Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਟਰੰਪ ਵੱਲੋਂ ਗੂਗਲ ਉਤੇ ਚੀਨ ਤੇ ਉਸ ਦੀ ਫੌਜ ਦੀ ਮਦਦ ਦਾ ਦੋਸ਼

March 19, 2019 08:56 AM

ਵਾਸ਼ਿੰਗਟਨ, 18 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੂਗਲ ਉਤੇ ਦੋਸ਼ ਲਾਇਆ ਹੈ ਕਿ ਉਹ ਚੀਨ ਤੇ ਉਸ ਦੀ ਫੌਜ ਦੀ ਮਦਦ ਕਰਦਾ ਹੈ। ਉਨ੍ਹਾਂ ਨੇ ਵਿਅੰਗ ਕੀਤਾ ਕਿ ਗੂਗਲ ਨੇ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਉਸ ਦੀ ਥਾਂ ਹਾਰੀ ਹਿਲੇਰੀ ਕਲਿੰਟਨ ਦੀ ਮਦਦ ਕੀਤੀ ਸੀ।
ਇਸ ਸੰਬੰਧ ਵਿੱਚ ਟਰੰਪ ਨੇ ਲਿਖਿਆ ਹੈ ਕਿ ਗੂਗਲ ਚੀਨ ਵਿੱਚ ਵਪਾਰ ਕਰ ਰਿਹਾ ਹੈ। ਇਹ ਕੰਪਨੀ ਚੀਨ ਅਤੇ ਉਸ ਦੀ ਫੌਜ ਦੀ ਸਿੱਧੇ ਤੌਰ 'ਤੇ ਮਦਦ ਕਰਦੀ ਹੈ। ਇਸ ਤੋਂ ਪਹਿਲਾ 14 ਮਾਰਚ ਨੂੰ ਯੂ ਐਸ ਜਾਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਜੋਸੇਫ ਡਨਫੋਰਡ ਨੇ ਕਾਂਗਰਸ ਨੂੰ ਦੱਸਿਆ ਸੀ ਕਿ ਗੂਗਲ ਚੀਨ ਵਿੱਚ ਕੰਮ ਕਰਕੇ ਉਸ ਦੀ ਫੌਜ ਦੀ ਮਦਦ ਕਰ ਰਿਹਾ ਹੈ। ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟਿ੍ਰਕ ਸ਼ਨਾਹਨ ਨੇ ਇਸ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਸੀ ਕਿ ਕਾਰੋਬਾਰ ਅਤੇ ਫੌਜ ਦੇ ਵਿਕਾਸ ਵਿੱਚ ਸਿੱਧਾ ਸੰਬੰਧ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕੀ ਤਕਨੀਕ ਦੀ ਚੋਰੀ ਕਰਕੇ ਹੀ ਪੇਈਚਿੰਗ ਆਪਣੇ ਡਿਫੈਂਸ ਸੈਕਟਰ ਦਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।

Have something to say? Post your comment