Welcome to Canadian Punjabi Post
Follow us on

20

May 2019
ਭਾਰਤ

ਮਿਸ਼ੇਲ ਨੇ ਅਦਾਲਤ ਨੂੰ ਕਿਹਾ : ਦੁਬਈ ਵਿੱਚ ਰਾਕੇਸ਼ ਅਸਥਾਨਾ ਨੇ ਮੇਰੀ ਜ਼ਿੰਦਗੀ ਨਰਕ ਬਣਾਉਣ ਦੀ ਧਮਕੀ ਦਿੱਤੀ ਸੀ

March 14, 2019 09:08 AM

ਨਵੀਂ ਦਿੱਲੀ, 13 ਮਾਰਚ (ਪੋਸਟ ਬਿਊਰੋ)- ਅਗਸਤਾ-ਵੈਸਟਲੈਂਡ ਵੀ ਵੀ ਆਈ ਪੀ ਹੈਲੀਕਾਪਟਰ ਖਰਦੀ ਸੌਦੇ ਦੇ ਖਾਸ ਦਲਾਲ ਕ੍ਰਿਸ਼ਚਨ ਮਿਸ਼ੇਲ ਨੇ ਕੱਲ੍ਹ ਦਿੱਲੀ ਦੀ ਅਦਾਲਤ ਵਿੱਚ ਦੱਸਿਆ ਕਿ ਸੀ ਬੀ ਆਈ ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੇ ਦੁਬਈ ਵਿੱਚ ਉਸ ਨਾਲ ਮੁਲਾਕਾਤ ਕਰ ਕੇ ਧਮਕੀ ਦਿੱਤੀ ਸੀ ਕਿ ਜੇ ਉਹ ਇਸ ਕੇਸ ਵਿੱਚ ਏਜੰਸੀ ਦੀ ਜਾਂਚ ਅਨੁਸਾਰ ਨਹੀਂ ਚੱਲੇਗਾ ਤਾਂ ਜੇਲ੍ਹ ਵਿੱਚ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਜਾਵੇਗਾ।
ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੇ ਸਾਹਮਣੇ ਮਿਸ਼ੇਲ ਨੇ ਇਹ ਦਰਜ ਕਰਾਇਆ ਹੈ। ਮਿਸ਼ੇਲ ਨੇ ਕਿਹਾ, ਕੁਝ ਸਮਾਂ ਪਹਿਲਾਂ ਰਾਕੇਸ਼ ਅਸਥਾਨਾ ਮੈਨੂੰ ਦੁਬਈ ਵਿੱਚ ਮਿਲੇ ਅਤੇ ਉਨ੍ਹਾਂ ਧਮਕੀ ਦਿੱਤੀ ਸੀ ਕਿ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਜਾਵੇਗੀ ਅਤੇ ਇਹੀ ਕੁਝ ਚੱਲ ਰਿਹਾ ਹੈ। ਮੇਰੇ ਨਾਲ ਵਾਲਾ ਕੈਦੀ (ਗੈਂਗਸਟਰ) ਛੋਟਾ ਰਾਜਨ ਹੈ। ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਜੁਰਮ ਕੀਤਾ ਹੈ ਕਿ ਮੈਨੂੰ ਅੱਤਵਾਦੀਆਂ ਅਤੇ ਅਜਿਹੇ ਲੋਕਾਂ ਨਾਲ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਕਈ ਲੋਕਾਂ ਦਾ ਕਤਲ ਕੀਤਾ ਹੋਇਆ ਹੈ। ਅਦਾਲਤ ਨੂੰ ਮਿਸ਼ੇਲ ਨੇ ਇਹ ਵੀ ਦੱਸਿਆ ਕਿ ਉਸ ਨੂੰ 16-17 ਕਸ਼ਮੀਰੀ ਵੱਖਵਾਦੀਆਂ ਨਾਲ ਜੇਲ ਵਿੱਚ ਰੱਖਿਆ ਗਿਆ ਹੈ, ਪਰ ਜੇਲ੍ਹ ਅਧਿਕਾਰੀਆਂ ਨੇ ਇਸ ਗੱਲ ਨੂੰ ਗਲਤ ਕਿਹਾ ਹੈ। ਉਨ੍ਹਾਂ ਕਿਹਾ ਕਿ ਮਿਸ਼ੇਲ ਦੀ ਜਾਨ ਨੂੰ ਖਤਰਾ ਸਮਝਦਿਆਂ ਉਸ ਨੂੰ ਸਖਤ ਸੁਰੱਖਿਆ ਵਾਲੀ ਜੇਲ੍ਹ ਵਿੱਚ ਬਦਲ ਦਿੱਤਾ ਗਿਆ ਹੈ।
ਅਦਾਲਤ ਨੇ ਮਿਸ਼ੇਲ ਦੀਆਂ ਇਨ੍ਹਾਂ ਦਲੀਲਾਂ ਦਾ ਵੀ ਨੋਟਿਸ ਲਿਆ, ਜਿਸ 'ਚ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਜੇਲ੍ਹ ਵਿੱਚ ਮਾਨਸਿਕ ਤਸੀਹੇ ਦਿੱਤੇ ਗਏ ਹਨ। ਇਸ ਬਾਰੇ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸੀ ਸੀ ਟੀ ਵੀ ਫੁਟੇਜ ਅਤੇ ਰਿਪੋਰਟ ਅਗਲੇ ਵੀਰਵਾਰ ਤੱਕ ਪੇਸ਼ ਕਰਨ, ਜਿਸ ਦੇ ਆਧਾਰ 'ਤੇ ਉਸ ਨੂੰ ਸਖਤ ਸੁਰੱਖਿਆ ਵਾਲੇ ਯਾਰਡ ਵਿੱਚ ਬਦਲਿਆ ਗਿਆ ਹੈ। ਅਦਾਲਤ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਜੇਲ੍ਹ ਦਾ ਇੱਕ ਅਧਿਕਾਰੀ ਮੌਜੂਦਾ ਰਹੇਗਾ ਤੇ ਮਿਸ਼ੇਲ ਦੇ ਵਕੀਲ ਨੂੰ ਵੀ ਸਵੇਰੇ-ਸ਼ਾਮ ਅੱਧੇ ਘੰਟੇ ਲਈ ਸੀਮਿਤ ਪਹੁੰਚ ਦੀ ਆਗਿਆ ਹੋਵੇਗੀ।

Have something to say? Post your comment
ਹੋਰ ਭਾਰਤ ਖ਼ਬਰਾਂ
ਈਰਾਨ ਨਾਲ ਤੇਲ ਇੰਪੋਰਟ ਦਾ ਕੋਈ ਸਮਝੌਤਾ ਨਹੀਂ ਕੀਤਾ
ਸਾਧਵੀ ਪ੍ਰਗਿਆ ਦੇ ਬਿਆਨਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਸਖਤੀ ਦਾ ਪ੍ਰਗਟਾਵਾ ਕੀਤਾ
ਸਾਧਵੀ ਪ੍ਰਗਿਆ ਦਾ ਨਵਾਂ ਸ਼ੋਸ਼ਾ: ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਤੇ ਦੇਸ਼ਭਗਤ ਹੀ ਰਹਿਣਗੇ
ਫਨੀ ਤੂਫਾਨ ਦੇ ਪੀੜਤਾਂ ਲਈ ਲੰਗਰ ਚਲਾ ਰਹੇ ਨੇ ਸਿੱਖ
ਮੋਦੀ ਵਿਰੋਧੀ ਟਿੱਪਣੀ ਦੇ ਮਾਮਲੇ ਵਿੱਚ ਸਿੱਧੂ ਨੂੰ ਕਲੀਨ ਚਿੱਟ
ਕਮਲ ਹਾਸਨ ਕਹਿੰਦੈ: ਮੈਂ ਸਿਰਫ ਇਤਿਹਾਸਕ ਸੱਚ ਬੋਲਿਆ ਸੀ
‘ਨਮੋ ਅਗੇਨ’ ਵਾਲੀ ਟੀ-ਸ਼ਰਟ ਦੇ ਜਵਾਬ ਵਿੱਚ ਰਾਹੁਲ ਜੈਕੇਟ ਵੀ ਆ ਗਈ
ਮੋਦੀ ਨੂੰ ਰੋਕਣ ਲਈ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸੋਨੀਆ ਨੇ ਸਰਗਰਮੀ ਫੜੀ
ਚੋਣ ਕਮਿਸ਼ਨ ਦੀ ਸਖਤ ਕਾਰਵਾਈ : ਹਿੰਸਾਪਿੱਛੋਂਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਇਕ ਦਿਨ ਅਗੇਤਾ ਖਤਮ ਕਰਨ ਦਾ ਹੁਕਮ
ਪੰਜ ਸਾਲ ਤੋਂ ਫਰਾਰ ਅੱਤਵਾਦੀ ਸ੍ਰੀਨਗਰ ਤੋਂ ਗ੍ਰਿਫਤਾਰ