Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

18 ਸਾਲਾ ਸਾਈਕਲਿਸਟ ਨੇ ਨੌਂ ਮਹੀਨੇ ਵਿੱਚ 20 ਦੇਸ਼ਾਂ ਦੇ ਸਫਰ ਨਾਲ ਵਰਲਡ ਰਿਕਾਰਡ ਬਣਾਇਆ

March 15, 2019 09:22 AM

ਲੰਡਨ, 14 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਦੇ 18 ਸਾਲ ਦੇ ਚਾਰਲੀ ਕਾਨਡੇਲ ਨੇ ਨੌਂ ਮਹੀਨੇ ਵਿੱਚ 20 ਦੇਸ਼ਾਂ ਦਾ ਸਫਰ ਕਰ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਸਾਇਕਲ 'ਤੇ ਵਰਲਡ ਟੂਰ ਦੌਰਾਨ 29 ਹਜ਼ਾਰ ਕਿਲੋਮੀਟਰ ਸਫਰ ਪੂਰਾ ਕੀਤਾ ਹੈ। ਏਦਾਂ ਕਰਨ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਨੌਜਵਾਨ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਲੰਡਨ ਦੇ 19 ਸਾਲ ਦੇ ਟਾਮ ਡੇਵਿਸ ਦੇ ਨਾਂਅ ਸੀ।
ਲੰਡਨ ਦੇ ਚਾਰਲੀ ਨੇ ਛੇ ਜੁਲਾਈ 2018 ਨੂੰ ਸਫਰ ਸ਼ੁਰੂ ਕੀਤਾ ਸੀ। ਉਹ ਏਸ਼ੀਆ, ਯੂਰਪ, ਆਸਟਰੇਲੀਆ ਅਤੇ ਅਮਰੀਕਾ ਦੇ 20 ਦੇਸ਼ਾਂ ਦਾ ਚੱਕਰ ਲਾ ਚੁੱਕੇ ਹਨ। ਸ਼ੁਰੂ ਵਿੱਚ ਚਾਰਲੀ ਕੇਵਲ ਯੂਰਪ ਦੀ 10 ਹਜ਼ਾਰ ਕਿਲੋਮੀਟਰ ਯਾਤਰਾ ਕਰਨਾ ਚਾਹੰੁਦੇ ਸਨ, ਪਰ ਅਖੀਰ ਵਿੱਚ 29 ਹਜ਼ਾਰ ਕਿਲੋਮੀਟਰ ਟੂਰ ਵਿੱਚ ਬਦਲ ਗਈ। ਇੰਨੀ ਦੂਰੀ 26 ਵਾਰ ਮਾਊਂਟ ਐਵਰੈਸਟ ਚੜ੍ਹਨ ਦੇ ਬਰਾਬਰ ਹੈ। ਚਾਰਲੀ ਅਕਤੂਬਰ 2018 ਨੂੰ ਪਹਿਲੀ ਵਾਰ ਚਰਚਾ ਵਿੱਚ ਆਏ ਸਨ, ਜਦ ਯਾਤਰਾ ਦੌਰਾਨ ਹੀ ਆਸਟਰੇਲੀਆ ਵਿੱਚ ਉਨ੍ਹਾਂ ਦੀ ਸਾਇਕਲ ਅਤੇ ਸਾਮਾਨ ਚੋਰੀ ਹੋ ਗਿਆ ਸੀ। ਸਾਇਕਲ ਵਿੱਚ ਲੱਗੇ ਬੈਗ ਵਿੱਚ ਪਾਸਪੋਰਟ ਸਮੇਤ ਕਾਫੀ ਸਾਮਾਨ ਸੀ, ਜਿਸ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ ਤੋਂ ਵੱਧ ਸੀ। ਚਾਰਲੀ ਨੇ ਕਿਹਾ, ਸਾਮਾਨ ਚੋਰੀ ਹੋਣ ਦੀ ਗੱਲ ਜਦ ਸਥਾਨਕ ਲੋਕਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਦੂਸਰੀ ਸਾਇਕਲ ਅਤੇ ਜ਼ਰੂਰੀ ਕੱਪੜੇ ਲੈ ਕੇ ਦਿੱਤੇ। ਚਾਰਲੀ ਨੇ ਕਰਾਊਡਫੰਡਿੰਗ ਦੇ ਜ਼ਰੀਏ ਪੈਸੇ ਵੀ ਇਕੱਠੇ ਕੀਤੇ, ਤਾਂ ਕਿ ਉਹ ਖਰਚ ਉਠਾ ਸਕਣ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ