Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਭਾਰਤ

ਪਾਕਿਸਤਾਨ ਨੇ ਯੂ ਐਨ ਨੂੰ ਹਾਫਿਜ਼ ਦੇ ਹੱਕ ਵਿੱਚ ਚਿੱਠੀ ਵੀ ਲਿਖ ਮਾਰੀ

March 19, 2019 09:16 AM

ਨਵੀਂ ਦਿੱਲੀ, 18 ਮਾਰਚ (ਪੋਸਟ ਬਿਊਰੋ)- ਸੰਸਾਰ ਦੀ ਅੱਤਵਾਦੀ ਸੂਚੀ ਤੋਂ ਨਾਂ ਹਟਾਉਣ ਲਈ ਹਾਫਿਜ਼ ਸਈਦ ਦੀ ਅਰਜ਼ੀ ਇਸ ਹਫਤੇ ਯੂ ਐਨ ਵੱਲੋਂ ਰੱਦ ਕੀਤੇ ਜਾਣ ਉੱਤੇ ਪਾਕਿਸਤਾਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਮਾਮਲੇ ਵਿੱਚ ਪਾਕਿਸਤਾਨ ਨੇ ਯੂ ਐਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਜਾਂਚ ਕਰਵਾਏ ਕਿ ਭਾਰਤ ਦੀ ਖਬਰ ਏਜੰਸੀ ਪੀ ਟੀ ਆਈ ਅਤੇ ਹੋਰ ਧਿਰਾਂ ਕਿਸ ਤਰ੍ਹਾਂ ਸੂਚਨਾਵਾਂ ਇਕੱਠੀਆਂ ਕਰਦੀਆਂ ਹਨ।
ਵਰਨਣ ਯੋਗ ਹੈ ਕਿ ਅੱਤਵਾਦੀ ਜਮਾਤ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫਿਜ਼ ਸਈਦ ਵੱਲੋਂ ਯੂ ਐਨ ਨੂੰ ਭੇਜੀ ਅਰਜ਼ੀ ਵਿੱਚ ਆਪਣੇ ਖਿਲਾਫ ਉਨ੍ਹਾਂ ਸੂਚਨਾਵਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਦੇ ਕਾਰਨ ਉਸ ਨੂੰ ਸੰਸਾਰ ਪੱਧਰ ਦੇ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਪ੍ਰੰਤੂ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਦੇਸ਼ ਦੀ ਸਰਕਾਰ ਨੇ ਯੂ ਐਨ ਓ ਨੂੰ ਪੱਤਰ ਲਿਖ ਕੇ ਕਿਸੇ ਅੱਤਵਾਦੀ ਆਗੂ ਦੀ ਪੈਰਵੀ ਕੀਤੀ ਹੈ। ਪਿਛਲੇ ਹਫਤੇ ਯੂ ਐਨ ਨੂੰ ਲਿਖੇ ਗਏ ਪੱਤਰ ਵਿੱਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਯੂ ਐਨ ਤੋਂ ਮੰਗ ਕੀਤੀ ਕਿ ਸੁਰੱਖਿਆ ਕੌਂਸਲ ਦੇ 15 ਮੈਂਬਰ ਦੇਸ਼ ਨੂੰ ਦਿੱਤੀਆਂ ਗਈਆਂ ਸੂਚਨਾਵਾਂ ਦੀ ਜਾਂਚ ਕਰਵਾਈ ਜਾਵੇ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਹਾਫਿਜ਼ ਸਈਦ ਬਾਰੇ ਸੁਰੱਖਿਆ ਕੌਂਸਲ ਨੂੰ ਭਾਰਤ ਦੀ ਸਰਕਾਰੀ ਖਬਰ ਏਜੰਸੀ ਨੇ ਸੂਚਨਾਵਾਂ ਦਿੱਤੀਆਂ ਹਨ। ਮਲੀਹਾ ਲੋਧੀ ਨੇ ਖਬਰ ਏਜੰਸੀ ‘ਪ੍ਰੈਸ ਟਰੱਸਟ ਆਫ ਇੰਡੀਆ’ ਨੂੰ ਭਾਰਤ ਦੀ ਸਰਕਾਰੀ ਖਬਰ ਏਜੰਸੀ ਕਿਹਾ ਅਤੇ ਆਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਲਈ ਪੀ ਟੀ ਆਈ ਦੀਆਂ ਖਬਰਾਂ ਦੀਆਂ ਕੁਝ ਕਤਰਾਂ ਇਸ ਪੱਤਰ ਨਾਲ ਨੱਥੀ ਕੀਤੀਆਂ ਹਨ। ਸੱਤ ਮਾਰਚ ਨੂੰ ਪੀ ਟੀ ਆਈ ਏਜੰਸੀ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਦੀ ਅਰਜ਼ੀ ਯੂ ਐਨ ਵੱਲੋਂ ਰੱਦ ਕੀਤੇ ਜਾਣ ਦੀ ਖਬਰ ਦਿੱਤੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ: ਦੋਵਾਂ ਦੇਸ਼ਾਂ ਦੇ ਸਬੰਧ ਹੋਰ ਡੂੰਘੇ ਹੋਣਗੇ: ਦਮਿਤਰੋ ਮਹਾਕਾਲ ਮੰਦਰ 'ਚ ਲੱਗੀ ਅੱਗ ਦਾ ਮਾਮਲਾ: ਸ਼ੁਰੂਆਤੀ ਜਾਂਚ 'ਚ 5 ਲੋਕ ਪਾਏ ਗਏ ਹਨ ਦੋਸ਼ੀ,ਹੋਰ ਅਧਿਕਾਰੀਆਂ ਉਤੇ ਵੀ ਡਿੱਗ ਸਕਦੀ ਹੈ ਗਾਜ ਘਰ ਦੇ ਬਾਹਰੋਂ 3 ਸਾਲ ਦੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ ਲੈ ਗਿਆ ਕਿਰਾਏਦਾਰ, ਕੀਤਾ ਦੁਸ਼ਕਰਮ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ