ਸਮਾਂ ਸੀ ਜਦੋਂ ਕਰੀਨਾ ਕਪੂਰ ਨੇ ਜ਼ੀਰੋ ਫਿੱਗਰ ਨਾਲ ਖੂਬ ਸੁਰਖੀਆਂ ਬਟੋਰੀਆਂ ਸਨ ਤੇ ਅੱਜ ਕੱਲ੍ਹ ਲੱਗਦਾ ਹੈ ਕਿ ਫਿਰ ਜ਼ੀਰੋ ਫਿੱਗਰ ਦਾ ਟ੍ਰੈਂਡ ਪਰਤਣ ਲੱਗਾ ਹੈ। ਬੀਤੇ ਦਿਨੀਂ ਫਿਲਮ ‘ਜਲੇਬੀ’ ਵਿੱਚ ਨਜ਼ਰ ਆਈ ਰੀਆ ਚੱਕਰਵਰਤੀ ਇਸ ਟ੍ਰੈਂਡ ਨੂੰ ਫਾਲੋ ਕਰਨ ਵਾਲੀਆਂ ਹੀਰੋਇਨਾਂ ਵਿੱਚ ਸ਼ਾਮਲ ਹੋ ਗਈ ਹੈ। ਉਸ ਨੇ ਇੰਸਟਾਗ੍ਰਾਮ ਉੱਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਵਿੱਚ ਉਸ ਦੀ ਜ਼ੀਰੋ ਫਿੱਗਰ ਸਾਫ ਨਜ਼ਰ ਆ ਰਹੀ ਸੀ।
ਇੰਸਟਾਗ੍ਰਾਮ ਉੱਤੇ ਉਸ ਦੇ 17 ਲੱਖ ਫਾਲੋਅਰ ਹਨ ਤੇ ਉਨ੍ਹਾਂ ਸਾਰਿਆਂ ਨੂੰ ਉਸ ਦੀ ਇਹ ਨਵੀਂ ਲੁੱਕ ਕਾਫੀ ਪਸੰਦ ਆਈ ਹੈ। ਜ਼ਿਕਰ ਯੋਗ ਹੈ ਕਿ ਫਿਲਮ ‘ਟਸ਼ਨ’ ਤੋਂ ਬਾਅਦ ਕਰੀਨਾ ਆਪਣੀ ਜ਼ੀਰੋ ਫਿੱਗਰ ਕਾਰਨ ਖੂਬ ਚਰਚਾ ਵਿੱਚ ਰਹੀ ਸੀ ਤੇ ਉਸ ਤੋਂ ਬਾਅਦ ਜਿਵੇਂ ਜ਼ੀਰੋ ਫਿੱਗਰ ਦਾ ਫੈਸ਼ਨ ਹੀ ਚੱਲ ਪਿਆ ਸੀ। ਪਿੱਛੇ ਜਿਹੇ ਐਲਾਨ ਹੋਇਆ ਸੀ ਕਿ ਰੀਆ ਇੱਕ ਵਾਰ ਫਿਰ ਤੇਲਗੂ ਫਿਲਮ ਵਿੱਚ ਨਜ਼ਰ ਆਏਗੀ। ਸਾਊਥ ਦੇ ਸਟਾਰ ਕਲਿਆਮ ਧੇਵ ਦੀ ਇਸ ਦੂਸਰੀ ਫਿਲਮ ਦਾ ਨਾਂਅ ਅਜੇ ਤੈਅ ਨਹੀਂ ਕੀਤਾ ਗਿਆ। ਇਸ ਵਿੱਚ ਰੀਆ ਲੀਡ ਰੋਲ ਕਰਨ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਇਹ ਰੋਲ ਅੱਜ ਤੱਕ ਦੇ ਉਸ ਦੇ ਸਾਰੇ ਰੋਲਜ਼ ਤੋਂ ਵੱਖਰਾ ਹੋਵੇਗਾ।