Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਬਰੈਂਪਟਨ ਸਾਊਥ ਤੋਂ ਨੌਮੀਨੇਸ਼ਨ 6 ਅਪਰੈਲ ਨੂੰ, ਹਰਦੀਪ ਗਰੇਵਾਲ ਵੱਲੋਂ ਤਿਆਰੀਆਂ ਜੋਰਾਂ ਉੱਤੇ

March 19, 2019 10:10 AM

ਬਰੈਂਪਟਨ, ਪੋਸਟ ਬਿਉਰੋ: ਬਰੈਂਪਟਨ ਸਾਊਥ ਫੈਡਰਲ ਕੰਜ਼ਰਵੇਟਿਵ ਰਾਈਡਿੰਗ ਲਈ ਨੌਮੀਨੇਸ਼ਨ ਚੋਣ 6 ਅਪਰੈਲ ਦਿਨ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਹੈ। ਇਹ ਨੌਮੀਨੇਸ਼ਨ ਚੋਣ ਗੁਰੁਦਆਰਾ ਸਿੱਖ ਲਹਿਰ ਦੇ ਨਜ਼ਦੀਕ ਬਰੈਮ-ਸਟੀਲ ਉੱਤੇ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਹੋਵੇਗੀ। ਇਸ ਨੌਮੀਨੇਸ਼ਨ ਚੋਣ ਵਿੱਚ ਕੈਨੇਡਾ ਦਾ ਜੰਮਪਲ ਅਤੇ ਇੱਥੇ ਦਾ ਪੜਿਆ ਲਿਖਿਆ ਹਰਦੀਪ ਸਿੰਘ ਗਰੇਵਾਲ ਮੁੱਖ ਉਮੀਦਵਾਰ ਹੈ।

ਹਰਦੀਪ ਗਰੇਵਾਲ ਪਿਛਲੇ 6 ਸਾਲ ਤੋਂ ਰੀਅਲ ਐਸਟੇਟ ਬਤੌਰ ਬਰੋਕਰ ਕੰਮ ਕਰਦਾ ਆ ਰਿਹਾ ਹੈ। ਇਸ ਪੇਸ਼ੇ ਵਿੱਚ ਉਸਨੇ ਮਲਟੀ-ਮਿਲੀਅਨ ਡਾਲਰ ਦੀਆਂ ਡੀਲਾਂ ਕਰਕੇ ਛੋਟੀ ਉਮਰ ਵਿੱਚ ਵੱਡੇ ਕੀਰਤੀਮਾਨ ਸਥਾਪਤ ਕੀਤੇ ਹਨ। ਪ੍ਰੋਫੈਸ਼ਨਲ ਸਫ਼ਲਤਾ ਦੇ ਨਾਲ 2 ਉਸਨੂੰ ਚੈਰਟੀ ਕਾਰਜਾਂ ਵਿੱਚ ਭਾਰੀ ਦਿਲਚਸਪੀ ਹੈ ਜਿਸਦੀ ਮੱਸ ਉਸਨੂੰ ਪਰਿਵਾਰਕ ਵਿਰਾਸਤ ਵਿੱਚੋਂ ਮਿਲੀ ਹੈ। ਹਰਦੀਪ ਗਰੇਵਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਉਂਡੇਸ਼ਨ ਅਤੇ ਕੈਨੇਡੀਅਨ ਸਾਊਥ ਏਸ਼ੀਅਨ ਸੁਪੋਰਟਿੰਗ ਇੰਡੀਪੈਂਡੈਂਟ ਲਿਵਿੰਗ ਵਰਗੀਆਂ ਨਾਮਵਾਰ ਸੰਸਥਾਵਾਂ ਨਾਲ ਬਚਪਨ ਤੋਂ ਜੁੜਿਆ ਆ ਰਿਹਾ ਹੈ।

ਹਰਦੀਪ ਦੇ ਪਰਿਵਾਰ ਦਾ ਮੀਡੀਆ ਬਿਜਨਸ ਵਿੱਚ ਹੋਣ ਕਾਰਣ ਉਸਨੂੰ ਬਚਪਨ ਤੋਂ ਹੀ ਕੌਮੀ, ਪ੍ਰੋਵਿੰਸ਼ੀਅਲ ਅਤੇ ਸਥਾਨਕ ਲੀਡਰਾਂ ਨੂੰ ਮਿਲਣ ਅਤੇ ਜਾਨਣ ਦਾ ਮੌਕਾ ਮਿਲਦਾ ਰਿਹਾ ਹੈ। ਹਰ ਸਿਆਸੀ ਧਿਰ ਨਾਲ ਚੰਗੇ ਸਬੰਧ ਰੱਖਣ ਵਾਲੇ ਹਰਦੀਪ ਨੂੰ ਕੰਜ਼ਰਵੇਟਿਵ ਪਾਰਟੀ ਦੀਆਂ ਨੀਤੀਆਂ ਮੁੱਢ ਤੋਂ ਹੀ ਪ੍ਰਭਾਵਿਤ ਕਰਦੀਆਂ ਰਹੀਆਂ ਹਨ ਅਤੇ ਇਸ ਪਾਰਟੀ ਨਾਲ ਜੁੜ ਕੇ ਨੀਤੀਆਂ ਨੂੰ ਸਮਝ ਕੇ ਸੁਪਪੋਰਟ ਕਰਦਾ ਆ ਰਿਹਾ ਹੈ।

ਹਰਦੀਪ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਹ 18 ਸਾਲ ਦੀ ਉਮਰ ਵਿੱਚ ਈਟੋਬੀਕੋ ਪ੍ਰੋਵਿਸ਼ੀਅਲ ਕੰਜ਼ਰਵੇਟਿਵ ਰਾਈਡਿੰਗ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਅਤੇ 2019 ਤੱਕ ਇਸ ਅਹੁਦੇ ਦੀਆਂ ਜੁੰਮੇਵਾਰੀਆਂ ਨਿਭਾਈਆਂ। ਇਹ ਪ੍ਰੀਮੀਅਰ ਡੱਗ ਫੋਰਡ ਦੀ ਰਾਈਡਿੰਗ ਹੈ। ਮਾਰਚ 2016 ਤੋਂ ਨਵੰਬਰ 2018 ਤੱਕ ਹਰਦੀਪ ਪ੍ਰੋਵਿੰਸ਼ੀਅਲ ਕੰਜ਼ਵੇਟਿਵ ਫੰਡ ਦਾ ਰੀਜਨਲ ਡਾਇਰੈਕਟਰ ਰਿਹਾ ਹੈ। ਆਪਣੇ ਸਿਆਸੀ ਕੈਰੀਅਰ ਦੌਰਾਨ ਹਰਦੀਪ ਗਰੇਵਾਲ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਮੰਤਰੀ ਜੇਸਨ ਕੈਨੀ, ਪ੍ਰੀਮੀਅਰ ਡੱਗ ਫੋਰਡ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮਿਲਣ ਅਤੇ ਕੰਮ ਕਰਨ ਦਾ ਅਵਸਰ ਰਿਹਾ ਹੈ।

ਬਰੈਂਪਟਨ ਸਾਊਥ ਫੈਡਰਲ ਕੰਜ਼ਰਵੇਟਿਵ ਰਾਈਡਿੰਗ ਲਈ ਮੈਂਬਰਸਿ਼ੱਪ ਬਣਾਉਣ ਦੀ ਮੁਹਿੰਮ 14 ਮਾਰਚ ਨੂੰ ਬੰਦ ਹੋ ਗਈ ਸੀ ਜਿਸ ਦੌਰਾਨ ਹਰਦੀਪ ਗਰੇਵਾਲ ਅਤੇ ਉਸਦੀ ਟੀਮ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ। ਉਸਨੇ ਆਪਣੀ ਸਮੁੱਚੀ ਟੀਮ ਦਾ ਕੀਤੀ ਸਖ਼ਤ ਮਿਹਨਤ ਲਈ ਧੰਨਵਾਦ ਪ੍ਰਗਟ ਕੀਤਾ ਹੈ ਅਤੇ ਕੰਜ਼ਰਵੇਟਿਵ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ 6 ਅਪਰੈਲ ਨੂੰ ਉਸਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ