Welcome to Canadian Punjabi Post
Follow us on

29

March 2024
 
ਮਨੋਰੰਜਨ

ਆਲਰਾਊਂਡਰ ਬਣਨਾ ਚਾਹੁੰਦਾ ਹਾਂ : ਅਕਸ਼ੈ ਕੁਮਾਰ

March 20, 2019 08:53 AM

ਸਾਰਾਗੜ੍ਹੀ ਦੀ ਜੰਗ 'ਤੇ ਕਈ ਫਿਲਮ ਮੇਕਰਜ਼ ਫਿਲਮ ਬਣਾਉਣ ਨੂੰ ਤਿਆਰ ਸਨ। ਉਨ੍ਹਾਂ ਵਿੱਚ ਬਾਜ਼ੀ ਮਾਰ ਲੈ ਗਏ ਕਰਣ ਜੌਹਰ। ਹੋਲੀ 'ਤੇ ਰਿਲੀਜ਼ ਹੋ ਰਹੀ ਉਨ੍ਹਾਂ ਦੀ ਫਿਲਮ ‘ਕੇਸਰੀ’ ਵਿੱਚ ਦਸ ਹਜ਼ਾਰ ਹਮਲਾਵਰਾਂ ਦੀ ਫੌਜ ਨਾਲ ਲੋਹਾ ਲੈਣ ਵਾਲੇ ਸਿੱਖ ਜਾਂਬਾਜ ਈਸ਼ਰ ਸਿੰਘ ਦੀ ਭੂਮਿਕਾ ਵਿੱਚ ਅਕਸ਼ੈ ਕੁਮਾਰ ਦਾ ਅਲੱਗ ਅੰਦਾਜ਼ ਨਜ਼ਰ ਆਏਗਾ। ਉਨ੍ਹਾਂ ਦੇ ਆਪੋਜ਼ਿਟ ਪਰਿਣੀਤੀ ਚੋਪੜਾ ਨਜ਼ਰ ਆਏਗੀ। ਅਕਸ਼ੈ ਕੁਮਾਰ ਆਪਣੀਆਂ ਫਿਲਮਾਂ ਰਾਹੀਂ ਮੁਸਕੁਰਾਹਟ ਵੰਡਣ ਦੇ ਨਾਲ ਹੀ ਦਰਸ਼ਕਾਂ ਵਿੱਚ ਸਮਾਜਕ ਸਰੋਕਾਰ ਅਤੇ ਦੇਸ਼ਭਗਤੀ ਦਾ ਜਜਬਾ ਜਗਾਉਂਦੇ ਹਨ। ‘ਕੇਸਰੀ’ ਉਨ੍ਹਾਂ ਦੀ ਇਸੇ ਕੋਸ਼ਿਸ਼ ਦੀ ਅਗਲੀ ਕੜੀ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕੀ ਰਿਅਲਸਟਿਕ ਅਤੇ ਗੁੰਮਨਾਮ ਹੀਰੋਜ਼ ਦੀਆਂ ਕਹਾਣੀਆਂ ਤੁਹਾਨੂੰ ਜ਼ਿਆਦਾ ਕ੍ਰਿਏਟਿਵ ਸੰਤੁਸ਼ਟੀ ਦੇ ਰਹੀਆਂ ਹਨ?
- ਮੈਨੂੰ ਸਾਰੀਆਂ ਕਹਾਣੀਆਂ ਕ੍ਰਿਏਟਿਵ ਸੰਤੁਸ਼ਟੀ ਦਿੰਦੀਆਂ ਹਨ। ਜੇ ਤੁਹਾਡੇ ਕੋਲ ਮਿਲੀਜੁਲੇ ਜੋਨਰ ਦੀਆਂ ਫਿਲਮਾਂ ਹੋਣ ਤਾਂ ਸੰਤੁਸ਼ਟੀ ਮਿਲਦੀ ਹੈ। ਇਹ ਕਹਿਣਾ ਠੀਕ ਨਹੀਂ ਕਿ ਮੈਨੂੰ ‘ਟਾਇਲਟ :ਏਕ ਪ੍ਰੇਮਕਥਾ’, ‘ਏਅਰਲਿਫਟ’ ਤੇ ‘ਕੇਸਰੀ’ ਵਰਗੀਆਂ ਫਿਲਮਾਂ ਤੋਂ ਸੰਤੁਸ਼ਟੀ ਮਿਲਦੀ ਹੈ। ਮੈਂ ਰੋਹਿਤ ਸ਼ੈੱਟੀ ਦੀ ਫਿਲਮ ‘ਸੂਰਿਆਵੰਸ਼ੀ’ ਕਰ ਰਿਹਾ ਹਾਂ। ‘ਹਾਊਸਫੁੱਲ' ਕਾਮੇਡੀ ਜਾਨਰ ਦੀ ਫਿਲਮ ਹੈ। ਮੈਨੂੰ ਹਰ ਤਰ੍ਹਾਂ ਦੀਆਂ ਫਿਲਮਾਂ ਦਾ ਮਜ਼ਾ ਆਉਂਦਾ ਹੈ। ਇਸ ਲਈ ਇਹ ਸਾਰੀਆਂ ਫਿਲਮਾਂ ਕਰ ਰਿਹਾ ਹਾਂ। ਅਸਲ ਵਿੱਚ ਸੰਤੁਸ਼ਟੀ ਤਦ ਮਿਲਦੀ ਹੈ, ਜਦ ਤੁਸੀਂ ਵੈਰਾਇਟੀ ਕੰਮ ਕਰੋ। ਮੈਨੂੰ ਖੁਦ ਨੂੰ ਆਲਰਾਊਂਡਰ ਬਣਾਉਣ ਵਿੱਚ ਜ਼ਿਆਦਾ ਦਿਲਚਸਪੀ ਹੈ।
* ‘ਕੇਸਰੀ’ ਨਾਲ ਕਿਸ ਤਰ੍ਹਾਂ ਜੁੜਨਾ ਹੋਇਆ?
- ਇੱਕ ਦਿਨ ਕਰਣ ਜੌਹਰ ਨੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਫਿਲਮ ਦੀ ਸਕ੍ਰਿਪਟ ਸੁਣਾਈ। ਮੈਨੂੰ ਉਹ ਕਾਫੀ ਵਧੀਆ ਲੱਗੀ। ਫਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ ਨੂੰ ਮੈਂ ਓਦੋਂ ਤੋਂ ਜਾਣਦਾ ਹਾਂ, ਜਦੋਂ ਉਹ ਡਾਇਰੈਕਟਰ ਰਾਜ ਕੰਵਰ ਦੇ ਅਸਿਸਟੈਂਟ ਹੁੰਦੇ ਸਨ। ਰਾਜ ਨੇ ਮੇਰੇ ਨਾਲ ‘ਅੰਦਾਜ਼' ਅਤੇ ‘ਹਮਕੋ ਦੀਵਾਨਾ ਕਰ ਗਏ' ਬਣਾਈ ਸੀ। ਮੈਂ ਅਨੁਰਾਗ ਨੂੰ ਓਦੋਂ ਤੋਂ ਜਾਣਦਾ ਹਾਂ। ਉਨ੍ਹਾਂ ਨੇੇ ਕਈ ਬਿਹਤਰੀਨ ਪੰਜਾਬੀ ਫਿਲਮਾਂ ਬਣਾਈਆਂ ਹਨ। ਅਨੁਰਾਗ ਆਪਣੀਆਂ ਫਿਲਮਾਂ ਦੀ ਕਹਾਣੀ ਖੁਦ ਲਿਖਦੇ ਹਨ। ਇਹ ਉਨ੍ਹਾਂ ਦੀ ਖੂਬੀ ਹੈ। ਮੈਨੂੰ ਉਨ੍ਹਾਂ ਦੀ ਫਿਲਮ ਦਾ ਨੈਰੇਸ਼ਨ ਬਹੁਤ ਪਸੰਦ ਆਇਆ। ਇਹ ਫਿਲਮ ਸਾਹਸ ਦਾ ਯੁੱਧ ਸੀ।
* ਅੱਜਕੱਲ੍ਹ ਕਲਾਕਾਰ ਮੈਥੇਡ ਐਕਟਿੰਗ ਵਿੱਚ ਯਕੀਨ ਰੱਖਦੇ ਹਨ। ਤੁਸੀਂ ਉਸ ਬਾਰੇ ਕੀ ਸੋਚਦੇ ਹੋ?
-ਜੇ ਮੈਂ ਇਹ ਕਹਾਂ ਕਿ ਖੁਦ ਨੂੰ ਡੇਢ ਮਹੀਨੇ ਤੱਕ ਕਮਰੇ ਵਿੱਚ ਬੰਦ ਕਰ ਲੈਂਦਾ ਹਾਂ ਜਾਂ ਬਹੁਤ ਫੋਕਸ ਕਰਦਾ ਹਾਂ ਤਾਂ ਇਹ ਗਲਤ ਹੋਵੇਗਾ। ਮੈਂ ਅਜਿਹਾ ਕੁਝ ਨਹੀਂ ਕਰਦਾ। ਮੇਰਾ ਅੱਧੇ ਤੋਂ ਵੱਧ ਕੰਮ ਡਾਇਰੈਕਟਰ ਆਸਾਨ ਕਰ ਦਿੰਦੇ ਹਨ। ਉਨ੍ਹਾਂ ਦੇ ਕੋਲ ਕਹਾਣੀ ਬਾਰੇ ਦਿ੍ਰਸ਼ਟੀਕੋਣ ਹੁੰਦਾ ਹੈ। ਉਹ ਉਸ ਦੇ ਹਰ ਪਹਿਲੂ 'ਤੇ ਬਰੀਕੀ ਨਾਲ ਕੰਮ ਕਰਦੇ ਹਨ। ‘ਕੇਸਰੀ’ ਦੇ ਬਾਰੇ ਵੀ ਅਨੁਰਾਗ ਨੇ ਮੈਨੂੰ ਦੱਸਿਆ। ਫਿਲਮ ਵਿੱਚ ਹਰ ਕਿਸੇ ਦਾ ਆਪਣਾ ਵਿਭਾਗ ਹੁੰਦਾ ਹੈ। ਮੈਨੂੰ ਕਿਰਦਾਰ ਦੇ ਬਾਰੇ ਜਾਣਕਾਰੀ ਡਾਇਰੈਕਟਰ ਦਿੰਦੇ ਹਨ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੇਰੇ ਕੰਮ ਦਾ ਪੂਰਾ ਕਰੈਡਿਟ ਮੇਰੇ ਡਾਇਰੈਕਟਰ ਨੂੰ ਜਾਂਦਾ ਹੈ। ਅਭਿਨੈ ਵਿੱਚ ਮੈਂ ਹਰ ਸੰਭਵ ਜੀਅ ਤੋੜ ਮਿਹਨਤ ਕਰਦਾ ਹਾਂ।
* ਜਦ ਤੁਸੀਂ ਅਸਲ ਹੀਰੋ ਦੀ ਭੂਮਿਕਾ ਨਿਭਾਉਂਦੇ ਹੋ ਤਾਂ ਕਿਸੇ ਪ੍ਰਕਾਰ ਦਾ ਦਬਾਅ ਮਹਿਸੂਸ ਕਰਦੇ ਹੋ?
- ਨਹੀਂ, ਮੈਂ ਅਜਿਹਾ ਕੋਈ ਦਬਾਅ ਨਹੀਂ ਮਹਿਸੂਸ ਕਰਦਾ। ਮੈਂ ਸਿਰਫ ਕਿਰਦਾਰ ਨੂੰ ਜਿਉਂਦਾ ਹਾਂ। ਕਹਾਣੀ ਦੀ ਮੰਗ ਦੇ ਅਨੁਸਾਰ ਉਸ ਨੂੰ ਨਿਭਾਉਂਦਾ ਹਾਂ। ਮੈਂ ਆਪਣੇ ਵਿਚਾਰਾਂ ਨੂੰ ਉਸ ਵਿੱਚ ਸ਼ਾਮਲ ਨਹੀਂ ਕਰਦਾ।
* ‘ਕੇਸਰੀ’ ਦਾ ਐਕਸ਼ਨ ਕਿੰਨਾ ਅਲੱਗ ਰਿਹਾ?
- ਐਕਸ਼ਨ ਕਰਨ ਵਿੱਚ ਮੈਨੂੰ ਬਹੁਤ ਮਜ਼ਾ ਆਇਆ। ਖਾਸ ਤੌਰ 'ਤੇ ਫਿਲਮ ਦੇ ਕਲਾਈਮੈਕਸ ਵਿੱਚ। ਮੈਂ ਜਦ ਫਿਲਮ ਦੇਖੀ ਤਾਂ ਅੱਧੇ ਘੰਟੇ ਲਈ ਸੁੰਨ ਹੋ ਗਿਆ। ਜੇ ਮੈਂ ਦੋਬਾਰਾ ਉਹੋ ਜਿਹਾ ਐਕਸ਼ਨ ਕਰਨ ਦੀ ਸੋਚਾਂ ਤਾਂ ਸ਼ਾਇਦ ਸੰਭਵ ਨਹੀਂ ਹੋਵੇਗਾ। ਦਰਅਸਲ ਐਕਸ਼ਨ ਬਹੁਤ ਭਾਰੀ, ਜਟਿਲ ਅਤੇ ਗਠਿਨ ਹੈ। ਕਲਾਈਮੈਕਸ ਦੀ ਛੇ ਦਿਨ ਦੀ ਸ਼ੂਟਿੰਗ ਦੌਰਾਨ ਮੈਂ ਕਿੰਨੀ ਮਿੱਟੀ ਫੱਕੀ ਇਸ ਦਾ ਅੰਦਾਜ਼ਾ ਸਿਰਫ ਮੈਨੂੰ ਹੈ ਕਿ ਕਿੰਨੀ ਮਿਹਨਤ ਕਰਨੀ ਪਈ। ਮੈਂ ਸਿਰ 'ਤੇ ਪੱਗ ਬੰਨ੍ਹੀ ਹੋਈ ਹੈ। ਉਸ ਦਾ ਵਜ਼ਨ ਡੇਢ ਕਿਲੋ ਹੈ। ਉਸ ਦੇ ਨਾਲ ਚਾਰ-ਪੰਜ ਕਿਲੋ ਦੀ ਤਲਵਾਰ, ਉਸ ਜ਼ਮਾਨੇ ਦੇ ਅਸਲ ਯੋਧਿਆਂ ਦੀ ਤਲਵਾਰ ਕਰੀਬ ਵੀਹ ਕਿਲੋ ਦੀ ਹੁੰਦੀ ਸੀ। ਲਿਹਾਜ਼ਾ ਉਹੋ ਜਿਹਾ ਐਕਸ਼ਨ ਦੋਬਾਰਾ ਸੰਭਵ ਨਹੀਂ ਹੋਵੇਗਾ।
* ਸਾਰਾਗੜ੍ਹੀ ਦੇ ਯੁੱਧ ਬਾਰੇ ਕਿੰਨਾ ਕੁ ਜਾਣਦੇ ਹੋ?
- ਸਾਰਾਗੜ੍ਹੀ ਦੇ ਯੁੱਧ ਬਾਰੇ ਮੈਂ ਸੁਣਿਆ ਹੋਇਆ ਸੀ ਕਿ ਸਿਰਫ 21 ਸਿੱਖ ਫੌਜੀਆਂ ਨੇ ਕਿਸ ਤਰ੍ਹਾਂ ਬੜੀ ਬਹਾਦੁਰੀ ਨਾਲ ਦਸ ਹਜ਼ਾਰ ਹਮਲਾਵਰਾਂ ਦਾ ਮੁਕਾਬਲਾ ਕੀਤਾ। ਇਹ ਫਿਲਮ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ ਤਾਂ ਕਿ ਉਹ ਇਤਿਹਾਸ ਦੀ ਇਸ ਮਾਣਮੱਤੀ ਗਾਥਾ ਨੂੰ ਜਾਣ ਸਕਾਂ। ਸਿੱਖ, ਰਾਜਪੂਤ, ਗੋਰਖਾ ਅਤੇ ਮਰਾਟਾ ਰੈਜੀਮੈਂਟ ਵੀਰਤਾ ਦੇ ਲਈ ਪ੍ਰਸਿੱਧ ਹਨ। ਮੈਂ ਉਨ੍ਹਾਂ ਸਾਰਿਆਂ 'ਤੇ ਫਿਲਮਾਂ ਕਰਨਾ ਚਾਹਾਂਗਾ। ਉਸ ਵਿੱਚ ਮੈਨੂੰ ਖੁਸ਼ੀ ਤੇ ਮਾਣ ਦਾ ਅਹਿਸਾਸ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ