ਸੰਗਰੂਰ, 18 ਮਾਰਚ, (ਪੋਸਟ ਬਿਊਰੋ)- ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਰਾਜ ਸਭਾ ਮੈਂਬਰ ਪਦਮਸ਼੍ਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨਾ ਜਾਂ ਨਾ ਲੜਨਾਪਰਮਿੰਦਰ ਸਿੰਘ ਢੀਂਡਸਾਦੇ ਆਪਣੇ ਉੱਤੇ ਨਿਰਭਰ ਕਰਦਾ ਹੈ ਤੇ ਉਹ ਇਸ ਵਿੱਚ ਕੋਈ ਦਖ਼ਲ ਨਹੀਂ ਦੇਣਗੇ।
ਵੱਡੇ ਢੀਂਡਸਾ ਨੇ ਕਿਹਾ ਕਿ ਮੇਰੇ ਅਕਾਲੀ ਦਲ ਨਾਲ ਜੋ ਮਤਭੇਦ ਹਨ, ਉਹ ਉਸੇ ਤਰ੍ਹਾਂ ਕਾਇਮ ਹਨ ਤੇ ਜਦੋਂ ਤਕ ਇਹ ਮਤਭੇਦ ਦੂਰ ਨਹੀਂ ਹੁੰਦੇ, ਮੈਂ ਲੋਕ ਸਭਾ ਲਈ ਚੋਣ ਪ੍ਰਚਾਰ ਵਿਚ ਸ਼ਾਮਲ ਨਹੀਂ ਹੋਵਾਂਗਾ। ਉਨ੍ਹਾਂ ਇੱਥੋਂ ਤਕ ਵੀ ਕਿਹਾ ਕਿ ਜੇ ਪਰਮਿੰਦਰ ਸਿੰਘ ਢੀਂਡਸਾ ਚੋਣ ਲੜਦੇ ਹਨ ਤਾਂ ਉਹ ਉਸ ਦੇ ਚੋਣ ਪ੍ਰਚਾਰ ਵਿਚ ਵੀ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ਤੋਂ ਕਿਨਾਰਾ ਕੀਤਾ ਹੋਇਆ ਹੈ, ਮੈਂ ਪਹਿਲਾਂ ਵੀ ਇਸ ਗੱਲ ਉੱਤੇ ਦ੍ਰਿੜ੍ਹ ਸੀ ਤੇ ਇਸੇ ਉੱਤੇਅੱਜ ਵੀ ਕਾਇਮ ਹਾਂ। ਵਰਨਣ ਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਤੋਂ ਕਿਨਾਰਾ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਮੌਕੇ ਦੀ ਨਜ਼ਾਕਤ ਸਮਝ ਕੇ ਸੁਖਬੀਰ ਸਿੰਘ ਬਾਦਲ ਨੁੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।