Welcome to Canadian Punjabi Post
Follow us on

23

March 2019
ਭਾਰਤ

ਭਾਰਤ-ਪਾਕਿ ਕੁੜੱਤਣ ਕਾਰਨ ਵਿਰਾਸਤ ਦੇ ਨਿਸ਼ਾਨ ਵੀ ਮਿਟਣ ਦੀ ਚਰਚਾ

March 15, 2019 11:17 PM

ਨਵੀ ਦਿੱਲੀ, 15 ਮਾਰਚ (ਪੋਸਟ ਬਿਊਰੋ)- ਭਾਰਤ ਅਤੇ ਪਾਕਿਸਤਾਨ 'ਚ ਕਿੰਨੀ ਵੀ ਤਲਖੀ ਹੋਵੇ, ਪਰ ਦੋਵੇਂ ਮੁਲਕਾਂ 'ਚ ਕੁਝ ਅਜਿਹੇ ਨਾਮ ਹਨ, ਜੋ ਭੁਲੇਖੇ ਪਾਉਂਦੇ ਹਨ। ਗੁਜਰਾਤ ਅਤੇ ਹੈਦਰਾਬਾਦ ਭਾਰਤ 'ਚ ਵੀ ਹਨ ਅਤੇ ਪਾਕਿਸਤਾਨ 'ਚ ਵੀ। ਇਸੇ ਤਰ੍ਹਾਂ ਦਿੱਲੀ ਗੇਟ ਲਾਹੌਰ ਅਤੇ ਲਾਹੌਰੀ ਗੇਟ ਪਟਿਆਲਾ 'ਚ ਹੈ।
ਲਾਹੌਰ ਵਿੱਚ ਅੰਮ੍ਰਿਤਸਰੀ ਸਵੀਟਸ ਮਸ਼ਹੂਰ ਹੈ। ਕਰਾਚੀ ਹਲਵਾ ਕਈ ਭਾਰਤੀਆਂ ਨੂੰ ਪਸੰਦ ਹੈ। ਪਾਕਿਸਤਾਨੀ ਬੰਗਾਲੀ ਸਮੋਸੇ ਦੇ ਕਈ ਭਾਰਤੀ ਦੀਵਾਨੇ ਹਨ। ਵੰਡ ਤੋਂ ਬਾਅਦ ਵੀ ਕੁਝ ਅਜਿਹੇ ਨਾਮ ਹਨ, ਜੋ ਦੋਵੇਂ ਦੇਸ਼ਾਂ ਨੂੰ ਜੋੜਦੇ ਹਨ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗਲੀਆਂ, ਦੁਕਾਨਾਂ, ਯਾਦਗਾਰਾਂ, ਖਾਣੇ ਅਤੇ ਹੋਰ ਬਹੁਤ ਕੁਝ ਸਰਹੱਦ ਦੇ ਦੋਵੇਂ ਪਾਸਿਆਂ 'ਤੇ ਇਕੋ ਜਿਹਾ ਜਾਪਦਾ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਮਗਰੋਂ ਦੋਵੇਂ ਮੁਲਕਾਂ 'ਚ ਪੈਦਾ ਹੋਈ ਤਲਖੀ ਨਾਲ ਵਿਰਸੇ 'ਚ ਮਿਲੀਆਂ ਇਨ੍ਹਾਂ ਗੱਲਾਂ 'ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਹਵਾਈ ਸੈਨਾ ਦੇ 27 ਫਰਵਰੀ ਨੂੰ ਪਾਕਿਸਤਾਨ 'ਚ ਦਹਿਸ਼ਤੀ ਟਿਕਾਣਿਆਂ 'ਤੇ ਕੀਤੇ ਹਮਲਿਆਂ ਮਗਰੋਂ ਅਹਿਮਦਾਬਾਦ ਅਤੇ ਬੰਗਲੌਰ 'ਚ ਕਰਾਚੀ ਬੇਕਰੀ 'ਤੇ ਸਾਰਾ ਨਜ਼ਲਾ ਡਿੱਗ ਪਿਆ। ਭੀੜ ਨੇ ਦੋਵੇਂ ਸਟੋਰਾਂ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਉਹ ਆਪਣੇ ਬੋਰਡਾਂ ਤੋਂ ‘ਕਰਾਚੀ’ ਸ਼ਬਦ ਹਟਾ ਲੈਣ। ਰਾਸ਼ਟਰਵਾਦ ਦੀ ਭਾਵਨਾ ਦਿਖਾਉਣ ਲਈ ਉਨ੍ਹਾਂ ਪੋਸਟਰਾਂ ਨਾਲ ਤਿਰੰਗਾ ਵੀ ਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਕਿ ਬ੍ਰਾਂਡ ਨੂੰ 1953 'ਚ ਸਿੰਧੀ ਖਾਨਚੰਦ ਰਮਨਾਨੀ ਨੇ ਸਥਾਪਤ ਕੀਤਾ ਸੀ, ਜੋ ਵੰਡ ਮਗਰੋਂ ਭਾਰਤ ਵਿੱਚ ਆ ਗਿਆ ਸੀ ਅਤੇ ਉਹ ਦਿਲੋਂ ਪੱਕਾ ਭਾਰਤੀ ਸੀ। ਇਸ ਵਰਤਾਰੇ ਅਤੇ ਖੌਫ ਦਾ ਮੰਜ਼ਰ ਕੌਮੀ ਰਾਜਧਾਨੀ ਦਿੱਲੀ ਸਮੇਤ ਹੋਰ ਸ਼ਹਿਰਾਂ 'ਚ ਵੀ ਦੇਖਿਆ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਸਬੰਧਤ ਨਾਂ ਬਦਲਣਾ ਨਾ ਰਾਸ਼ਟਰਵਾਦ ਹੈ ਤੇ ਨਾ ਬਹਾਦਰੀ ਵਾਲੀ ਕਾਰਵਾਈ ਹੈ। ਪਿੱਛੇ ਜਿਹੇ ਰਿਲੀਜ਼ ਹੋਈ ਕਿਤਾਬ ‘ਦਿ ਪਾਰਟੀਸ਼ਨ ਆਫ ਇੰਡੀਆ' ਦੇ ਸੰਪਾਦਕ ਅਮਿਤ ਰੰਜਨ ਨੇ ਕਿਹਾ ਕਿ ਦੋਵੇਂ ਮੁਲਕ ਭੂਗੋਲ ਜਾਂ ਸਾਂਝੇ ਵਿਰਸੇ ਨੂੰ ਮਿਟਾ ਨਹੀਂ ਸਕਦੇ।

Have something to say? Post your comment
ਹੋਰ ਭਾਰਤ ਖ਼ਬਰਾਂ
ਕਾਂਗਰਸ ਵੱਲੋਂ ਗੰਭੀਰ ਦੋਸ਼: ਯੇਦੀਯੁਰੱਪਾ ਨੇ ਭਾਜਪਾ ਆਗੂਆਂ ਨੂੰ 1800 ਕਰੋੜਦਿੱਤੇ
ਕ੍ਰਿਕਟ ਖਿਡਾਰੀ ਗੌਤਮ ਗੰਭੀਰ ਭਾਜਪਾ ਵਿੱਚ ਸ਼ਾਮਲ
ਭਾਜਪਾ ਨੇ ਅਡਵਾਨੀ ਦੀ ਟਿਕਟ ਖੋਹ ਕੇ ਅਮਿਤ ਸ਼ਾਹ ਦੀ ਝੋਲੀ ਪਾ ਦਿੱਤੀ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ
ਐਨ ਜੀ ਟੀ ਨੇ ਆਵਾਜ਼ ਪ੍ਰਦੂਸ਼ਣ ਨੂੰ ਵੀ ਗੰਭੀਰ ਅਪਰਾਧ ਕਿਹਾ
ਸੀ ਆਰ ਪੀ ਐਫ ਜਵਾਨ ਨੇ ਗੋਲੀਆਂ ਮਾਰ ਕੇ ਤਿੰਨ ਸਾਥੀ ਮਾਰੇ
ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ