Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਯੂ ਐੱਨ ਵਿੱਚ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦਾ ਮਤਾ ਫਿਰ ਰੱਦ

March 15, 2019 09:13 AM

ਯੂ ਐੱਨ, 14 ਮਾਰਚ (ਪੋਸਟ ਬਿਊਰੋ)- ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਾਉਣ ਦੀ ਭਾਰਤ ਦੀ ਕੋਸ਼ਿਸ਼ ਨੂੰ ਫਿਰ ਝਟਕਾ ਲੱਗਾ ਹੈ। ਨੇ ਯੂ ਐੱਨ ਸਕਿਓਰਟੀ ਕੌਂਸਲ ਵਿੱਚ ਉਸ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ ਦੇ ਮਤੇ 'ਤੇ ਅੜਿੱਕਾ ਪਾਉਂਦੇ ਹੋਏ ਵੀਟਾ ਕਰ ਦਿੱਤਾ। ਵਰਨਣ ਯੋਗ ਹੈ ਕਿ ਮਸੂਦ 'ਤੇ ਪਾਬੰਦੀ ਦਾ ਇਹ ਮਤਾ 10 ਸਾਲ ਵਿੱਚ ਚੌਥੀ ਵਾਰ ਰੱਦ ਹੋ ਗਿਆ ਹੈ।
ਚੀਨ ਦਾ ਇਹ ਵਿਹਾਰ ਏਸ਼ੀਆ ਪੈਸੇਫਿਕ ਖੇਤਰ ਵਿੱਚ ਹੋ ਰਹੀਆਂ ਕੂਟਨੀਤਕ ਅਤੇ ਰਣਨੀਤਕ ਤਬਦੀਲੀਆਂ 'ਤੇ ਡੂੰਘਾ ਅਸਰ ਪਾਵੇਗਾ। ਇਹ ਮਾਮਲਾ ਸਿਰਫ ਭਾਰਤ ਤੇ ਪਾਕਿਸਤਾਨ ਵਿਚਾਲੇ ਨਹੀਂ ਰਹਿ ਗਿਆ। ਅੱਤਵਾਦ ਤੋਂ ਪ੍ਰਭਾਵਤ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਵੀ ਮਸੂਦ ਦੇ ਖਿਲਾਫ ਕੌਮਾਂਤਰੀ ਪਾਬੰਦੀ ਲਾਉਣ ਬਾਰੇ ਸਖਤ ਰੁਖ਼ ਅਪਣਾਇਆ ਹੋਇਆ ਸੀ। ਮਸੂਦ 'ਤੇ ਪਾਬੰਦੀ ਲਈ ਇਸ ਵਾਰ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਯੂ ਐੱਨ ਦੀ 1267 ਕਮੇਟੀ ਹੇਠ ਪਾਬੰਦੀ ਲਾਉਣ ਦਾ ਮਤਾ ਪੇਸ਼ ਕੀਤਾ ਸੀ। ਇਹ ਪਾਬੰਦੀ ਉਦੋਂ ਲਾਗੂ ਹੁੰਦੀ ਹੈ, ਜਦੋਂ ਚਾਰ ਸਥਾਈ ਮੈਂਬਰ ਅਤੇ 10 ਅਸਥਾਈ ਮੈਂਬਰ ਸਮਰਥਨ ਕਰਦੇ ਹਨ। ਅਮਰੀਕਾ ਨੇ ਕੱਲ੍ਹ ਚੀਨ ਵੱਲ ਇਸ਼ਾਰਾ ਕਰਦੇ ਹੋਏ ਇਥੋਂ ਤੱਕ ਕਹਿ ਦਿੱਤਾ ਕਿ ਮਸੂਦ 'ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਇਸ ਨਾਲ ਖੇਤਰੀ ਸਥਿਰਤਾ ਨੂੰ ਨੁਕਸਾਨ ਹੋਵੇਗਾ।
ਇਸ ਦੌਰਾਨ ਯੂ ਐੱਨ ਦੇ ਇੱਕ ਡਿਪਲੋਮੈਟ ਨੇ ਦੱਸਿਆ ਕਿ ਚੀਨ ਨੇ ਮਤੇ ਦੀ ਜਾਂਚ ਕਰਨ ਲਈ ਸਮਾਂ ਮੰਗਿਆ ਹੈ। ਇਹ ਤਕਨੀਕੀ ਰੋਕ ਛੇ ਮਹੀਨਿਆਂ ਲਈ ਜਾਇਜ਼ ਹੈ ਤੇ ਇਸ ਨੂੰ ਅੱਗੇ ਤਿੰਨ ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ। ਵਰਨਣ ਯੋਗ ਹੈ ਕਿ ਸਾਰੀਆਂ ਨਜ਼ਰਾਂ ਚੀਨ ਉਤੇ ਸਨ। ਭਾਰਤ ਦੇ ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਅਸੀਂ ਨਿਰਾਸ਼ ਹਾਂ, ਪਰ ਅਸੀਂ ਸਾਰੇ ਬਦਲਾਂ 'ਤੇ ਕੰਮ ਕਰਦੇ ਰਹਾਂਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕਾਂ 'ਤੇ ਹੋਏ ਹਮਲਿਆਂ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ।
ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ, 56 ਇੰਚ ਦੀ ‘ਹਗ-ਪਲੋਮੇਸੀ’ (ਗਲੇ ਮਿਲਣ ਦੀ ਕੂਟਨੀਤੀ) ਅਤੇ ਝੂਲਾ ਝੁਲਾਉਣ ਦੀ ਖੇਡ ਤੋਂ ਬਾਅਦ ਵੀ ਚੀਨ-ਪਾਕਿਸਤਾਨ ਦਾ ਜੋੜ ਭਾਰਤ ਨੂੰ ‘ਲਾਲ ਅੱਖਾਂ' ਦਿਖਾ ਰਿਹਾ ਹੈ। ਇੱਕ ਵਾਰ ਫਿਰ ਇੱਕ ਅਸਫਲ ਮੋਦੀ ਸਰਕਾਰ ਦੀ ਅਸਫਲ ਵਿਦੇਸ਼ ਨੀਤੀ ਉਜਾਗਰ ਹੋਈ ਹੈ।

Have something to say? Post your comment