Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਉਤਰੈਖ਼ਤ ਵਿੱਚ ਟਰੈਮ ਵਿੱਚ ਹੋਈ ਗੋਲੀਬਾਰੀ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ

March 18, 2019 07:19 PM

ਦ ਹੇਗ, ਨੀਦਰਲੈਂਡਜ਼, 18 ਮਾਰਚ (ਪੋਸਟ ਬਿਊਰੋ) : ਕੇਂਦਰੀ ਡੱਚ ਸ਼ਹਿਰ ਉਤਰੈਖ਼ਤ ਦੀ ਪੁਲਿਸ ਵੱਲੋਂ ਟਵਿੱਟਰ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਟਰੈਮ ਵਿੱਚ ਹੋਈ ਗੋਲੀਬਾਰੀ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।
ਉਤਰੈਖ਼ਤ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਘਟਨਾ ਵਾਲੀ ਥਾਂ ਉੱਤੇ ਟਰੌਮਾ ਹੈਲੀਕਾਪਟਰ ਭੇਜੇ ਗਏ ਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਪਾਸੇ ਰਹਿਣ ਦੀ ਅਪੀਲ ਕੀਤੀ ਗਈ। ਇਹ ਵੀ ਪਤਾ ਚੱਲਿਆ ਹੈ ਕਿ ਪੁਲਿਸ ਨੇ ਟਰੈਮ ਦੇ ਨੇੜੇ ਹੀ ਪਈ ਇੱਕ ਲਾਸ਼ ਵਾਲੇ ਇਲਾਕੇ ਉੱਤੇ ਚਿੱਟੇ ਰੰਗ ਦਾ ਟੈਂਟ ਲਾ ਦਿੱਤਾ। ਇਸ ਤੋਂ ਪਹਿਲਾਂ ਮਿਲੀ ਫੁਟੇਜ ਦੇ ਹਿਸਾਬ ਨਾਲ ਲਾਸ਼ ਉੱਤੇ ਚਿੱਟੇ ਰੰਗ ਦਾ ਕੰਬਲ ਪਾਇਆ ਗਿਆ ਸੀ।
ਪੁਲਿਸ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਇਸ ਘਟਨਾ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਆਖਿਆ ਕਿ ਇਹ ਅੱਤਵਾਦੀ ਗਤੀਵਿਧੀ ਵੀ ਹੋ ਸਕਦੀ ਹੈ। ਡੱਚ ਪ੍ਰਧਾਨ ਮੰਤਰੀ ਮਾਰਕ ਰੱਟ ਨੇ ਆਖਿਆ ਕਿ ਇਹ ਸਥਿਤੀ ਕਾਫੀ ਚਿੰਤਾਜਨਕ ਹੈ। ਅਜੇ ਤੱਕ ਕਿਸੇ ਵੀ ਮਸ਼ਕੂਕ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਨਹੀਂ ਮਿਲੀ ਹੈ।

 

Have something to say? Post your comment