Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਨਿਊਜ਼ੀਲੈਂਡ ਦੁਖਾਂਤ - ਅਤਿਵਾਦ ਦਾ ਕੀ ਧਰਮ, ਕੀ ਜ਼ਾਤ?

March 18, 2019 09:53 AM

ਪੰਜਾਬੀ ਪੋਸਟ ਸੰਪਾਦਕੀ

15 ਮਾਰਚ ਦਿਨ ਸ਼ੁੱਕਰਵਾਰ ਵਾਲੇ ਦਿਨ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਦਾਂ ਅਲ-ਨੂਰ ਅਤੇ ਲਿਨਵੁੱਡ ਇਸਲਾਮਿਕ ਸੈਂਟਰ ਵਿਖੇ ਇੱਕ 28 ਸਾਲਾ ਵਿਅਕਤੀ ਵੱਲੋਂ ਅੰਨ੍ਹਾਂਧੁੰਦ ਗੋਲੀਆਂ ਚਲਾ ਕੇ 50 ਵਿਅਕਤੀਆਂ ਨੂੰ ਕਤਲ ਅਤੇ ਹੋਰ 50 ਨੂੰ ਜ਼ਖਮੀ ਕੀਤਾ ਜਾਣਾ ਅਤੀਅੰਤ ਮੰਦਭਾਗਾ ਹੈ। ਮਰਨ ਵਾਲੇ ਧਰਮ ਵਜੋਂ ਮੁਸਲਮਾਨ ਸਨ ਪਰ ਅਸਲ ਵਿੱਚ ਉਹ ਸਾਰੇ ਦੇ ਸਾਰੇ ਰੱਬ ਦੇ ਪੈਰੋਕਾਰ ਅਤੇ ਰੱਬ ਦੇ ਜਾਏ ਇਨਸਾਨ ਸਨ। ਇੱਕ ਇਨਸਾਨ ਵੱਲੋਂ ਕਿਸੇ ਦੂਜੇ ਮਨੁੱਖ ਦਾ ਕਤਲ ਕਰਨਾ ਕਿਸੇ ਇੱਕ ਧਾਰਮਿਕ ਫਿਰਕੇ ਵਿਰੁੱਧ ਅੱਤਿਆਚਾਰ ਨਹੀਂ ਸਗੋਂ ਸਮੁੱਚੀ ਮਨੁੱਖਤਾ ਵਿੱਚ ਮੌਜੂਦ ਚੰਗਿਆਈ ਨੂੰ ਵੰਗਾਰਨਾ ਹੈ, ਰੱਬ ਦੇ ਨਿਜ਼ਾਮ ਦੇ ਖਿਲਾਫ਼ ਆਪਣੀ ਹੰਕਾਰ ਅਤੇ ਗੁਮਾਨ ਦਾ ਵਿਖਾਵਾ ਕਰਨਾ ਹੈ। ਇਹੋ ਜਿਹੇ ਗੈਰ-ਇਨਸਾਨੀਅਤ ਕਾਰਿਆਂ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉੱਨੀ ਥੋੜੀ ਹੈ।


ਮੀਡੀਆ ਦਾ ਰੋਲ ਮਨੁੱਖ ਨੂੰ ਦੁੱਖ ਦਰਦ ਦੇਣਾ ਨਹੀਂ ਸਗੋਂ ਵਿਸ਼ਵ ਨੂੰ ਦਰਪੇਸ਼ ਹਾਲਾਤਾਂ ਦੀ ਸਹੀ ਜਾਣਕਾਰੀ ਦੇਣਾ ਹੁੰਦਾ ਹੈ। ਸਹੀ ਜਾਣਕਾਰੀ ਤੋਂ ਭਾਵ ਲੋਕਾਂ ਦੇ ਦਿਲ ਦਿਮਾਗਾਂ ਨੂੰ ਖਰਾਬ ਕਰਨਾ ਨਹੀਂ ਹੈ। ਨਿਊਜ਼ੀਲੈਂਡ ਵਿੱਚ ਹੋਏ ਲਾਈਵ ਕੈਮਰਾ ਬੰਨ ਕੇ ਆਪਣੇ ਨਿੰਦਣਯੋਗ ਕਾਰੇ ਨੂੰ ਫੇਸ ਬੁੱਕ ਉੱਤੇ ਲਾਈਵ ਨਸ਼ਰ ਕੀਤਾ। ਬੇਸ਼ੱਕ ਫੇਸਬੁੱਕ ਨੇ ਥੋੜੀ ਦੇਰ ਬਾਅਦ ਇਹ ਵੀਡੀਓ ਉਤਾਰ ਦਿੱਤੀਆਂ ਸਨ ਪਰ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਇਹਨਾਂ ਦਾ ਸ਼ੇਅਰ ਕੀਤਾ ਜਾਣਾ ਨਿਰੰਤਰ ਜਾਰੀ ਰਹਿ ਰਿਹਾ ਹੈ। ਕਈ ਜੁੰਮੇਵਾਰ ਕਿਸਮ ਦੇ ਲੋਕ ਵੀ ਇਸ ਘਿਨਾਉਣੇ ਕਾਰੇ ਦੀਆਂ ਵੀਡੀਓ ਨੂੰ ਸ਼ੇਅਰ ਕਰਕੇ ਭੱਵਿਖ ਵਿੱਚ ਇੱਕ ਨਵੇਂ ਮੰਦਭਾਗੇ ਰੁਝਾਨ ਨੂੰ ਜਨਮ ਦੇਣ ਦੇ ਦੋਸ਼ੀ ਬਣ ਰਹੇ ਹਨ। ਵਿਸ਼ਵ ਭਰ ਵਿੱਚ ਲੱਖਾਂ ਲੋਕ ਇਹਨਾਂ ਵੀਡੀਓ ਨੂੰ ਵੇਖ ਕੇ ਮਾਨਸਿਕ ਪਰੇਸ਼ਾਨੀ ਦੇ ਮਰੀਜ਼ ਬਣ ਰਹੇ ਹਨ ਕਿਉਂਕਿ ਹਰ ਵਿਅਕਤੀ ਐਨਾ ਜੇਰੇ ਵਾਲਾ ਨਹੀਂ ਹੁੰਦਾ ਕਿ ਉਹ ਮਨੁੱਖਤਾ ਦਾ ਘਾਣ ਹੁੰਦਾ ਵੇਖ ਕੇ ਖੁਦ ਨੂੰ ਥਾਂ ਸਿਰ ਰੱਖ ਸਕੇ। ਖਾਸ ਕਰਕੇ ਔਰਤਾਂ ਅਤੇ ਬੱਚਿਆਂ ਉੱਤੇ ਇਸਦਾ ਬਹੁਤ ਮਾੜਾ ਅਸਰ ਪੈਂਦਾ ਹੈ।


ਇਹ ਨਿੰਦਣਯੋਗ ਦੁਖਾਂਤ ਸਾਨੂੰ ਉਸ ਮੂਲ ਸੁਆਲ ਵੱਲ ਲੈ ਕੇ ਜਾਂਦਾ ਹੈ ਕਿ ਕੀ ਅਤਿਵਾਦ ਦਾ ਕੋਈ ਧਰਮ, ਜ਼ਾਤ ਜਾਂ ਦੇਸ਼ ਹੋ ਸਕਦਾ ਹੈ? ਨਿਊਜ਼ੀਲੈਂਡ ਵਿੱਚ ਮੁਸਲਾਮਾਨ ਭਰਾਵਾਂ ਦਾ ਕਤਲ ਹੋਵੇ, ਫਰਾਂਸ ਵਿੱਚ ਸੜਕ ਉੱਤੇ ਦਰੜ ਈਸਾਈ ਮਾਰ ਦਿੱਤੇ ਜਾਣ, ਪਾਕਿਸਤਾਨ ਦੇ ਸਕੂਲ ਵਿੱਚ ਮਾਸੂਮ ਬੱਚੇ ਮਾਰੇ ਜਾਣ ਜਾਂ ਸੂਫੀ ਭਗਤਾਂ ਦੀਆਂ ਦਰਗਾਹਾਂ ਉੱਤੇ ਸ਼ਰਧਾਲੂ ਕਤਲ ਹੋਣ, ਅਫਗਾਨਸਤਾਨ, ਸੀਰੀਆ, ਮਿਸਰ, ਇਰਾਕ ਵਿੱਚ ਬੰਬ ਧਮਾਕੇ ਹੋਣ ਜਾਂ ਅਮਰੀਕਾ ਵਿੱਚ ਸਮਲਿੰਗੀਆਂ ਨੂੰ ਮਾਰ ਦਿੱਤਾ ਜਾਵੇ, ਅਜਿਹੀ ਹਰ ਘਟਨਾ ਇਨਸਾਨ ਦੇ ਇਨਸਾਨ ਹੱਥੋਂ ਕਤਲ ਹੋਣ ਦੀ ਸ਼ਰਮਨਾਕ ਗਾਥਾ ਹੈ। ਬੰਦੂਕ ਦੇ ਮੂੰਹ ਵਿੱਚੋਂ ਨਿਕਲੀ ਗੋਲੀ ਦਾ ਇੱਕ ਹੀ ਧਰਮ ਹੁੰਦਾ ਹੈ ਕਿਸੇ ਨਿਰਦੋਸ਼ ਦਾ ਕਤਲ ਕਰਨਾ। ਅੱਜ ਸਮਾਂ ਹੈ ਕਿ ਅਤਿਵਾਦ ਨੂੰ ਧਰਮ, ਦੇਸ਼, ਜ਼ਾਤ ਅਤੇ ਸਿਆਸੀ ਸੋਚ ਦੀਆਂ ਵਲਗਣਾਂ ਤੋਂ ਬਾਹਰ ਕੱਢ ਕੇ ਨਿੰਦਿਆ ਜਾਵੇ।

ਜਦੋਂ ਤੱਕ ਅਸੀਂ ਇਨਸਾਨੀਅਤ ਨਾਲ ਲਬਰੇਜ਼ ਜਜ਼ਬੇ ਦਾ ਦ੍ਰਿਸ਼ਟੀਕੋਣ ਨਹੀਂ ਅਪਣਾਵਾਂਗੇ ਉਦੋਂ ਤੱਕ ਸਾਨੂੰ ਹੋਰਾਂ ਨੂੰ ਪਾਪੀ ਅਤੇ ਖੁਦ ਨੂੰ ਚੰਗਾ ਸਮਝਣ ਦੀ ਬਿਰਤੀ ਦਾ ਸਿ਼ਕਾਰ ਹੁੰਦੇ ਰਹਿਣਾ ਪਵੇਗਾ। ਮਨੋ-ਬਿਰਤੀ ਨੂੰ ਬਦਲਣ ਲਈ ਸ਼ੈਤਾਨ ਨਾਲੋਂ ਸ਼ੈਤਾਨੀਅਤ ਨੂੰ ਖਤਮ ਕਰਨ ਦੀ ਲੋੜ ਹੈ। ਮਨੁੱਖ ਨੂੰ ਮਨੁੱਖਤਾ ਵਾਸਤੇ ਮੁਹੱਬਤੀ ਕਲਾਵੇ ਮੋਕਲੇ ਕਰਨ ਦੀ ਜਾਂਚ ਸਿੱਖਣ ਦੀ ਲੋੜ ਹੈ। ਇਹ ਮੁਹੱਬਤੀ ਕਲਾਵਾ ਹਰ ਉਸ ਜੀਅ ਲਈ ਹੋਵੇ ਜਿਸ ਵਿੱਚ ਰੱਬ ਦਾ ਬਣਾਇਆ ਲਾਲ ਰੰਗ ਦੌੜ ਰਿਹਾ ਹੈ। ਬੰਬਈ ਦੇ ਤਾਜ ਮਹਿਲ ਹੋਟਲ ਵਿੱਚ ਮਰਨ ਵਾਲੇ ਹਿੰਦਆਂੂ ਅਤੇ ਯਹੂਦੀਆਂ ਦੇ ਖੂਨ ਦਾ ਰੰਗ ਉੱਨਾ ਹੀ ਲਾਲ ਹੁੰਦਾ ਹੈ ਜਿੰਨਾ ਆਈਸਿਸ ਵੱਲੋਂ ਭਰਾ-ਮਾਰੂ ਜੰਗ ਵਿੱਚ ਮਰਨ ਵਾਲੇ ਮੁਸਲਮਾਨਾਂ ਅਤੇ ਯਜ਼ੀਦੀਆਂ ਦਾ ਜਾਂ ਅਫਗਾਨਸਤਾਨ ਵਿੱਚ ਬੱਸ ਵਿੱਚੋਂ ਕੱਢ ਕੇ ਮਾਰੇ ਜਾਣ ਵਾਲੇ ਸਿੱਖਾਂ ਦੇ ਖੂਨ ਦਾ। ਐਨਾ ਹੀ ਖੂਨ ਦਾ ਲਾਲ ਰੰਗ ਨਿਊਜ਼ੀਲੈਂਡ ਵਿੱਚ ਮਾਰੇ ਗਏ ਨਿਰਦੋਸ਼ ਮੁਸਲਮਾਨਾਂ ਦਾ ਸੀ ਜਿਹਨਾਂ ਲਈ ਸਮੁੱਚਾ ਵਿਸ਼ਵ ਮਾਤਮ ਮਨਾ ਰਿਹਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?