Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਸਾਰਾ ਦਿਨ ਪੈਦਲ ਚੱਲ ਕੇ ਇਕਲੌਤੇ ਵੋਟਰ ਤੱਕ ਪਹੁੰਚੇਗਾ ਵੋਟ ਸਟਾਫ

March 19, 2019 09:15 AM

ਈਟਾਨਗਰ, 18 ਮਾਰਚ (ਪੋਸਟ ਬਿਊਰੋ)- ਲੋਕਤੰਤਰ ਵਿੱਚ ਹਰ ਕਿਸੇ ਦੀ ਵੋਟ ਮਾਇਨੇ ਰੱਖਦੀ ਹੈ। ਇਸ ਨੂੰ ਬਾਖੂਬੀ ਧਿਆਨ ਵਿੱਚ ਰੱਖ ਕੇ ਚੋਣ ਕਰਮਚਾਰੀ ਅਰੁਣਾਚਲ ਪ੍ਰਦੇਸ਼ ਦੇ ਇੱਕ ਵੋਟ ਕੇਂਦਰ 'ਤੇ ਇਕਲੌਤੇ ਵੋਟਰ ਤੱਕ ਮੁਸ਼ਕਲ ਰਸਤਿਆਂ ਤੋਂ ਚੋਣ ਵਾਲੇ ਦਿਨ ਪਹੁੰਚਣਗੇ, ਤਾਂ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕੇ।
ਸੋਕੇਲਾ ਤਿਆਂਗ ਨਾਂਅ ਦੀ ਇੱਕ ਔਰਤ ਆਪਣੇ ਬੱਚਿਆਂ ਨਾਲ ਮਾਲੋਗਾਮ ਵਿੱਚ ਰਹਿੰਦੀ ਹੈ, ਜੋ ਅੰਜਾਵ ਜ਼ਿਲ੍ਹਾ ਹੈੱਡਕੁਆਰਟਰ ਹਾਊਲਿਆਂਗ ਤੋਂ 39 ਕਿਲੋਮੀਟਰ ਦੂਰ ਹੈ। ਇਹ ਪਿੰਡ ਹਾਊਲਿਆਂਗ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਜਾਣਕਾਰ ਸੂਤਰਾਂ ਅਨੁਸਾਰ ਮਾਲੋਗਾਮ ਵਿੱਚ ਕਾਫੀ ਘੱਟ ਪਰਵਾਰ ਰਹਿੰਦੇ ਹਨ ਅਤੇ ਸੋਕੇਲਾ ਨੂੰ ਛੱਡ ਕੇ ਇਥੋਂ ਦੇ ਬਾਕੀ ਵੋਟਰਾਂ ਦੇ ਨਾਂਅ ਦੂਸਰੇ ਵੋਟ ਕੇਂਦਰਾਂ 'ਤੇ ਦਰਜ ਹਨ। ਰਾਜ ਮੁੱਖ ਚੋਣ ਅਧਿਕਾਰੀ ਦਫਤਰ ਦੇ ਸੂਤਰਾਂ ਨੇ ਕਿਹਾ, 2015 ਦੀਆਂ ਚੋਣਾਂ ਦੌਰਾਨ ਇਸ ਵੋਟ ਕੇਂਦਰ ਉੱਤੇ ਦੋ ਵੋਟਰ ਸਨ, ਪਰ ਕੁਝ ਕਾਰਨਾਂ ਤੋਂ ਸੋਕੇਲਾ ਦੇ ਪਤੀ ਜਾਨੇਲਮ ਤਿਆਂਗ ਨੇ ਆਪਣਾ ਨਾਂਅ ਇਸੇ ਹਲਕੇ ਦੇ ਕਿਸੇ ਹੋਰ ਵੋਟ ਕੇਂਦਰ 'ਤੇ ਦਰਜ ਕਰਾ ਲਿਆ।
ਉਪ ਮੁੱਖ ਚੋਣ ਅਧਿਕਾਰੀ ਲਾਇਕੇਨ ਕੋਯੂ ਨੇ ਦੱਸਿਆ ਕਿ ਚੋਣ ਕਰਾਉਣ ਵਾਲੇ ਸਟਾਫ ਨੂੰ ਹਾਊਲਿਆਂਗ ਤੋਂ ਮਾਲੋਗਾਮ ਵੋਟ ਕੇਂਦਰ ਤੱਕ ਪੈਦਲ ਚੱਲ ਕੇ ਜਾਣਾ ਹੋਵੇਗਾ ਅਤੇ ਇਸ ਵਿੱਚ ਪੂਰਾ ਦਿਨ ਲੱਗੇਗਾ। ਕੋਯੂ ਨੇ ਕਿਹਾ, ਚੋਣ ਕਰਾਉਣ ਵਾਲੇ ਸਟਾਫ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਵੋਟ ਕੇਂਦਰ 'ਤੇ ਰਹਿਣਾ ਪੈ ਸਕਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿ ਉਹ ਕਦੋਂ ਵੋਟ ਪਾਉਣ ਆਏਗੀ। ਅਸੀਂ ਕਿਸੇ 'ਤੇ ਜਲਦੀ ਵੋਟ ਪਾਉਣ ਦਾ ਦਬਾਅ ਨਹੀਂ ਪਾ ਸਕਦੇ। ਰਾਜ ਵਿੱਚ 11 ਵੋਟ ਕੇਂਦਰ ਵਿਸ਼ੇਸ਼ ਤੌਰ 'ਤੇ ਔਰਤਾਂ ਲਈ ਸਥਾਪਤ ਕੀਤੇ ਗਏ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼