Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ

March 19, 2019 10:12 AM

ਬੀਤੇ ਸ਼ਨਿਚਰਵਾਰ 2 ਮਾਰਚ 2019 ਨੂੰ ਕੈਲਗਰੀ ਦੇ ਮੈਂਗੋਲੀਅਨ ਬੈਂਕਟ ਹਾਲ ਵਿਚ ਇਕ ਬਹੁਤ ਵਡੀ ਈਵੈਂਟ ਹੋਈ ਜਿਸ ਵਿਚ ‘ਕਨੇਡੀਅਨ ਟਾਈਮਜ਼ ਅਲਬਰਟਾ ਪਬਲੀਕੇਸ਼ਨਜ਼` ਸੰਸਥਾ ਵਲੋਂ ਸਮਾਜ ਵਿਚ ਵਿਚਰ ਰਹੇ ਉਘੇ ਸਮਾਜ ਸੇਵੀ ਸਜਣਾ ਨੂੰ ਸਨਮਾਨਿਤ ਕੀਤਾ ਗਿਆ। ਈਵੈਂਟ ਦਾ ਨਾਮ ਸੀ ‘ ਓ ਕਨੇਡੀਅਨ ਅਵਾਰਡਜ਼-2019`। ਰਾਇਲ ਵੋਮੈਂਨ ਐਸੋਸੀਏਸ਼ਨ ਦੀ ਪ੍ਰਧਾਨ ਗੁਰਮੀਤ ਕੌਰ ਸਰਪਾਲ ਨੂੰ ਇਸ ਈਵੈਂਟ ਵਿਚ ਲਾਈਫ ਟਾਈਮ ਡਿਸਟਿੰਗੁਇਸ਼ਡ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਵਕਾਰੀ ਅਵਾਰਡ ਪੰਜਾਬੀ ਭਾਈਚਾਰੇ ਵਿਚੋਂ ਇਕੋ ਇਕ ਬੰਦੇ ਨੂੰ ਮਿਲਿਆ ਹੈ। ਇਸ ਵਾਸਤੇ 2 ਫਾਈਨਲਿਸਟ ਚੁਣੇ ਗਏ ਸਨ ਅਤੇ ਗੁਰਮੀਤ ਕੌਰ ਸਰਪਾਲ ਨੂੰ ਇਸ ਕੈਟੇਗਰੀ ਵਿਚ ਸਰਬੋਤਮ ਪਰੁਸਕਾਰ ਮਿਲਿਆ। ਇਸ ਮੌਕੇ ਗੁਰਮੀਤ ਨੇ ਇਹ ਅਵਾਰਡ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕੀਤਾ ਕਿਓਂ ਕਿ ਭਾਈਚਾਰੇ ਦੇ ਸਹਿਯੋਗ ਬਿਨਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ।
ਯਾਦ ਰਹੇ ਗੁਰਮੀਤ ਕੌਰ ਸਰਪਾਲ ਨੂੰ ਇਹ ਪੰਜਵਾਂ ਵਡਾ ਸਨਮਾਨ ਮਿਲਿਆ ਹੈ। 2009 ਵਿਚ ‘ਕਨੇਡੀਅਨ ਇਮੀਗ੍ਰੈਂਟ ਵੋਮੈਨ ਅਸੋਸੀਏਸ਼ਨ-ਅਲਬਰਟਾ (ਛੀੱੳ) ਨੇ ‘ਪਰਾਊਡ ਵੋਮੈਂਨ` ਨਾਮਕ ਅੰਗਰੇਜ਼ੀ ਦੀ ਕਿਤਾਬ ਵਿਚ ਗੁਰਮੀਤ ਕੌਰ ਸਰਪਾਲ ਉਪਰ ਇਕ ਸਟੋਰੀ ਕੀਤੀ ਸੀ। ਇਸੇ ਤਰਾਂ੍ਹ ਇਕ ਹੋਰ ਪੰਜਾਬੀ ਵਿਚ ਕਿਤਾਬ ਲਿਖੀ ਗਈ ਸੀ ਜਿਸਦਾ ਨਾਮ ਹੈ ‘ਨਵੀਆਂ ਪੈੜਾ` ਇਹ ਕਿਤਾਬ ਗੁਰਮੀਤ ਉਪਰ ਅਭਿਨੰਦਨ ਗ੍ਰੰਥ ਵਾਂਗ ਸੀ ਜਿਸਦਾ ਮਕਸਦ ਉਸਦੀ ਆਰਗੇਨਾਈਜ਼ੇਸ਼ਨ ਰਾਇਲ ਵੋਮੈਨ ਅਸੋਸੀਏਸ਼ਨ ਦਾ ਸਤਿਕਾਰ ਕਰਨਾ ਸੀ। 2015 ਵਿਚ ‘ਕੈਲਗਰੀ ਇਮੀਗਰੈਂਟ ਸਰਵਿਸਜ਼ ਕੈਲਗਰੀ` ਨੇ ਉਸਨੂੰ ‘ਡਿਸਟਿੰਕਟ ਸਰਵਿਸਜ਼ ਅਵਾਰਡ` ਨਾਲ ਸਨਮਾਨਿਤ ਕੀਤਾ ਸੀ। 2015 ਵਿਚ ਉਸਦੀ ਸੰਸਥਾ ਉਪਰ ਇਕ ਡਾਕੂਮੈਂਟਰੀ ਬਣੀ ਸੀ ਜੋ 2017 ਵਿਚ ਨਾਰਥ ਅਮਰੀਕਾ ਦੇ ਕਈ ਵਡੇ ਸ਼ਹਿਰਾਂ ਵਿਚ ਵਿਖਾਈ ਗਈ ਸੀ। ਇਸ ਮੂਵੀ ਨੂੰ ਬੈਸਟ ਮੁਵੀ ਦਾ ਅਵਾਰਡ ਵੀ ਮਿਲਿਆ ਸੀ। 2018 ਵਿਚ ਗੁਰਮੀਤ ਨੂੰ ਅਲਬਰਟਾ ਡਾਈਵਰਸਟੀ ਅਵਾਰਡ ਪਰਾਪਤ ਹੋਇਆ ਸੀ। ਇਸ ਤੋਂ ਇਲਾਵਾ ਉਸਨੂੰੰ ਬਹੁਤ ਸਾਰੇ ਰਾਜਨੀਤਕ ਨੇਤਾਵਾ ਵਲੋਂ ਉਸਦੀਆ ਵਿਲੱਖਣ ਸੇਵਾਵਾਂ ਖਾਤਰ ਸਰਟੀਫਿਕੇਟਸ ਮਿਲ ਚੁਕੇ ਹਨ। ਯੁਨਾਇਟਿਡ ਵੇਅ ਵਲੋਂ ‘ਪਾਇਨੀਯਰ ਵੋਮੈਂਨ ਆਰਗੇਨਾਈਜ਼ੇਸ਼ਨ` ਦਾ ਖਿਤਾਬ ਦਿਤਾ ਗਿਆ ਸੀ ਕਿਓਂ ਕਿ ਸੰਸਥਾ ਨੇ ਪਹਿਲੀ ਵਾਰ ਐਟੀ ਡੋਮੈਸਟਿਕਵਾਇਲੈਂਸ ਉਪਰ ਅਵਾਜ਼ ਬੁਲੰਦ ਕੀਤੀ ਸੀ। ਗੁਰਮੀਤ ਕੌਰ ਬਰੈਂਪਟਨ ਸ਼ਹਿਰ ਦੇ ਅਜੀਤ ਸਿੰਘ ਰੱਖੜਾ ਦੀ ਛੋਟੀ ਭੈਣ ਹੈ ਜੋਕਿ ਜੀਟੀਏ ਵਿਚ ‘ਸੀਨੀਅਰ ਸੋਸਿ਼ਲ ਸਰਵਿਸਜ਼ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਹਨ। ਉਹ ਵੀ ਆਪਣੀਆ ਸਮਾਜਕ ਸੇਵਾਵਾ ਬਦਲੇ ਕਈ ਅਵਾਰਡ ਪਰਾਪਤ ਕਰ ਚੁਕੇ ਹਨ। ਗੁਰਮੀਤ ਨੂੰ ਵਧਾਈ ਦੇਣ ਲਈ ਫੋਨ ਹੈ 403 280 6090

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ