Welcome to Canadian Punjabi Post
Follow us on

20

May 2019
ਭਾਰਤ

76 ਫੀਸਦੀ ਭਾਰਤੀ ਕੰਪਨੀਆਂ ਸਾਈਬਰ ਹਮਲੇ ਦੀ ਲਪੇਟ ਵਿੱਚ

March 15, 2019 11:11 PM

ਨਵੀਂ ਦਿੱਲੀ, 15 ਮਾਰਚ (ਪੋਸਟ ਬਿਊਰੋ)- ਸਾਲ 2018 ਵਿੱਚ 76 ਫੀਸਦੀ ਭਾਰਤੀ ਕੰਪਨੀਆਂ ਸਾਈਬਰ ਹਮਲਿਆਂ ਦੀ ਲਪੇਟ ਵਿੱਚ ਆਈਆਂ ਹਨ, ਜਿਹੜੀਆਂ ਮੈਕਸੀਕੋ ਅਤੇ ਫਰਾਂਸ ਤੋਂ ਬਾਅਦ ਸਭ ਤੋਂ ਵੱਧ ਹਨ।
ਨੈੱਟ ਵਰਕ ਅਤੇ ਐਡ ਪੁਆਇੰਟ ਸਕਿਓਰਿਟੀ ਖਤੇਰ ਦੀ ਬਹੁ ਕੌਮੀ ਕੰਪਨੀ ਸੋਫੋਜ ਨੇ ਆਪਣੇ ਗਲੋਬਲ ਸਰਵੇ ਪਿੱਛੋਂ ‘7 ਆਨਕੰਫਰਟੇਬਲ ਟਰੁੱਥਸ ਆਫ ਐਡ ਪੁਆਇੰਟ ਸਕਿਓਰਿਟੀ’ ਦੇ ਨਾਂਅ ਨਾਲ ਜਾਰੀ ਸਰਵੇ ਵਿੱਚ ਦੱਸਿਆ ਹੈ ਕਿ ਭਾਰਤ ਵਿੱਚ ਸਾਰੇ ਸਾਈਬਰ ਹਮਲੇ ਸਰਵਰ (39 ਫੀਸਦੀ) ਅਤੇ ਨੈੱਟਵਰਕ (35 ਫੀਸਦੀ) ਦੇ ਰਸਤੇ ਨਾਲ ਕੀਤੇ ਗਏ। ਇਸੇ ਤਰ੍ਹਾਂ ਅੱਠ ਫੀਸਦੀ ਹਮਲੇ ਐਡ ਪੁਆਇੰਟਸ ਤੋਂ ਕੀਤੇ ਗਏ ਹਨ। ਭਾਰਤ ਵਿੱਚ ਮੋਬਾਈਲ ਉਤੇ 18 ਫੀਸਦੀ ਤੋਂ ਵੱਧ ਸੰਭਾਵੀ ਖਤਰੇ ਪਾਏ ਗਏ, ਜੋ ਕੌਮਾਂਤਰੀ ਅੰਕੜਿਆਂ ਦਾ ਲਗਭਗ ਦੁੱਗਣਾ ਹੈ।
ਇਸ ਸਰਵੇਖਣ ਵਿੱਚ ਕੁੱਲ 12 ਦੇਸ਼ਾਂ ਦੀਆਂ 3100 ਤੋਂ ਵੱਧ ਆਈ ਟੀ ਕੰਪਨੀਆਂ ਅਤੇ ਕਾਰੋਬਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਕੈਨੇਡਾ, ਮੈਕਸੀਕੋ, ਬਰਾਜ਼ੀਲ, ਬ੍ਰਿਟੇਨ, ਫਰਾਂਸ, ਜਰਮਨੀ, ਆਸਟਰੇਲੀਆ, ਜਾਪਾਨ, ਕੋਲੰਬੋ, ਭਾਰਤ ਅਤੇ ਦੱਖਣ ਅਫਰੀਕਾ ਸ਼ਾਮਲ ਸਨ। ਸਰਵੇ ਵਿੱਚ ਕਿਹਾ ਗਿਆ ਕਿ ਆਈ ਟੀ ਸਕਿਓਰਟੀ ਸਾਰੀ ਦੁਨੀਆ ਵਿੱਚ ਇੱਕ ਵੱਡਾ ਮੁੱਦਾ ਬਣੀ ਹੋਈ ਹੈ। ਇਸ ਸਰਵੇ ਮੁਤਾਬਕ ਪਿਛਲੇ ਸਾਲ ਇੱਕ ਜਾਂ ਵੱਧ ਸਾਈਬਰ ਹਮਲਿਆਂ ਦਾ ਸ਼ਿਕਾਰ ਹੋਏ ਆਈ ਟੀ ਪ੍ਰਬੰਧਕਾਂ ਵਿੱਚੋਂ 14 ਫੀਸਦੀ ਇਹ ਪਤਾ ਨਹੀਂ ਲਾ ਸਕੇ ਕਿ ਹਮਲਾਵਰ ਇਸ ਸਿਸਟਮ ਵਿੱਚ ਦਾਖਲ ਕਿਵੇਂ ਹੋਏ? ਇਸੇ ਤਰ੍ਹਾਂ 17 ਫੀਸਦੀ ਪ੍ਰਬੰਧਕ ਇਹ ਦੱਸਣ ਵਿੱਚ ਅਸਮਰਥ ਸਨ ਕਿ ਖਤਰੇ ਦਾ ਪਤਾ ਲੱਗਣ ਤੋਂ ਪਹਿਲਾਂ ਉਹ ਕਿੰਨੇ ਸਮੇਂ ਤੋਂ ਸਿਸਟਮ ਵਿੱਚ ਮੌਜੂਦ ਸੀ। ਸਰਵੇਖਣ ਮੁਤਾਬਕ ਇੱਕ ਜਾਂ ਜ਼ਿਆਦਾ ਸੁਰੱਖਿਆ ਖ਼ਾਮੀਆਂ ਦੀ ਜਾਂਚ ਕਰਨ ਵਾਲੀਆਂ ਭਾਰਤੀ ਕੰਪਨੀਆਂ ਅਜਿਹੀ ਜਾਂਚ 'ਤੇ ਇੱਕ ਸਾਲ ਵਿੱਚ ਔਸਤਨ 48 ਦਿਨ (ਇੱਕ ਮਹੀਨੇ ਵਿੱਚ ਚਾਰ ਦਿਨ) ਖਰਚ ਕਰਦੀਆਂ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਈਰਾਨ ਨਾਲ ਤੇਲ ਇੰਪੋਰਟ ਦਾ ਕੋਈ ਸਮਝੌਤਾ ਨਹੀਂ ਕੀਤਾ
ਸਾਧਵੀ ਪ੍ਰਗਿਆ ਦੇ ਬਿਆਨਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਸਖਤੀ ਦਾ ਪ੍ਰਗਟਾਵਾ ਕੀਤਾ
ਸਾਧਵੀ ਪ੍ਰਗਿਆ ਦਾ ਨਵਾਂ ਸ਼ੋਸ਼ਾ: ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਤੇ ਦੇਸ਼ਭਗਤ ਹੀ ਰਹਿਣਗੇ
ਫਨੀ ਤੂਫਾਨ ਦੇ ਪੀੜਤਾਂ ਲਈ ਲੰਗਰ ਚਲਾ ਰਹੇ ਨੇ ਸਿੱਖ
ਮੋਦੀ ਵਿਰੋਧੀ ਟਿੱਪਣੀ ਦੇ ਮਾਮਲੇ ਵਿੱਚ ਸਿੱਧੂ ਨੂੰ ਕਲੀਨ ਚਿੱਟ
ਕਮਲ ਹਾਸਨ ਕਹਿੰਦੈ: ਮੈਂ ਸਿਰਫ ਇਤਿਹਾਸਕ ਸੱਚ ਬੋਲਿਆ ਸੀ
‘ਨਮੋ ਅਗੇਨ’ ਵਾਲੀ ਟੀ-ਸ਼ਰਟ ਦੇ ਜਵਾਬ ਵਿੱਚ ਰਾਹੁਲ ਜੈਕੇਟ ਵੀ ਆ ਗਈ
ਮੋਦੀ ਨੂੰ ਰੋਕਣ ਲਈ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸੋਨੀਆ ਨੇ ਸਰਗਰਮੀ ਫੜੀ
ਚੋਣ ਕਮਿਸ਼ਨ ਦੀ ਸਖਤ ਕਾਰਵਾਈ : ਹਿੰਸਾਪਿੱਛੋਂਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਇਕ ਦਿਨ ਅਗੇਤਾ ਖਤਮ ਕਰਨ ਦਾ ਹੁਕਮ
ਪੰਜ ਸਾਲ ਤੋਂ ਫਰਾਰ ਅੱਤਵਾਦੀ ਸ੍ਰੀਨਗਰ ਤੋਂ ਗ੍ਰਿਫਤਾਰ