖੀ। ਉਨ੍ਹਾਂ ਦਾ ਪਹਿਲਾ ਸਵਾਲ ਇਹੀ ਸੀ ਕੀ ਕੀ ਤੂੰ ਹਿੰਦੀ ਵਿੱਚ ਗੱਲ ਕਰ ਲੈਂਦੀ ਏਂ। ਉਨ੍ਹਾਂ ਨੇ ਕੁਝ ਸੀਨਜ਼ ਦਿੱਤੇ ਅਤੇ ਕਿਹਾ ਆਡੀਸ਼ਨ ਰਿਕਾਰਡ ਕਰ ਕੇ ਭੇਜ ਦੇਣਾ। ਉਨ੍ਹਾਂ ਨੂੰ ਆਡੀਸ਼ਨ ਪਸੰਦ ਆਇਆ ਤੇ ਗੱਲ ਬਣ ਗਈ। ਦਰਅਸਲ ਮੇਰੇ ਪਿਤਾ ਆਰਮੀ ਵਿੱਚ ਰਹੇ। ਉਸ ਕਾਰਨ ਸਾਡੇ ਪਰਵਾਰ ਨੂੰ ਹਰ ਦੋ ਸਾਲ ਵਿੱਚ ਸ਼ਿਫਟ ਹੋਣਾ ਪੈਂਦਾ ਸੀ। ਮੈਂ ਕਸ਼ਮੀਰ ਵਿੱਚ ਪੈਦਾ ਹੋਈ ਸੀ। ਰਾਜਸਥਾਨ, ਮੱਧ ਪ੍ਰਦੇਸ਼, ਉਤਰਾਂਚਲ, ਅਸਾਮ, ਮਣੀਪੁਰ ਵਿੱਚ ਰਹੀ। ਦੇਸ਼ ਦੀ ਸੰਸਕ੍ਰਿਤੀ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ। ਘਰ 'ਚ ਹਿੰਦੀ, ਅੰਗਰੇਜ਼ੀ ਅਤੇ ਕੰਨੜ ਵਿੱਚ ਗੱਲ ਹੁੰਦੀ ਹੈ। ਇਸ ਲਈ ਇਨ੍ਹਾਂ ਭਾਸ਼ਾਵਾਂ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਰਹੀ।
* ਫਿਲਮ ਵਿੱਚ ਆਪਣੇ ਕਿਰਦਾਰ ਦੇ ਬਾਰੇ ਦੱਸੋ?
- ਮੇਰੇ ਕਿਰਦਾਰ ਦਾ ਨਾਂਅ ਮੈਥਿਲੀ ਹੈ। ਕਾਲਜ ਵਿੱਚ ਪੜ੍ਹਦੀ ਹੈ, ਪਰ ਇਮਤਿਹਾਨ ਵਿੱਚ ਪਾਸ ਨਹੀਂ ਹੋ ਰਹੀ। ਫਿਲਮ ਵਿੱਚ ਉਸ ਦੀ ਲਵ ਸਟੋਰੀ ਵੀ ਹੈ। ‘ਮਿਲਨ ਟਾਕੀਜ਼' ਨਾਂਅ ਦਾ ਇੱਕ ਥੀਏਟਰ ਵੀ ਹੈ। ਫਿਲਮ ਵਿੱਚ ਮਿਲਨ ਟਾਕੀਜ਼ ਵੀ ਇੱਕ ਕਿਰਦਾਰ ਹੈ।
* ਪ੍ਰਯਾਗਰਾਜ ਦਾ ਲਹਿਜ਼ਾ ਫੜਨ ਵਿੱਚ ਕਿੰਨੀ ਕੁ ਦਿੱਕਤ ਹੋਈ?
- ਮੈਂ ਤਿਗਮਾਂਸ਼ੂ ਸਰ ਨੂੰ ਕਿਹਾ ਸੀ ਕਿ ਮੈਂ ਪ੍ਰਯਾਗਰਾਜ ਦਾ ਲਹਿਜ਼ਾ ਸਿੱਖਣਾ ਹੈ, ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਥੇ ਲੋਕ ਸ਼ੁੱਧ ਹਿੰਦੀ ਵਿੱਚ ਗੱਲ ਕਰਦੇ ਹਨ। ਉਸ ਦੇ ਬਾਅਦ ਕੋਈ ਦਿੱਕਤ ਨਹੀਂ ਹੋਈ।
* ਫਿਲਮ ਵਿੱਚ ਤੁਸੀਂ ਇਮਤਿਹਾਨ ਵਿੱਚ ਨਕਲ ਕਰ ਰਹੇ ਹੋ? ਕੀ ਅਸਲ ਜੀਵਨ ਵਿੱਚ ਵੀ ਕਦੇ ਅਜਿਹਾ ਕੀਤਾ ਹੈ?
- ਕਦੇ ਨਹੀਂ। ਮੈਂ ਲਾਅ ਦੀ ਵਿਦਿਆਰਥਣ ਰਹੀ ਹਾਂ। ਉਹ ਪੜ੍ਹਾਈ ਔਖੀ ਹੈ। ਉਸ ਦੇ ਫਸਟ ਈਅਰ ਵਿੱਚ ਮੈਂ ਕਿਤਾਬਾਂ ਵਿੱਚ ਗੁਆਚੀ ਰਹਿੰਦੀ ਸੀ। ਕਾਲਜ ਸਟੇਜ 'ਤੇ ਐਕਟਿੰਗ ਅਤੇ ਥੀਏਟਰ ਕਰਨ ਲੱਗੀ ਤਾਂ ਧਿਆਨ ਵੰਡਿਆ ਗਿਆ ਸੀ।
* ਅਲੀ ਫਜ਼ਲ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ?
- ਸਾਨੂੰ ਆਪਣੇ ਐਕਸਪੀਰੀਅੰਸ ਇੱਕ ਦੂਜੇ ਨਾਲ ਵੰਡਣ ਵਿੱਚ ਮਜ਼ਾ ਆਇਆ। ਅਸੀਂ ਦੋਵੇਂ ਖਾਣੇ ਦੇ ਸ਼ੌਕੀਨ ਹਾਂ। ਸਾਡੀ ਫਿਲਮ ਦੀ ਸ਼ੂਟਿੰਗ ਯੂ ਪੀ ਵਿੱਚ ਹੋਈ ਹੈ। ਉਥੇ ਲਾਜਵਾਬ ਖਾਣਾ ਮਿਲਦਾ ਹੈ। ਸ਼ੂਟਿੰਗ ਦੇ ਬਾਅਦ ਅਸੀਂ ਉਥੋਂ ਸੁਆਦਲੇ ਵਿਅੰਜਨਾਂ ਦਾ ਮਜ਼ਾ ਲੈਂਦੇ ਰਹੇ। ਇਸ ਤਰ੍ਹਾਂ ਸਹਿਯੋਗੀ ਕਲਾਕਾਰ ਨਾਲੋਂ ਕਿਤੇ ਅੱਗੇ ਸਾਡੇ ਵਿੱਚ ਦੋਸਤੀ ਦਾ ਇੱਕ ਬਹੁਤ ਵਧੀਆ ਰਿਸ਼ਤਾ ਬਣ ਗਿਆ।
* ਫਿਲਮ ਵਿੱਚ ਦੇਸੀ ਰੋਮਾਂਸ ਦੀ ਗੱਲ ਹੋ ਰਹੀ ਹੈ। ਬਾਲੀਵੁੱਡ ਵਿੱਚ ਤੁਹਾਡੀ ਪਸੰਦੀਦਾ ਰੋਮਾਂਟਿਕ ਫਿਲਮ ਕਿਹੜੀ ਹੈ?
- ਮੈਨੂੰ ਰੋਮਾਂਸ ਤੇ ਰੋਮਾਂਟਿਕ ਫਿਲਮਾਂ ਚੰਗੀਆਂ ਲੱਗਦੀਆਂ ਹਨ। ‘ਹਮ ਦਿਲ ਦੇ ਚੁਕੇ ਸਨਮ’ ਮੇਰੀ ਪਸੰਦੀਦਾ ਫਿਲਮ ਹੈ। ਫਿਲਮਾਂ ਵਰਗਾ ਰੋਮਾਂਸ ਅਸਲ ਜੀਵਨ ਵਿੱਚ ਵੀ ਚਾਹੰੁਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ