Welcome to Canadian Punjabi Post
Follow us on

29

March 2024
 
ਮਨੋਰੰਜਨ

ਡਰ ਕੇ ਕੰਮ ਨਹੀਂ ਕਰ ਸਕਦੀ : ਕੰਗਨਾ ਰਣੌਤ

March 20, 2019 08:52 AM

ਅੱਜ ਦੇ ਦੌਰ 'ਚ ਕੰਗਨਾ ਰਣੌਤ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਦੀ ਰੋਲ ਮਾਡਲ ਬਣ ਚੁੱਕੀ ਹੈ। ਫਿਲਮ ਨਗਰੀ ਦੇ ਵੱਡੇ-ਵੱਡੇ ਨਾਵਾਂ ਦੀ ਪੋਲ ਖੋਲ੍ਹ ਕੇ ਉਨ੍ਹਾਂ ਨਾਲ ਨਾਰਾਜ਼ਗੀ ਮੁੱਲ ਲੈਣ ਵਾਲੀ ਕੰਗਨਾ ਬੇਹੱਦ ਹਿੰਮਤ ਨਾਲ ਵਿਵਾਦਾਂ ਦਾ ਸਾਹਮਣਾ ਕਰਦੀ ਅਤੇ ਦੋਸ਼ਾਂ ਦੇ ਜਵਾਬ ਦਿੰਦੀ ਹੈ। ਗਾਡਫਾਦਰ ਨਾ ਹੋਣ ਦੇ ਬਾਵਜੂਦ ਆਪਣੇ ਅਭਿਨੈ ਦੇ ਦਮ 'ਤੇ ਫਿਲਮੀ ਦੁਨੀਆ 'ਚ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਾਲੀ ਕੰਗਨਾ ਅੱਜ ਇਸੇ ਵਜ੍ਹਾ ਨਾਲ ਬਾਲੀਵੁੱਡ ਦੀ ‘ਕਵੀਨ’ ਕਹੀ ਜਾਂਦੀ ਹੈ। ਤਦੇ ਉਸ ਦੇ ਕਰੀਅਰ 'ਚ ‘ਗੈਂਗਸਟਰ’, ‘ਫੈਸ਼ਨ’, ‘ਵੋ ਲਮਹੇਂ’, ‘ਤਨੂ ਵੈਡਸ ਮਨੂ’, ‘ਕਵੀਨ’, ‘ਕ੍ਰਿਸ਼’, ‘ਰਿਵਾਲਵਰ ਰਾਣੀ’, ‘ਤਨੂ ਵੈਡਸ ਮਨੂ ਰਿਟਰਨਸ’, ‘ਰੰਗੂਨ’, ‘ਸਿਮਰਨ’, ‘ਮਣੀਕਰਣਿਕਾ’ ਵਰਗੀਆਂ ਇੱਕ ਤੋਂ ਇੱਕ ਵੱਧ ਫਿਲਮਾਂ ਹਨ। ਫਿਲਹਾਲ ਕਈ ਫਿਲਮਾਂ 'ਚ ਬਿਜ਼ੀ ਕੰਗਨਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਜਦੋਂ ਫਿਲਮ ਪੂਰੀ ਤਰ੍ਹਾਂ ਤੁਹਾਡੇ ਮੋਢੇ 'ਤੇ ਹੁੰਦੀ ਹੈ ਤਾਂ ਤੁਸੀਂ ਕਿੰਨੀ ਜ਼ਿੰਮੇਵਾਰੀ ਮਹਿਸੂਸ ਕਰਦੇ ਹੋ?
- ਇਹ ਸੱਚ ਨਹੀਂ ਹੈ ਕਿ ਮੈਂ ਪੂਰੀ ਫਿਲਮ ਆਪਣੇ ਮੋਢਿਆਂ 'ਤੇ ਲੈ ਕੇ ਚੱਲਦੀ ਹਾਂ। ਕਿਸੇ ਵੀ ਫਿਲਮ ਦਾ ਨਿਰਮਾਣ ਟੀਮ ਵਰਕ ਹੁੰਦਾ ਹੈ, ਜਿਸ 'ਚ ਨਿਰਦੇਸ਼ਕ ਤੇ ਅਭਿਨੇਤਾ ਤੋਂ ਸਪਾਟ ਬੁਆਏ ਤੱਕ ਸਾਰਿਆਂ ਦਾ ਫਿਲਮ 'ਚ ਯੋਗਦਾਨ ਹੁੰਦਾ ਹੈ, ਪਰ ਫਿਲਮ ਦੀ ਮੁੱਖ ਕਿਰਦਾਰ ਮੈਂ ਹੁੰਦੀ ਹਾਂ, ਇਸ ਲਈ ਮੇਰੇ 'ਤੇ ਜ਼ਿੰਮੇਵਾਰੀ ਵੱਧ ਹੁੰਦੀ ਹੈ। ਇਸ ਲਈ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਫਿਲਮ ਨੂੰ ਸੌ ਫੀਸਦੀ ਟਾਈਮ ਦੇ ਸਕਾਂ ਤੇ ਫਿਲਮ ਦਰਸ਼ਕਾਂ ਨੂੰ ਪਸੰਦ ਆਵੇ।
* ਸਾਲ ਦੀ ਸ਼ੁਰੂਆਤ ਦਮਦਾਰ ਰਹੀ ਤਾਂ ਅੱਗੇ ਕਿੰਨੀਆਂ ਉਮੀਦਾਂ ਹਨ ਅਤੇ ਇਸ ਸਾਲ ਕੀ ਖਾਸ ਕਰਨ ਦਾ ਇਰਾਦਾ ਹੈ?
- ਸਾਲ 2018 ਵਿੱਚ ਮੇਰੀਆਂ ਤਿੰਨ ਫਿਲਮਾਂ ਰਿਲੀਜ਼ ਹੋਣਗੀਆਂ। ਇਸ ਦੇ ਪ੍ਰਚਾਰ-ਪ੍ਰਸਾਰ ਤੇ ਬਾਕੀ ਕੰਮ 'ਚ ਮੇਰਾ ਸਮਾਂ ਲੱਗੇਗਾ। ਇਸ ਤੋਂ ਇਲਾਵਾ ਇਸ ਸਾਲ ਮੇਰਾ ਆਪਣੇ ਪਰਵਾਰ ਨਾਲ ਸਮਾਂ ਬਿਤਾਉਣ ਦਾ ਇਰਾਦਾ ਹੈ।
* ਆਪਣੀ ਫਿਲਮ ‘ਮੈਂਟਲ ਹੈ ਕਯਾ’ ਦੇ ਬਾਰੇ ਕੁਝ ਦੱਸੋ?
- ‘ਮੈਂਟਲ ਹੈ ਕਯਾ’ ਇੱਕ ਸਾਈਕੋਲਾਜੀਕਲ ਥ੍ਰਿਲਰ ਡਰਾਮਾ ਹੈ, ਜਿਸ 'ਚ ਡਾਰਕ ਹਿਊਮਰ ਦਾ ਤੜਕਾ ਹੈ। ਇਸ ਫਿਲਮ ਦਾ ਨਿਰਦੇਸ਼ਨ ਪ੍ਰਕਾਸ਼ ਕੋਵੇਲਾਮੁਦੀ ਕਰ ਰਹੇ ਹਨ। ਫਿਲਮ 'ਚ ਰਾਜ ਕੁਮਾਰ ਮੇਰੇ ਨਾਲ ਮੁੱਖ ਭੂਮਿਕਾ 'ਚ ਹਨ। ਫਿਲਮ ਦਾ ਨਿਰਮਾਣ ਏਕਤਾ ਕਪੂਰ ਕਰ ਰਹੀ ਹੈ। ਫਿਲਮ ਦੀ ਕਹਾਣੀ ਲੰਡਨ ਅਤੇ ਮੁੰਬਈ ਦੀ ਬੈਕਗਰਾਊਂਡ 'ਤੇ ਆਧਾਰਤ ਹੈ। ‘ਕਵੀਨ’ ਤੋਂ ਬਾਅਦ ਦੂਜੀ ਵਾਰ ਮੈਂ ਅਤੇ ਰਾਜ ਕੁਮਾਰ ਇਕੱਠੇ ਕੰਮ ਕਰ ਰਹੇ ਹਾਂ।
* ਫਿਲਮ ਵਿੱਚ ਤੁਹਾਡਾ ਕਿਰਦਾਰ ਕੀ ਹੈ ਅਤੇ ਇਸ ਰੋਲ ਨੂੰ ਸਵੀਕਾਰਨ ਦੀ ਕੀ ਵਜ੍ਹਾ ਸੀ?
- ਫਿਲਮ 'ਚ ਮੇਰਾ ਕਿਰਦਾਰ ਸੱਚਮੁੱਚ ਬਹੁਤ ਅਜੀਬ ਹੈ। ਫਿਲਮ 'ਚ ਮੇਰੇ ਕਰੈਕਟਰ ਬਾਰੇ ਕਿਸੇ ਨੰ ਕੁਝ ਪਤਾ ਨਹੀਂ। ਮੇਰਾ ਕਿਰਦਾਰ ਕੁਝ ਚੀਜ਼ਾਂ ਦੇਖ ਰਿਹਾ ਹੈ, ਪਰ ਉਹ ਚੀਜ਼ਾਂ ਸੱਚ ਹਨ ਜਾਂ ਉਸ ਨੂੰ ਸਿਰਫ ਵਹਿਮ ਹੋ ਰਿਹਾ ਹੈ, ਇਹ ਵੀ ਕਲੀਅਰ ਨਹੀਂ। ਬੜਾ ਕੁਝ ਅਜਿਹਾ ਹੀ ਰਾਜ ਕੁਮਾਰ ਰਾਓ ਦੇ ਕਿਰਦਾਰ ਨਾਲ ਵੀ ਹੁੰਦਾ ਹੈ। ਜਿੱਥੋਂ ਤੱਕ ਰੋਲ ਸਵੀਕਾਰਨ ਦੀ ਵਜ੍ਹਾ ਦਾ ਸਵਾਲ ਹੈ ਤਾਂ ਸਕ੍ਰਿਪਟ ਸੁਣਦੇ ਸਮੇਂ ਇਹ ਕਰੈਕਟਰ ਮੈਨੂੰ ਬਹੁਤ ਚੈਲੇਂਜਿੰਗ ਲੱਗਾ ਅਤੇ ਚੈਲੇਂਜਿੰਗ ਚੀਜ਼ਾਂ ਕਰਨੀਆਂ ਮੈਨੂੰ ਬਹੁਤ ਪਸੰਦ ਹਨ। ਮੇਰੇ 'ਤੇ ਹਮੇਸ਼ਾ ਮੈਂਟਲ ਹੋਣ ਦੇ ਦੋਸ਼ ਲੱਗਦੇ ਰਹੇ ਹਨ ਕਿਉਂਕਿ ਬਾਕੀ ਲੋਕਾਂ ਤੋਂ ਮੈਂ ਕਾਫੀ ਵੱਖ ਹਾਂ, ਇਸ ਲਈ ਖਾਸ ਤੌਰ 'ਤੇ ਇਸ ਕਲੰਕ ਨੂੰ ਧੋਣ ਲਈ ਇਹ ਫਿਲਮ ਸਾਈਨ ਕੀਤੀ।
* ...ਅਤੇ ਫਿਲਮ ‘ਪੰਗਾ’ ਬਾਰੇ ਕੀ ਕਹੋਗੇ?
- ਇਸ ਸਾਲ ਰਿਪਬਲਿਕ ਡੇਅ ਦਾ ਸਲਾਟ ਮੇਰੇ ਫਿਲਮ ‘ਮਣੀਕਰਣਿਕਾ’ ਲਈ ਬੁਕ ਸੀ ਤਾਂ ਅਗਲੇ ਸਾਲ ਰਿਪਬਲਿਕ ਡੇਅ ਦਾ ਸਲਾਟ ਸਾਡੀ ਫਿਲਮ ‘ਪੰਗਾ’ ਲਈ ਬੁਕ ਕਰ ਲਿਆ ਗਿਆ ਹੈ। ਅਸ਼ਵਨੀ ਅਈਅਰ ਤਿਵਾੜੀ ਦੀ ਡਾਇਰੈਕਸ਼ਨ 'ਚ ਬਣ ਰਹੀ ਇਸ ਫਿਲਮ ਵਿੱਚ ਮੈਂ ਕਬੱਡੀ ਪਲੇਅਰ ਦੇ ਰੋਲ ਵਿੱਚ ਨਜ਼ਰ ਆਵਾਂਗੀ। ਇਸ ਫਿਲਮ ਵਿੱਚ ਨੀਨਾ ਗੁਪਤਾ ਤੇ ਰਿਚਾ ਚੱਢਾ ਵੀ ਮਹੱਤਵ ਪੂਰਨ ਕਿਰਦਾਰ ਨਿਭਾ ਰਹੀਆਂ ਹਨ। ਉਂਝ, ਅਨੁਰਾਗ ਬਸੁ ਦੀ ‘ਇਮਲੀ' ਵੀ ਕਰ ਰਹੀ ਹਾਂ, ਜਿਸ 'ਚ ਇੱਕ ਵਾਰ ਫਿਰ ਮੇਰੇ ਨਾਲ ਰਾਜਕੁਮਾਰ ਰਾਓ ਨਜ਼ਰ ਆਉਣਗੇ।
* ਤੁਸੀਂ ਬਾਲੀਵੁੱਡ ਵਿੱਚ ਬਹੁਤ ਸਾਰਿਆਂ ਨਾਲ ਪੰਗਾ ਲੈ ਲਿਆ ਹੈ। ਕਦੇ ਇੰਝ ਨਹੀ ੰਲੱਗਦਾ ਕਿ ਇਹ ਕਰੀਅਰ ਲਈ ਨੁਕਸਾਨਦੇਹ ਹੈ?
- ਸ਼ੁਰੂ 'ਚ ਮੈਂ ਵੀ ਬਹੁਤ ਡਰ ਕੇ ਕੰਮ ਕੀਤਾ ਸੀ। ਅੱਜ ਲੱਗਦਾ ਹੈ ਕਿ ਮੈਂ ਬਹੁਤ ਸਕਸੈਸਫੁੱਲ ਹਾਂ। ਮੈਂ ਤਿੰਨ ਨੈਸ਼ਨਲ ਐਵਾਰਡ ਜਿੱਤੇ ਹਨ। ਇਸ ਤੋਂ ਬਾਅਦ ਮੈਨੂੰ ਕੰਮ ਨਹੀਂ ਵੀ ਮਿਲਦਾ ਤਾਂ ਠੀਕ ਹੈ। ਸਾਰੀ ਜ਼ਿੰਦਗੀ ਇਨਸਾਨ ਡਰ-ਡਰ ਕੇ ਕੰਮ ਨਹੀਂ ਕਰ ਸਕਦਾ। ਸ਼ਾਇਦ ਮੇਰੀ ਕਹਾਣੀ ਇੰਝ ਹੀ ਯਾਦ ਕੀਤੀ ਜਾਵੇਗੀ ਕਿ ਇੱਕ ਬਹੁਤ ਸਕਸੈੱਸਫੁੱਲ ਐਕਸਟ੍ਰੈੱਸ ਸੀ ਜਿਸ ਨੇ ਇੰਝ ਆਵਾਜ਼ ਉਠਾਈ ਤਾਂ ਠੀਕ ਹੈ। ਮੈਂ ਕੀ ਕਹਾਂ, ਮੈਂ ਮਨਾਲੀ 'ਚ ਇੰਨਾ ਚੰਗਾ ਘਰ ਬਣਾਇਆ ਹੋਇਆ ਹੈ। ਮੈਂ ਵਾਪਸ ਚਲੀ ਜਾਵਾਂਗੀ। ਇਹ ਤਾਂ ਨਹੀਂ ਕਿ ਮੈਂ ਕੁਝ ਹੋਰ ਨਹੀਂ ਕਰ ਸਕਦੀ। ਮੈਂ ਕਿਤਾਬਾਂ ਲਿਖ ਸਕਦੀ ਹਾਂ। ਫਿਲਮਾਂ ਡਾਇਰੈਕਟ ਕਰ ਸਕਦੀ ਹਾਂ। ਸਾਲ-ਦੋ-ਸਾਲ 'ਚ ਕਦੇ। ਮੇਰੇ ਲਈ ਉਹ ਵੀ ਕਾਫੀ ਚੰਗੀ ਜ਼ਿੰਦਗੀ ਹੈ, ਪਰ ਇਸ ਤਰ੍ਹਾਂ ਦੇ ਜੋ ਦੁਸ਼ਟ ਲੋਕ ਹਨ, ਜੋ ਤੁਹਾਨੂੰ ਡਰਾਉਂਦੇ ਹਨ, ਬੁਲਿੰਗ ਕਰਦੇ ਹਨ, ਉਨ੍ਹਾਂ ਅੱਗੇ ਝੁਕਣਾ ਤਾਂ ਮੌਤ ਤੋਂ ਵੀ ਬਦਤਰ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ