Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਮਮਤਾ ਬੈਨਰਜੀ ਨੇ 40 ਫੀਸਦੀ ਸੀਟਾਂ ਔਰਤਾਂ ਨੂੰ ਦਿੱਤੀਆਂ

March 14, 2019 08:58 AM

ਕੋਲਕਾਤਾ, 13 ਮਾਰਚ (ਪੋਸਟ ਬਿਊਰੋ)- ਸਾਹਮਣੇ ਆ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਕੀਤੇ ਜਾਣ ਦੇ ਤੀਸਰੇ ਦਿਨ ਹੀ ਤਿ੍ਰਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੇ 42 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਜਿਨ੍ਹਾਂ ਵਿੱਚ ਕਰੀਬ 40 ਫੀਸਦੀ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਵੀ ਦੋ ਨਵੀਆਂ ਅਭਿਨੇਤਰੀਆਂ ਦੇ ਨਾਲ ਸੁਬਰਤੋ ਮੁਖਰਜੀ ਅਤੇ ਮਾਨਸ ਭੁਈਆ ਵਰਗੇ ਪੁਰਾਣੇ ਨੇਤਾਵਾਂ ਸਮੇਤ 15 ਨਵੇਂ ਚਿਹਰਿਆਂ ਨੂੰ ਟਿਕਟਾਂ ਦੇ ਕੇ ਚਮਕ ਪੈਦਾ ਕੀਤੀ ਗਈ ਹੈ ਅਤੇ ਸਾਲ 2014 ਵਿੱਚ ਜਿੱਤੇ ਪਾਰਲੀਮੈਂਟ ਮੈਂਬਰਾਂ 'ਚੋਂ ਅੱਠ ਇਸ ਵਾਰ ਮੈਦਾਨ 'ਚ ਨਹੀਂ ਹੋਣਗੇ। ਦੋ ਜਣੇ ਪਹਿਲਾਂ ਹੀ ਭਾਜਪਾ ਦਾ ਪੱਲਾ ਫੜ ਚੁੱਕੇ ਹਨ, ਜਿਨ੍ਹਾਂ ਨੂੰ ਪਾਰਟੀ ਨੇ ਸਸਪੈਂਡ ਕਰ ਦਿੱਤਾ ਸੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪਰਵਾਰਕ ਮੈਂਬਰ ਪ੍ਰੋ. ਸੁਗਾਤਾ ਬੋਸ ਇਸ ਵਾਰ ਚੋਣ ਨਹੀਂ ਲੜਨਗੇ। ਮਮਤਾ ਬੈਨਰਜੀ ਨੇ ਆਪਣੀ ਰਿਹਾਇਸ਼ ਵਿਖੇ ਪਾਰਟੀ ਦੀ ਸਟੇਰਿੰਗ ਕਮੇਟੀ ਦੀ ਬੈਠਕ ਪਿੱਛੋਂ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਪਾਰਟੀ ਨੇ ਇਸ ਵਾਰ 40.5 ਫੀਸਦੀ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ, ਇਹ ਸਾਡੇ ਲਈ ਮਾਣ ਦੀ ਗੱਲ ਹੈ। ਕੁੱਲ 17 ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਅਤੇ ਸੱਤ ਮੁਸਲਿਮ ਉਮੀਦਵਾਰਾਂ ਨੂੰ ਖੜਾ ਕੀਤਾ ਗਿਆ ਹੈ। ਮਮਤਾ ਨੇ ਕਿਹਾ ਕਿ ਬਾਂਕੁਰਾ ਤੋਂ ਪਾਰਲੀਮੈਂਟ ਮੈਂਬਰ ਤੇ ਪੁਰਾਣੇ ਜ਼ਮਾਨੇ ਦੀ ਅਭਿਨੇਤਰੀ ਮੁਨਮੁਨ ਸੇਨ ਇਸ ਵਾਰ ਆਸਨਸੋਲ ਤੋਂ ਉਮੀਦਵਾਰ ਹੋਵੇਗੀ। ਬੀਰਭੂਮ ਤੋਂ ਸ਼ਤਾਬਦੀ ਰਾਏ ਨੂੰ ਖੜਾ ਕੀਤਾ ਗਿਆ ਹੈ। ਬੰਗਲਾ ਫਿਲਮਾਂ ਦੀ ਅਭਿਨੇਤਰੀ ਨੁਸਰਤ ਜਹਾਂ ਤੇ ਮਿਮੀ ਚੱਕਰਵਤੀ ਵੀ ਚੋਣ ਲੜਨਗੀਆਂ। ਅਭਿਨੇਤਾ ਅਤੇ ਘਾਟਲ ਹਲਕੇ ਤੋਂ ਪਾਰਲੀਮੈਂਟ ਮੈਂਬਰ ਦੇਵ (ਦੀਪਕ ਅਧਿਕਾਰੀ) ਫਿਰਂ ਪੁਰਾਣੀ ਸੀਟ ਤੋਂ ਚੋਣ ਲੜਨਗੇ। ਮਮਤਾ ਨੇ ਐਲਾਨ ਕੀਤਾ ਕਿ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਮੰਤਰੀ ਤੇ ਕੱਦਾਵਰ ਨੇਤਾ ਸੁਬਰਤੋ ਮੁਖਰਜੀ ਬਾਂਕੁਰਾ ਹਲਕੇ ਤੋਂ ਚੋਣ ਲੜਨਗੇ। ਕਾਂਗਰਸ ਛੱਡ ਕੇ ਤਿ੍ਰਣਮੂਲ 'ਚ ਸ਼ਾਮਲ ਹੋਣ ਪਿੱਛੋਂ ਰਾਜ ਸਭਾ ਮੈਂਬਰ ਬਣੇ ਮਾਨਸ ਰੰਜਨ ਭੁਈਆਂ ਇਸ ਵਾਰ ਮਿਦਨਾਪੁਰ ਸੀਟ ਤੋਂ ਚੋਣ ਲੜਨਗੇ ਅਤੇ ਦਾਰਜੀਲਿੰਗ ਤੋਂ ਗੋਰਖਾ ਜਨਮੁਕਤੀ ਮੋਰਚੇ ਦੇ ਵਿਧਾਇਕ ਅਮਰ ਸਿੰਘ ਰਾਈ ਤਿ੍ਰਣਮੂਲ ਕਾਂਗਰਸ ਵੱਲੋਂ ਚੋਣ ਲੜਨਗੇ। ਵਿਧਾਇਕ ਕਨ੍ਹਈਆ ਲਾਲ ਅਗਰਵਾਲ, ਅਬੁ ਤਾਹਿਰ ਖਾਨ, ਮਹੂਆ ਮੋਇਤਰਾ, ਅਪੂਰਵ ਸਰਕਾਰ, ਸ਼ਿਆਮਲ ਸਾਂਤਰਾ ਅਤੇ ਵਿਪਲਵ ਮਿੱਤਰਾ ਨੂੰ ਲੋਕ ਸਭਾ ਦੀ ਟਿੱਕਟ ਦਿੱਤੀ ਗਈ ਹੈ।
ਮਮਤਾ ਬੈਨਰਜੀ ਨੇ ਕੱਲ੍ਹ ਕਿਹਾ ਕਿ ਇਹ ਲੋਕ ਸਭਾ ਚੋਣ ਭਾਜਪਾ ਦੇ ਤਾਬੂਤ 'ਚ ਆਖਰੀ ਕਿੱਲ ਸਾਬਤ ਹੋਵੇਗੀ। ਇਸ ਨਾਲ ਨਰਿੰਦਰ ਮੋਦੀ ਦਾ ਪੈਦਾ ਕੀਤਾ ਡਰ ਦਾ ਰਾਜ ਖਤਮ ਹੋਵੇਗਾ। ਉਨ੍ਹਾਂ ਰਾਫੇਲ ਸੌਦੇ, ਕਿਸਾਨ ਸੰਕਟ, ਰੁਜ਼ਗਾਰ ਦੇ ਘਟਦੇ ਮੌਕਿਆਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਕੇਂਦਰ 'ਤੇ ਹਮਲਾ ਕੀਤਾ।

Have something to say? Post your comment