Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਨਵੇਂ ਟੀ ਵੀ ਸ਼ੋਅ ‘ਸਾਊਥ ਏਸ਼ੀਅਨ ਟਰੱਕਿੰਗ’ਦਾ ਆਗਾਜ਼

March 15, 2019 09:14 AM

ਟੋਰਾਂਟੋ ਪੋਸਟ ਬਿਉਰੋ: ਨਿਊਕਾਮ ਸਾਊਥ ਏਸ਼ੀਅਨ ਮੀਡੀਆ ਵੱਲੋਂ ਏਸ਼ੀਅਨ ਟੈਲੀਵੀਜ਼ਨ ਨੈੱਟਵਰਕ (ਏ ਟੀ ਐਨ) ਨਾਲ ਭਾਈਵਾਲੀ ਕਰਕੇ ‘ਨਿਊ ਟਰੱਕਿੰਗ 360 ਟੀ ਵੀ ਸੀਰੀਜ਼ ਨੂੰ 13 ਅਪਰੈਲ ਤੋਂ ਆਰੰਭ ਕੀਤਾ ਜਾ ਰਿਹਾ ਹੈ। ਇਸ ਹਫਤਾਵਰੀ ਸੀਰੀਜ਼ ਦੇ 13 ਪ੍ਰੋਗਰਾਮ ਨਸ਼ਰ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਜਿਸ ਵਿੱਚ ਤਾਜ਼ਾ ਖ਼ਬਰਾਂ, ਕਮਿਉਨਿਟੀ ਈਵੈਂਟਾਂ, ਇੰਡਸਟਰੀ ਨਾਲ ਸਬੰਧਿਤ ਰਿਪੋਰਟਾਂ ਅਤੇ ਮਾਹਰਾਂ ਵੱਲੋਂ ਟਰੱਕਿੰਗ ਅਤੇ ਲਾਜਸਟਿਕਸ ਖੇਤਰ ਲਈ ਨੁਕਤੇ ਪੇਸ਼ ਕੀਤੇ ਜਾਇਆ ਕਰਨਗੇ।
ਇਸ ਨਵੇਂ ਟੀ ਵੀ ਸ਼ੋਅ ਦਾ ਆਗਾਜ਼ ਸਿੱਖਾਂ ਅਤੇ ਹਿੰਦੂਆਂ ਦੇ ਇਤਿਹਾਸਕ ਅਤੇ ਧਾਰਮਿਕ ਉਤਸਵ ਵੈਸਾਖੀ ਵਾਲੇ ਦਿਨ ਹੋਵੇਗਾ। ਇਸ ਸ਼ੋਅ ਨੂੰ ਕੈਨੇਡਾ ਭਰ ਵਿੱਚ 3 ਏ ਟੀ ਐਨ ਚੈਨਲਾਂ-  ATN HD, ATN Alpha ETC Punjabi, ਅਤੇ ATN Punjabi Plus ਅਤੇ ਨਿਊਕਾਮ ਡਿਜੀਟਲ ਪਲੇਟਫਾਰਮ ਉੱਤੇ ਵੇਖਿਆ ਜਾ ਸਕੇਗਾ।
ਨਿਊਕਾਮ ਮੀਡੀਆ ਦੇ ਪ੍ਰੈਜ਼ੀਡੈਂਟ ਜੋਅ ਗਲੀਓਨਾ ਨੇ ਕਿਹਾ “ਸਾਊਥ ਏਸ਼ੀਅਨ ਕਮਿਉਨਿਟੀ ਦਾ ਕੈਨੇਡਾ ਦੀ ਟਰਕਿੰਗ ਇੰਡਸਟਰੀ ਵਿੱਚ ਮਹੱਤਵਪੂਰਣ ਰੋਲ ਹੈ ਅਤੇ ਟਰੱਕਿੰਗ 360 ਇਸ ਕਮਿਉਨਿਟੀ ਲਈ ਇੱਕ ਬੇਸ਼ਕੀਮਤੀ ਸ੍ਰੋਤ ਸਾਬਤ ਹੋਵੇਗਾ ਜੋ ਰੋਡ ਟੂਡੇ ਵਰਗੇ ਪ੍ਰਕਾਸ਼ਨ ਦੇ ਰੋਲ ਨੂੰ ਹੋਰ ਅੱਗੇ ਤੋਰੇਗਾ ਜਿਸਤੋਂ ਮਿਲਦੀ ਜਾਣਕਾਰੀ ਬਾਬਤ ਲੋਕਾਂ ਚਿਰਾਂ ਤੋਂ ਜਾਣਦੇ ਹਨ ਅਤੇ ਭਰੋਸਾ ਕਰਦੇ ਹਨ”।
“ਇਹ ਇੱਕ ਵੱਡਮੁੱਲਾ ਗਠਜੋੜ ਹੈ ਅਤੇ ਲਾਮਿਸਾਲ ਸਾਂਝੇਦਾਰੀ ਹੈ” ਏ ਟੀ ਐਨ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਫ਼ਸਰ ਡਾਕਟਰ ਸ਼ਾਨ ਚੰਦਰਸੇਖਰ ਨੇ ਮਾਰਖਮ ਸਟੂਡੀਓ ਵਿੱਚ ਸ਼ੋਅ ਦੇ ਆਗਾਜ਼ ਮੌਕੇ ਕਿਹਾ। ਸ਼ੋਅ ਨੂੰ Bison Transport ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ।
“ਜੇ ਸਾਊਥ ਏਸ਼ੀਅਨ ਕਮਿਉਨਿਟੀ ਨਾ ਹੋਵੇ ਤਾਂ ਸਾਡੀ ਇੰਡਸਟਰੀ ਉਸ ਮੁਕਾਮ ਉੱਤੇ ਨਾ ਹੁੰਦੀ ਜਿੱਥੇ ਇਹ ਅੱਜ ਹੈ” ਇਹ ਗੱਲ ਬਾਈਸੋਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸੇਲਜ਼ ਅਤੇ ਮਾਰਕੀਟਿੰਗ ਜੈਫ ਪਰੀਅਸ ਨੇ ਆਖੀ।
ਸ਼ੋਅ ਨੂੰ ਟੋਡ ਟੂਡੇ ਦੇ ਪ੍ਰਕਾਸ਼ਕ ਮਨਨ ਗੁਪਤਾ ਵੱਲੋਂ ਹੋਸਟ ਕੀਤਾ ਜਾਵੇਗਾ ਜਿਸਦੀ ਸਮੱਗਰੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਹੋਇਆ ਕਰੇਗੀ।

 
Have something to say? Post your comment