Welcome to Canadian Punjabi Post
Follow us on

19

March 2019
ਭਾਰਤ

ਫੈਸਲਾਕੁੰਨ ਮੈਚ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 35 ਦੌੜਾਂ ਨਾਲ ਹਰਾ ਕੇ ਕੀਤਾ ਸੀਰੀਜ਼ ਉਤੇ ਕਬਜਾ

March 14, 2019 09:23 AM

ਨਵੀਂ ਦਿੱਲੀ, 13 ਮਾਰਚ (ਪੋਸਟ ਬਿਊਰੋ)- ਆਸਟਰੇਲੀਆ ਨੇ ਫੈਸਲਾਕੁੰਨ ਵਨ ਡੇ ਮੈਚ 'ਚ 35 ਦੌੜਾਂ ਨਾਲ ਜਿੱਤ ਦਰਜ ਕਰ ਕੇ 10 ਸਾਲ ਬਾਅਦ ਭਾਰਤੀ ਜ਼ਮੀਨ 'ਤੇ ਵਨ ਡੇ ਸੀਰੀਜ਼ ਆਪਣੇ ਨਾਂ ਕੀਤੀ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਸਿਰਫ 4 ਮਾਹਿਰ ਬੱਲੇਬਾਜ਼ਾਂ ਨਾਲ ਉਤਰੇ ਭਾਰਤ ਲਈ 273 ਦੌੜਾਂ ਦਾ ਟੀਚਾ ਬਣਾ ਦਿੱਤਾ। ਰੋਹਿਤ ਸ਼ਰਮਾ (89 ਗੇਂਦਾਂ 'ਤੇ 56 ਦੌੜਾਂ) ਦੀ ਪਾਰੀ ਅਤੇ ਬਾਅਦ ਵਿਚ ਕੇਦਾਰ ਜਾਧਵ (57 ਗੇਂਦਾਂ 'ਤੇ 44 ਦੌੜਾਂ) ਨੇ 7ਵੀਂ ਵਿਕਟ ਲਈ 91 ਦੌੜਾਂ ਜੋੜ ਕੇ ਉਮੀਦ ਜਗਾਈ ਪਰ ਭਾਰਤ ਅਖੀਰ 'ਚ 50 ਓਵਰਾਂ ਵਿਚ 237 ਦੌੜਾਂ 'ਤੇ ਆਊਟ ਹੋ ਗਿਆ।ਜ਼ਾਂਪਾ ਨੇ 46 ਦੌੜਾਂ ਦੇ ਕੇ 3, ਜਦਕਿ ਤੇਜ਼ ਗੇਂਦਬਾਜ਼ ਪੈਟ ਕਮਿੰਸ, ਜੌਏ ਰਿਚਰਡਸਨ ਅਤੇ ਮਾਰਕਸ ਸਟੋਇੰਸ ਨੇ 2-2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਖਵਾਜਾ ਨੇ 106 ਗੇਂਦਾਂ 'ਤੇ 10 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉਸ ਨੇ ਕਪਤਾਨ ਆਰੋਨ ਫਿੰਚ ਨਾਲ ਪਹਿਲੀ ਵਿਕਟ ਲਈ 76 ਦੌੜਾਂ ਅਤੇ ਪੀਟਰ ਹੈਂਡਸਕੌਂਬ ਨਾਲ ਦੂਸਰੀ ਵਿਕਟ ਲਈ 99 ਦੌੜਾਂ ਦੀਆਂ 2 ਉਪਯੋਗੀ ਸਾਂਝੇਦਾਰੀਆਂ ਕੀਤੀਆਂ। ਭਾਰਤ ਨੇ ਚੰਗੀ ਵਾਪਸੀ ਕੀਤੀ ਪਰ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਨੇ ਆਖਰੀ 4 ਓਵਰਾਂ ਵਿਚ 42 ਦੌੜਾਂ ਬਣਾਈਆਂ, ਜਿਸ ਨਾਲ ਆਸਟਰੇਲੀਆ 9 ਵਿਕਟਾਂ 'ਤੇ 272 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚ ਗਿਆ।
ਆਸਟਰੇਲੀਆ ਨੇ ਇਸ ਤੋਂ ਪਹਿਲਾਂ 2009 ਵਿਚ ਭਾਰਤੀ ਜ਼ਮੀਨ 'ਤੇ 6 ਵਨ ਡੇ ਮੈਚਾਂ ਦੀ ਸੀਰੀਜ਼ 4-2 ਨਾਲ ਜਿੱਤੀ ਸੀ।ਇਸ ਵਾਰ ਉਸ ਨੇ ਪਹਿਲੇ 2 ਮੈਚ ਗੁਆਉਣ ਤੋਂ ਬਾਅਦ ਲਗਾਤਾਰ 3 ਮੈਚ ਜਿੱਤ ਕੇ ਸੀਰੀਜ਼ 3-2 ਨਾਲ ਆਪਣੇ ਨਾਂ ਕੀਤੀ। ਆਸਟਰੇਲੀਆ ਤੋਂ ਪਹਿਲਾਂ ਦੱਖਣੀ ਅਫਰੀਕਾ (2 ਵਾਰ), ਬੰਗਲਾਦੇਸ਼ ਅਤੇ ਪਾਕਿਸਤਾਨ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਭਾਰਤ ਨੇ ਦੂਸਰੀ ਵਾਰ ਪਹਿਲੇ 2 ਮੈਚ ਜਿੱਤਣ ਤੋਂ ਬਾਅਦ ਸੀਰੀਜ਼ ਗੁਆਈ। ਇਸ ਤੋਂ ਪਹਿਲਾਂ 2005 ਵਿਚ ਪਾਕਿਸਤਾਨ ਖਿਲਾਫ ਉਹ ਸ਼ੁਰੂਆਤੀ ਬੜ੍ਹਤ ਦਾ ਫਾਇਦਾ ਨਹੀਂ ਚੁੱਕ ਸਕਿਆ ਸੀ।

 

Have something to say? Post your comment
ਹੋਰ ਭਾਰਤ ਖ਼ਬਰਾਂ
ਸਮਝੌਤਾ ਐਕਸਪ੍ਰੈੱਸ ਬਲਾਸਟ ਕੇਸ ਦੀ ਸੁਣਵਾਈ 20 ਮਾਰਚ ਤੱਕ ਫਿਰ ਟਲੀ
ਪ੍ਰਿਅੰਕਾ ਗਾਂਧੀ ਨੇ ਚੋਟ ਕੀਤੀ: ਚੌਕੀਦਾਰ ਕਿਸਾਨਾਂ ਦੇ ਨਹੀਂ, ਅਮੀਰਾਂ ਦੇ ਹੀ ਹੁੰਦੇ ਨੇ
ਬੋਇੰਗ ਨੇ ਕਿਹਾ: 737-ਮੈਕਸ ਜਹਾਜ਼ ਦਾ ਸਾਰਾ ਸਿਸਟਮ 10 ਦਿਨ ਵਿੱਚ ਅਪਗ੍ਰੇਡ ਹੋਵੇਗਾ
ਨਦੀਆਂ ਵਿੱਚ ਪ੍ਰਦੂਸ਼ਣ ਕਾਰਨ ਯੂ ਪੀ ਸਰਕਾਰ ਉੱਤੇ ਪੰਜ ਕਰੋੜ ਰੁਪਏ ਜੁਰਮਾਨਾ
ਮਾਇਆਵਤੀ ਨੇ ਕਿਹਾ: ਕਾਂਗਰਸ ਪਾਰਟੀ 7 ਸੀਟਾਂ ਛੱਡ ਕੇ ਭਰਮ ਨਾ ਫੈਲਾਵੇ
ਪਾਕਿਸਤਾਨ ਨੇ ਯੂ ਐਨ ਨੂੰ ਹਾਫਿਜ਼ ਦੇ ਹੱਕ ਵਿੱਚ ਚਿੱਠੀ ਵੀ ਲਿਖ ਮਾਰੀ
ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀ ਸੀ ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਹੋਣਗੇ
ਸਾਰਾ ਦਿਨ ਪੈਦਲ ਚੱਲ ਕੇ ਇਕਲੌਤੇ ਵੋਟਰ ਤੱਕ ਪਹੁੰਚੇਗਾ ਵੋਟ ਸਟਾਫ
ਅਬੋਹਰ ਦਾ ਹਥਿਆਰ ਸਪਲਾਇਰ ਦਿੱਲੀ ਵਿੱਚ ਕਾਬੂ, 16 ਸਾਲਾਂ ਤੋਂ ਕਰ ਰਿਹਾ ਸੀ ਧੰਦਾ
ਮੇਨਕਾ ਗਾਂਧੀ ਨੂੰ ਰੋਕਣ ਲਈ ਰਾਮਬਿਲਾਸ ਸ਼ਰਮਾ ਨੇ ਬ੍ਰਹਮਾਸਤਰ ਚੱਲ ਦਿੱਤਾ