Welcome to Canadian Punjabi Post
Follow us on

19

March 2019
ਭਾਰਤ

ਸ਼ਿਵ ਸੈਨਾ ਦਾ ਸੁਝਾਅ : ਭਾਜਪਾ ਆਪਣੇ ਚੋਣ ਵਾਅਦਿਆਂ 'ਤੇ ਜਵਾਬ ਦੇਣ ਨੂੰ ਤਿਆਰ ਰਹੇ

March 14, 2019 08:56 AM

ਮੁੰਬਈ, 13 ਮਾਰਚ (ਪੋਸਟ ਬਿਊਰੋ)- ਸਾਹਮਣੇ ਆ ਰਹੀਆਂ ਲੋਕ ਸਭਾ ਚੋਣ ਲਈ ਮਹਾਰਾਸ਼ਟਰ ਵਿੱਚ ਗੱਠਜੋੜ ਕਰਨ ਦੇ ਬਾਵਜੂਦ ਕੇਂਦਰ ਅਤੇ ਰਾਜ ਸਰਕਾਰ ਵਿੱਚ ਭਾਈਵਾਲ ਸ਼ਿਵ ਸੈਨਾ ਦੀ ਭਾਜਪਾ ਬਾਰੇ ਕੌੜ ਕਾਇਮ ਹੈ।
ਇਸ ਸੰਬੰਧ ਵਿੱਚ ਸ਼ਿਵ ਸੈਨਾ ਨੇ ਕੱਲ੍ਹ ਕਿਹਾ ਕਿ ਭਾਜਪਾ ਨੂੰ ਕਸ਼ਮੀਰ ਵਾਦੀ ਵਿੱਚ ਸ਼ਾਂਤੀ ਅਤੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਬਾਰੇ ਸਾਲ 2014 'ਚ ਕੀਤੇ ਗਏ ਚੋਣ ਵਾਅਦਿਆਂ 'ਤੇ ਜਨਤਾ ਦੇ ਸਵਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਉਸ ਨੇ ਵੋਟਿੰਗ ਲਈ ਈ ਵੀ ਐਮ (ਇਲੈਕਟਰਾਨਿਕ ਵੋਟਿੰਗ ਮਸ਼ੀਨਾਂ) ਦੀ ਵਰਤੋਂ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ਦੇ ਮਨ ਵਿੱਚ ਇਸ ਬਾਰੇ ਸ਼ੰਕਾ ਹੈ। ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਹਾਲੇ ਤੱਕ ਉਹ ਆਪਣੇ ‘ਮਨ ਕੀ ਬਾਤ' ਕਰਦੇ ਸਨ, ਪ੍ਰੰਤੂ 23 ਮਈ ਨੂੰ ਲੋਕਾਂ ਦੇ ‘ਮਨ ਕੀ ਬਾਤ’ ਸਾਹਮਣੇ ਆਵੇਗੀ। ਆਪਣੇ ਅਖਬਾਰ ‘ਸਾਮਨਾ’ ਵਿੱਚ ਸ਼ਿਵ ਸੈਨਾ ਨੇ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਲੋਕਾਂ ਨੂੰ ਬਹੁਤੇ ਦਿਨਾਂ ਤੱਕ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਲੋਕਾਂ ਕੋਲ ਸਵਾਲ ਹੈ ਅਤੇ ਉਹ ਵੋਟ ਪੇਟੀਆਂ ਦੇ ਰਾਹੀਂ ਜਵਾਬ ਮੰਗਦੇ ਹਨ। ਉਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਸਿ਼ਵ ਸੈਨਾ ਨੇ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ਅਤੇ ਰਾਮ ਮੰਦਰ ਉਸਾਰਨ ਦੇ ਵਾਅਦੇ ਕਰਕੇ ਸਾਲ 2014 'ਚ ਭਾਜਪਾ ਨੂੰ ਵੱਡੀ ਜਿੱਤ ਹਾਸਲ ਹੋਈ ਸੀ। ਦੋਵੇਂ ਹੀ ਮੁੱਦੇ ਸਾਲ 2019 ਵਿੱਚ ਵੀ ਅਣਸੁਲਝੇ ਪਏ ਹਨ। ਸ਼ਿਵ ਸੈਨਾ ਨੇ ਪੁੱਛਿਆ ਕਿ ਵੋਟਿੰਗ ਮਸ਼ੀਨਾਂ ਉੱਤੇ ਇੰਨਾ ਜ਼ੋਰ ਕਿਉਂ ਹੈ? ਹੋਰ ਦੇਸ਼ਾਂ ਨੇ ਈ ਵੀ ਐਮ (ਵੋਟਿੰਗ ਮਸ਼ੀਨਾਂ) ਦੀ ਦੋਸ਼ਪੂਰਨ ਕਾਰਗੁਜ਼ਾਰੀ ਅਤੇ ਧਨ ਬਲ ਨਾਲ ਕੰਟਰੋਲ ਕੀਤੇ ਜਾ ਸਕਣ ਦੇ ਕਾਰਨ ਇਨ੍ਹਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸਮਝੌਤਾ ਐਕਸਪ੍ਰੈੱਸ ਬਲਾਸਟ ਕੇਸ ਦੀ ਸੁਣਵਾਈ 20 ਮਾਰਚ ਤੱਕ ਫਿਰ ਟਲੀ
ਪ੍ਰਿਅੰਕਾ ਗਾਂਧੀ ਨੇ ਚੋਟ ਕੀਤੀ: ਚੌਕੀਦਾਰ ਕਿਸਾਨਾਂ ਦੇ ਨਹੀਂ, ਅਮੀਰਾਂ ਦੇ ਹੀ ਹੁੰਦੇ ਨੇ
ਬੋਇੰਗ ਨੇ ਕਿਹਾ: 737-ਮੈਕਸ ਜਹਾਜ਼ ਦਾ ਸਾਰਾ ਸਿਸਟਮ 10 ਦਿਨ ਵਿੱਚ ਅਪਗ੍ਰੇਡ ਹੋਵੇਗਾ
ਨਦੀਆਂ ਵਿੱਚ ਪ੍ਰਦੂਸ਼ਣ ਕਾਰਨ ਯੂ ਪੀ ਸਰਕਾਰ ਉੱਤੇ ਪੰਜ ਕਰੋੜ ਰੁਪਏ ਜੁਰਮਾਨਾ
ਮਾਇਆਵਤੀ ਨੇ ਕਿਹਾ: ਕਾਂਗਰਸ ਪਾਰਟੀ 7 ਸੀਟਾਂ ਛੱਡ ਕੇ ਭਰਮ ਨਾ ਫੈਲਾਵੇ
ਪਾਕਿਸਤਾਨ ਨੇ ਯੂ ਐਨ ਨੂੰ ਹਾਫਿਜ਼ ਦੇ ਹੱਕ ਵਿੱਚ ਚਿੱਠੀ ਵੀ ਲਿਖ ਮਾਰੀ
ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀ ਸੀ ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਹੋਣਗੇ
ਸਾਰਾ ਦਿਨ ਪੈਦਲ ਚੱਲ ਕੇ ਇਕਲੌਤੇ ਵੋਟਰ ਤੱਕ ਪਹੁੰਚੇਗਾ ਵੋਟ ਸਟਾਫ
ਅਬੋਹਰ ਦਾ ਹਥਿਆਰ ਸਪਲਾਇਰ ਦਿੱਲੀ ਵਿੱਚ ਕਾਬੂ, 16 ਸਾਲਾਂ ਤੋਂ ਕਰ ਰਿਹਾ ਸੀ ਧੰਦਾ
ਮੇਨਕਾ ਗਾਂਧੀ ਨੂੰ ਰੋਕਣ ਲਈ ਰਾਮਬਿਲਾਸ ਸ਼ਰਮਾ ਨੇ ਬ੍ਰਹਮਾਸਤਰ ਚੱਲ ਦਿੱਤਾ