Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਟਮਾਟਰ-ਮਿਰਚ ਮਗਰੋਂ ਦਾਲਾਂ ਨੇ ਵੀ ਪਾਕਿਸਤਾਨੀਆਂ ਦਾ ਪਸੀਨਾ ਕੱਢਿਆ

March 19, 2019 08:57 AM

ਇਸਲਾਮਾਬਾਦ, 18 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਹਰੀਆਂ ਮਿਰਚਾਂ ਅਤੇ ਟਮਾਟਰਾਂ ਤੋਂ ਬਾਅਦ ਦਾਲਾਂ ਤੇ ਹੋਰ ਸਬਜ਼ੀਆਂ ਤੇ ਖੰਡ ਦੀਆਂ ਕੀਮਤਾਂ ਨੇ ਲੋਕਾਂ ਦਾ ਸਾਹ ਔਖਾ ਕਰ ਦਿੱਤਾ ਹੈ। ਲੋਕਾਂ ਨੂੰ ਇਕ ਕਿਲੋ ਦਾਲ ਖਰੀਦਣ ਲਈ 160 ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ ਅਤੇ ਖੰਡ ਫਿੱਕੀ ਪੈਂਦੀ ਜਾ ਰਹੀ ਹੈ।
ਡਾਨ ਅਖਬਾਰ ਦੀ ਖਬਰ ਮੁਤਾਬਕ ਰਿਟੇਲ ਬਾਜ਼ਾਰ ਵਿੱਚ ਸਭ ਤੋਂ ਮਹਿੰਗੀ ਦਾਲ ਮੂੰਗੀ ਹੈ ਅਤੇ ਇਹ ਲੋਕਾਂ ਨੂੰ 160 ਰੁਪਏ ਪ੍ਰਤੀ ਕਿਲੋ ਪੈ ਰਹੀ ਹੈ। ਧੋਤੇ ਮਾਂਹ ਦੀ ਦਾਲ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਚਣਾ ਦਾਲ ਦਾ ਰੇਟ ਵੀ ਇਹੋ ਹੈ। ਖੰਡ ਦਾ ਰੇਟ 65 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਹਰੀ ਮਿਰਚ ਸਬਜ਼ੀ ਵਾਲੇ ਮੁਫਤ ਨਹੀਂ ਦੇ ਰਹੇ। ਹੋਰ ਸਬਜ਼ੀਆਂ ਵਿੱਚ ਸਿਰਫ ਆਲੂ-ਪਿਆਜ਼ ਸਸਤੇ ਹਨ ਅਤੇ ਤੋਰੀ 120 ਰੁਪਏ ਪ੍ਰਤੀ ਕਿਲੋ, ਟੀਂਡਾ 60 ਰੁਪਏ ਪ੍ਰਤੀ ਕਿਲੋ, ਫੁੱਲ ਗੋਭੀ, ਮਟਰ ਤੇ ਕੱਦੂ 80 ਰੁਪਏ ਕਿਲੋ ਵਿਕਦਾ ਹੈ। ਪਿਆਜ਼ ਤੇ ਗਾਜਰ 40 ਰੁਪਏ ਤੇ ਬੈਂਗਨ 60 ਰੁਪਏ ਪ੍ਰਤੀ ਕਿਲੋ ਹੈ। ਪੁਲਵਾਮਾ ਹਮਲੇ ਕਾਰਨ ਭਾਰਤ ਵਲੋਂ ਪਾਕਿਸਤਾਨ ਉੱਤੇ 200 ਫੀਸਦੀ ਡਿਊਟੀ ਲਾਉਣ ਦੇ ਨਾਲ ਰੁਜ਼ਾਨਾ ਦੀਆਂ ਚੀਜ਼ਾਂ ਖਰੀਦਣਾ ਲੋਕਾਂ ਦਾ ਲੱਕ ਤੋੜ ਰਿਹਾ ਹੈ। ਸਬਜ਼ੀਆਂ ਤੋਂ ਇਲਾਵਾ ਰੁਜ਼ਾਨਾ ਦੀ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ ਅਤੇ ਲੋਕਾਂ ਦੇ ਘਰ ਦਾ ਬਜਟ ਵਿਗੜ ਗਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜਪਾਨ ਦੇ ਐਨੀਮੇਸ਼ਨ ਸਟੂਡੀਓ ਵਿੱਚ ਅੱਗ ਲੱਗਣ ਨਾਲ 33 ਮੌਤਾਂ
ਸਤਵੰਤ ਸਿੰਘ ਪੀ ਐਸ ਜੀ ਪੀ ਸੀ ਦੇ ਪ੍ਰਧਾਨ ਬਣਾਏ ਗਏ
ਪੋਰਨ ਸਟਾਰ ਸਟਾਰਮੀ ਨੂੰ ਮੋਟੀ ਰਕਮ ਦੇਣ ਵਿੱਚ ਟਰੰਪ ਖੁਦ ਵੀ ਸ਼ਾਮਲ ਸੀ
ਸ਼ਰੀਫ ਤੇ ਜ਼ਰਦਾਰੀ ਪਿੱਛੋਂ ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਵੀ ਗ੍ਰਿਫ਼ਤਾਰ
ਮ੍ਰਿਤਕ ਤੋਸ਼ਾ ਤੱਕਾ ਨੂੰ ਯਾਦ ਰੱਖਣ ਲਈ ਗਲੀ 'ਚ ਰੰਗ ਕੀਤੇ
ਗੋਪਾਲ ਸਿੰਘ ਚਾਵਲਾ ਕਹਿੰਦੈ: ਪਾਕਿਸਤਾਨ ਨੇ ਸਾਡੇ ਨਾਲ ਕੁੱਤਿਆਂ ਤੋਂ ਭੈੜਾ ਸਲੂਕ ਕੀਤੈ
ਸਿੰਧ ਵਿੱਚ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਉੱਤੇ ਰੋਕ ਦਾ ਮਤਾ ਪਾਸ
ਰਾਸ਼ਟਰਪਤੀ ਟਰੰਪ ਦੀ ਨਸਲੀ ਟਿੱਪਣੀ ਵਿਰੁੱਧ ਪਾਰਲੀੰਮੈਂਟ ਵੱਲੋਂ ਨਿੰਦਾ ਮਤਾ ਪਾਸ
ਤੁਰਕੀ ਦੇ ਰੂਸ ਨਾਲ ਮਿਜ਼ਾਈਲ ਸੌਦੇ ਪਿੱਛੋਂ ਅਮਰੀਕਾ ਭੜਕਿਆ, ਜਹਾਜ਼ ਦੇਣ ਤੋਂ ਇਨਕਾਰ
ਚੀਨ ਨੇ ਕਿਹਾ: ਦੁਨੀਆ ਭਰ ਵਿੱਚ ਝੂਠ ਫੈਲਾ ਰਹੇ ਹਨ ਟਰੰਪ