Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਦੋ ਹਿੰਦ-ਪਾਕਿ ਜੰਗਾਂ ਨਾਲ ਜੁੜੀਆਂ ਯਾਦਾਂ

March 18, 2019 09:24 AM

-ਪ੍ਰੋ. ਬਸੰਤ ਸਿੰਘ ਬਰਾੜ
14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਇਕ ਆਤਮਘਾਤੀ ਕਾਰ ਬੰਬ ਧਮਾਕੇ ਵਿੱਚ ਮਾਰੇ ਗਏ 40 ਜਵਾਨਾਂ ਦਾ ਬਦਲਾ ਲੈਣ ਲਈ ਜਦ 26 ਫਰਵਰੀ ਦੇ ਤੜਕੇ ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਬਾਲਾਕੋਟ ਨੇੜੇ ਜੈਸ਼-ਏ-ਮੁਹੰਮਦ ਦਾ ਕੈਂਪ ਤਬਾਹ ਕਰਨ ਅਤੇ 300 ਅੱਤਵਾਦੀ ਮਾਰ ਦੇਣ ਦੀ ਖਬਰ ਸੁਣੀ ਤਾਂ 1965 ਅਤੇ 1971 ਵਿੱਚ ਪਾਕਿਸਤਾਨ ਨਾਲ ਹੋਈਆਂ ਦੋ ਜੰਗਾਂ ਦੀਆਂ ਕੁਝ ਨਿੱਜੀ ਯਾਦਾਂ ਮਨ ਵਿੱਚ ਉਭਰ ਆਈਆਂ। ਸੰਨ 1965 ਵਿੱਚ ਮੈਂ ਗੁਰੂ ਨਾਨਕ ਕਾਲਜ ਮੰਡੀ ਡਬਵਾਲੀ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ ਕਿ ਅਗਸਤ ਵਿੱਚ ਪਾਕਿਸਤਾਨ ਨਾਲ ਜੰਗ ਲੱਗ ਗਈ। ਇਹ ਕਸਬਾ ਅਬਹੋਰ ਫਾਜ਼ਿਲਕਾ ਤੋਂ ਸਿਰਸਾ ਜਾਂਦੀ ਮੁੱਖ ਸੜਕ ਉਤੇ ਪਾਕਿਸਤਾਨ ਬਾਰਡਰ ਤੋਂ 100 ਕੁ ਕਿਲੋਮੀਟਰ ਦੂਰ ਹੈ। ਸਾਡਾ ਕਾਲਜ ਅਤੇ ਰਿਹਾਇਸ਼ੀ ਕੁਆਰਟਰ ਸੜਕ ਦੇ ਕੋਲ ਸਨ। ਜੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਸਰਹੱਦੀ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ਵੱਲ ਲੰਘਣੇ ਸ਼ੁਰੂ ਹੋ ਗਏ: ਪੈਦਲ, ਗੱਡਿਆਂ ਰੇੜ੍ਹਿਆਂ, ਟਰੈਕਟਰ ਟਰਾਲੀਆਂ ਅਤੇ ਛੋਟੇ ਵੱਡੇ ਵਾਹਨਾਂ ਵਿੱਚ। ਉਦਾਸ ਚਿਹਰੇ, ਨੀਂਦ ਨਾਲ ਲਾਲ ਅੱਖਾਂ, ਉਲਝੇ ਵਾਲ ਅਤੇ ਮੈਲੇ ਕੁਚੈਲੇ ਕੱਪੜੇ।
ਇਨ੍ਹਾਂ 'ਵਿੱੋਂ ਬਹੁਤੇ 1947 ਵਿੱਚ ਉਜੜ ਕੇ ਇਧਰ ਆਏ ਸਨ ਤੇ ਇਕ ਵਾਰ ਫਿਰ ਬੇਘਰੇ ਹੋ ਗਏ ਸਨ। ਜਦ ਜੰਗ ਸ਼ੁਰੂ ਹੋਈ ਤਾਂ ਨੀਵੇਂ-ਨੀਵੇਂ ਉਡਦੇ ਲੜਾਕੂ ਹਵਾਈ ਜਹਾਜ਼ ਸ਼ੂਕਣ ਲੱਗ ਪਏ। ਆਮ ਤੌਰ ਉਤੇ ਉਹ ਇਕ ਦੂਜੇ ਦਾ ਪਿੱਛਾ ਕਰਦੇ ਹੋਏ ਇਸ ਤਰ੍ਹ ਲਿੱਚੀਆਂ ਮਾਰਦੇ ਸਨ, ਜਿਵੇਂ ਬਸੰਤ ਪੰਚਮੀ 'ਤੇ ਪਤੰਗ ਪੇਚੇ ਲੜਾਉਂਦੇ ਹਨ। ਜਹਾਜ਼ਾਂ ਨੂੰ ਸੁੱਟਣ ਦੀਆਂ ਖਬਰਾਂ ਆਉਂਦੀਆਂ ਸਨ। ਜਿਥੇ ਕਿਤੇ ਕੋਈ ਪਾਕਿਸਤਾਨੀ ਪਾਇਲਟ ਪੈਰਾਸ਼ੂਟ ਨਾਲ ਬਚ ਨਿਕਲਦਾ ਤਾਂ ਪਿੰਡਾਂ ਵਾਲੇ ਉਸ ਨੂੰ ਉਥੇ ਹੀ ਕਹੀਆਂ ਕੁਹਾੜੀਆਂ ਨਾਲ ਵੱਢ ਦਿੰਦੇ। ਸਾਡੇ ਕਾਲਜ ਵਿੱਚ ਇਕ ਕੋਚ ਨਵਾਂ-ਨਵਾਂ ਭਰਤੀ ਹੋਇਆ ਸੀ। ਉਹ ਜੰਗ ਦੌਰਾਨ ਵੀ ਸੁਬਹਾ ਮੂੰਹ ਹਨੇਰੇ ਟਰੈਕ ਸੂਟ ਪਾ ਕੇ ਨੰਗੇ ਸਿਰ ਕਰਾਸ ਕੰਟਰੀ ਦੌੜ ਲਾਉਣ ਖੇਤਾਂ ਵਿੱਚ ਨਿਕਲ ਜਾਂਦਾ। ਲੰਬਾ, ਗੋਰਾ, ਮੁੰਨੇ ਸਿਰ ਅਤੇ ਛੋਟੀ-ਛੋਟੀ ਦਾੜ੍ਹੀ ਵਾਲਾ ਜ਼ਿੱਦੀ ਜੱਟ ਸੀ। ਅਸੀਂ ਮੱਥਾ ਮਾਰਦੇ ਸੀ ਕਿ ਪਾਕਿਸਤਾਨੀ ਪਾਇਲਟ ਸਮਝ ਕੇ ਖੇਤਾਂ ਵਾਲੇ ਮਾਰ ਦੇਣਗੇ, ਪਰ ਉਹ ਨਾ ਮੰਨਿਆ। ਇਕ ਦਿਨ ਉਹੋ ਗੱਲ ਹੋਈ। ਲਲਕਾਰੇ ਮਾਰਦੇ ਲੋਕ ਪੈ ਗਏ ਮਗਰ। ਮਸਾਂ ਜਾਨ ਬਚਾ ਕੇ ਕੁਆਰਟਰਾਂ 'ਚ ਆ ਕੇ ਡਿੱਗਿਆ। ਉਨ੍ਹਾਂ ਦਿਨਾਂ ਵਿੱਚ ਮੇਰੇ ਇਕ ਦੋਸਤ ਦੀ ਸਰਕਾਰੀ ਕਾਲਜਾਂ ਦੀ ਨੌਕਰੀ ਲਈ ਇੰਟਰਵਿਊ ਸੀ। ਜੰਗ ਚੱਲਦਿਆਂ ਉਹ ਪਟਿਆਲੇ ਜਾਣੋਂ ਝਿਜਕਦਾ ਸੀ। ਮੈਨੂੰ ਨਾਲ ਲੈ ਗਿਆ। ਰਾਹ ਵਿੱਚ ਬੱਸ ਇਕ ਖੇਤਾਂ ਵਿਚਾਲੇ ਪੰਪ 'ਤੇ ਤੇਲ ਪਵਾਉਣ ਲਈ ਰੁਕ ਗਈ। ਅਸੀਂ ਬਾਹਰ ਨਿਕਲ ਕੇ ਖਲੋ ਗਏ। ਇੰਨੇ ਵਿੱਚ ਹਵਾਈ ਜਹਾਜ਼ਾਂ ਦਾ ਕੰਨ ਚੀਰਵਾਂ ਸ਼ੋਰ ਹੋਇਆ। ਮੇਰਾ ਦੋਸਤ ਭੱਜ ਕੇ ਉਚੀ ਜਵਾਰ ਵਿੱਚ ਜਾ ਲੁਕਿਆ ਤੇ ਮੈਂ ਬੱਸ ਵਿੱਚ ਜਾ ਵੜਿਆ। ਕਿੰਨੀਆਂ ਸੁਰੱਖਿਅਤ ਥਾਵਾਂ ਲੱਭੀਆਂ ਅਸੀਂ! ਡਰ ਵਿੱਚ ਆਦਮੀ ਜਾਨ ਬਚਾਉਣ ਦੇ ਹਾਸੋਹੀਣੇ ਤਰੀਕੇ ਵਰਤਦਾ ਹੈ। ਬਾਅਦ 'ਚ ਅਸੀਂ ਖੁਦ 'ਤੇ ਬਹੁਤ ਹੱਸੇ।
ਸੰਨ 1971 ਦੀ ਜੰਗ ਸਮੇਂ ਮੈਂ ਟਾਂਡਾ ਉੜਮੁੜ ਦੇ ਸਰਕਾਰੀ ਕਾਲਜ ਵਿੱਚ ਪੜ੍ਹਾਉਂਦਾ ਸੀ। ਅਸੀਂ ਕਈ ਜਣੇ ਹਰ ਰੋਜ਼ ਰੇਲ ਗੱਡੀ ਰਾਹੀਂ ਆਉਣ ਜਾਣ ਕਰਦੇ ਸਾਂ। ਕਈ ਦਿਨ ਪਹਿਲਾਂ ਸਟੇਸ਼ਨ ਦੇ ਇਕ ਪਾਸੇ ਰੈਡ ਕਰਾਸ ਦੇ ਨਿਸ਼ਾਨ ਵਾਲੇ ਡੱਬੇ ਖੜ੍ਹੇ ਕਰ ਦਿੱਤੇ ਗਏ। ਸਾਫ ਸੀ ਕਿ ਜੰਗ ਸ਼ੁਰੂ ਹੋਣ ਹੀ ਵਾਲੀ ਸੀ। ਫੌਜੀਆਂ ਦੀਆਂ ਪਠਾਨਕੋਟ ਨੂੰ ਜਾਣ ਵਾਲੀਆਂ ਗੱਡੀਆਂ ਕਈ ਵਾਰ ਜਲੰਧਰ ਸਟੇਸ਼ਨ 'ਤੇ ਖਲੋ ਜਾਂਦੀਆਂ। ਅਸੀਂ ਉਨ੍ਹਾਂ ਦੇ ਚਿਹਨ ਚੱਕਰ ਵੇਖਦੇ। ਗੋਰਖੇ ਫੌਜੀ ਗੰਭੀਰ ਪਰ ਸ਼ਾਂਤ ਖੜੇ ਸਿਗਰਟਾਂ ਪੀਂਦੇ ਰਹਿੰਦੇ। ਦੂਸਰੇ ਫੌਜੀ ਦੋ-ਦੋ ਦੀਆਂ ਟੋਲੀਆਂ ਵਿੱਚ ਇਧਰ ਉਧਰ ਘੁੰਮ ਕੇ ਪੈਰ ਖੁੱਲ੍ਹੇ ਕਰਦੇ ਗੱਲਾਂ ਕਰਦੇ ਫਿਰਦੇ। ਇਕ ਦਿਨ ਇਕ ਇਕੱਲਾ ਦੱਖਣੀ ਭਾਰਤੀ ਫੌਜੀ ਸਾਡੇ ਨਾਲ ਆਮ ਡੱਬੇ ਵਿੱਚ ਸਫਰ ਕਰ ਰਿਹਾ ਸੀ। ਉਹ ਬਹੁਤ ਬੇਚੈਨ ਸੀ ਤੇ ਉਸ ਤੋਂ ਟਿਕ ਕੇ ਨਹੀਂ ਬੈਠਿਆ ਜਾ ਰਿਹਾ ਸੀ। ਵਾਰ-ਵਾਰ ਸੀਟ ਬਦਲ ਰਿਹਾ ਸੀ। ਅਸੀਂ ਉਸ ਨੂੰ ਗੱਲੀਂ ਲਾ ਲਿਆ। ਉਸ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਪਣੀ ਬੇਟੀ ਦੀ ਸ਼ਾਦੀ ਕਰਨ ਲਈ ਮਦਰਾਸ ਨੇੜੇ ਆਪਣੇ ਪਿੰਡ ਗਿਆ ਸੀ। ਪਿੱਛੋਂ ਵਾਪਸ ਆਉਣ ਦੀ ਤਾਰ ਚਲੀ ਗਈ। ਅਗਲੇ ਦਿਨ ਉਸ ਦੀ ਧੀ ਦੀ ਸ਼ਾਦੀ ਸੀ ਅਤੇ ਉਸ ਨੇ ਮੁਹਾਜ਼ ਉੱਤੇ ਪਹੁੰਚਣਾ ਸੀ। ਉਹ ਲਗਾਤਾਰ ਮੂੰਹ ਵਿੱਚ ਕੁਝ ਬੁੜਬੁੜ ਕਰਦਾ ਫਿਰਿਆ। ਫੌਜੀ ਬਹਾਦਰੀ ਨਾਲ ਲੜਦੇ ਹਨ, ਪਰ ਆਖਰ ਉਹ ਵੀ ਇਨਸਾਨ ਹੁੰਦੇ ਹਨ।
ਭੋਗਪੁਰ ਕੋਲ ਇਕ ਵੱਡੇ ਪਿੰਡ ਨੇੜੇ ਰੇਲਵੇ ਲਾਈਨ ਕੋਲ ਦੋ ਮਿਜ਼ਾਈਲ ਜਿਹੇ ਲਗਾਏ ਹੋਏ ਸਨ। ਜਾਪਦਾ ਸੀ ਕਿ ਉਹ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਲਗਾਏ ਗਏ ਡੰਮੀ ਸਨ। ਪਾਕਿਸਤਾਨ ਦੇ ਕਿਸੇ ਜਾਸੂਸ ਨੇ ਉਨ੍ਹਾਂ ਬਾਰੇ ਰਿਪੋਰਟ ਭੇਜ ਦਿੱਤੀ ਹੋਵੇਗੀ, ਇਕ ਰਾਤ ਉਨ੍ਹਾਂ ਦੇ ਜਹਾਜ਼ਾਂ ਨੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਨਾਲ ਵਾਲਾ ਪਿੰਡ ਤਬਾਹ ਹੋ ਗਿਆ। ਬਾਅਦ ਵਿੱਚ ਉਸ ਪਿੰਡ ਨੂੰ ਵੇਖਣ ਵਾਲਿਆਂ ਦੀ ਭੀੜ ਲੱਗੀ ਵਿਖਾਈ ਦਿੰਦੀ ਸੀ। ਅਫਵਾਹ ਇਹ ਸੀ ਕਿ ਉਹ ਜਾਸੂਸ ਅਗਲੇ ਦਿਨ ਫੜਿਆ ਗਿਆ ਸੀ। ਉਹ ਇਕ ਝਾੜੀ ਵਿੱਚ ਲੁਕ ਕੇ ਬੈਟਰੀ ਨਾਲ ਆਪਣੇ ਜ਼ਹਾਜ਼ਾਂ ਦੀ ਅਗਵਾਈ ਕਰਦਾ ਸੀ। ਪਾਇਲਟਾਂ ਨੂੰ ਖੱਬੇ ਸੱਜੇ ਦਾ ਭੁਲੇਖਾ ਲੱਗਣ ਕਾਰਨ ਮਿਜ਼ਾਈਲ ਤਾਂ ਬਚ ਗਏ ਪਰ ਪਿੰਡ ਬਰਬਾਦ ਹੋ ਗਿਆ। ਕਈ ਬੜੇ ਦੁਖਦਾਈ ਦਿ੍ਰਸ਼ ਵੀ ਵੇਖੇ। ਕੁਦਰਤੀ ਤੌਰ 'ਤੇ ਰਾਤ ਨੂੰ ਸੰਪੂਰਨ ਬਲੈਕ ਆਊਟ ਹੁੰਦੀ ਸੀ, ਪਰ ਰੇਲਵੇ ਲਾਈਨ ਦੇ ਬਰਾਬਰ ਲੰਘਦੀ ਸੜਕ 'ਤੇ ਹਨੇਰੇ ਵਿਚ ਰਾਤ ਨੂੰ ਟਰੱਕ ਚੱਲਦੇ ਰਹਿੰਦੇ ਸਨ। ਇਕ ਰਾਤ ਇਕ ਸਾਈਕਲ ਵਾਲਾ ਕਿਸੇ ਟਰੱਕ ਹੇਠ ਆ ਕੇ ਮਾਰਿਆ ਗਿਆ ਅਤੇ ਸਾਰੀ ਰਾਤ ਟਰੱਕ ਉਸ ਦੇ ਉਪਰੋਂ ਲੰਘਦੇ ਰਹੇ। ਸੰਨ 1971 ਦੀ ਜੰਗ ਦਸੰਬਰ ਵਿੱਚ ਹੋਈ ਹੋਣ ਕਾਰਨ ਅਸੀਂ ਅੰਦਰ ਸੌਂਦੇ ਸੀ। ਸਾਰੀ ਰਾਤ ਤੋਪਾਂ ਦੀ ਠਾਹ-ਠਾਹ ਸੁਣਾਈ ਦਿੰਦੀ ਰਹਿੰਦੀ ਤੇ ਜਲੰਧਰ ਨੂੰ ਵੀ ਬੂਹੇ ਖੜਕਦੇ ਰਹਿੰਦੇ। ਅਸੀਂ ਬੂਹਿਆਂ ਵਿੱਚ ਅਖਬਾਰ ਫਸਾ ਕੇ ਸੌਂ ਜਾਂਦੇ। ਜਦ ਸਾਇਰਨ ਵੱਜਦਾ ਤਾਂ ਰਾਤ ਨੂੰ ਵੀ ਅਸੀਂ ਦੋ ਪਰਵਾਰ ਪੌੜੀਆਂ ਹੇਠ ਜਾ ਲੁਕਦੇ। ਜਦ ਜੰਗਬੰਦੀ ਦਾ ਐਲਾਨ ਹੋਇਆ ਤਾਂ ਸਭ ਨੇ ਸੁੱਖ ਦਾ ਸਾਹ ਲਿਆ, ਪਰ ਮਿਥੇ ਸਮੇਂ ਤੋਂ ਪੰਜ ਕੁ ਮਿੰਟ ਪਹਿਲਾਂ ਫਿਰ ਸਾਇਰਨ ਵੱਜ ਗਿਆ ਤੇ ਪੌੜੀਆਂ ਹੇਠ ਲੁਕਣਾ ਪਿਆ।
ਜੰਗ ਬਹੁਤ ਡਰਾਉਣੀ ਚੀਜ਼ ਹੈ, ਪਰ ਦੋਵਾਂ ਜੰਗਾਂ ਵੇਲੇ ਸਭ ਕੰਮਕਾਜ ਆਮ ਵਾਂਗ ਹੁੰਦੇ ਰਹੇ। ਸਕੂਲ ਕਾਲਜ ਇਕ ਦਿਨ ਵੀ ਬੰਦ ਨਹੀਂ ਕੀਤੇ ਗਏ ਅਤੇ ਹਾਜ਼ਰੀ ਆਮ ਵਾਂਗ ਹੁੰਦੀ ਸੀ। ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਸਾਧਾਰਨ ਦਿਨਾਂ ਵਾਲੀ ਚਹਿਲ ਪਹਿਲ ਹੁੰਦੀ ਸੀ। ਉਪਰੋਂ ਹਵਾਈ ਜਹਾਜ਼ ਚਿੰਘਾੜਦੇ ਜਾਂਦੇ, ਪਰ ਪੜ੍ਹਾਈ ਲਿਖਾਈ, ਖਰੀਦੋ ਫਰੋਖਤ ਆਮ ਵਾਂਗ ਹੁੰਦੀ ਰਹਿੰਦੀ। ਬਸ! ਸ਼ਾਮ ਨੂੰ ਹਰ ਕੋਈ ਜਲਦੀ ਘਰ ਪਹੁੰਚ ਜਾਂਦਾ। ਉਨ੍ਹਾਂ ਕੁਲਹਿਣੇ ਦਿਨਾਂ ਦਾ ਇਕ ਸੁੰਦਰ ਨਜ਼ਾਰਾ ਕਦੇ ਨਹੀਂ ਭੁੱਲਦਾ। ਸ਼ਹਿਰਾਂ ਵਿੱਚ ਵੈਸੇ ਤਾਂ ਪਤਾ ਨਹੀਂ ਲੱਗਦਾ ਕਿ ਚੰਦਰਮਾ ਕਦੋਂ ਚੜ੍ਹਿਆ ਜਾਂ ਛਿਪਿਆ ਤੇ ਤੇਜ਼ ਰੌਸ਼ਨੀਆਂ ਵਿੱਚ ਹਨੇਰੀ ਰਾਤ ਨੂੰ ਵੀ ਤਾਰੇ ਕੋਈ ਨਹੀਂ ਵੇਖਦਾ। ਜੰਗ ਦੇ ਦਿਨਾਂ ਵਿੱਚ ਚੰਦ ਤਾਰੇ ਇੰਨੇ ਸੋਹਣੇ ਲੱਗਦੇ ਸਨ ਕਿ ਲੁਤਫ ਆ ਜਾਂਦਾ ਸੀ। ਖਾਸ ਤੌਰ 'ਤੇ 1965 ਦੀ ਅਗਸਤ ਸਤੰਬਰ ਵਾਲੀ ਜੰਗ ਵਿੱਚ ਰਾਤ ਬਾਹਰ ਬਿਸਤਰੇ 'ਤੇ ਪਿਆਂ ਨੂੰ ਕਦੀ ਨਾ ਭੁੱਲਣ ਵਾਲਾ ਨਜ਼ਾਰਾ ਵੇਖਣ ਨੂੰ ਮਿਲਦਾ ਸੀ। ਕਾਸ਼! ਜੰਗ ਕਦੇ ਨਾ ਲੱਗੇ, ਪਰ ਬਲੈਕ ਆਊਟ ਕਦੇ-ਕਦੇ ਹੁੰਦੀ ਰਹੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”