Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਸਾਡੇ ਵਿੱਚੋਂ ਆਰੀਅਨ ਕੌਣ ਹਨ

March 14, 2019 09:16 AM

-ਆਕਾਰ ਪਟੇਲ
ਮੈਂ ਇਸ ਹਫਤੇ ਇੱਕ ਦਿਲਚਸਪ ਕਿਤਾਬ ਪੜ੍ਹੀ, ਜਿਸ ਦਾ ਸਿਰਲੇਖ ਸੀ ‘ਸਾਡੇ 'ਚੋਂ ਕੌਣ ਆਰੀਅਨ ਹਨ’? ਇਸ 'ਚ ਮਾਹਰਾਂ ਦੇ ਲੇਖਾਂ ਦੀ ਲੜੀ ਹੈ, ਜਿਨ੍ਹਾਂ ਨੇ ਸਾਡੇ ਮੂਲ ਦਾ ਨਿਰਧਾਰਨ ਕਰ ਲਈ ਜੈਨੇਟਿਕਸ, ਲਿੰਗੁਇਸਟਿਕਸ ਅਤੇ ਪੁਰਾਤੱਤਵ ਦੇ ਖੇਤਰਾਂ ਤੋਂ ਹਾਲੀਆ ਲੇਖਾਂ ਦੀ ਸਮੀਖਿਆ ਕੀਤੀ।
1920 ਦੇ ਦਹਾਕੇ ਤੱਕ ਭਾਰਤੀਆਂ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਨਹੀਂ ਪਤਾ ਸੀ, ਜਿਸ ਦੀ ਖੋਜ ਹੜੱਪਾ (ਪਾਕਿਸਤਾਨੀ ਪੰਜਾਬ), ਸਿੰਧ ਵਿੱਚ ਮੋਹੰਜੋਦੜੋ ਅਤੇ ਫਿਰ ਭਾਰਤ 'ਚ ਕੁਝ ਹੋਰਨਾਂ ਥਾਵਾਂ 'ਤੇ ਹੋਈ। ਦਰਅਸਲ, ਜਿਹੜੇ ਬ੍ਰਿਟਿਸ਼ ਅਧਿਕਾਰੀਆਂ ਨੇ ਹੜੱਪਾ ਵਿੱਚ ਖੰਡਰਾਂ ਦੀ ਪਹਿਲਾਂ ਜਾਂਚ ਕੀਤੀ, ਪੂਰੀ ਤਰ੍ਹਾਂ ਨਹੀਂ ਸਮਝ ਸਕੇ ਸਨ ਕਿ ਉਹ ਕੀ ਸਨ ਅਤੇ ਪਾਈਆਂ ਗਈਆਂ ਬਹੁਤ ਸਾਰੀਆਂ ਇੱਟਾਂ ਦੀ ਵਰਤੋਂ ਰੇਲਵੇਜ਼ ਦੇ ਨਿਰਮਾਣ 'ਚ ਕੀਤੀ ਜਾਂਦੀ ਸੀ।
ਅੱਜ ਵੀ ਉਥੇ ਰੁਚੀ ਨਹੀਂ ਹੈ। ਜਦੋਂ ਮੈਂ ਪਹਿਲੀ ਵਾਰ ਹੜੱਪਾ ਗਿਆ ਤਾਂ ਕਾਊਂਟਰ 'ਤੇ ਮੈਨੂੰ ਤੁਰੰਤ ਉਹ ਟਿਕਟ ਦਿੱਤੀ ਗਈ, ਜਿਹੜੀ ਵਿਦੇਸ਼ੀਆਂ ਲਈ ਸੀ (ਭਾਵ ਸਥਾਨਕ ਲੋਕਾਂ ਦੇ ਮੁਕਾਬਲੇ ਵੱਧ ਮਹਿੰਗੀ)। ਮੈਂ ਕਾਊਂਟਰ 'ਤੇ ਬੈਠੇ ਵਿਅਕਤੀ ਨੂੰ ਪੁੱਛਿਆ ਕਿ ਉਸ ਨੂੰ ਕਿਵੇਂ ਪਤਾ ਕਿ ਮੈਂ ਵਿਦੇਸ਼ੀ ਹਾਂ? ਉਸ ਨੇ ਜਵਾਬ ਦਿੱਤਾ ਕਿ ਇਥੇ ਕੋਈ ਪਾਕਿਸਤਾਨੀ ਨਹੀਂ ਆਉਂਦਾ। ਇਹ ਉਨ੍ਹਾਂ ਦੋਹਾਂ ਵਾਰ ਸੱਚ ਸੀ, ਜਦੋਂ ਮੈਂ ਉਥੇ ਗਿਆ। ਇਹ ਸਥਾਨ ਖੂਬਸੂਰਤ, ਪਰ ਵੀਰਾਨ ਸੀ। ਇਸ ਤੋਂ ਠੀਕ ਬਾਅਦ ਵਾਲਾ ਪਿੰਡ ਪੰਜਾਬੀਆਂ ਦਾ ਹੈ, ਜੋ ਇਨ੍ਹਾਂ ਪ੍ਰਾਚੀਨ ਖੰਡਰਾਂ ਵਿੱਚ ਕੋਈ ਰੁਚੀ ਹੋਣ ਤੋਂ ਬਿਨਾਂ ਪੀੜ੍ਹੀਆਂ ਤੋਂ ਉਥੇ ਰਹਿ ਰਹੇ ਹੋਣਗੇ। ਅਜੰਤਾ ਅਤੇ ਅਲੋਰਾ ਵਾਂਗ, ਜਿਨ੍ਹਾਂ ਦੀ ਖੋਜ ਇੱਕ ਬ੍ਰਿਟਿਸ਼ ਅਧਿਕਾਰੀ ਨੇ 1819 ਵਿੱਚ ਕੀਤੀ ਸੀ, ਇਥੇ ਵੀ ਗ੍ਰਾਮੀਣ ਹਨ, ਜੋ 2000 ਸਾਲਾਂ ਤੋਂ ਬਿਨਾਂ ਕਿਸੇ ਹੈਰਾਨੀ ਜਾਂ ਉਤਸੁਕਤਾ ਦੇ ਰਹਿ ਰਹੇ ਹਨ।
ਇਸ ਖੋਜ ਕਿ ਸਿੰਧੂ ਘਾਟੀ ਦੀ ਸੱਭਿਅਤਾ ਕਿੰਨੀ ਪ੍ਰਾਚੀਨ ਹੈ, ਨੇ ਪਹਿਲਾਂ ਭਾਰਤੀਆਂ ਬਾਰੇ ਲੋਕਾਂ ਦੀ ਸੋਚ ਬਦਲੀ। ਮੈਂ ਸਮਝਦਾ ਹਾਂ ਕਿ ਸਾਡੀ ਸੱਭਿਅਤਾ ਦੀ ਸ਼ੁਰੂਆਤ ਰਿਗਵੇਦ ਤੋਂ ਹੋਈ ਸੀ, ਜਿਸ ਨੂੰ ਲਗਭਗ 3500 ਸਾਲ ਪਹਿਲਾਂ ਲਿਖਿਆ ਗਿਆ ਸੀ। ਅੱਜ ਇਹ ਨਿਰਣਾਇਕ ਤੌਰ 'ਤੇ ਸਾਬਿਤ ਹੋ ਗਿਆ ਹੈ ਕਿ ਸਿੰਧੂ ਘਾਟੀ ਦੀ ਸਭਿਅਤਾ ਵੈਦਿਕ ਨਹੀਂ ਸੀ ਅਤੇ ਰਿਗਵੇਦ ਤੋਂ ਪਹਿਲਾਂ ਦੀ ਹੈ। 2015 ਵਿੱਚ ਹਰਿਆਣਾ ਦੇ ਰਾਖੀਗੜ੍ਹੀ ਨਾਂਅ ਦੇ ਪਿੰਡ 'ਚੋਂ ਪਾਇਆ ਗਿਆ ਕਿ ਨਮੂਨਾ, ਜੋ 4500 ਸਾਲ ਪਹਿਲਾਂ ਰਹਿਣ ਵਾਲੇ ਇੱਕ ਮਰਦ ਦਾ ਸੀ, ਦਰਸਾਉਂਦਾ ਹੈ ਕਿ ਉਸ 'ਚ ਉਸ ਜੀਨਸ ਦਾ ਕੋਈ ਹਿੱਸਾ ਨਹੀਂ ਸੀ, ਜੋ ਆਰੀਅਨਜ਼ 'ਚ ਸੀ (ਜਿਸ ਨੂੰ ਆਰ-1ਏ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਉੱਤਰੀ ਤੇ ਪੂਰਬੀ ਯੂਰਪ, ਕੇਂਦਰੀ ਅਤੇ ਦੱਖਣੀ ਏਸ਼ੀਆ ਦੇ ਲੋਕਾਂ 'ਚ ਆਮ ਪਾਇਆ ਜਾਂਦਾ ਹੈ)। ਇਸ ਦਾ ਨਿਰਧਾਰਨ ਕਰਨ ਵਿੱਚ ਇੰਨਾ ਜ਼ਿਆਦਾ ਸਮਾਂ ਇਸ ਲਈ ਲੱਗਾ ਕਿਉਂਕਿ ਸਾਡੇ ਗਰਮ ਅਤੇ ਨਮੀ ਵਾਲੇ ਵਾਤਾਵਰਣ ਵਿੱਚ ਡੀ ਐਨ ਏ ਨੂੰ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਜਾ ਸਕਦਾ। ਰਾਖੀਗੜ੍ਹੀ ਦੀ ਖੋਜ ਦਰਸਾਉਂਦੀ ਹੈ ਕਿ ਹੜੱਪਾ ਸੱਭਿਆਚਾਰ ਤੇ ਸਿੰਧੂ ਘਾਟੀ ਦੀ ਸੱਭਿਅਤਾ ਦੋਵੇਂ ਸੱਭਿਆਚਾਰ ਭਾਸ਼ਾ ਦੇ ਸ੍ਰੋਤ ਨਹੀਂ ਸਨ। ਵੈਦਿਕ ਲੋਕ ਚਰਵਾਹੇ ਸਨ ਅਤੇ ਆਪਣੇ ਪਸ਼ੂਆਂ ਨਾਲ ਘੁੰਮਦੇ ਰਹਿੰਦੇ ਸਨ। (ਸ਼ਬਦ ਆਰੀਆਵ੍ਰਤ ਦਾ ਅਰਥ ਹੈ ‘ਆਰੀਆ ਦਾ ਮੁੜਨਾ', ਜੋ ਪਸ਼ੂਆਂ ਦੇ ਵੱਡੇ ਝੁੰਡਾਂ ਦੇ ਵਿਚਰਣ ਦੇ ਸੰਦਰਭ 'ਚ ਹੈ)। ਸਿੰਧੂ ਘਾਟੀ ਦੀ ਸੱਭਿਅਤਾ 'ਚ ਗੁਜਰਾਤ ਦੇ ਲੋਥਾਲ ਅਤੇ ਬਾਬਰਕੋਟ ਦੇ ਨਾਲ ਰਾਖੀਗੜ੍ਹੀ ਅਤੇ ਅੱਜ ਦੇ ਪਾਕਿਸਤਾਨ ਦੇ ਕੁਝ ਖੇਤਰ ਸ਼ਾਮਲ ਹਨ, ਜੋ ਸ਼ਹਿਰੀ ਸਨ ਅਤੇ ਉਨ੍ਹਾਂ ਨੂੰ ਯੋਜਨਾਬੱਧ ਸ਼ਹਿਰਾਂ ਦੇ ਦੁਆਲੇ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚ ਜਲ ਨਿਕਾਸੀ ਅਤੇ ਸਵੱਛਤਾ ਪ੍ਰਣਾਲੀ ਵੀ ਸੀ।
ਆਰੀਅਨ ਦੇ ‘ਹਮਲੇ' ਦੇ ਸਿਧਾਂਤ ਨੂੰ ਬੇਭਰੋਸਗੀ ਵਾਲਾ ਦੱਸਿਆ ਗਿਆ ਹੈ। ਵੈਦਿਕ ਚਰਵਾਹੇ, ਜਿਨ੍ਹਾਂ ਨੂੰ ਅਸੀਂ ਆਰੀਅਨਜ਼ ਕਹਿੰਦੇ ਹਾਂ, ਸੀਰੀਆ ਵਰਗੇ ਦੂਰ-ਦੁਰਾਡੇ ਪੱਛਮੀ ਸਥਾਨਾਂ 'ਤੇ ਮੌਜੂਦ ਸਨ। ਉਹ ਸਰਹੱਦਾਂ ਨੂੰ ਨਹੀਂ ਮੰਨਦੇ ਸਨ, ਜਿਵੇਂ ਅੱਜ ਅਸੀਂ ਕਰਦੇ ਹਾਂ। ਉਨ੍ਹਾਂ ਦੇ ਹੜੱਪਨ ਅਤੇ ਸਿੰਧੂ ਘਾਟੀ ਦੇ ਲੋਕਾਂ ਨਾਲ ਸੰਬੰਧ ਸਨ ਅਤੇ ਉਨ੍ਹਾਂ ਦੇ ਆਪਸ ਵਿੱਚ ਵਿਆਹ ਹੁੰਦੇ ਸਨ, ਜਿਵੇਂ ਕਿ ਨਾਂਅ ਤੋਂ ਹੀ ਪਤਾ ਲੱਗਦਾ ਹੈ, ਸਿੰਧੂ ਘਾਟੀ ਦੀ ਸੱਭਿਅਤਾ ਮੁੱਖ ਤੌਰ 'ਤੇ ਸਿੰਧੂ ਨਦੀ ਦੇ ਮੈਦਾਨੀ ਇਲਾਕਿਆਂ 'ਚ ਸੀ। ਪੱਛਮ ਤੋਂ ਆਉਣ ਵਾਲੇ ਵੈਦਿਕ ਚਰਵਾਹੇ ਅੱਗੇ ਗੰਗਾ ਦੇ ਮੈਦਾਨਾਂ 'ਚ ਵਸ ਗਏ।
ਸਿੰਧੂ ਘਾਟੀ ਦੀ ਸੱਭਿਅਤਾ ਅਜੇ ਵੀ ਸਾਡੇ ਲਈ ਇੱਕ ਭੇਤ ਹੈ ਕਿਉਂਕਿ ਉਨ੍ਹਾਂ ਦੀ ਭਾਸ਼ਾ ਦਾ ਅਜੇ ਵੀ ਅਨੁਵਾਦ ਨਹੀਂ ਹੈ ਸਕਿਆ ਹੈ ਅਤੇ ਉਨ੍ਹਾਂ ਨੂੰ ਸਮਝਣ ਲਈ ਸਾਡੇ ਕੋਲ ਉਨ੍ਹਾਂ ਦੀਆਂ ਸਿਰਫ ਸ਼ਿਲਪ ਕ੍ਰਿਤੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਕਿਸੇ ਹਮਲੇ ਕਾਰਨ ਬਾਹਰ ਕੱਢ ਕੇ ਸੁੱਟਣ ਦੀ ਬਜਾਏ ਉਨ੍ਹਾਂ ਦੀ ਸੱਭਿਅਤਾ ਦਾ ਅੰਤ ਜਲਵਾਯੂ 'ਚ ਤਬਦੀਲੀ ਅਤੇ ਸ਼ਾਇਦ ਨਦੀਆਂ ਦੇ ਵਹਾਅ ਵਿੱਚ ਬਦਲਾਅ ਕਾਰਨ ਹੋਇਆ।
ਜਿਸ ਜਾਤੀ ਪ੍ਰਣਾਲੀ ਨੂੰ ਅੱਜ ਅਸੀਂ ਜਾਣਦੇ ਹਾਂ ਅਤੇ ਅਮਲ 'ਚ ਲਿਆਉਂਦੇ ਹਾਂ, ਵੈਦਿਕ ਚਰਵਾਹਿਆਂ ਦੀ ਖੋਜ ਤੇ ਪਰੰਪਰਾ ਹੈ, ਨਾ ਕਿ ਸਿੰਧੂ ਘਾਟੀ ਦੀ।
ਰਾਖੀਗੜ੍ਹੀ ਅਤੇ ਹੋਰਨਾਂ ਥਾਵਾਂ 'ਤੇ ਜੈਵਿਕ ਖੋਜਾਂ ਦਿਖਾਉਂਦੀਆਂ ਹਨ ਕਿ ਸਾਰੇ ਦੱਖਣੀ ਏਸ਼ੀਆਈ ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਸਿੱਖਾਂ, ਭਾਰਤੀਆਂ, ਪਾਕਿਸਤਾਨੀਆਂ, ਬੰਗਲਾ ਦੇਸ਼ ਦੇ ਸਾਂਝੇ ਪੂਰਵਜ਼ ਹੜੱਪਨ ਅਤੇ ਸਿੰਧੂ ਘਾਟੀ ਕਾਲ (ਆਰ-1ਏ ਦੇ ਆਉਣ ਤੋਂ ਪਹਿਲਾਂ) ਦੇ ਸਨ। ਅਸੀਂ ਪਹਿਲਾਂ ਮਨੁੱਖੀ ਦੇ ਜੈਵਿਕ ਚਿੰਨ੍ਹ ਵੀ ਰੱਖਦੇ ਹਾਂ, ਜੋ ਅਫਰੀਕਾ ਤੋਂ ਆਏ ਸਨ ਅਤੇ ਸਾਡੇ ਚੋਂ ਬਹੁਤਿਆਂ ਵਿੱਚ ਆਰ-1ਏ ਵੀ ਹੈ, ਵਿਸ਼ੇਸ਼ ਕਰ ਕੇ ਉੱਤਰ ਭਾਰਤੀਆਂ ਵਿੱਚ।
ਸਾਡੇ ਪਹਿਲੇ ਪੂਰਵਜਾਂ, ਜੋ ਸਿੰਧੂ ਨਦੀ ਦੇ ਨਾਲ ਰਹਿੰਦੇ ਸਨ, ਦੇ ਦੇਵਤੇ ਉਨ੍ਹਾਂ ਲੋਕਾਂ ਦੇ ਦੇਵਤਿਆਂ ਤੋਂ ਵੱਖ ਸਨ, ਜੋ ਆ ਕੇ ਉਨ੍ਹਾਂ ਨਾਲ ਮਿਲ ਗਏ। ਇਥੋਂ ਤੱਕ ਕਿ ਵੈਦਿਕ ਚਰਵਾਹੇ, ਜਿਨ੍ਹਾਂ ਨੂੰ ਅਸੀਂ ਆਰੀਅਨਜ਼ ਕਹਿੰਦੇ ਹਾਂ, ਅੱਜ ਭਾਰਤ ਵਿੱਚ ਵੱਖਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਅਜਿਹੇ ਭਾਰਤੀ ਬਹੁਤ ਜ਼ਿਆਦਾ ਨਹੀਂ ਹਨ, ਜੋ ਇੰਦਰ ਜਾਂ ਵਰੁਣ ਦੀ ਪੂਜਾ ਕਰਦੇ ਹਨ। ਅੱਜ ਅਸੀਂ ਪੁਰਾਣਾਂ ਵਿੱਚ ਵਰਣਿਤ (ਵੈਦਿਕ ਕਾਲ ਤੋਂ ਬਾਅਦ ਲਿਖੇ ਗਏ) ਨਵੇਂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਾਂ, ਜਿਵੇਂ ਕਿ ਰਾਮ, ਕ੍ਰਿਸ਼ਨ, ਗਣੇਸ਼ ਅਤੇ ਲਕਸ਼ਮੀ।
ਅਮਰੀਕੀ ਪੱਤਰਕਾਰ ਐਚ ਐਲ ਮੈਂਕੇਨ ਨੇ ਇੱਕ ਵਾਰ ਪਾਇਆ ਸੀ ਕਿ ਕੋਈ ਵੀ ਦੇਵਤਾ ਯੂਨਾਨ ਜਾਂ ਰੋਮ ਦੇ ਮਹਾਨ ਪ੍ਰਾਚੀਨ ਦੇਵਤਿਆਂ ਦੀ ਸੂਚੀ 'ਚ ਸਥਾਈ ਤੌਰ 'ਤੇ ਨਹੀਂ ਰਿਹਾ, ਜੋ ਅੱਜ ਬਿਲਕੁਲ ਨਹੀਂ ਹਨ। ਭਾਰਤ ਇੱਕ ਅਨੋਖਾ ਸਥਾਨ ਹੈ। ਇੱਕ ਪਾਸੇ ਸਾਡੇ ਕੋਲ ਅਤਿਅੰਤ ਉਨਤ ਵਿਗਿਆਨ ਹੈ, ਜੋ ਸਾਡੇ ਮੂਲ ਅਤੇ ਸਾਡੀ ਵੰਸ਼ਾਵਲੀ 'ਤੇ ਕੰਮ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅਸੀਂ ਇੱਕ ਅਜਿਹੇ ਮੰਦਰ ਅਤੇ ਦੇਵਤਾ ਨੂੰ ਲੈ ਕੇ ਖੁਦ ਨਾਲ ਹੀ ਜੰਗ ਕਰ ਰਹੇ ਹਾਂ, ਜਿਨ੍ਹਾਂ ਬਾਰੇ ਸਾਡੇ ਪਹਿਲੇ ਪੂਰਵਜ਼ਾਂ ਨੂੰ ਕੋਈ ਜਾਣਕਾਰੀ ਨਹੀਂ ਸੀ।

Have something to say? Post your comment