Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਦੇਸ਼ ਮੇਰਾ, ਵੋਟ ਮੇਰੀ, ਮੁੱਦੇ ਵੀ ਮੇਰੇ

March 19, 2019 09:22 AM

-ਯੋਗੇਂਦਰ ਯਾਦਵ
ਕੀ ਪੁਲਵਾਮਾ ਵਿੱਚ ਹਮਲਾ ਕਰਨ ਵਾਲੇ ਅੱਤਵਾਦੀ ਆਪਣੇ ਮਨਸੂਬੇ ਵਿੱਚ ਸਫਲ ਹੋਏ? ਇਸ ਹਮਲੇ ਤੋਂ ਲਗਭਗ ਇੱਕ ਮਹੀਨੇ ਬਾਅਦ ਵੀ ਅਸੀਂ ਇਸ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕੇ। ਸਾਡੀ ਫੌਜ ਨੇ ਤਾਂ ਢੁੱਕਵਾਂ ਜਵਾਬ ਦਿੱਤਾ, ਪਰ ਕੀ ਸਾਡੇ ਨੇਤਾਵਾਂ ਅਤੇ ਲੋਕਾਂ ਨੇ ਵੀ ਅੱਤਵਾਦੀਆਂ ਦੀ ਯੋਜਨਾ ਨੂੰ ਅਸਫਲ ਕਰਨ ਲਾਇਕ ਜਵਾਬ ਦਿੱਤਾ? ਦੇਸ਼ 'ਚ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੀ ਇਹ ਸਵਾਲ ਮੂੰਹ ਅੱਡੀ ਖੜਾ ਹੈ।
ਜ਼ਰਾ ਸੋਚੋ, ਜਿਸ ਅੱਤਵਾਦੀ ਅਤੇ ਉਸ ਦੇ ਪਾਕਿਸਤਾਨੀ ਆਕਿਆਂ ਨੂੰ ਪੁਲਵਾਮਾ ਹਮਲੇ ਦੀ ਯੋਜਨਾ ਬਣਾਈ, ਉਨ੍ਹਾਂ ਦੇ ਮਨਸੂਬੇ ਕੀ ਰਹੇ ਹੋਣਗੇ? ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਤਵਾਦੀਆਂ ਦੇ ਦੋ ਇਰਾਦੇ ਹੋਣਗੇ। ਪਹਿਲਾ ਅਤੇ ਫੌਰੀ ਉਦੇਸ਼ ਇਹ ਹੋਵੇਗਾ ਕਿ ਇਸ ਹਮਲੇ ਵਿੱਚ ਸਾਡੇ ਕਈ ਜਵਾਨ ਮਾਰ ੇਜਾਣਗੇ। ਉਨ੍ਹਾਂ ਸੋਚਿਆ ਹੋਵੇਗਾ ਕਿ ਇਸ 'ਤੇ ਅਸੀਂ ਬੌਖਲਾਵਾਂਗੇ, ਪਰ ਸਾਡੇ ਸੁਰੱਖਿਆ ਬਲ ਪਾਕਿਸਤਾਨ ਦੇ ਅੰਦਰ ਜਾ ਕੇ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਣਗੇ। ਉਨ੍ਹਾਂ ਦਾ ਦੂਜਾ ਇਰਾਦਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਇਕਦਮ ਪਹਿਲਾਂ ਅਜਿਹਾ ਹਮਲਾ ਕਰਨ ਨਾਲ ਸਾਡਾ ਲੋਕਤੰਤਰ ਪਟੜੀ 'ਤੇ ਉਤਰ ਜਾਵੇਗਾ, ਬਾਕੀ ਸਾਰੇ ਮੁੱਦੇ ਦੱਬੇ ਜਾਣਗੇ ਅਤੇ ਸਿਰਫ ਅੱਤਵਾਦੀਆਂ ਵੱਲੋਂ ਬਣਾਏ ਏਜੰਡੇ ਉੱਤੇ ਚੋਣਾਂ ਹੋਣਗੀਆਂ। ਫਿਰ ਕੌਮੀ ਸੁਰੱਖਿਆ ਦੇ ਸਵਾਲ 'ਤੇ ਦੰਗਲ ਸ਼ੁਰੂ ਹੋ ਜਾਵੇਗਾ। ਜੋ ਅੱਤਵਾਦੀਆਂ ਨੇ ਚਾਹਿਆ, ਜੇ ਅਸੀਂ ਉਹ ਸਭ ਹੋਣ ਦਿੱਤਾ ਤਾਂ ਸਮਝੋ ਉਹ ਸਫਲ ਹੋ ਗਏ, ਪਰ ਜੇ ਨਹੀਂ ਤਾਂ ਅਸੀਂ ਸਫਲ ਹੋ ਗਏ।
ਸਾਡੀ ਫੌਜ ਨੇ ਸਹੀ ਜਵਾਬ ਦਿੱਤਾ। ਹਵਾਈ ਫੌਜ ਨੇ ਆਪਣੇ ਜਵਾਬੀ ਹਮਲੇ ਨਾਲ ਅੱਤਵਾਦੀ ਸੰਗਠਨਾਂ ਨੂੰ ਸਾਫ ਸੰਦੇਸ਼ ਦਿੱਤਾ ਕਿ ਬਾਰਡਰ ਦੇ ਪਿੱਛੋਂ ਵਾਰ ਕਰੋਗੇ ਤਾਂ ਅਸੀਂ ਵੀ ਉਥੇ ਪਹੁੰਚ ਕੇ ਵਾਰ ਕਰ ਸਕਦੇ ਹਾਂ। ਇਹ ਸਾਰੀ ਬਹਿਸ ਫਜ਼ੂਲ ਹੈ ਕਿ ਢਾਈ ਸੌ ਅੱਤਵਾਦੀ ਮਰੇ ਜਾਂ ਢਾਈ ਵੀ ਨਹੀਂ ਮਰੇ। ਥਲ ਸੈਨਾ, ਹਵਾਈ ਫੌਜ ਤੇ ਵਿਦੇਸ਼ ਮੰਤਰਾਲੇ ਨੇ ਇਹ ਦਾਅਵਾ ਬਿਲਕੁਲ ਨਹੀਂ ਕੀਤਾ ਕਿ 250-300 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਨੇ ਸਿਰਫ ਇੰਨਾ ਕਿਹਾ ਕਿ ਜੋ ਮਿਸ਼ਨ ਉਨ੍ਹਾਂ ਨੂੰ ਮਿਲਿਆ ਸੀ, ਉਹ ਪੂਰਾ ਕਰ ਲਿਆ ਗਿਆ ਹੈ। ਨਾ ਤਾਂ ਭਾਜਪਾ ਆਗੂਆਂ ਨੂੰ ਇਹ ਫਜ਼ੂਲ ਦਾਅਵਾ ਕਰਨਾ ਚਾਹੀਦਾ ਸੀ ਤੇ ਨਾ ਆਪੋਜ਼ੀਸ਼ਨ ਨੂੰ ਇਸ ਦਾ ਸਬੂਤ ਮੰਗਣਾ ਚਾਹੀਦਾ ਸੀ। ਅਸਲੀ ਗੱਲ ਇਹ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਗਣੇ ਨੂੰ ਇਹ ਦੱਸ ਦਿੱਤਾ ਕਿ ਅਸੀਂ ਸਰਹੱਦ ਦੇ ਪਾਰ ਜਾ ਕੇ ਵੀ ਸਬਕ ਸਿਖਾ ਸਕਦੇ ਹਾਂ, ਅਸੀਂ ਐਟਮ ਬੰਬ ਦੀ ਗਿੱਦੜ ਭਬਕੀ ਤੋਂ ਡਰਨ ਵਾਲੇ ਨਹੀਂ।
ਪਰ ਕੀ ਨੇਤਾਵਾਂ ਤੇ ਲੋਕਾਂ ਨੇ ਅੱਤਵਾਦੀਆਂ ਨੂੰ ਸਹੀ ਜਵਾਬ ਦਿੱਤਾ? ਅੱਤਵਾਦੀਆਂ ਨੂੰ ਕਰਾਰਾ ਜਵਾਬ ਤਦੇ ਮਿਲ ਸਕਦਾ ਸੀ, ਜੇ ਅਸੀਂ ਇਸ ਸਵਾਲ ਉਤੇ ਕੌਮੀ ਸਹਿਮਤੀ ਬਣਾ ਲੈਂਦੇ ਅਤੇ ਦਿਖਾ ਦਿੰਦੇ ਕਿ ਕੋਈ ਵੀ ਬੰਬ ਸਾਡੀ ਏਕਤਾ 'ਚ ਤਰੇੜ ਨਹੀਂ ਪਾ ਸਕਦਾ, ਸਾਡੀ ਚੋਣ ਪ੍ਰਣਾਲੀ ਨੂੰ ਪਟੜੀ ਤੋਂ ਨਹੀਂ ਉਤਾਰ ਸਕਦਾ।
ਸਭ ਤੋਂ ਪਹਿਲੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਸੀ। ਉਨ੍ਹਾਂ ਨੂੰ ਦਿਖਾਉਣਾ ਚਾਹੀਦਾ ਸੀ ਕਿ ਇਸ ਮੁੱਦੇ ਉੱਤੇ ਉਹ ਪੂਰੇ ਦੇਸ਼ ਦੇ ਨੇਤਾ ਹਨ, ਸਿਰਫ ਭਾਜਪਾ ਦੇ ਨਹੀਂ। ਫੌਜੀ ਕਾਰਵਾਈ ਦੀ ਸਫਲਤਾ ਦਾ ਸਿਹਰਾ ਫੌਜ ਤੇ ਪੂਰੇ ਦੇਸ਼ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਆਪਣੇ ਸਿਰ 'ਤੇ ਸਿਹਰਾ ਬੰਨ੍ਹ ਕੇ ਅਤੇ ਪਿਛਲੀ ਸਰਕਾਰ 'ਤੇ ਹੱਲਾ ਬੋਲ ਕੇ ਮੋਦੀ ਨੇ ਉਸੇ ਖੇਡ ਦੀ ਸ਼ੁਰੂਆਤ ਕਰ ਦਿੱਤੀ, ਜੋ ਅੱਤਵਾਦੀ ਚਾਹੁੰਦੇ ਸਨ।
ਜਵਾਬ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਮੋਦੀ ਉੱਤੇ ਦੋਸ਼ ਲਾਏ ਅਤੇ ਸਰਕਾਰ ਤੋਂ ਉਹ ਸਾਰੇ ਸਵਾਲ ਪੁੱਛੇ, ਜੋ ਇਸ ਸਮੇਂ ਪੁੱਛਣੇ ਜ਼ਰੂਰੀ ਨਹੀਂ ਸਨ। ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਬਜਾਏ ਭਾਜਪਾ ਨੇ ਜਾਲ ਸੁੱਟਿਆ ਕਿ ਵਿਰੋਧੀ ਧਿਰ ਉਸ ਵਿੱਚ ਫਸ ਜਾਵੇ ਅਤੇ ਵਿਰੋਧੀਆਂ ਨੂੰ ‘ਦੇਸ਼ ਵਿਰੋਧੀ' ਦੱਸਿਆ ਜਾ ਸਕੇ। ਅੱਤਵਾਦੀ ਇਸ ਖੇਡ ਨੂੰ ਦੇਖ ਕੇ ਖੁਸ਼ ਹੋਏ ਹੋਣਗੇ।
ਅੱਤਵਾਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਸਰਗਣੇ ਇਸ ਗੱਲੋਂ ਹੋਰ ਖੁਸ਼ ਹੋਏ ਹੋਣਗੇ ਕਿ ਭਾਰਤ ਦੀ ਪੂਰੀ ਚੋਣ ਉਨ੍ਹਾਂ ਦੇ ਤੈਅ ਕੀਤੇ ਏਜੰਡੇ 'ਤੇ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ। ਪਹਿਲੇ ਦਿਨ ਤੋਂ ਭਾਜਪਾ ਪੁਲਵਾਮਾ ਹਮਲੇ 'ਚ ਮਰਨ ਵਾਲਿਆਂ ਨੂੰ ‘ਕੈਸ਼ ਕਰਨ’ ਦੀਆਂ ਕੋਸ਼ਿਸ਼ਾਂ 'ਚ ਜੁਟ ਗਈ। ਭਾਜਪਾ ਦੇ ਪਾਰਲੀਮੈਂਟ ਮੈਂਬਰ ਸ਼ਹੀਦਾਂ ਦੀ ਅਰਥੀ ਨਾਲ ਇੰਝ ਤੁਰੇ, ਜਿਵੇਂ ਕੋਈ ਰੋਡ ਸ਼ੋਅ ਹੋਵੇ। ਬਾਲਾਕੋਟ ਕਾਰਵਾਈ ਵਾਲੇ ਦਿਨ ਪ੍ਰਧਾਨ ਮੰਤਰੀ ਨੇ ਸ਼ਹੀਦਾਂ ਦੀ ਫੋਟੋ ਪਰਦੇ ਉੱਤੇ ਲਾ ਕੇ ਚੋਣ ਭਾਸ਼ਣ ਦਿੱਤਾ। ਭਾਜਪਾ ਐੱਮ ਪੀ ਮਨੋਜ ਤਿਵਾੜੀ ਫੌਜੀ ਵਰਦੀ ਪਹਿਨ ਕੇ ਪ੍ਰਚਾਰ ਕਰ ਰਹੇ ਸਨ। ਪਿਛਲੇ ਹਫਤੇ ਤੱਕ ਦੇਸ਼ ਭਰ 'ਚ ਭਾਜਪਾ ਦੇ ਪੋਸਟਰ ਤੇ ਹੋਰਡਿੰਗ ਲੱਗੇ ਸਨ, ਜਿਨ੍ਹਾਂ 'ਚ ਫੌਜ, ਏਅਰ ਸਟਰਾਈਕ, ਇਥੋਂ ਤੱਕ ਕਿ ਵਿੰਗ ਕਮਾਂਡਰ ਅਭਿਨੰਦਨ ਦੀ ਫੋਟੋ ਲਾ ਕੇ ਪਾਰਟੀ ਵੱਲੋਂ ਪ੍ਰਚਾਰ ਕੀਤਾ ਗਿਆ। ਭਾਜਪਾ ਨੇਤਾ ਯੇਦੀਯੁਰੱਪਾ ਨੇ ਕਿਹਾ ਕਿ ਹਵਾਈ ਫੌਜ ਦੇ ਹਮਲੇ ਨਾਲ ਭਾਜਪਾ ਦੀਆਂ ਸੀਟਾਂ ਵਧ ਜਾਣਗੀਆਂ।
ਓਧਰ ਫੌਜ ਦੇ ਜਵਾਨਾਂ ਦਾ ਖੂਨ ਟਪਕ ਰਿਹਾ ਸੀ ਅਤੇ ਇਧਰ ਨੇਤਾਵਾਂ ਦੀ ਲਾਰ ਟਪਕ ਰਹੀ ਸੀ। ਜੇ ਕੋਈ ਸੱਚਾ ਰਾਸ਼ਟਰਵਾਦੀ ਹੈ ਤਾਂ ਉਸ ਦਾ ਇਹੋ ਇਮਤਿਹਾਨ ਹੋਣਾ ਚਾਹੀਦਾ ਹੈ ਕਿ ਉਹ ਰਾਸ਼ਟਰ ਹਿੱਤ ਵਿੱਚ ਆਪਣੇ ਸਿਆਸੀ ਹਿੱਤ ਛੱਡਣ ਲਈ ਤਿਆਰ ਹੈ ਜਾਂ ਨਹੀਂ, ਵਰਨਾ ਇਹ ਖੇਡ ਰਾਸ਼ਟਰ ਦੀ ਸੁਰੱਖਿਆ ਦੀ ਨਹੀਂ, ਕੁਰਸੀ ਬਚਾਉਣ ਦੀ ਹੈ।
ਅੱਜ ਵੀ ਹਾਕਮ ਤੇ ਵਿਰੋਧੀ ਧਿਰ ਮਿਲ ਕੇ ਤੈਅ ਕਰ ਸਕਦੇ ਹਨ ਕਿ ਫੌਜ ਅਤੇ ਸੁਰੱਖਿਆ ਬਲਾਂ ਨੂੰ ਚੋਣ ਬਹਿਸ ਦਾ ਮੁੱਦਾ ਨਹੀਂ ਬਣਾਇਆ ਜਾਵੇਗਾ। ਨਾ ਚੋਣਾਂ ਵੇਲੇ ਕੋਈ ਵੀ ਸਿਆਸੀ ਪਾਰਟੀ ਜਾਂ ਆਗੂ ਫੌਜੀ ਕਾਰਵਾਈ ਦਾ ਸਹਾਰਾ ਲਵੇਗਾ ਤੇ ਨਾ ਕੋਈ ਪਾਰਟੀ ਸਥਿਤੀ ਆਮ ਵਾਂਗ ਹੋਣ ਤੱਕ ਫੌਜੀ ਕਾਰਵਾਈ ਦੀ ਆਲੋਚਨਾ ਕਰੇਗੀ, ਨਾ ਕਿਸੇ ਤਰ੍ਹਾਂ ਦਾ ਦੋਸ਼ ਲਾਏਗੀ, ਪਰ ਇਸ ਦੀ ਆਸ ਕਰਨਾ ਫਜ਼ੂਲ ਹੈ। ਕੌੜਾ ਸੱਚਾ ਇਹ ਹੈ ਕਿ ਸਾਡੇ ਨੇਤਾ ਤੇ ਪਾਰਟੀਆਂ ਇਮਤਿਹਾਨ ਦੀ ਇਸ ਘੜੀ ਵਿੱਚ ਫੇਲ੍ਹ ਹਨ।
ਫਿਰ ਲੋਕਾਂ ਤੋਂ ਆਸ ਕਰਨੀ ਚਾਹੀਦੀ ਹੈ। ਜਦੋਂ ਕੋਈ ਵੋਟ ਮੰਗਣ ਆਏ ਤਾਂ ਉਸ ਨੂੰ ਸਿਰਫ ਇੰਨਾ ਕਹਿਣਾ ਹੈ ਕਿ ‘ਇਧਰ-ਓਧਰ ਦੀ ਗੱਲ ਨਾ ਕਰੋ, ਸਿੱਧਾ ਦੱਸੋ ਤੁਸੀਂ ਕੀਤਾ ਕੀ ਹੈ? ਤੇ ਅੱਗੇ ਕੀ ਕਰੋਗੇ?’ ਉਨ੍ਹਾਂ ਕੋਲੋਂ ਰੋਜ਼ਗਾਰ, ਮਹਿੰਗਾਈ, ਭਿ੍ਰਸ਼ਟਾਚਾਰ, ਬਿਜਲੀ, ਸੜਕ, ਪਾਣੀ, ਸਕੂਲ, ਹਸਪਤਾਲ, ਰਾਸ਼ਨ ਦੀਆਂ ਦੁਕਾਨਾਂ ਬਾਰੇ ਪੁੱਛਣਾ ਹੈ। ਜੋ ਸੱਤਾ 'ਚ ਹਨ, ਉਨ੍ਹਾਂ ਨੂੰ ਪੁੱਛਣਾ ਹੈ ਕਿ ਪਿਛਲੇ ਪੰਜ ਸਾਲਾਂ 'ਚ ਉਨ੍ਹਾਂ ਨੇ ਕੀ ਕੀਤਾ, ਉਸ ਦਾ ਹਿਸਾਬ ਦਿਓ। ਇਸੇ ਤਰ੍ਹਾਂ ਜੋ ਵਿਰੋਧੀ ਧਿਰ 'ਚ ਹਨ, ਉਨ੍ਹਾਂ ਨੂੰ ਪੁੱਛਣਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਕੀ ਕਰੋਗੇ, ਉਸ ਦਾ ਭਰੋਸਾ ਦਿਓ ਅਤੇ ਜੇ ਕੋਈ ਸ਼ਹੀਦ ਫੌਜੀਆਂ ਦੀ ਤਸਵੀਰ ਦਿਖਾ ਕੇ, ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾ ਕੇ ਤੇ ਫੌਜੀ ਵਰਦੀ ਪਹਿਨ ਕੇ ਵੋਟਾਂ ਮੰਗੇ ਤਾਂ ਉਸ ਨੂੰ ਸਾਫ ਪੁੱਛਣਾ ਹੈ ਕਿ ‘ਤੁਸੀਂ ਜੰਗ ਲੜ ਰਹੇ ਹੋ ਜਾਂ ਚੋਣਾਂ ਜਾਂ ਜੰਗ ਦੇ ਨਾਂਅ ਹੇਠ ਚੋਣਾਂ ਲੜ ਰਹੇ ਹੋ?’
ਵੋਟਾਂ ਮੰਗਣ ਆਉਣ ਵਾਲਿਆਂ ਨੂੰ ਇਹ ਵੀ ਕਹਿਣਾ ਹੈ ਕਿ ਅੱਤਵਾਦ ਵਿਰੁੱਧ ਜੰਗ ਲੜਨੀ ਹੈ ਤਾਂ ਸਾਰਾ ਦੇਸ਼ ਇੱਕ ਹੈ। ਇਥੇ ਨਾ ਭਾਜਪਾ ਹੈ, ਨਾ ਕਾਂਗਰਸ, ਸਾਰਾ ਦੇਸ਼ ‘ਇੰਡੀਆ ਪਾਰਟੀ’ ਦਾ ਹੈ। ਜੇ ਚੋਣ ਲੜਨੀ ਹੈ ਤਾਂ ਚੋਣਾਂ ਦੇ ਤਰੀਕੇ ਨਾਲ ਲੜੋ। ਹਰ ਗੱਲ ਦਾ ਜਵਾਬ ਦੇਣਾ ਪਵੇਗਾ, ਆਪਣੇ ਕੀਤੇ ਦਾ ਹਿਸਾਬ ਦੇਣਾ ਪਵੇਗਾ, ਪਰ ਜੇ ਜੰਗ ਦੇ ਨਾਂਅ ਹੇਠ ਚੋਣ ਲੜਨੀ ਹੈ, ਜੇ ਸ਼ਹੀਦਾਂ ਦੇ ਨਾਂਅ ਉੱਤੇ ਵੋਟ ਮੰਗਣੀ ਹੈ ਤਾਂ ਅਸੀਂ ਤੁਹਾਡੇ ਨਾਲ ਨਹੀਂ। ਸ਼ਹੀਦਾਂ ਦੀ ਅਰਥੀ ਤੇ ਜਵਾਨਾਂ ਦੇ ਖੂਨ ਦੇ ਸਹਾਰੇ ਵੋਟਾਂ ਮੰਗਣਾ ਦੇਸ਼ਭਗਤੀ ਨਹੀਂ, ਦੇਸ਼ ਧ੍ਰੋਹ ਹੈ।’
ਅੱਤਵਾਦੀਆਂ ਨੂੰ ਸਭ ਤੋਂ ਮਜ਼ਬੂਤ ਜਵਾਬ ਇਹੋ ਹੈ : ਦੇਸ਼ ਮੇਰਾ, ਵੋਟ ਮੇਰੀ, ਮੁੱਦੇ ਵੀ ਮੇਰੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ