Welcome to Canadian Punjabi Post
Follow us on

26

March 2019
ਕੈਨੇਡਾ

ਕਲਾਸਾਂ ਦੇ ਆਕਾਰ, ਸੈਕਸ ਐਜੂਕੇਸ਼ਨ ਤੇ ਸੈੱਲ ਫੋਨਜ਼ ਉੱਤੇ ਪਾਬੰਦੀ ਬਾਰੇ ਅੱਜ ਐਲਾਨ ਕਰੇਗੀ ਫੋਰਡ ਸਰਕਾਰ

March 15, 2019 09:03 AM

ਟੋਰਾਂਟੋ, 14 ਮਾਰਚ (ਪੋਸਟ ਬਿਊਰੋ) : ਓਨਟਾਰੀਓ ਦਾ ਸਿੱਖਿਆ ਖੇਤਰ ਕਲਾਸਾਂ ਦੇ ਆਕਾਰ, ਸੈਕਸ ਐਜੂਕੇਸ਼ਨ ਤੇ ਅਧਿਆਪਕਾਂ ਨੂੰ ਹਾਇਰ ਕੀਤੇ ਜਾਣ ਵਰਗੇ ਕਈ ਮੁੱਦਿਆਂ ਉੱਤੇ ਅਪਡੇਟ ਦੀ ਉਡੀਕ ਕਰ ਰਿਹਾ ਹੈ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਅਜੇ ਤੱਕ ਵੇਰਵੇ ਨਹੀਂ ਦਿੱਤੇ ਗਏ ਪਰ ਉਨ੍ਹਾਂ ਨੂੰ ਕਟੌਤੀਆਂ ਦਾ ਡਰ ਹੈ। ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ ਦੇ ਪ੍ਰੈਜ਼ੀਡੈਂਟ ਸੈਮ ਹੈਮੰਡ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਆਪਣੇ ਬਹੁਕਰੋੜੀ ਡਾਲਰ ਦੇ ਘਾਟੇ ਤੋਂ ਖਹਿੜਾ ਛੁਡਾਉਣ ਲਈ ਸਿੱਖਿਆ ਖੇਤਰ ਉੱਤੇ ਨਜ਼ਰਾਂ ਗੱਡੀ ਬੈਠੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਇਸ ਖੇਤਰ ਦੀ ਬਿਹਤਰੀ ਤੇ ਅਕਾਦਮਿਕ ਸਫਲਤਾ ਤੇ ਵਿਦਿਆਰਥੀਆਂ ਦੀ ਸਮਾਜਕ ਸਫਲਤਾ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਸਗੋਂ ਉਹ ਤਾਂ ਆਪਣੇ ਆਰਥਿਕ ਘਾਟੇ ਨੂੰ ਖਤਮ ਕਰਨ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਜਿ਼ਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸਿੱਖਿਆ ਮੰਤਰਾਲੇ ਨੇ ਰਿਟਾਇਰ ਹੋਣ ਵਾਲੇ ਅਧਿਆਪਕਾਂ ਜਾਂ ਕਿਸੇ ਹੋਰ ਕਾਰਨ ਛੁੱਟੀ ਉੱਤੇ ਗਏ ਅਧਿਆਪਕਾਂ ਦੀਆਂ ਖਾਲੀ ਥਾਂਵਾਂ ਨੂੰ ਭਰਨ ਤੋਂ ਸਕੂਲ ਬੋਰਡਜ਼ ਨੂੰ 15 ਮਾਰਚ ਤੱਕ ਰੋਕਿਆ ਸੀ। ਇਹ ਫੈਸਲਾ ਮੰਤਰੀ ਵੱਲੋਂ ਮਿਲਣ ਵਾਲੀ ਅਪਡੇਟ ਤੱਕ ਰੋਕਿਆ ਗਿਆ ਸੀ। ਮੰਤਰਾਲੇ ਨੇ ਯੂਨੀਅਨਾਂ ਨੂੰ ਦੱਸਿਆ ਕਿ ਇਸ ਅਗਲੇ ਸਕੂਲ ਵਰ੍ਹੇ ਲਈ ਜਾਣਕਾਰੀ ਸ਼ੁੱਕਰਵਾਰ ਤੱਕ ਆਵੇਗੀ। ਇਹ ਐਲਾਨ ਨਵੇਂ ਮੁਲਾਜ਼ਮਾਂ ਨੂੰ ਹਾਇਰ ਕਰਨ ਸਬੰਧੀ ਹੋਣ ਕਾਰਨ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਲੌਰਾ ਵਾਲਟਨ ਨੇ ਆਖਿਆ ਕਿ ਉਸ ਨੂੰ ਚੰਗੀ ਖਬਰ ਦੀ ਆਸ ਨਹੀਂ ਹੈ।
ਉਨ੍ਹਾਂ ਆਖਿਆ ਕਿ ਸਾਨੂੰ ਕਿਸੇ ਵੀ ਹੋਰ ਗੱਲ ਨਾਲੋਂ ਵਧੇਰੇ ਕਟੌਤੀਆਂ ਦਾ ਡਰ ਜਿ਼ਆਦਾ ਹੈ। ਜਿ਼ਕਰਯੋਗ ਹੈ ਕਿ ਸਰਕਾਰ ਜਨਵਰੀ ਤੋਂ ਹੀ ਕਲਾਸਾਂ ਦੇ ਆਕਾਰ ਤੇ ਅਧਿਆਪਕਾਂ ਨੂੰ ਹਾਇਰ ਕੀਤੇ ਜਾਣ ਦੇ ਰੁਝਾਨ ਬਾਰੇ ਸਲਾਹ ਮਸ਼ਵਰਾ ਕਰ ਰਹੀ ਹੈ। ਅਧਿਆਪਕਾਂ ਨੇ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਮਿਥੇ ਹੋਏ ਕਲਾਸਾਂ ਦੇ ਆਕਾਰ ਵਿੱਚ ਤਬਦੀਲੀ ਕਰਨ ਨਾਲ ਸਾਰੇ ਵਿਦਿਆਰਥੀਆਂ ਦੀਆਂ ਅਕਾਦਮਿਕ ਲੋੜਾਂ ਪੂਰੀਆਂ ਨਹੀਂ ਪੈ ਸਕਣਗੀਆਂ।
ਇਸ ਤੋਂ ਇਲਾਵਾ ਸਰਕਾਰ ਨਵੇਂ ਸੈਕਸ ਐਜੂਕੇਸ਼ਨ ਪਾਠਕ੍ਰਮ ਬਾਰੇ ਵੀ ਫੀਡਬੈਕ ਇੱਕਠੀ ਕਰ ਰਹੀ ਹੈ। ਸਰਕਾਰ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਸਬੰਧੀ ਨਵਾਂ ਪਾਠਕ੍ਰਮ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ ਮੈਥਸ ਦੇ ਪਾਠਕ੍ਰਮ ਵਿੱਚ ਵੀ ਫੋਰਡ ਸਰਕਾਰ ਵੱਲੋਂ ਤਬਦੀਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਡਿਸਕਵਰੀ ਮੈਥਸ ਦੀ ਥਾਂ ਪਹਿਲਾਂ ਵਾਲੇ ਬੇਸਿਕਸ ਮੈਥਸ ਨੂੰ ਲਿਆਉਣ ਦੇ ਹੱਕ ਵਿੱਚ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਕਲਾਸਾਂ ਵਿੱਚ ਸੈੱਲਫੋਨਜ਼ ਦੀ ਵਰਤੋਂ ਉੱਤੇ ਪਾਬੰਦੀ ਬਾਰੇ ਵੀ ਸਰਕਾਰ ਐਲਾਨ ਕਰ ਸਕਦੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਬੀ ਇੰਡੋਨੇਸ਼ੀਆ ਵਿੱਚ ਆਇਆ ਜ਼ਬਰਦਸਤ ਭੂਚਾਲ
ਮਾਲੀ ਵਿੱਚ ਹੋਏ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ 134 ਤੱਕ ਪਹੁੰਚੀ
ਟਰੂਡੋ ਵੱਲੋਂ ਨਨੇਮੋ-ਲੇਡੀਸਮਿੱਥ ਵਿੱਚ 6 ਮਈ ਨੂੰ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਲਿਖਤੀ ਬਿਆਨ ਤੇ ਹੋਰ ਸਬੂਤ ਪੇਸ਼ ਕਰਨਾ ਚਾਹੁੰਦੀ ਹੈ ਰੇਅਬੋਲਡ
ਫਲੋਰਿਡਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਕੈਨੇਡੀਅਨ ਜੋੜਾ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ